< 2 Samuelova 23 >
1 Tato jsou pak poslední slova Davidova: Řekl David syn Izai, řekl, pravím, muž, kterýž jest velice zvýšený, pomazaný Boha Jákobova, a libý v zpěvích Izraelských:
੧ਇਹ ਦਾਊਦ ਦੇ ਆਖਰੀ ਬਚਨ ਹਨ। ਦਾਊਦ ਯੱਸੀ ਦੇ ਪੁੱਤਰ ਦਾ ਵਾਕ ਅਤੇ ਉਸ ਮਨੁੱਖ ਦਾ ਵਾਕ ਹੈ, ਜੋ ਉੱਚਾ ਕੀਤਾ ਗਿਆ, ਜੋ ਯਾਕੂਬ ਦੇ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ, ਅਤੇ ਇਸਰਾਏਲ ਵਿੱਚ ਰਸੀਲਾ ਕਵੀਸ਼ਰ ਸੀ।
2 Duch Hospodinův mluvil skrze mne, a řeč jeho jazykem mým vynesena.
੨ਯਹੋਵਾਹ ਦਾ ਆਤਮਾ ਮੇਰੇ ਵਿੱਚੋਂ ਬੋਲਿਆ, ਅਤੇ ਉਹ ਦਾ ਬਚਨ ਮੇਰੀ ਜੀਭ ਉੱਤੇ ਸੀ।
3 Řekl mi Bůh Izraelský, mluvila skála Izraelská: Kdo panovati bude nad lidem, budeť spravedlivý, panující v bázni Boží.
੩ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ, ਇਸਰਾਏਲ ਦੀ ਚੱਟਾਨ ਨੇ ਮੇਰੇ ਨਾਲ ਗੱਲਾਂ ਕੀਤੀਆਂ, ਜਿਹੜਾ ਆਦਮੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈ, ਜੋ ਪਰਮੇਸ਼ੁਰ ਦੇ ਭੈਅ ਨਾਲ ਰਾਜ ਕਰਦਾ ਹੈ,
4 Rovně jako bývá světlo jitřní, když slunce vychází ráno bez oblaků, a jako mocí tepla a deště roste bylina z země:
੪ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿੱਕਲਦਾ ਹੀ ਹੈ, ਅਜਿਹੀ ਸਵੇਰ ਜਿਸ ਦੇ ਵਿੱਚ ਬੱਦਲ ਨਾ ਹੋਣ, ਅਤੇ ਘਾਹ ਵਰਗਾ ਜੋ ਮੀਂਹ ਦੇ ਪਿੱਛੋਂ ਤਿੱਖੀ ਧੁੱਪ ਦੇ ਕਾਰਨ ਧਰਤੀ ਵਿੱਚੋਂ ਉੱਗਦਾ ਹੈ।
5 Tak zajisté dům můj před Bohem; nebo smlouvu věčnou učinil se mnou, kteráž všelijak upevněna a ostříhána bude. A toť jest všecko mé spasení a všeliká útěcha, že nic tak vzdělávati se nebude.
੫ਭਾਵੇਂ ਮੇਰਾ ਘਰਾਣਾ ਪਰਮੇਸ਼ੁਰ ਦੇ ਅੱਗੇ ਅਜਿਹਾ ਨਹੀਂ, ਫਿਰ ਵੀ ਉਹ ਨੇ ਇੱਕ ਸਦਾ ਦਾ ਨੇਮ ਮੇਰੇ ਨਾਲ ਕੀਤਾ ਹੈ, ਜੋ ਸਾਰਿਆਂ ਗੱਲਾਂ ਵਿੱਚ ਠੀਕ-ਠਾਕ ਅਤੇ ਪੱਕਾ ਹੈ। ਇਹ ਮੇਰਾ ਸਾਰਾ ਨਿਸਤਾਰਾ ਅਤੇ ਮੇਰੀ ਸਾਰੀ ਚਾਹ ਹੈ। ਭਲਾ, ਉਹ ਉਸ ਨੂੰ ਸਫ਼ਲ ਨਾ ਕਰੇਗਾ?
6 Bezbožní pak všickni vypléněni budou jako trní, kteréž rukou bráno nebývá.
੬ਪਰ ਬੇਧਰਮ ਲੋਕ ਸਾਰਿਆਂ ਦੇ ਸਾਰੇ ਕੰਡਿਆਂ ਵਾਂਗੂੰ ਦੂਰ ਸੁੱਟੇ ਜਾਣਗੇ, ਕਿਉਂ ਜੋ ਓਹ ਹੱਥਾਂ ਨਾਲ ਫੜ੍ਹੇ ਨਹੀਂ ਜਾਂਦੇ।
7 Ale kdož by se ho chtěl dotknouti, vezme železo a žerď, aneb ohněm docela spalí je tu, kdež zrostlo.
੭ਪਰ ਜੇ ਮਨੁੱਖ ਉਨ੍ਹਾਂ ਨੂੰ ਛੂਹਣਾ ਚਾਹੇ, ਤਾਂ ਜ਼ਰੂਰੀ ਹੈ ਕਿ ਲੋਹੇ ਜਾਂ ਬਰਛੀ ਦੇ ਫਲ ਨੂੰ ਵਰਤੇ, ਅਤੇ ਉਹ ਉੱਥੇ ਹੀ ਅੱਗ ਨਾਲ ਸਾੜੇ ਜਾਣਗੇ।
8 Tato jsou jména nejudatnějších Davidových: Jošeb Bašebet Tachmonský, přední z vůdců, jehož rozkoš byla s kopím pojednou udeřiti na osm set ku pobití jich.
੮ਦਾਊਦ ਦੇ ਸੂਰਮਿਆਂ ਦੇ ਨਾਮ ਇਹ ਹਨ ਪਹਿਲਾਂ ਤਾਂ ਤਾਹਕਮੋਨੀ ਯੋਸ਼ੇਬ-ਬੱਸ਼ਬਥ, ਉਹ ਪ੍ਰਧਾਨਾਂ ਵਿੱਚੋਂ ਵੱਡਾ ਸੀ, ਉਹੋ ਹੀ ਅਦੀਨੋ ਜਿਹੜਾ ਅਜਨੀ ਸਦਾਉਂਦਾ ਸੀ। ਉਸੇ ਨੇ ਅੱਠ ਸੌ ਮਨੁੱਖਾਂ ਉੱਤੇ ਆਪਣਾ ਬਰਛਾ ਚਲਾਇਆ ਅਤੇ ਉਨ੍ਹਾਂ ਨੂੰ ਇੱਕੋ ਵਾਰ ਹੀ ਮਾਰ ਸੁੱਟਿਆ।
9 A po něm Eleazar syn Dodi, syna Achochi, mezi třmi silnými, kteříž byli s Davidem, když se opovážili proti Filistinským shromážděným tam k boji, když již byli odtáhli muži Izraelští.
੯ਉਹ ਦੇ ਪਿੱਛੋਂ ਦੋਦੋ ਦਾ ਪੁੱਤਰ, ਅਹੋਹੀ ਦਾ ਪੋਤਰਾ ਅਲਆਜ਼ਾਰ, ਇਹ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚੋਂ ਸੀ ਜੋ ਦਾਊਦ ਦੇ ਨਾਲ ਚੜ੍ਹੇ ਸਨ ਜਿਸ ਵੇਲੇ ਉਸ ਨੇ ਉਨ੍ਹਾਂ ਫ਼ਲਿਸਤੀਆਂ ਨੂੰ ਜੋ ਯੁੱਧ ਕਰਨ ਨੂੰ ਇਕੱਠੇ ਹੋਏ ਸਨ ਲਲਕਾਰਿਆ ਸੀ ਅਤੇ ਸਾਰੇ ਇਸਰਾਏਲ ਦੇ ਮਨੁੱਖ ਚੱਲੇ ਗਏ ਸਨ।
10 Ten vstav, bil Filistinské, až ustala ruka jeho a ostála se při meči. V ten den zajisté učinil Hospodin vysvobození veliké, tak že se lid za ním navrátil, toliko aby kořisti vzebral.
੧੦ਸੋ ਉਸ ਨੇ ਉੱਠ ਕੇ ਫ਼ਲਿਸਤੀਆਂ ਨੂੰ ਮਾਰਿਆ ਐਥੋਂ ਤੱਕ ਜੋ ਉਹ ਦਾ ਹੱਥ ਥੱਕ ਗਿਆ ਅਤੇ ਉਹ ਦਾ ਹੱਥ ਤਲਵਾਰ ਦੀ ਮੁੱਠ ਨਾਲ ਚੰਬੜ ਗਿਆ ਅਤੇ ਯਹੋਵਾਹ ਨੇ ਉਸ ਦਿਨ ਵੱਡੀ ਜਿੱਤ ਦਿੱਤੀ ਅਤੇ ਲੋਕ ਉਸ ਦੇ ਪਿੱਛੇ ਸਿਰਫ਼ ਲੁੱਟਣ ਲਈ ਹੀ ਮੁੜ ਆਏ।
11 Po něm pak byl Samma syn Age Hararský. Nebo když se byli shromáždili Filistinští v hromadu tu, kdež bylo díl rolí poseté šocovicí, a lid utekl před Filistinskými:
੧੧ਉਸ ਦੇ ਪਿੱਛੋਂ ਹਰਾਰੀ ਅਗੇ ਦਾ ਪੁੱਤਰ ਸ਼ੰਮਾਹ ਸੀ। ਫ਼ਲਿਸਤੀ ਇੱਕ ਪੈਲੀ ਵਿੱਚ ਜਿੱਥੇ ਮਸਰ ਬੀਜੇ ਹੋਏ ਸਨ ਪੱਠੇ ਲੈਣ ਲਈ ਇਕੱਠੇ ਹੋਏ ਸਨ ਅਤੇ ਸਭ ਲੋਕ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ।
12 Tedy postavil se u prostřed dílu toho, a vysvobodil jej, a porazil Filistinské. I učinil Hospodin vysvobození veliké.
੧੨ਉਹ ਉਸ ਪੈਲੀ ਦੇ ਵਿਚਕਾਰ ਖੜ੍ਹਾ ਰਿਹਾ ਅਤੇ ਉਸ ਨੂੰ ਬਚਾਇਆ ਅਤੇ ਫ਼ਲਿਸਤੀਆਂ ਨੂੰ ਵੱਢ ਸੁੱਟਿਆ ਸੋ ਯਹੋਵਾਹ ਨੇ ਵੱਡੀ ਜਿੱਤ ਲੈ ਦਿੱਤੀ।
13 Sstoupili také ti tři z třidcíti předních, a přišli ve žni k Davidovi do jeskyně Adulam, když vojsko Filistinské leželo v údolí Refaim.
੧੩ਉਨ੍ਹਾਂ ਤੀਹਾਂ ਮੁਖੀਆਂ ਵਿੱਚੋਂ ਤਿੰਨ ਨਿੱਕਲ ਗਏ ਅਤੇ ਅਦੁੱਲਾਮ ਦੀ ਗੁਫ਼ਾ ਵਿੱਚ ਵਾਢੀਆਂ ਦੇ ਵੇਲੇ ਦਾਊਦ ਕੋਲ ਆਏ ਅਤੇ ਫ਼ਲਿਸਤੀਆਂ ਦੀ ਸੈਨਾਂ ਨੇ ਰਫ਼ਾਈਮ ਦੀ ਘਾਟੀ ਵਿੱਚ ਛਾਉਣੀ ਲਾਈ ਹੋਈ ਸੀ।
14 (Nebo David tehdáž byl v pevnosti své, a osazený lid Filistinských byl u Betléma.)
੧੪ਤਾਂ ਦਾਊਦ ਉਸ ਵੇਲੇ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦੀ ਛਾਉਣੀ ਬੈਤਲਹਮ ਵਿੱਚ ਸੀ
15 Zechtělo se pak Davidovi vody, a řekl: Ó by mi někdo dal píti vody z čisterny Betlémské, kteráž jest u brány!
੧੫ਅਤੇ ਦਾਊਦ ਨੇ ਤਰਸਦਿਆਂ ਹੋਇਆਂ ਆਖਿਆ, ਕਾਸ਼ ਕਿ ਕੋਈ ਮੈਨੂੰ ਬੈਤਲਹਮ ਦੇ ਉਸ ਖੂਹ ਦਾ ਇੱਕ ਘੁੱਟ ਪਾਣੀ ਪਿਲਾਵੇ, ਜਿਹੜਾ ਫਾਟਕ ਦੇ ਕੋਲ ਹੈ।
16 A protož probivše se ti tři udatní skrze vojsko Filistinských, navážili vody z čisterny Betlémské, kteráž byla u brány, kterouž nesli a donesli k Davidovi. On pak nechtěl jí píti, ale obětoval ji Hospodinu,
੧੬ਤਦ ਉਨ੍ਹਾਂ ਤਿੰਨਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘ ਕੇ ਬੈਤਲਹਮ ਦੇ ਖੂਹ ਤੋਂ ਪਾਣੀ ਭਰਿਆ ਜਿਹੜਾ ਫਾਟਕ ਉੱਤੇ ਸੀ ਅਤੇ ਦਾਊਦ ਨੂੰ ਲਿਆ ਦਿੱਤਾ ਪਰ ਉਸ ਨੇ ਨਾ ਪੀਤਾ ਸਗੋਂ ਉਸ ਨੂੰ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ।
17 A řekl: Nedejž mi toho, ó Hospodine, abych to učiniti měl. Zdaliž to není krev mužů těch, kteříž šli, opováživše se života svého? I nechtěl jí píti. To učinili ti tři silní.
੧੭ਅਤੇ ਉਸ ਨੇ ਆਖਿਆ, ਹੇ ਯਹੋਵਾਹ ਅਜਿਹਾ ਕਰਨਾ ਮੇਰੇ ਤੋਂ ਦੂਰ ਹੋਵੇ ਕਿਉਂ ਜੋ ਇਹ ਉਨ੍ਹਾਂ ਲੋਕਾਂ ਦਾ ਲਹੂ ਹੈ ਜੋ ਆਪਣੀ ਜਾਨ ਨੂੰ ਤਲੀ ਉੱਤੇ ਰੱਖ ਕੇ ਗਏ! ਸੋ ਉਸ ਨੇ ਉਹ ਨੂੰ ਪੀਣ ਤੋਂ ਇਨਕਾਰ ਕੀਤਾ। ਉਨ੍ਹਾਂ ਤਿੰਨਾਂ ਸੂਰਮਿਆਂ ਨੇ ਇਹ ਕੰਮ ਕੀਤੇ।
18 Potom Abizai bratr Joábův, syn Sarvie, byl přední mezi třmi, kterýž pozdvihl kopí svého proti třem stům, kteréž i pobil, a byl z těch tří nejslovoutnější.
੧੮ਅਤੇ ਸਰੂਯਾਹ ਦੇ ਪੁੱਤਰ ਯੋਆਬ ਦਾ ਭਰਾ ਅਬੀਸ਼ਈ ਉਨ੍ਹਾਂ ਤਿੰਨਾਂ ਵਿੱਚੋਂ ਮੁਖੀਆ ਸੀ। ਉਸ ਨੇ ਤਿੰਨ ਸੌ ਉੱਤੇ ਆਪਣਾ ਬਰਛਾ ਚਲਾਇਆ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ ਅਤੇ ਤਿੰਨਾਂ ਵਿੱਚੋਂ ਨਾਮੀ ਬਣਿਆ।
19 Z těch tří on jsa nejslavnější, byl knížetem jejich, a však oněm třem nebyl rovný.
੧੯ਉਹ ਤਾਂ ਤਿੰਨਾਂ ਵਿੱਚੋਂ ਜ਼ਿਆਦਾ ਪਤਵੰਤਾ ਸੀ, ਇਸ ਲਈ ਉਹ ਉਨ੍ਹਾਂ ਦਾ ਪ੍ਰਧਾਨ ਬਣਿਆ ਪਰ ਉਹ ਉਨ੍ਹਾਂ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ।
20 Banaiáš také syn Joiadův, syn muže udatného, velikých činů, z Kabsael, ten porazil dva reky Moábské. Tentýž sstoupiv, zabil lva v jámě, když byl sníh.
੨੦ਯਹੋਯਾਦਾ ਦਾ ਪੁੱਤਰ ਬਨਾਯਾਹ ਕਬਸਏਲ ਵਿੱਚ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ ਜਿਸ ਨੇ ਕਈ ਵੱਡੀ ਬਹਾਦੁਰੀ ਦੇ ਕੰਮ ਕੀਤੇ ਸਨ ਉਸ ਨੇ ਮੋਆਬ ਦੇ ਦੋ ਸ਼ੇਰ ਵਰਗੇ ਜੁਆਨਾਂ ਨੂੰ ਮਾਰ ਸੁੱਟਿਆ ਅਤੇ ਬਰਫ਼ ਦੀ ਰੁੱਤ ਵਿੱਚ ਇੱਕ ਟੋਏ ਵਿੱਚ ਇੱਕ ਸ਼ੇਰ ਨੂੰ ਜਾ ਮਾਰਿਆ।
21 Ten také zabil muže Egyptského, muže ku podivení, a měl Egyptský v rukou kopí. I šel k němu s holí, a vytrh kopí z ruky toho Egyptského, zabil ho kopím jeho.
੨੧ਅਤੇ ਉਸ ਨੇ ਇੱਕ ਸੋਹਣੇ ਮਿਸਰੀ ਨੂੰ ਵੱਢ ਸੁੱਟਿਆ। ਉਸ ਮਿਸਰੀ ਦੇ ਹੱਥ ਵਿੱਚ ਇੱਕ ਬਰਛਾ ਸੀ ਪਰ ਉਹ ਲਾਠੀ ਲੈ ਕੇ ਉਹ ਦੇ ਉੱਤੇ ਆਣ ਪਿਆ ਅਤੇ ਉਸ ਮਿਸਰੀ ਦੇ ਹੱਥ ਵਿੱਚੋਂ ਬਰਛਾ ਖੋਹ ਕੇ ਉਸੇ ਨਾਲ ਉਹ ਨੂੰ ਮਾਰਿਆ।
22 To učinil Banaiáš syn Joiadův, kterýž také slovoutný byl mezi těmi třmi silnými.
੨੨ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਇਹੋ ਜਿਹੇ ਕੰਮ ਕੀਤੇ ਅਤੇ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚ ਉਸ ਦਾ ਨਾਮ ਸੀ।
23 A ač byl mezi třidcíti nejslavnější, však oněm třem se nevrovnal. I ustanovil ho David nad drabanty svými.
੨੩ਉਹ ਉਨ੍ਹਾਂ ਤੀਹਾਂ ਨਾਲੋਂ ਵੱਧ ਪਤਵੰਤਾ ਸੀ ਤਾਂ ਵੀ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ, ਫੇਰ ਵੀ ਦਾਊਦ ਨੇ ਉਸ ਨੂੰ ਆਪਣੇ ਰਾਖਿਆਂ ਦਾ ਪ੍ਰਧਾਨ ਨਿਯੁਕਤ ਕੀਤਾ।
24 Azael také bratr Joábův byl mezi třidcíti těmito: Elchanan syn Dodův Betlémský,
੨੪ਯੋਆਬ ਦਾ ਭਰਾ ਅਸਾਹੇਲ ਉਨ੍ਹਾਂ ਤੀਹਾਂ ਵਿੱਚੋਂ ਸੀ ਨਾਲੇ ਬੈਤਲਹਮੀ ਦੋਦੋ ਦਾ ਪੁੱਤਰ ਅਲਹਨਾਨ,
25 Samma Charodský, Elika Charodský,
੨੫ਸ਼ੰਮਾਹ ਹਰੋਦੀ ਅਤੇ ਅਲੀਕਾ ਹਰੋਦੀ
26 Chelez Faltický, Híra syn Ikeš Tekoitský,
੨੬ਹਲਸ ਪਲਟੀ ਅਤੇ ਇੱਕੇਸ਼ ਤਕੋਈ ਦਾ ਪੁੱਤਰ ਈਰਾ
27 Abiezer Anatotský, Mebunnai Chusatský,
੨੭ਅਬੀਅਜ਼ਰ ਅੰਨਥੋਥੀ ਮਬੁੰਨਈ ਹੁਸ਼ਾਥੀ
28 Salmon Achochský, Maharai Netofatský,
੨੮ਸਲਮੋਨ ਅਹੋਹੀ ਤੇ ਮਹਰਈ ਨਟੋਫਾਥੀ,
29 Cheleb syn Baany Netofatský, Ittai syn Ribai z Gabaa synů Beniamin,
੨੯ਬਆਨਾਹ ਦਾ ਪੁੱਤਰ ਹੇਲਬ ਇੱਕ ਨਟੋਫਾਥੀ ਤੇ ਰੀਬਈ ਦਾ ਪੁੱਤਰ ਇੱਤਈ ਜੋ ਬਿਨਯਾਮੀਨੀਆਂ ਵਿੱਚੋਂ ਗਿਬਆਹ ਤੋਂ ਸੀ।
30 Banaiáš Faratonský, Haddai od potoku Gás,
੩੦ਬਨਾਯਾਹ ਪਿਰਾਥੋਨੀ ਤੇ ਗਾਸ਼ ਦੀਆਂ ਨਦੀਆਂ ਦੇ ਕੋਲ ਦਾ ਹਿੱਦਈ,
31 Abialbon Arbatský, Azmavet Barechumský,
੩੧ਅਬੀਅਲਬੋਨ ਅਰਬਾਥੀ ਤੇ ਬਹਰੂਮੀ ਅਜ਼ਮਾਵਥ,
32 Eliachba Salbonský, z synů Jasen Jonata,
੩੨ਅਲਯਹਬਾ ਸ਼ਅਲਬੋਨੀ ਤੇ ਯਾਸੇਨ ਦੇ ਪੁੱਤਰਾਂ ਤੋਂ ਯੋਨਾਥਾਨ
33 Samma Hararský, Achiam syn Sárar Ararský,
੩੩ਸ਼ੰਮਾਹ ਹਰਾਰੀ ਤੇ ਸ਼ਾਰਾਰ ਅਰਾਰੀ ਦਾ ਪੁੱਤਰ ਅਹੀਆਮ।
34 Elifelet syn Achasbai Machatského, Eliam syn Achitofelův Gilonský,
੩੪ਉਸ ਮਆਕਾਥੀ ਦਾ ਪੋਤਾ ਅਹਸਬਈ ਦਾ ਪੁੱਤਰ ਅਲੀਫ਼ਾਲਟ ਤੇ ਅਹੀਥੋਫ਼ਲ ਗੀਲੋਨੀ ਦਾ ਪੁੱਤਰ ਅਲੀਆਮ,
35 Chezrai Karmelský, Farai Arbitský,
੩੫ਕਰਮਲੀ ਹਸਰੋ ਤੇ ਪਅਰਈ ਅਰਬੀ,
36 Igal syn Nátanův z Soba, Báni Gádský,
੩੬ਸੋਬਾਹ ਤੋਂ ਨਾਥਾਨ ਦਾ ਪੁੱਤਰ ਯਿਗਾਲ ਤੇ ਬਾਨੀ ਗਾਦੀ।
37 Zelek Ammonský, Nacharai Berotský, oděnec Joába syna Sarvie,
੩੭ਸਲਕ ਅੰਮੋਨੀ ਤੇ ਨਹਰਈ ਬੇਰੋਥੀ ਜੋ ਸਰੂਯਾਹ ਦੇ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ।
38 Híra Itrejský, Gareb Itrejský,
੩੮ਈਰਾ ਯਿਥਰੀ ਅਤੇ ਗਾਰੇਬ ਯਿਥਰੀ।
39 Uriáš Hetejský. Všech třidceti a sedm.
੩੯ਹਿੱਤੀ ਊਰਿੱਯਾਹ - ਸਾਰੇ ਸੈਂਤੀ ਸਨ।