< 1 Kraljevima 16 >
1 Tada bi upućena riječ Jahvina Jehuu, sinu Hananijevu, protiv Baše:
੧ਫੇਰ ਯਹੋਵਾਹ ਦਾ ਬਚਨ ਹਨਾਨੀ ਦੇ ਪੁੱਤਰ ਯੇਹੂ ਕੋਲ ਬਆਸ਼ਾ ਦੇ ਵਿਰੁੱਧ ਆਇਆ।
2 “Iz praha sam te podigao i postavio knezom nad mojim narodom Izraelom, ali si ti krenuo Jeroboamovim putem i navodiš narod moj Izrael na grijehe te me razjaruješ njihovim grijesima;
੨ਕਿ ਇਸ ਲਈ ਕਿ ਮੈਂ ਤੈਨੂੰ ਧੂੜ ਦੇ ਵਿੱਚੋਂ ਉਠਾਇਆ ਅਤੇ ਆਪਣੀ ਪਰਜਾ ਇਸਰਾਏਲ ਉੱਤੇ ਤੈਨੂੰ ਪ੍ਰਧਾਨ ਠਹਿਰਾਇਆ ਪਰ ਤੂੰ ਯਾਰਾਬੁਆਮ ਦੇ ਰਾਹ ਵਿੱਚ ਤੁਰਿਆ ਅਤੇ ਮੇਰੀ ਪਰਜਾ ਇਸਰਾਏਲ ਤੋਂ ਪਾਪ ਕਰਵਾਇਆ ਜੋ ਉਹ ਆਪਣੇ ਪਾਪਾਂ ਨਾਲ ਮੈਨੂੰ ਕ੍ਰੋਧਵਾਨ ਕਰਨ।
3 zato ću netragom pomesti Bašu i kuću njegovu: učinit ću s tvojom kućom kao i s kućom Jeroboama, sina Nebatova.
੩ਤਾਂ ਵੇਖ ਮੈਂ ਬਆਸ਼ਾ ਤੇ ਉਹ ਦੇ ਘਰਾਣੇ ਨੂੰ ਮਿਟਾ ਦਿਆਂਗਾ ਅਤੇ ਮੈਂ ਤੇਰੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਰਗਾ ਕਰ ਦਿਆਂਗਾ।
4 Tko iz obitelji Bašine umre u gradu, pojest će ga psi, a tko im umre u polju, pojest će ga ptice nebeske.”
੪ਜੋ ਬਆਸ਼ਾ ਦੀ ਅੰਸ ਦਾ ਸ਼ਹਿਰ ਵਿੱਚ ਮਰ ਜਾਵੇ ਉਹ ਨੂੰ ਕੁੱਤੇ ਖਾਣਗੇ ਅਤੇ ਜੋ ਉਹ ਦੀ ਅੰਸ ਦਾ ਰੜੇ ਵਿੱਚ ਮਰ ਜਾਵੇ ਅਕਾਸ਼ ਦੇ ਪੰਛੀ ਉਹ ਨੂੰ ਖਾ ਜਾਣਗੇ।
5 Ostala povijest Bašina, što je učinio, njegova djela, zar sve to nije zapisano u knjizi Ljetopisa kraljeva izraelskih?
੫ਹੁਣ ਬਆਸ਼ਾ ਦੀਆਂ ਬਾਕੀ ਗੱਲਾਂ ਅਤੇ ਜੋ ਕੁਝ ਉਸ ਨੇ ਕੀਤਾ ਅਤੇ ਉਸ ਦਾ ਬਲ ਕੀ ਇਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਹੋਏ?
6 Baša je počinuo sa svojim ocima i sahranjen je u Tirsi. Sin njegov Ela zakraljio se mjesto njega.
੬ਸੋ ਬਆਸ਼ਾ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਤਿਰਸਾਹ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਏਲਾਹ ਉਸ ਦੇ ਥਾਂ ਰਾਜ ਕਰਨ ਲੱਗਾ।
7 Ali riječ Jahvina po Jehuu proroku, sinu Hananijevu, nije bila upravljena protiv Baše i njegove kuće samo zbog toga što je činio zlo u očima Jahve i ljutio ga djelima svojih ruku te bio kao i kuća Jeroboamova nego i zbog toga što je i nju istrijebio.
੭ਨਾਲੇ ਹਨਾਨੀ ਦੇ ਪੁੱਤਰ ਯੇਹੂ ਨਬੀ ਨੂੰ ਵੀ ਯਹੋਵਾਹ ਦਾ ਬਚਨ ਬਆਸ਼ਾ ਅਤੇ ਉਸ ਦੇ ਘਰਾਣੇ ਦੇ ਵਿਰੁੱਧ ਆਇਆ ਅਤੇ ਇਹ ਦਾ ਕਾਰਨ ਉਹ ਸਭ ਬੁਰਿਆਈ ਸੀ ਜੋ ਉਸ ਨੇ ਯਹੋਵਾਹ ਦੇ ਵੇਖਣ ਵਿੱਚ ਕੀਤੀ ਜਦ ਉਸ ਨੇ ਆਪਣੇ ਹੱਥਾਂ ਦੇ ਕੰਮ ਨਾਲ ਅਤੇ ਯਾਰਾਬੁਆਮ ਦੇ ਘਰਾਣੇ ਜਿਹਾ ਹੋਣ ਨਾਲ ਉਹ ਨੂੰ ਕ੍ਰੋਧਵਾਨ ਕੀਤਾ ਅਤੇ ਇਸ ਲਈ ਵੀ ਕਿ ਉਸ ਨੇ ਉਹ ਨੂੰ ਮਾਰ ਸੁੱਟਿਆ।
8 Dvadeset i šeste godine kraljevanja Ase u Judeji postade Ela, sin Bašin, kraljem Izraela u Tirsi; vladao je svega dvije godine.
੮ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਛੱਬੀਵੇਂ ਸਾਲ ਵਿੱਚ ਬਆਸ਼ਾ ਦਾ ਪੁੱਤਰ ਏਲਾਹ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਤਿਰਸਾਹ ਵਿੱਚ ਦੋ ਸਾਲ ਰਾਜ ਕੀਤਾ।
9 Njegov dvoranin Zimri, zapovjednik polovine bojnih kola, uroti se protiv njega. Kad je bio u Tirsi, opio se u kući Arse, upravitelja dvora u Tirsi.
੯ਜਦ ਉਹ ਤਿਰਸਾਹ ਵਿੱਚ ਅਰਸਾ ਦੇ ਘਰ ਵਿੱਚ ਜੋ ਤਿਰਸਾਹ ਵਿੱਚ ਉਹ ਦੇ ਘਰ ਦਾ ਦੀਵਾਨ ਸੀ ਪੀ-ਪੀ ਕੇ ਮਸਤ ਹੋ ਰਿਹਾ ਸੀ, ਤਾਂ ਉਹ ਦੇ ਟਹਿਲੂਏ ਜ਼ਿਮਰੀ ਨੇ ਜੋ ਉਹ ਦੇ ਅੱਧੇ ਰਥਾਂ ਦਾ ਸਰਦਾਰ ਸੀ ਉਹ ਦੇ ਵਿਰੁੱਧ ਗੋਸ਼ਟ ਮੇਲੀ।
10 Tada provali Zimri, udari na njega i ubi ga, dvadeset i sedme godine Asina kraljevanja Judejom, te zavlada mjesto njega.
੧੦ਤਾਂ ਜ਼ਿਮਰੀ ਨੇ ਅੰਦਰ ਆ ਕੇ ਉਹ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਮਰ ਗਿਆ ਅਤੇ ਇਹ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਸਤਾਈਵੇਂ ਸਾਲ ਵਿੱਚ ਹੋਇਆ ਤਾਂ ਉਹ ਉਸ ਦੇ ਥਾਂ ਰਾਜ ਕਰਨ ਲੱਗਾ।
11 Čim je zavladao i sjeo na prijestolje, poubija svu obitelj Bašinu; nije mu poštedio ni što uza zid mokri, ni njegovih rođaka ni prijatelja.
੧੧ਫੇਰ ਇਸ ਤਰ੍ਹਾਂ ਹੋਇਆ ਕਿ ਜਦ ਉਹ ਰਾਜ ਕਰਨ ਲੱਗਾ ਤਾਂ ਰਾਜ ਗੱਦੀ ਉੱਤੇ ਬਹਿੰਦਿਆਂ ਸਾਰ ਉਸ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਮਾਰ ਸੁੱਟਿਆ ਅਤੇ ਇੱਕ ਵੀ ਨਰ ਉਹ ਦੇ ਸਾਕਾਂ ਅਤੇ ਮਿੱਤਰਾਂ ਵਿੱਚੋਂ ਨਾ ਛੱਡਿਆ।
12 Tako Zimri iskorijeni svu kuću Bašinu po riječi koju je Jahve rekao protiv Baše preko sluge svoga proroka Jehua,
੧੨ਇਸ ਤਰ੍ਹਾਂ ਜ਼ਿਮਰੀ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਮਾਰਿਆ ਜਿਵੇਂ ਯਹੋਵਾਹ ਦਾ ਬਚਨ ਆਇਆ ਜਦ ਉਹ ਬਆਸ਼ਾ ਦੇ ਵਿਰੁੱਧ ਯੇਹੂ ਨਬੀ ਦੇ ਰਾਹੀਂ ਬੋਲਿਆ ਸੀ।
13 zbog sviju grijeha što su ih činili Baša i sin mu Ela i tako zavodili Izraela, srdeći Jahvu, Boga Izraelova, svojim krivim bogovima.
੧੩ਬਆਸ਼ਾ ਦੇ ਸਾਰੇ ਪਾਪਾਂ ਦੇ ਅਤੇ ਉਹ ਦੇ ਪੁੱਤਰ ਏਲਾਹ ਦੇ ਪਾਪਾਂ ਦੇ ਕਾਰਨ ਇਹ ਹੋਇਆ ਜਿਨ੍ਹਾਂ ਨੇ ਪਾਪ ਕੀਤਾ ਸਗੋਂ ਇਸਰਾਏਲ ਤੋਂ ਪਾਪ ਕਰਵਾਇਆ ਜਦ ਉਨ੍ਹਾਂ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਆਪਣੇ ਵਿਅਰਥ ਕੰਮਾਂ ਦੇ ਨਾਲ ਕ੍ਰੋਧਵਾਨ ਕੀਤਾ।
14 Ostala povijest Elina, sve što je učinio, zar to nije zapisano u knjizi Ljetopisa kraljeva izraelskih?
੧੪ਏਲਾਹ ਦੀਆਂ ਬਾਕੀ ਗੱਲਾਂ ਅਤੇ ਜੋ ਕੁਝ ਉਹ ਨੇ ਕੀਤਾ ਕੀ ਉਹ ਸਭ ਇਸਰਾਏਲ ਦੀਆਂ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਹੋਏ ਹਨ?
15 Dvadeset i sedme godine Asina kraljevanja Judejom postade Zimri kraljem u Tirsi i vladao je sedam dana. Narod je tada opsjedao Gibeton, koji je pripadao Filistejcima.
੧੫ਯਹੂਦਾਹ ਦੇ ਪਾਤਸ਼ਾਹ ਆਸਾ ਦੇ ਸਤਾਈਵੇਂ ਸਾਲ ਵਿੱਚ ਜ਼ਿਮਰੀ ਨੇ ਤਿਰਸਾਹ ਵਿੱਚ ਸੱਤ ਦਿਨ ਰਾਜ ਕੀਤਾ ਅਤੇ ਲੋਕਾਂ ਨੇ ਫ਼ਲਿਸਤੀਆਂ ਦੇ ਸ਼ਹਿਰ ਗਿਬਥੋਨ ਦੇ ਵਿਰੁੱਧ ਡੇਰੇ ਲਾਏ ਹੋਏ ਸਨ।
16 Kad je utaboreni narod čuo da se Zimri pobunio i ubio kralja, sav Izrael istoga dana u taboru proglasi kraljem nad Izraelom zapovjednika vojske Omrija.
੧੬ਤਾਂ ਡੇਰੇ ਦੇ ਲੋਕਾਂ ਨੇ ਸੁਣਿਆ ਕਿ ਜ਼ਿਮਰੀ ਨੇ ਗੋਸ਼ਟ ਕਰਕੇ ਪਾਤਸ਼ਾਹ ਨੂੰ ਵੀ ਮਾਰ ਸੁੱਟਿਆ ਹੈ ਸੋ ਸਾਰੇ ਇਸਰਾਏਲ ਨੇ ਉਸੇ ਦਿਨ ਡੇਰੇ ਵਿੱਚ ਆਮਰੀ ਸੈਨਾਪਤੀ ਨੂੰ ਇਸਰਾਏਲ ਉੱਤੇ ਪਾਤਸ਼ਾਹ ਬਣਾਇਆ।
17 Zatim Omri i sav Izrael s njime odoše od Gibetona i opsjedoše Tirsu.
੧੭ਤਾਂ ਆਮਰੀ ਨੇ ਸਾਰੇ ਇਸਰਾਏਲ ਸਣੇ ਗਿਬਥੋਨ ਤੋਂ ਚੜ੍ਹ ਕੇ ਤਿਰਸਾਹ ਨੂੰ ਘੇਰ ਲਿਆ।
18 Kad je Zimri vidio da će grad biti osvojen, uđe u utvrdu kraljevskoga dvora, zapali nad sobom kraljevski dvor i tako pogibe.
੧੮ਅਤੇ ਇਸ ਤਰ੍ਹਾਂ ਹੋਇਆ ਜਦ ਜ਼ਿਮਰੀ ਨੇ ਵੇਖਿਆ ਕਿ ਸ਼ਹਿਰ ਜਿੱਤਿਆ ਗਿਆ ਹੈ ਤਾਂ ਪਾਤਸ਼ਾਹੀ ਮਹਿਲ ਦੇ ਕਿਲ੍ਹੇ ਵਿੱਚ ਜਾ ਕੇ ਉਸ ਨੇ ਪਾਤਸ਼ਾਹੀ ਮਹਿਲ ਨੂੰ ਅੱਗ ਲਾ ਕੇ ਆਪਣੇ ਆਪ ਨੂੰ ਸਾੜ ਲਿਆ। ਸੋ ਉਹ ਮਰ ਗਿਆ।
19 To je bilo zbog grijeha koje je počinio radeći što je zlo u očima Jahvinim i hodeći putem Jeroboama i njegovih grijeha kojima je zavodio Izraela.
੧੯ਇਹ ਉਸ ਦੇ ਪਾਪਾਂ ਦੇ ਕਾਰਨ ਹੋਇਆ ਜੋ ਉਸ ਨੇ ਕੀਤੇ ਜਦ ਉਸ ਨੇ ਯਹੋਵਾਹ ਦੇ ਵੇਖਣ ਵਿੱਚ ਬੁਰਿਆਈ ਕੀਤੀ ਅਤੇ ਯਾਰਾਬੁਆਮ ਦੇ ਰਾਹ ਵਿੱਚ ਚੱਲਦਾ ਰਿਹਾ ਅਤੇ ਜਦ ਉਸ ਨੇ ਆਪ ਪਾਪ ਕੀਤਾ ਜਿਸ ਤੋਂ ਇਸਰਾਏਲ ਨੂੰ ਵੀ ਪਾਪੀ ਬਣਾਇਆ।
20 Ostala povijest Zimrijeva i njegova urota koju je skovao, zar sve to nije zapisano u knjizi Ljetopisa kraljeva izraelskih?
੨੦ਜ਼ਿਮਰੀ ਦੀਆਂ ਬਾਕੀ ਗੱਲਾਂ ਅਤੇ ਉਹ ਆਕੀਪੁਣਾ ਜੋ ਉਸ ਨੇ ਕੀਤਾ ਕੀ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਹੋਏ ਹਨ?।
21 Tada se Izraelov narod razdijelio: polovica se odlučila za Tibnija, sina Ginatova, da ga učini kraljem, a druga polovica za Omrija.
੨੧ਤਦ ਇਸਰਾਏਲ ਦੇ ਲੋਕ ਦੋ ਹਿੱਸਿਆਂ ਵਿੱਚ ਵੰਡੇ ਗਏ। ਅੱਧੇ ਲੋਕ ਗੀਨਥ ਦੇ ਪੁੱਤਰ ਤਿਬਨੀ ਦੇ ਮਗਰ ਸਨ ਕਿ ਉਹ ਉਸ ਨੂੰ ਪਾਤਸ਼ਾਹ ਬਣਾਉਣ ਅਤੇ ਅੱਧੇ ਆਮਰੀ ਦੇ ਮਗਰ ਸਨ।
22 Ali pristaše Omrijeve nadjačaše pristaše Tibnija, sina Ginatova, pa kad Tibni umrije, postade Omri kraljem.
੨੨ਪਰ ਆਮਰੀ ਦੇ ਤਰਫਦਾਰ ਗੀਨਥ ਦੇ ਪੁੱਤਰ ਤਿਬਨੀ ਦੇ ਤਰਫਦਾਰਾਂ ਨਾਲੋਂ ਤਕੜੇ ਨਿੱਕਲੇ ਸੋ ਤਿਬਨੀ ਮਾਰ ਗਿਆ ਅਤੇ ਆਮਰੀ ਰਾਜ ਕਰਨ ਲੱਗਾ।
23 Trideset i prve godine Asina kraljevanja Judejom postade Omri kraljem Izraela za dvanaest godina. U Tirsi je kraljevao šest godina.
੨੩ਯਹੂਦਾਹ ਦੇ ਪਾਤਸ਼ਾਹ ਆਸਾ ਦੇ ਇਕੱਤੀਵੇਂ ਸਾਲ ਵਿੱਚ ਆਮਰੀ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਬਾਰਾਂ ਸਾਲ ਰਾਜ ਕਰਦਾ ਰਿਹਾ ਜਿਨ੍ਹਾਂ ਦੇ ਵਿੱਚੋਂ ਛੇ ਸਾਲ ਤਿਰਸਾਹ ਵਿੱਚ ਰਾਜ ਕੀਤਾ।
24 Tada kupi od Šemera za dva talenta srebra brdo Samariju; sagradi grad koji po imenu Šemera, vlasnika brijega, nazva Samarija.
੨੪ਉਸ ਨੇ ਸਾਮਰਿਯਾ ਦੇ ਪਰਬਤ ਨੂੰ ਸ਼ਾਮਰ ਨਾਮਕ ਮਨੁੱਖ ਤੋਂ ਸੱਤਰ ਕਿੱਲੋ ਚਾਂਦੀ ਦੇ ਕੇ ਮੁੱਲ ਲਿਆ ਅਤੇ ਉਸ ਪਰਬਤ ਉੱਤੇ ਇੱਕ ਸ਼ਹਿਰ ਬਣਾਇਆ ਜਿਸ ਦਾ ਨਾਮ ਸ਼ਮਰ ਦੇ ਨਾਮ ਉੱਤੇ ਜੋ ਉਸ ਪਰਬਤ ਦਾ ਮਾਲਕ ਸੀ, ਸਾਮਰਿਯਾ ਰੱਖਿਆ।
25 Ali je Omri činio zlo u očima Jahvinim i bio je gori od svojih prethodnika.
੨੫ਪਰ ਆਮਰੀ ਨੇ ਯਹੋਵਾਹ ਦੇ ਵੇਖਣ ਵਿੱਚ ਬੁਰਿਆਈ ਕੀਤੀ ਸਗੋਂ ਉਸ ਨੇ ਆਪਣੇ ਸਭ ਪਹਿਲਿਆਂ ਨਾਲੋਂ ਵੀ ਵੱਧ ਬੁਰਿਆਈ ਕੀਤੀ।
26 U svemu je slijedio Jeroboama, sina Nebatova, i njegove grijehe kojima je zavodio Izraela i srdio Jahvu, Boga Izraelova, svojim lažnim bogovima.
੨੬ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਸਾਰਿਆਂ ਰਾਹਾਂ ਵਿੱਚ ਚੱਲਦਾ ਰਿਹਾ ਅਤੇ ਉਹ ਦੇ ਪਾਪਾਂ ਵਿੱਚ ਵੀ ਜਿਨ੍ਹਾਂ ਨਾਲ ਉਸ ਨੇ ਇਸਰਾਏਲ ਤੋਂ ਪਾਪ ਕਰਵਾਏ ਜਦ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਵਿਅਰਥ ਕੰਮਾਂ ਨਾਲ ਕ੍ਰੋਧਵਾਨ ਕੀਤਾ।
27 Ostala povijest Omrijeva, sve što je učinio, njegovi pothvati koje je izveo, zar to nije zapisano u knjizi Ljetopisa kraljeva izraelskih?
੨੭ਅਤੇ ਆਮਰੀ ਦੇ ਬਾਕੀ ਕੰਮ ਅਤੇ ਉਹ ਬਲ ਜੋ ਉਸ ਨੇ ਵਿਖਾਇਆ ਕੀ ਇਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਹੋਏ ਹਨ?
28 Omri počinu sa svojim ocima i sahranjen je u Samariji. Njegov sin Ahab postade kraljem mjesto njega.
੨੮ਸੋ ਆਮਰੀ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਸਾਮਰਿਯਾ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਅਹਾਬ ਉਸ ਦੇ ਥਾਂ ਰਾਜ ਕਰਨ ਲੱਗਾ।
29 Ahab, sin Omrijev, postade izraelskim kraljem u trideset i osmoj godini Asina kraljevanja Judejom i vladao je dvadeset i dvije godine nad Izraelom u Samariji.
੨੯ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਅਠੱਤੀਵੇਂ ਸਾਲ ਵਿੱਚ ਆਮਰੀ ਦਾ ਪੁੱਤਰ ਅਹਾਬ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਆਮਰੀ ਦਾ ਪੁੱਤਰ ਅਹਾਬ ਇਸਰਾਏਲ ਉੱਤੇ ਸਾਮਰਿਯਾ ਵਿੱਚ ਬਾਈ ਸਾਲ ਰਾਜ ਕਰਦਾ ਰਿਹਾ।
30 Ahab, sin Omrijev, činio je u očima Jahvinim više zla od svih svojih prethodnika.
੩੦ਅਤੇ ਆਮਰੀ ਦੇ ਪੁੱਤਰ ਅਹਾਬ ਨੇ ਯਹੋਵਾਹ ਦੇ ਵੇਖਣ ਵਿੱਚ ਆਪਣੇ ਸਾਰੇ ਪਹਿਲਿਆਂ ਨਾਲੋਂ ਵੱਧ ਬਦੀ ਕੀਤੀ।
31 I malo mu bijaše što je hodio u grijesima Jeroboama, sina Nebatova, nego se još oženi Izebelom, kćerju Etbaala, kralja sidonskog, i poče služiti Baalu i klanjati mu se;
੩੧ਤਾਂ ਇਸ ਤਰ੍ਹਾਂ ਹੋਇਆ ਕਿ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਵਿੱਚ ਚੱਲਣਾ ਆਮ ਜਿਹੀ ਗੱਲ ਜਾਣ ਕੇ ਉਹ ਨੇ ਸੀਦੋਨੀਆਂ ਦੇ ਰਾਜਾ ਅਥਬਆਲ ਦੀ ਧੀ ਈਜ਼ਬਲ ਨੂੰ ਵਿਆਹ ਲਿਆ ਅਤੇ ਜਾ ਕੇ ਬਆਲ ਦੀ ਪੂਜਾ ਕੀਤੀ ਅਤੇ ਉਸ ਦੇ ਅੱਗੇ ਮੱਥਾ ਟੇਕਿਆ।
32 Baalu podiže žrtvenik u Baalovu hramu što ga bijaše sagradio u Samariji.
੩੨ਨਾਲੇ ਉਹ ਨੇ ਬਆਲ ਲਈ ਬਆਲ ਦੇ ਭਵਨ ਵਿੱਚ ਜੋ ਉਹ ਨੇ ਸਾਮਰਿਯਾ ਵਿੱਚ ਬਣਾਇਆ ਇੱਕ ਜਗਵੇਦੀ ਬਣਾਈ।
33 Ahab je podigao i Ašeru i učinio druga zlodjela i razljutio Jahvu, Boga Izraelova, više od svih kraljeva izraelskih koji bijahu prije njega.
੩੩ਅਤੇ ਅਹਾਬ ਨੇ ਇੱਕ ਟੁੰਡ ਬਣਾਇਆ ਸੋ ਅਹਾਬ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਉਨ੍ਹਾਂ ਸਭਨਾਂ ਇਸਰਾਏਲੀ ਪਾਤਸ਼ਾਹਾਂ ਨਾਲੋਂ ਜੋ ਉਸ ਤੋਂ ਪਹਿਲੇ ਸਨ ਵੱਧ ਕ੍ਰੋਧ ਚੜ੍ਹਾਇਆ।
34 Za njegova je vremena Hiel iz Betela sagradio Jerihon; uz žrtvu svoga prvorođenca Abirama podigao je temelje, a uz žrtvu svoga mezimca Seguba postavio je gradska vrata, po riječi koju je Jahve rekao po svome sluzi Jošui, sinu Nunovu.
੩੪ਉਹ ਦੇ ਦਿਨਾਂ ਵਿੱਚ ਹੀਏਲ ਬੈਤਏਲੀ ਨੇ ਯਰੀਹੋ ਨੂੰ ਬਣਾਇਆ, ਉਸ ਨੇ ਆਪਣੇ ਪਹਿਲੌਠੇ ਪੁੱਤਰ ਅਬੀਰਾਮ ਉੱਤੇ ਉਹ ਦੀ ਨੀਂਹ ਧਰੀ ਅਤੇ ਆਪਣੇ ਨਿੱਕੇ ਪੁੱਤਰ ਸਗੂਬ ਨਾਲ ਉਹ ਦੇ ਫਾਟਕ ਖੜੇ ਕੀਤੇ। ਇਹ ਉਸ ਬਚਨ ਦੇ ਅਨੁਸਾਰ ਹੋਇਆ ਜੋ ਯਹੋਵਾਹ ਨੇ ਨੂਨ ਦੇ ਪੁੱਤਰ ਯਹੋਸ਼ੁਆ ਦੇ ਰਾਹੀਂ ਆਖਿਆ ਸੀ।