< 詩篇 61 >
1 大衛的詩,交與伶長。用絲弦的樂器。 上帝啊,求你聽我的呼求, 側耳聽我的禱告!
੧ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ ਦਾਊਦ ਦਾ ਭਜਨ। ਹੇ ਪਰਮੇਸ਼ੁਰ, ਮੇਰੀ ਪੁਕਾਰ ਸੁਣ, ਮੇਰੀ ਪ੍ਰਾਰਥਨਾ ਵੱਲ ਧਿਆਨ ਦੇ!
2 我心裏發昏的時候, 我要從地極求告你。 求你領我到那比我更高的磐石!
੨ਮੈਂ ਆਪਣੇ ਮਨ ਦੇ ਨਢਾਲ ਹੋਣ ਤੇ ਧਰਤੀ ਦੇ ਬੰਨੇ ਤੋਂ ਤੈਨੂੰ ਪੁਕਾਰਾਂਗਾ, ਤੂੰ ਉਸ ਚੱਟਾਨ ਉੱਤੇ ਜੋ ਮੇਰੇ ਲਈ ਉੱਚੀ ਹੈ ਮੈਨੂੰ ਪਹੁੰਚਾ,
3 因為你作過我的避難所, 作過我的堅固臺,脫離仇敵。
੩ਤੂੰ ਮੇਰੀ ਪਨਾਹ ਜੋ ਹੈਂ, ਤੂੰ ਵੈਰੀ ਦੇ ਸਨਮੁਖ ਇੱਕ ਤਕੜਾ ਬੁਰਜ ਹੈਂ।
4 我要永遠住在你的帳幕裏! 我要投靠在你翅膀下的隱密處! (細拉)
੪ਮੈਂ ਤੇਰੇ ਤੰਬੂ ਵਿੱਚ ਸਦਾ ਰਹਾਂਗਾ, ਮੈਂ ਤੇਰੇ ਖੰਭਾਂ ਦੇ ਮੁੱਢ ਪਨਾਹ ਲਵਾਂਗਾ। ਸਲਹ।
5 上帝啊,你原是聽了我所許的願; 你將產業賜給敬畏你名的人。
੫ਹੇ ਪਰਮੇਸ਼ੁਰ, ਤੂੰ ਮੇਰੀਆਂ ਸੁੱਖਣਾਂ ਨੂੰ ਸੁਣਿਆ, ਤੂੰ ਆਪਣੇ ਨਾਮ ਦੇ ਭੈਅ ਮੰਨਣ ਵਾਲਿਆਂ ਦਾ ਅਧਿਕਾਰ ਮੈਨੂੰ ਦਿੱਤਾ ਹੈ।
੬ਤੂੰ ਪਾਤਸ਼ਾਹ ਦੀ ਉਮਰ ਨੂੰ ਵਧਾਵੇਂਗਾ, ਉਹ ਦੇ ਵਰ੍ਹੇ ਪੀੜ੍ਹੀਓਂ ਪੀੜ੍ਹੀ ਹੋਣਗੇ।
7 他必永遠坐在上帝面前; 願你預備慈愛和誠實保佑他!
੭ਉਹ ਪਰਮੇਸ਼ੁਰ ਦੇ ਸਨਮੁਖ ਸਦਾ ਤੱਕ ਵੱਸੇਗਾ, ਦਯਾ ਅਤੇ ਸਚਿਆਈ ਨੂੰ ਥਾਪ ਰੱਖ ਕਿ ਉਹ ਉਸ ਦੀ ਰੱਖਿਆ ਕਰਨ।
8 這樣,我要歌頌你的名,直到永遠, 好天天還我所許的願。
੮ਸੋ ਮੈਂ ਤੇਰੇ ਨਾਮ ਦਾ ਗੁਣ ਸਦਾ ਗਾਵਾਂਗਾ, ਕਿ ਮੈਂ ਨਿਤ ਨੇਮ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰਾਂ।