< 詩篇 38 >
1 大衛的紀念詩。 耶和華啊,求你不要在怒中責備我, 不要在烈怒中懲罰我!
੧ਯਾਦਗਾਰੀ ਦੇ ਲਈ ਦਾਊਦ ਦਾ ਭਜਨ। ਹੇ ਯਹੋਵਾਹ ਆਪਣੇ ਕ੍ਰੋਧ ਵਿੱਚ ਮੈਨੂੰ ਦੱਬਕਾ ਨਾ ਦੇ, ਅਤੇ ਨਾ ਆਪਣੇ ਕਹਿਰ ਨਾਲ ਮੈਨੂੰ ਤਾੜ!
੨ਤੇਰੇ ਤੀਰ ਮੇਰੇ ਵਿੱਚ ਆ ਖੁੱਬੇ ਹਨ, ਤੇਰਾ ਹੱਥ ਮੈਨੂੰ ਹੇਠਾਂ ਦਬਾਉਂਦਾ ਹੈ।
3 因你的惱怒,我的肉無一完全; 因我的罪過,我的骨頭也不安寧。
੩ਤੇਰੇ ਗੁੱਸੇ ਦੇ ਕਾਰਨ ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ, ਅਤੇ ਨਾ ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ ਵਿੱਚ ਸੁੱਖ ਹੈ,
੪ਕਿਉਂ ਜੋ ਮੇਰੀਆਂ ਬੁਰਿਆਈਆਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ, ਅਤੇ ਭਾਰੀ ਪੰਡ ਵਾਂਗੂੰ ਉਹ ਮੈਥੋਂ ਚੁੱਕੀਆਂ ਨਹੀਂ ਜਾਂਦੀਆਂ।
੫ਮੇਰੇ ਮੂਰਖਪੁਣੇ ਦੇ ਕਾਰਨ ਮੇਰੇ ਜਖ਼ਮ ਤੋਂ, ਸੜਿਆਂਧ ਆਉਂਦੀ ਹੈ ਅਤੇ ਪਾਕ ਵਗਦੀ ਹੈ।
੬ਮੈਂ ਦੁੱਖੀ ਅਤੇ ਬਹੁਤਾ ਕੁੱਬਾ ਹੋ ਗਿਆ ਹਾਂ, ਮੈਂ ਸਾਰਾ ਦਿਨ ਵਿਰਲਾਪ ਕਰਦਾ ਫਿਰਦਾ ਹਾਂ,
੭ਕਿਉਂ ਜੋ ਮੇਰਾ ਲੱਕ ਗਰਮੀ ਨਾਲ ਭਰਿਆ ਹੋਇਆ ਹੈ, ਅਤੇ ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ।
੮ਮੈਂ ਨਿਤਾਣਾ ਅਤੇ ਬਹੁਤ ਪੀਸਿਆ ਹੋਇਆ ਹਾਂ ਮੈਂ ਆਪਣੇ ਮਨ ਦੀ ਬੇਚੈਨੀ ਦੇ ਕਾਰਨ ਹੂੰਗਦਾ ਹਾਂ।
9 主啊,我的心願都在你面前; 我的歎息不向你隱瞞。
੯ਹੇ ਪ੍ਰਭੂ, ਮੇਰੀ ਸਾਰੀ ਇੱਛਿਆ ਤੇਰੇ ਸਾਹਮਣੇ ਹੈ, ਅਤੇ ਮੇਰਾ ਕਰਾਹਣਾ ਤੇਰੇ ਕੋਲੋਂ ਛਿਪਿਆ ਹੋਇਆ ਨਹੀਂ ਹੈ।
10 我心跳動,我力衰微, 連我眼中的光也沒有了。
੧੦ਮੇਰਾ ਦਿਲ ਧੜਕਦਾ ਹੈ, ਮੇਰਾ ਬਲ ਘੱਟ ਗਿਆ, ਮੇਰੀਆਂ ਅੱਖੀਆਂ ਦੀ ਰੋਸ਼ਨੀ ਵੀ ਜਾਂਦੀ ਰਹੀ।
11 我的良朋密友因我的災病都躲在旁邊站着; 我的親戚本家也遠遠地站立。
੧੧ਮੇਰੇ ਪਿਆਰੇ ਅਤੇ ਮੇਰੇ ਮਿੱਤਰ ਮੇਰੀ ਬਿਪਤਾ ਤੋਂ ਵੱਖ ਖੜੇ ਹਨ, ਅਤੇ ਮੇਰੇ ਰਿਸ਼ਤੇਦਾਰ ਦੂਰ ਜਾ ਖੜ੍ਹਦੇ ਹਨ।
12 那尋索我命的設下網羅; 那想要害我的口出惡言, 終日思想詭計。
੧੨ਮੇਰੀ ਜਾਨ ਦੇ ਵੈਰੀ ਫੰਦੇ ਲਾਉਂਦੇ ਹਨ, ਅਤੇ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ ਓਹੋ ਵਿਗਾੜ ਦੀਆਂ ਗੱਲਾਂ ਕਰਦੇ ਹਨ, ਅਤੇ ਸਾਰਾ ਦਿਨ ਛਲ ਦੀਆਂ ਜੁਗਤਾਂ ਸੋਚਦੇ ਹਨ।
੧੩ਪਰ ਮੈਂ ਬੋਲੇ ਵਾਂਗੂੰ ਸੁਣਦਾ ਨਹੀਂ, ਅਤੇ ਮੈਂ ਉਸ ਗੂੰਗੇ ਵਰਗਾ ਹਾਂ ਜਿਹੜਾ ਮੂੰਹੋਂ ਬੋਲਦਾ ਹੀ ਨਹੀਂ।
੧੪ਹਾਂ, ਮੈਂ ਉਸ ਮਨੁੱਖ ਵਰਗਾ ਹਾਂ ਜਿਹੜਾ ਸੁਣਦਾ ਨਹੀਂ, ਜਿਸ ਦੇ ਮੂੰਹ ਵਿੱਚ ਕੋਈ ਰੋਹਬ ਨਹੀਂ ਹਨ।
15 耶和華啊,我仰望你! 主-我的上帝啊,你必應允我!
੧੫ਹੇ ਯਹੋਵਾਹ, ਮੈਨੂੰ ਤਾਂ ਤੇਰੀ ਹੀ ਉਡੀਕ ਹੈ, ਤੂੰ ਉੱਤਰ ਦੇਵੇਂਗਾ, ਹੇ ਪ੍ਰਭੂ, ਮੇਰੇ ਪਰਮੇਸ਼ੁਰ!
16 我曾說:恐怕他們向我誇耀; 我失腳的時候,他們向我誇大。
੧੬ਮੈਂ ਤਾਂ ਆਖਿਆ ਕਿ ਅਜਿਹਾ ਨਾ ਹੋਵੇ ਓਹ ਮੇਰੇ ਉੱਤੇ ਅਨੰਦ ਕਰਨ, ਅਤੇ ਜਿਸ ਵੇਲੇ ਮੇਰੇ ਪੈਰ ਤਿਲਕਣ ਓਹ ਮੇਰੇ ਵਿਰੁੱਧ ਆਪਣੀਆਂ ਵਡਿਆਈਆਂ ਕਰਨ,
੧੭ਮੈਂ ਠੇਡਾ ਖਾਣ ਲੱਗਾ, ਅਤੇ ਮੇਰਾ ਸੋਗ ਸਦਾ ਮੇਰੇ ਅੱਗੇ ਰਹਿੰਦਾ ਹੈ।
੧੮ਮੈਂ ਆਪਣੀ ਬਦੀ ਨੂੰ ਮੰਨਾਂਗਾ, ਅਤੇ ਆਪਣੇ ਪਾਪ ਦੇ ਕਾਰਨ ਚਿੰਤਾ ਕਰਾਂਗਾ।
19 但我的仇敵又活潑又強壯, 無理恨我的增多了。
੧੯ਪਰ ਮੇਰੇ ਵੈਰੀ ਤਾਕਤ ਵਾਲੇ ਅਤੇ ਸਮਰੱਥੀ ਹਨ, ਅਤੇ ਜਿਹੜੇ ਬਿਨ੍ਹਾਂ ਕਾਰਨ ਮੇਰੇ ਨਾਲ ਖਾਰ ਕਰਦੇ ਹਨ ਉਹ ਵਧ ਗਏ ਹਨ,
੨੦ਨਾਲੇ ਜਿਹੜੇ ਭਲਿਆਈ ਦੇ ਬਦਲੇ ਬੁਰਿਆਈ ਦਿੰਦੇ ਹਨ, ਉਹ ਮੇਰੇ ਵਿਰੋਧੀ ਹਨ ਕਿਉਂ ਜੋ ਮੈਂ ਭਲਿਆਈ ਦੇ ਮਗਰ ਲੱਗਾ ਰਹਿੰਦਾ ਹਾਂ।
21 耶和華啊,求你不要撇棄我! 我的上帝啊,求你不要遠離我!
੨੧ਹੇ ਯਹੋਵਾਹ, ਮੈਨੂੰ ਤਿਆਗ ਨਾ ਦੇ, ਹੇ ਮੇਰੇ ਪਰਮੇਸ਼ੁਰ, ਮੇਰੇ ਤੋਂ ਦੂਰ ਨਾ ਹੋ!
੨੨ਹੇ ਪ੍ਰਭੂ, ਮੇਰੇ ਮੁਕਤੀਦਾਤੇ, ਮੇਰੇ ਬਚਾਓ ਲਈ ਛੇਤੀ ਕਰ!