< 箴言 20 >

1 酒能使人褻慢,濃酒使人喧嚷; 凡因酒錯誤的,就無智慧。
ਮੈਅ ਠੱਠੇ ਵਾਲੀ ਤੇ ਸ਼ਰਾਬ ਝਗੜੇ ਵਾਲੀ ਚੀਜ਼ ਹੈ, ਜੋ ਕੋਈ ਉਹਨਾਂ ਤੋਂ ਧੋਖਾ ਖਾਂਦਾ ਹੈ ਉਹ ਬੁੱਧਵਾਨ ਨਹੀਂ!
2 王的威嚇如同獅子吼叫; 惹動他怒的,是自害己命。
ਰਾਜੇ ਦਾ ਭੈਅ ਬੱਬਰ ਸ਼ੇਰ ਦੇ ਗੱਜਣ ਵਰਗਾ ਹੈ, ਜਿਹੜਾ ਉਹ ਨੂੰ ਗੁੱਸਾ ਚੜ੍ਹਾਉਂਦਾ ਹੈ ਉਹ ਆਪਣੀ ਹੀ ਜਾਨ ਦਾ ਵੈਰੀ ਹੈ।
3 遠離紛爭是人的尊榮; 愚妄人都愛爭鬧。
ਝਗੜੇ ਤੋਂ ਬਚਣ ਨਾਲ ਆਦਮੀ ਦਾ ਆਦਰ ਹੁੰਦਾ ਹੈ, ਪਰ ਹਰੇਕ ਮੂਰਖ ਝਗੜੇ ਛੇੜਦਾ ਹੈ।
4 懶惰人因冬寒不肯耕種, 到收割的時候,他必討飯而無所得。
ਆਲਸੀ ਠੰਡ ਦੇ ਮਾਰੇ ਹਲ ਨਹੀਂ ਵਾਹੁੰਦਾ, ਉਹ ਵਾਢੀਆਂ ਦੇ ਦਿਨੀਂ ਭੀਖ ਮੰਗਿਆ ਕਰੇਗਾ ਪਰ ਲੱਭੇਗਾ ਕੁਝ ਨਹੀਂ।
5 人心懷藏謀略,好像深水, 惟明哲人才能汲引出來。
ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ।
6 人多述說自己的仁慈, 但忠信人誰能遇着呢?
ਬਹੁਤੇ ਆਦਮੀ ਆਪਣੀ-ਆਪਣੀ ਦਯਾ ਦੀ ਡੌਂਡੀ ਪਿੱਟਦੇ ਹਨ, ਪਰ ਵਫ਼ਾਦਾਰ ਮਨੁੱਖ ਕਿਹਨੂੰ ਮਿਲ ਸਕਦਾ ਹੈ?
7 行為純正的義人, 他的子孫是有福的!
ਧਰਮੀ ਜਿਹੜਾ ਸਚਿਆਈ ਨਾਲ ਚੱਲਦਾ ਹੈ, ਉਹ ਦੇ ਮਗਰੋਂ ਉਹ ਦੇ ਪੁੱਤਰ ਧੰਨ ਹੁੰਦੇ ਹਨ!
8 王坐在審判的位上, 以眼目驅散諸惡。
ਰਾਜਾ ਜਿਹੜਾ ਨਿਆਂ ਦੀ ਗੱਦੀ ਉੱਤੇ ਬਹਿੰਦਾ ਹੈ, ਉਹ ਆਪਣੀ ਨਜ਼ਰ ਨਾਲ ਹੀ ਸਾਰੀ ਬੁਰਿਆਈ ਨੂੰ ਜਾਣ ਲੈਂਦਾ ਹੈ।
9 誰能說,我潔淨了我的心, 我脫淨了我的罪?
ਕੌਣ ਆਖ ਸਕਦਾ ਹੈ ਭਈ ਮੈਂ ਆਪਣੇ ਮਨ ਨੂੰ ਪਵਿੱਤਰ ਕੀਤਾ ਹੈ, ਮੈਂ ਪਾਪ ਤੋਂ ਸ਼ੁੱਧ ਹੋ ਗਿਆ ਹਾਂ?
10 兩樣的法碼,兩樣的升斗, 都為耶和華所憎惡。
੧੦ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ, ਇਹਨਾਂ ਦੋਹਾਂ ਤੋਂ ਯਹੋਵਾਹ ਘਿਣ ਕਰਦਾ ਹੈ।
11 孩童的動作是清潔,是正直, 都顯明他的本性。
੧੧ਬੱਚਾ ਵੀ ਆਪਣੇ ਕੰਮਾਂ ਤੋਂ ਪਛਾਣਿਆ ਜਾਂਦਾ ਹੈ, ਭਈ ਉਹ ਦੇ ਕੰਮ ਨੇਕ ਤੇ ਠੀਕ ਹਨ ਕਿ ਨਹੀਂ।
12 能聽的耳,能看的眼, 都是耶和華所造的。
੧੨ਕੰਨ ਜਿਹੜਾ ਸੁਣਦਾ ਹੈ ਤੇ ਅੱਖ ਜਿਹੜੀ ਵੇਖਦੀ ਹੈ, ਦੋਹਾਂ ਨੂੰ ਹੀ ਯਹੋਵਾਹ ਨੇ ਬਣਾਇਆ ਹੈ।
13 不要貪睡,免致貧窮; 眼要睜開,你就吃飽。
੧੩ਨੀਂਦ ਨਾਲ ਪ੍ਰੀਤ ਨਾ ਲਾ ਕਿਤੇ ਤੂੰ ਗਰੀਬ ਹੋ ਜਾਵੇਂ, ਆਪਣੀਆਂ ਅੱਖਾਂ ਖੋਲ੍ਹ ਤਾਂ ਤੂੰ ਰੋਟੀ ਰੱਜ ਕੇ ਖਾਵੇਂਗਾ।
14 買物的說:不好,不好; 及至買去,他便自誇。
੧੪ਖਰੀਦਣ ਵੇਲੇ ਗਾਹਕ ਆਖਦਾ ਹੈ, “ਰੱਦੀ, ਰੱਦੀ!” ਪਰ ਜਦ ਦੂਰ ਨਿੱਕਲ ਜਾਂਦਾ ਹੈ ਤਾਂ ਸ਼ੇਖੀ ਮਾਰਦਾ ਹੈ।
15 有金子和許多珍珠, 惟有知識的嘴乃為貴重的珍寶。
੧੫ਸੋਨਾ ਅਤੇ ਹੀਰੇ ਮੋਤੀ ਬਥੇਰੇ ਹਨ, ਪਰ ਗਿਆਨ ਦੀਆਂ ਗੱਲਾਂ ਅਣਮੁੱਲ ਰਤਨ ਹਨ।
16 誰為生人作保,就拿誰的衣服; 誰為外人作保,誰就要承當。
੧੬ਜਿਹੜਾ ਪਰਦੇਸੀ ਦੀ ਜ਼ਮਾਨਤ ਦੇਵੇ ਉਹ ਦੇ ਕੱਪੜੇ ਲਾਹ ਲੈ, ਅਤੇ ਜਿਹੜਾ ਓਪਰਿਆਂ ਦੀ ਜ਼ਮਾਨਤ ਦੇਵੇ ਉਹ ਦਾ ਕੁਝ ਗਹਿਣੇ ਰੱਖ ਲੈ।
17 以虛謊而得的食物,人覺甘甜; 但後來,他的口必充滿塵沙。
੧੭ਚੋਰੀ ਦੀ ਰੋਟੀ ਮਨੁੱਖ ਨੂੰ ਮਿੱਠੀ ਲੱਗਦੀ ਹੈ, ਪਰ ਅੰਤ ਵਿੱਚ ਉਹ ਦਾ ਮੂੰਹ ਕੰਕਰਾਂ ਨਾਲ ਭਰ ਜਾਂਦਾ ਹੈ।
18 計謀都憑籌算立定; 打仗要憑智謀。
੧੮ਯੋਜਨਾਵਾਂ ਸਲਾਹ ਨਾਲ ਕਾਇਮ ਹੋ ਜਾਂਦੀਆਂ ਹਨ, ਸੋ ਤੂੰ ਚੰਗੀ ਸਲਾਹ ਲੈ ਕੇ ਯੁੱਧ ਕਰ।
19 往來傳舌的,洩漏密事; 大張嘴的,不可與他結交。
੧੯ਜਿਹੜਾ ਚੁਗਲੀ ਕਰਦਾ ਫਿਰਦਾ ਹੈ ਉਹ ਭੇਤਾਂ ਨੂੰ ਪਰਗਟ ਕਰਦਾ ਹੈ, ਇਸ ਲਈ ਤੂੰ ਬਕ-ਬਕ ਕਰਨ ਵਾਲਿਆਂ ਨਾਲ ਸੰਗਤੀ ਨਾ ਰੱਖੀਂ।
20 咒罵父母的,他的燈必滅, 變為漆黑的黑暗。
੨੦ਜਿਹੜਾ ਆਪਣੇ ਮਾਂ ਪਿਉ ਨੂੰ ਫਿਟਕਾਰਦਾ ਹੈ, ਉਹ ਦਾ ਦੀਵਾ ਘੁੱਪ ਹਨੇਰੇ ਵਿੱਚ ਬੁੱਝ ਜਾਵੇਗਾ।
21 起初速得的產業, 終久卻不為福。
੨੧ਛੇਤੀ ਨਾਲ ਮਿਲੀ ਹੋਈ ਮਿਰਾਸ, ਅੰਤ ਵਿੱਚ ਮੁਬਾਰਕ ਨਾ ਹੋਵੇਗੀ।
22 你不要說,我要以惡報惡; 要等候耶和華,他必拯救你。
੨੨ਤੂੰ ਇਹ ਨਾ ਆਖ ਭਈ ਮੈਂ ਬੁਰਿਆਈ ਦਾ ਬਦਲਾ ਲਵਾਂਗਾ, ਯਹੋਵਾਹ ਨੂੰ ਉਡੀਕ ਤਾਂ ਉਹ ਤੈਨੂੰ ਬਚਾਵੇਗਾ।
23 兩樣的法碼為耶和華所憎惡; 詭詐的天平也為不善。
੨੩ਘੱਟ ਵੱਧ ਵੱਟੇ ਯਹੋਵਾਹ ਲਈ ਘਿਣਾਉਣੇ ਹਨ, ਅਤੇ ਛਲ ਦੀ ਤੱਕੜੀ ਚੰਗੀ ਨਹੀਂ।
24 人的腳步為耶和華所定; 人豈能明白自己的路呢?
੨੪ਮਨੁੱਖ ਦੇ ਕਦਮਾਂ ਨੂੰ ਯਹੋਵਾਹ ਹੀ ਚਲਾਉਂਦਾ ਹੈ, ਤਾਂ ਫੇਰ ਮਨੁੱਖ ਕਿਵੇਂ ਆਪਣੇ ਰਾਹ ਨੂੰ ਬੁੱਝੇ?
25 人冒失說,這是聖物, 許願之後才查問,就是自陷網羅。
੨੫ਜੇ ਬਿਨ੍ਹਾਂ ਵਿਚਾਰੇ ਕੋਈ ਆਖੇ ਕਿ ਇਹ ਵਸਤ ਪਵਿੱਤਰ ਹੈ, ਤੇ ਸੁੱਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਫਾਹੀ ਹੈ।
26 智慧的王簸散惡人, 用碌碡滾軋他們。
੨੬ਬੁੱਧਵਾਨ ਰਾਜਾ ਦੁਸ਼ਟਾਂ ਨੂੰ ਫਟਕ ਦਿੰਦਾ ਹੈ, ਅਤੇ ਉਹਨਾਂ ਉੱਤੇ ਪਹੀਆ ਚਲਾ ਦਿੰਦਾ ਹੈ।
27 人的靈是耶和華的燈, 鑒察人的心腹。
੨੭ਮਨੁੱਖ ਦਾ ਆਤਮਾ ਯਹੋਵਾਹ ਦਾ ਦੀਵਾ ਹੈ, ਜਿਹੜਾ ਸਾਰੇ ਅੰਦਰਲੇ ਹਿੱਸਿਆਂ ਨੂੰ ਖੋਜ਼ਦਾ ਹੈ।
28 王因仁慈和誠實得以保全他的國位, 也因仁慈立穩。
੨੮ਦਯਾ ਅਤੇ ਸਚਿਆਈ ਰਾਜੇ ਦੀ ਰੱਖਿਆ ਕਰਦੀਆਂ ਹਨ, ਸਗੋਂ ਦਯਾ ਨਾਲ ਹੀ ਉਸ ਦੀ ਗੱਦੀ ਸੰਭਲਦੀ ਹੈ।
29 強壯乃少年人的榮耀; 白髮為老年人的尊榮。
੨੯ਜੁਆਨਾਂ ਦੀ ਸ਼ੋਭਾ ਤਾਂ ਉਹਨਾਂ ਦਾ ਬਲ ਹੈ, ਅਤੇ ਬਜ਼ੁਰਗਾਂ ਦੀ ਸਜਾਵਟ ਉਹਨਾਂ ਦੇ ਧੌਲੇ ਵਾਲ਼ ਹਨ।
30 鞭傷除淨人的罪惡; 責打能入人的心腹。
੩੦ਸੱਟਾਂ ਲੱਗਣ ਨਾਲ ਜਿਹੜੇ ਜ਼ਖਮ ਹੁੰਦੇ ਹਨ ਉਹ ਬੁਰਿਆਈ ਨੂੰ ਸਾਫ਼ ਕਰਦੇ ਹਨ, ਅਤੇ ਮਾਰ ਅੰਦਰਲੇ ਹਿੱਸਿਆਂ ਨੂੰ ਵੀ।

< 箴言 20 >