< 民數記 2 >

1 耶和華曉諭摩西、亞倫說:
ਫੇਰ ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ
2 「以色列人要各歸自己的纛下,在本族的旗號那裏,對着會幕的四圍安營。
ਕਿ ਇਸਰਾਏਲੀਆਂ ਦਾ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੇ ਪੁਰਖਿਆਂ ਦੇ ਘਰਾਣਿਆਂ ਦੇ ਨਿਸ਼ਾਨਾਂ ਨਾਲ ਆਪਣਾ ਤੰਬੂ ਖੜ੍ਹਾ ਕਰੇ। ਮੰਡਲੀ ਦੇ ਤੰਬੂ ਦੇ ਸਾਹਮਣੇ ਅਤੇ ਆਲੇ-ਦੁਆਲੇ ਉਹ ਤੰਬੂ ਲਾਉਣ।
3 在東邊,向日出之地,照着軍隊安營的是猶大營的纛。有亞米拿達的兒子拿順作猶大人的首領。
ਜਿਹੜੇ ਸੂਰਜ ਦੇ ਚੜ੍ਹਦੇ ਪਾਸੇ ਡੇਰਾ ਲਾਉਣ, ਜਿਹੜੇ ਯਹੂਦਾਹ ਦੇ ਡੇਰੇ ਦੇ ਹੋਣ ਉਹ ਆਪਣੀਆਂ ਸੈਨਾਂ ਅਨੁਸਾਰ ਯਹੂਦਾਹ ਦੇ ਝੰਡੇ ਦੇ ਹੋਣ ਅਤੇ ਯਹੂਦਾਹ ਦੇ ਲੋਕਾਂ ਦਾ ਪ੍ਰਧਾਨ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਹੋਵੇ।
4 他軍隊被數的,共有七萬四千六百名。
ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਚੁਹੱਤਰ ਹਜ਼ਾਰ ਛੇ ਸੌ ਸਨ।
5 挨着他安營的是以薩迦支派。有蘇押的兒子拿坦業作以薩迦人的首領。
ਜਿਹੜੇ ਉਸ ਦੇ ਕੋਲ ਡੇਰਾ ਲਾਉਣ ਉਹ ਯਿੱਸਾਕਾਰ ਦੇ ਗੋਤ ਦੇ ਹੋਣ ਅਤੇ ਯਿੱਸਾਕਾਰ ਦੇ ਲੋਕਾਂ ਦਾ ਪ੍ਰਧਾਨ ਸੂਆਰ ਦਾ ਪੁੱਤਰ ਨਥਨਿਏਲ ਹੋਵੇ।
6 他軍隊被數的,共有五萬四千四百名。
ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਚੁਰੰਜਾ ਹਜ਼ਾਰ ਚਾਰ ਸੌ ਸਨ।
7 又有西布倫支派。希倫的兒子以利押作西布倫人的首領。
ਜ਼ਬੂਲੁਨ ਦੇ ਗੋਤ ਯਿੱਸਾਕਾਰ ਦੇ ਕੋਲ ਰਹਿਣ, ਜ਼ਬੂਲੁਨ ਦੇ ਲੋਕਾਂ ਦਾ ਪ੍ਰਧਾਨ ਹੇਲੋਨ ਦਾ ਪੁੱਤਰ ਅਲੀਆਬ ਹੋਵੇ।
8 他軍隊被數的,共有五萬七千四百名。
ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਸਤਵੰਜਾ ਹਜ਼ਾਰ ਚਾਰ ਸੌ ਸਨ।
9 凡屬猶大營、按着軍隊被數的,共有十八萬六千四百名,要作第一隊往前行。
ਯਹੂਦਾਹ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਛਿਆਸੀ ਹਜ਼ਾਰ ਚਾਰ ਸੌ, ਉਨ੍ਹਾਂ ਦੀਆਂ ਸੈਨਾਂ ਅਨੁਸਾਰ ਸਨ। ਪਹਿਲਾਂ ਉਹ ਕੂਚ ਕਰਨ।
10 「在南邊,按着軍隊是呂便營的纛。有示丟珥的兒子以利蓿作呂便人的首領。
੧੦ਰਊਬੇਨ ਦੇ ਡੇਰੇ ਦਾ ਝੰਡਾ ਦੱਖਣ ਵੱਲ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਹੋਵੇ ਅਤੇ ਰਊਬੇਨ ਦੇ ਲੋਕਾਂ ਦਾ ਪ੍ਰਧਾਨ ਸ਼ਦੇਊਰ ਦਾ ਪੁੱਤਰ ਅਲੀਸੂਰ ਹੋਵੇ।
11 他軍隊被數的,共有四萬六千五百名。
੧੧ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਛਿਆਲੀ ਹਜ਼ਾਰ ਪੰਜ ਸੌ ਸਨ।
12 挨着他安營的是西緬支派。蘇利沙代的兒子示路蔑作西緬人的首領。
੧੨ਜਿਹੜੇ ਉਸ ਕੋਲ ਡੇਰਾ ਲਾਉਣ ਉਹ ਸ਼ਿਮਓਨ ਦੇ ਗੋਤ ਦੇ ਹੋਣ ਅਤੇ ਸ਼ਿਮਓਨ ਦੇ ਲੋਕਾਂ ਦਾ ਪ੍ਰਧਾਨ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਹੋਵੇ।
13 他軍隊被數的,共有五萬九千三百名。
੧੩ਉਹ ਦੀ ਸੈਨਾਂ ਦੇ ਗਿਣੇ ਹੋਏ ਲੋਕ ਉਣਾਹਠ ਹਜ਼ਾਰ ਤਿੰਨ ਸੌ ਸਨ।
14 又有迦得支派。丟珥的兒子以利雅薩作迦得人的首領。
੧੪ਫੇਰ ਗਾਦ ਦਾ ਗੋਤ ਅਤੇ ਗਾਦ ਦੇ ਲੋਕਾਂ ਦਾ ਪ੍ਰਧਾਨ ਰਊਏਲ ਦਾ ਪੁੱਤਰ ਅਲਯਾਸਾਫ਼ ਹੋਵੇ।
15 他軍隊被數的,共有四萬五千六百五十名,
੧੫ਅਤੇ ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਪੰਤਾਲੀ ਹਜ਼ਾਰ ਛੇ ਸੌ ਪੰਜਾਹ ਸਨ।
16 凡屬呂便營、按着軍隊被數的,共有十五萬一千四百五十名,要作第二隊往前行。
੧੬ਰਊਬੇਨ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਇਕਵੰਜਾ ਹਜ਼ਾਰ ਚਾਰ ਸੌ ਪੰਜਾਹ, ਉਨ੍ਹਾਂ ਦੀਆਂ ਸੈਨਾਂ ਅਨੁਸਾਰ ਸਨ ਅਤੇ ਦੂਜੇ ਉਹ ਕੂਚ ਕਰਨ।
17 「隨後,會幕要往前行,有利未營在諸營中間。他們怎樣安營就怎樣往前行,各按本位,各歸本纛。
੧੭ਫੇਰ ਮਿਲਾਪ ਵਾਲੇ ਤੰਬੂ ਦਾ ਕੂਚ ਹੋਵੇ ਅਤੇ ਲੇਵੀਆਂ ਦਾ ਡੇਰਾ ਡੇਰਿਆਂ ਦੇ ਵਿਚਕਾਰ ਹੋਵੇ। ਜਿਵੇਂ ਉਨ੍ਹਾਂ ਨੇ ਡੇਰੇ ਲਾਏ ਉਸੇ ਤਰ੍ਹਾਂ ਉਹ ਕੂਚ ਕਰਨ। ਹਰ ਮਨੁੱਖ ਆਪਣੇ ਥਾਂ ਵਿੱਚ ਆਪਣੇ ਝੰਡਿਆਂ ਕੋਲ ਹੋਵੇ।
18 「在西邊,按着軍隊是以法蓮營的纛。亞米忽的兒子以利沙瑪作以法蓮人的首領。
੧੮ਇਫ਼ਰਾਈਮ ਦੇ ਡੇਰੇ ਦਾ ਝੰਡਾ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਪੱਛਮ ਪਾਸੇ ਵੱਲ ਹੋਵੇ ਅਤੇ ਇਫ਼ਰਾਈਮ ਦੇ ਲੋਕਾਂ ਦਾ ਪ੍ਰਧਾਨ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਹੋਵੇ।
19 他軍隊被數的,共有四萬零五百名。
੧੯ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਚਾਲ੍ਹੀ ਹਜ਼ਾਰ ਪੰਜ ਸੌ ਸਨ।
20 挨着他的是瑪拿西支派。比大蓿的兒子迦瑪列作瑪拿西人的首領。
੨੦ਫੇਰ ਉਹ ਦੇ ਨੇੜ੍ਹੇ ਮਨੱਸ਼ਹ ਦਾ ਗੋਤ ਹੋਵੇ ਅਤੇ ਮਨੱਸ਼ਹ ਦੇ ਲੋਕਾਂ ਦਾ ਪ੍ਰਧਾਨ ਪਦਾਹਸੂਰ ਦਾ ਪੁੱਤਰ ਗਮਲੀਏਲ ਹੋਵੇ।
21 他軍隊被數的,共有三萬二千二百名。
੨੧ਅਤੇ ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਬੱਤੀ ਹਜ਼ਾਰ ਦੋ ਸੌ ਸਨ।
22 又有便雅憫支派。基多尼的兒子亞比但作便雅憫人的首領。
੨੨ਫੇਰ ਬਿਨਯਾਮੀਨ ਦਾ ਗੋਤ ਹੋਵੇ ਅਤੇ ਬਿਨਯਾਮੀਨ ਦੇ ਲੋਕਾਂ ਦਾ ਪ੍ਰਧਾਨ ਗਿਦਓਨੀ ਦਾ ਪੁੱਤਰ ਅਬੀਦਾਨ ਹੋਵੇ।
23 他軍隊被數的,共有三萬五千四百名。
੨੩ਅਤੇ ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਪੈਂਤੀ ਹਜ਼ਾਰ ਚਾਰ ਸੌ ਸਨ।
24 凡屬以法蓮營、按着軍隊被數的,共有十萬零八千一百名,要作第三隊往前行。
੨੪ਇਫ਼ਰਾਈਮ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਅੱਠ ਹਜ਼ਾਰ ਇੱਕ ਸੌ, ਉਨ੍ਹਾਂ ਦੀਆਂ ਸੈਨਾਂ ਦੇ ਅਨੁਸਾਰ ਸਨ। ਤੀਜੇ ਉਹ ਕੂਚ ਕਰਨ।
25 「在北邊,按着軍隊是但營的纛。亞米沙代的兒子亞希以謝作但人的首領。
੨੫ਦਾਨ ਦੇ ਡੇਰੇ ਦਾ ਝੰਡਾ ਉੱਤਰ ਦੇ ਪਾਸੇ, ਉਨ੍ਹਾਂ ਦੀਆਂ ਸੈਨਾਂ ਅਨੁਸਾਰ ਹੋਵੇ ਅਤੇ ਦਾਨ ਦੇ ਲੋਕਾਂ ਦਾ ਪ੍ਰਧਾਨ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ ਹੋਵੇ।
26 他軍隊被數的,共有六萬二千七百名。
੨੬ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਬਾਹਠ ਹਜ਼ਾਰ ਸੱਤ ਸੌ ਸਨ।
27 挨着他安營的是亞設支派。俄蘭的兒子帕結作亞設人的首領。
੨੭ਜਿਹੜੇ ਉਹ ਦੇ ਕੋਲ ਡੇਰਾ ਲਾਉਣ ਉਹ ਆਸ਼ੇਰ ਦੇ ਗੋਤ ਦੇ ਹੋਣ ਅਤੇ ਆਸ਼ੇਰ ਦੇ ਲੋਕਾਂ ਦਾ ਪ੍ਰਧਾਨ ਆਕਰਾਨ ਦਾ ਪੁੱਤਰ ਪਗੀਏਲ ਹੋਵੇ।
28 他軍隊被數的,共有四萬一千五百名。
੨੮ਅਤੇ ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਇੱਕਤਾਲੀ ਹਜ਼ਾਰ ਪੰਜ ਸੌ ਸਨ।
29 又有拿弗他利支派。以南的兒子亞希拉作拿弗他利人的首領。
੨੯ਫੇਰ ਨਫ਼ਤਾਲੀ ਦਾ ਗੋਤ ਅਤੇ ਨਫ਼ਤਾਲੀ ਦੇ ਲੋਕਾਂ ਦਾ ਪ੍ਰਧਾਨ ਏਨਾਨ ਦਾ ਪੁੱਤਰ ਅਹੀਰਾ ਹੋਵੇ।
30 他軍隊被數的,共有五萬三千四百名。
੩੦ਉਹ ਦੀ ਸੈਨਾਂ ਦੇ ਗਿਣੇ ਹੋਏ ਲੋਕ ਤਿਰਵੰਜਾ ਹਜ਼ਾਰ ਚਾਰ ਸੌ ਸਨ।
31 凡但營被數的,共有十五萬七千六百名,要歸本纛作末隊往前行。」
੩੧ਦਾਨ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਸਤਵੰਜਾ ਹਜ਼ਾਰ ਛੇ ਸੌ ਸਨ। ਉਹ ਸਭ ਦੇ ਪਿੱਛੋਂ ਆਪਣੇ ਝੰਡਿਆਂ ਦੇ ਨਾਲ ਕੂਚ ਕਰਨ।
32 這些以色列人,照他們的宗族,按他們的軍隊,在諸營中被數的,共有六十萬零三千五百五十名。
੩੨ਇਹ ਉਹ ਇਸਰਾਏਲੀ ਹਨ, ਜਿਹੜੇ ਆਪਣੇ ਪੁਰਖਿਆਂ ਦੇ ਘਰਾਣਿਆਂ ਦੇ ਅਨੁਸਾਰ ਗਿਣੇ ਗਏ, ਡੇਰਿਆਂ ਦੇ ਸਾਰੇ ਗਿਣੇ ਹੋਏ, ਉਨ੍ਹਾਂ ਦੀਆਂ ਸੈਨਾਂ ਅਨੁਸਾਰ ਛੇ ਲੱਖ ਤਿੰਨ ਹਜ਼ਾਰ ਪੰਜ ਸੌ ਪੰਜਾਹ ਸਨ।
33 惟獨利未人沒有數在以色列人中,是照耶和華所吩咐摩西的。
੩੩ਪਰ ਲੇਵੀ ਇਸਰਾਏਲੀਆਂ ਵਿੱਚ ਗਿਣੇ ਨਾ ਗਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
34 以色列人就這樣行,各人照他們的家室、宗族歸於本纛,安營起行,都是照耶和華所吩咐摩西的。
੩੪ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ, ਇਸਰਾਏਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਆਪਣੇ-ਆਪਣੇ ਝੰਡਿਆਂ ਦੇ ਕੋਲ ਡੇਰਿਆਂ ਨੂੰ ਖੜ੍ਹਾ ਕਰਦੇ ਅਤੇ ਕੂਚ ਕਰਦੇ ਸਨ।

< 民數記 2 >