< 創世記 20 >
1 亞伯拉罕從那裏向南地遷去,寄居在加低斯和書珥中間的基拉耳。
੧ਤਦ ਅਬਰਾਹਾਮ ਨੇ ਉੱਥੋਂ ਦੱਖਣ ਦੇਸ਼ ਵੱਲ ਕੂਚ ਕੀਤਾ ਅਤੇ ਕਾਦੇਸ਼ ਅਤੇ ਸ਼ੂਰ ਦੇ ਵਿਚਕਾਰ ਠਹਿਰਿਆ ਅਤੇ ਗਰਾਰ ਵਿੱਚ ਜਾ ਵੱਸਿਆ।
2 亞伯拉罕稱他的妻撒拉為妹子,基拉耳王亞比米勒差人把撒拉取了去。
੨ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਦੇ ਵਿਖੇ ਆਖਿਆ, ਇਹ ਮੇਰੀ ਭੈਣ ਹੈ, ਇਸ ਲਈ ਗਰਾਰ ਦੇ ਰਾਜਾ ਅਬੀਮਲਕ ਨੇ ਆਦਮੀ ਭੇਜ ਕੇ ਸਾਰਾਹ ਨੂੰ ਬੁਲਾ ਲਿਆ।
3 但夜間,上帝來,在夢中對亞比米勒說:「你是個死人哪!因為你取了那女人來;她原是別人的妻子。」
੩ਪਰਮੇਸ਼ੁਰ ਨੇ ਅਬੀਮਲਕ ਕੋਲ ਰਾਤ ਦੇ ਸੁਫ਼ਨੇ ਵਿੱਚ ਆ ਕੇ ਉਸ ਨੂੰ ਆਖਿਆ, ਵੇਖ, ਤੂੰ ਇਸ ਇਸਤਰੀ ਦੇ ਕਾਰਨ ਜਿਸ ਨੂੰ ਤੂੰ ਲਿਆ ਹੈ, ਮਰਨ ਵਾਲਾ ਹੈਂ, ਕਿਉਂ ਜੋ ਉਹ ਵਿਆਹੀ ਹੋਈ ਹੈ।
4 亞比米勒卻還沒有親近撒拉;他說:「主啊,連有義的國,你也要毀滅嗎?
੪ਪਰ ਅਜੇ ਅਬੀਮਲਕ ਸਾਰਾਹ ਦੇ ਕੋਲ ਨਹੀਂ ਗਿਆ ਸੀ, ਇਸ ਲਈ ਉਸ ਨੇ ਆਖਿਆ, ਹੇ ਪ੍ਰਭੂ, ਕੀ ਤੂੰ ਇੱਕ ਧਰਮੀ ਕੌਮ ਨੂੰ ਵੀ ਮਾਰ ਸੁੱਟੇਂਗਾ?
5 那人豈不是自己對我說『她是我的妹子』嗎?就是女人也自己說:『他是我的哥哥。』我做這事是心正手潔的。」
੫ਕੀ ਉਸ ਨੇ ਆਪ ਹੀ ਮੈਨੂੰ ਨਹੀਂ ਆਖਿਆ, ਇਹ ਮੇਰੀ ਭੈਣ ਹੈ? ਅਤੇ ਕੀ ਉਸ ਇਸਤਰੀ ਨੇ ਵੀ ਆਪ ਹੀ ਨਹੀਂ ਆਖਿਆ, ਉਹ ਮੇਰਾ ਭਰਾ ਹੈ? ਮੈਂ ਤਾਂ ਆਪਣੇ ਦਿਲ ਦੀ ਖਰਿਆਈ ਅਤੇ ਆਪਣੇ ਹੱਥਾਂ ਦੀ ਸਚਿਆਈ ਨਾਲ ਇਹ ਕੰਮ ਕੀਤਾ ਹੈ।
6 上帝在夢中對他說:「我知道你做這事是心中正直;我也攔阻了你,免得你得罪我,所以我不容你沾着她。
੬ਪਰਮੇਸ਼ੁਰ ਨੇ ਸੁਫ਼ਨੇ ਵਿੱਚ ਉਹ ਨੂੰ ਆਖਿਆ, ਹਾਂ, ਮੈਂ ਜਾਣਦਾ ਹਾਂ ਕਿ ਤੂੰ ਆਪਣੇ ਦਿਲ ਦੀ ਖਰਿਆਈ ਨਾਲ ਇਹ ਕੰਮ ਕੀਤਾ ਹੈ ਇਸ ਕਾਰਨ ਮੈਂ ਵੀ ਤੈਨੂੰ ਆਪਣੇ ਵਿਰੁੱਧ ਪਾਪ ਕਰਨ ਤੋਂ ਰੋਕਿਆ ਹੈ ਅਤੇ ਮੈਂ ਤੈਨੂੰ ਉਸ ਨੂੰ ਹੱਥ ਲਾਉਣ ਨਹੀਂ ਦਿੱਤਾ।
7 現在你把這人的妻子歸還他;因為他是先知,他要為你禱告,使你存活。你若不歸還他,你當知道,你和你所有的人都必要死。」
੭ਹੁਣ ਤੂੰ ਉਸ ਮਨੁੱਖ ਨੂੰ ਉਹ ਦੀ ਪਤਨੀ ਮੋੜ ਦੇ ਕਿਉਂ ਜੋ ਉਹ ਨਬੀ ਹੈ, ਉਹ ਤੇਰੇ ਲਈ ਬੇਨਤੀ ਕਰੇਗਾ ਅਤੇ ਤੂੰ ਜੀਉਂਦਾ ਰਹੇਂਗਾ ਪਰ ਜੇ ਤੂੰ ਉਸ ਨੂੰ ਨਾ ਮੋੜੇਂ ਤਾਂ ਜਾਣ ਲੈ ਕਿ ਤੂੰ ਅਤੇ ਤੇਰੇ ਸਾਰੇ ਲੋਕ ਜ਼ਰੂਰ ਮਰਨਗੇ।
8 亞比米勒清早起來,召了眾臣僕來,將這些事都說給他們聽,他們都甚懼怕。
੮ਅਬੀਮਲਕ ਸਵੇਰੇ ਹੀ ਉੱਠਿਆ ਅਤੇ ਆਪਣੇ ਸਾਰੇ ਕਰਮਚਾਰੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਤਦ ਉਹ ਸਾਰੇ ਲੋਕ ਬਹੁਤ ਹੀ ਡਰ ਗਏ।
9 亞比米勒召了亞伯拉罕來,對他說:「你怎麼向我這樣行呢?我在甚麼事上得罪了你,你竟使我和我國裏的人陷在大罪裏?你向我行不當行的事了!」
੯ਤਦ ਅਬੀਮਲਕ ਨੇ ਅਬਰਾਹਾਮ ਨੂੰ ਬੁਲਵਾ ਕੇ ਆਖਿਆ, ਤੂੰ ਸਾਡੇ ਨਾਲ ਇਹ ਕੀ ਕੀਤਾ ਹੈ? ਮੈਂ ਤੇਰਾ ਕੀ ਵਿਗਾੜਿਆ ਸੀ ਕਿ ਤੂੰ ਮੇਰੇ ਅਤੇ ਮੇਰੇ ਰਾਜ ਉੱਤੇ ਇਹ ਵੱਡਾ ਪਾਪ ਲੈ ਆਂਦਾ ਹੈਂ? ਤੂੰ ਮੇਰੇ ਨਾਲ ਉਹ ਕੰਮ ਕੀਤਾ ਹੈ, ਜੋ ਤੈਨੂੰ ਨਹੀਂ ਕਰਨਾ ਚਾਹੀਦਾ ਸੀ।
10 亞比米勒又對亞伯拉罕說:「你見了甚麼才做這事呢?」
੧੦ਫਿਰ ਅਬੀਮਲਕ ਨੇ ਅਬਰਾਹਾਮ ਨੂੰ ਪੁੱਛਿਆ, ਤੂੰ ਕੀ ਸੋਚ ਕੇ ਇਹ ਕੰਮ ਕੀਤਾ?
11 亞伯拉罕說:「我以為這地方的人總不懼怕上帝,必為我妻子的緣故殺我。
੧੧ਅਬਰਾਹਾਮ ਨੇ ਆਖਿਆ, ਮੈਂ ਸੋਚਿਆ ਕਿ ਜ਼ਰੂਰ ਹੀ ਇਸ ਸਥਾਨ ਵਿੱਚ ਪਰਮੇਸ਼ੁਰ ਦਾ ਕੋਈ ਡਰ ਨਹੀਂ ਹੋਵੇਗਾ, ਇਸ ਲਈ ਇਹ ਲੋਕ ਮੇਰੀ ਪਤਨੀ ਦੇ ਕਾਰਨ ਮੈਨੂੰ ਮਾਰ ਸੁੱਟਣਗੇ।
12 況且她也實在是我的妹子;她與我是同父異母,後來作了我的妻子。
੧੨ਪਰ ਉਹ ਸੱਚ-ਮੁੱਚ ਮੇਰੀ ਭੈਣ ਹੈ, ਕਿਉਂ ਜੋ ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਤਾ ਦੀ ਧੀ ਨਹੀਂ ਹੈ, ਫੇਰ ਉਹ ਮੇਰੀ ਪਤਨੀ ਹੋ ਗਈ।
13 當上帝叫我離開父家、飄流在外的時候,我對她說:『我們無論走到甚麼地方,你可以對人說:他是我的哥哥;這就是你待我的恩典了。』」
੧੩ਜਦ ਪਰਮੇਸ਼ੁਰ ਨੇ ਮੈਨੂੰ ਮੇਰੇ ਪਿਤਾ ਦਾ ਘਰ ਛੱਡਣ ਦਾ ਹੁਕਮ ਦਿੱਤਾ, ਤਦ ਮੈਂ ਉਸ ਨੂੰ ਕਿਹਾ, ਤੈਨੂੰ ਮੇਰੇ ਉੱਤੇ ਇਹ ਦਯਾ ਕਰਨੀ ਹੋਵੇਗੀ ਕਿ ਜਿੱਥੇ ਕਿਤੇ ਅਸੀਂ ਜਾਈਏ, ਉੱਥੇ ਤੂੰ ਮੇਰੇ ਵਿਖੇ ਆਖੀਂ ਕਿ ਇਹ ਮੇਰਾ ਭਰਾ ਹੈ।
14 亞比米勒把牛、羊、僕婢賜給亞伯拉罕,又把他的妻子撒拉歸還他。
੧੪ਤਦ ਅਬੀਮਲਕ ਨੇ ਇੱਜੜ, ਪਸ਼ੂ ਅਤੇ ਦਾਸ-ਦਾਸੀਆਂ ਲੈ ਕੇ ਅਬਰਾਹਾਮ ਨੂੰ ਦਿੱਤੇ ਅਤੇ ਉਸ ਦੀ ਪਤਨੀ ਸਾਰਾਹ ਨੂੰ ਵੀ ਮੋੜ ਦਿੱਤਾ।
15 亞比米勒又說:「看哪,我的地都在你面前,你可以隨意居住」;
੧੫ਅਬੀਮਲਕ ਨੇ ਆਖਿਆ, ਵੇਖ, ਮੇਰਾ ਦੇਸ਼ ਤੇਰੇ ਸਾਹਮਣੇ ਹੈ। ਜਿੱਥੇ ਤੈਨੂੰ ਚੰਗਾ ਲੱਗੇ, ਤੂੰ ਉੱਥੇ ਵੱਸ।
16 又對撒拉說:「我給你哥哥一千銀子,作為你在閤家人面前遮羞的,你就在眾人面前沒有不是了。」
੧੬ਸਾਰਾਹ ਨੂੰ ਉਸ ਨੇ ਆਖਿਆ, ਵੇਖ, ਮੈਂ ਤੇਰੇ ਭਰਾ ਨੂੰ ਇੱਕ ਹਜ਼ਾਰ ਚਾਂਦੀ ਦੇ ਸਿੱਕੇ ਦਿੱਤੇ ਹਨ। ਵੇਖ, ਉਹ ਤੇਰੇ ਲਈ ਅਤੇ ਸਾਰਿਆਂ ਲਈ ਜੋ ਤੇਰੇ ਸੰਗ ਹਨ, ਅੱਖਾਂ ਦਾ ਪਰਦਾ ਹੋਣਗੇ ਅਤੇ ਸਾਰਿਆਂ ਦੇ ਸਾਹਮਣੇ ਤੂੰ ਸਹੀ ਸਾਬਤ ਹੋਵੇਂਗੀ।
17 亞伯拉罕禱告上帝,上帝就醫好了亞比米勒和他的妻子,並他的眾女僕,她們便能生育。
੧੭ਤਦ ਅਬਰਾਹਾਮ ਨੇ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕੀਤੀ, ਅਤੇ ਪਰਮੇਸ਼ੁਰ ਨੇ ਅਬੀਮਲਕ ਅਤੇ ਉਸ ਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਚੰਗਾ ਕਰ ਦਿੱਤਾ ਅਤੇ ਓਹ ਫੇਰ ਜਣਨ ਲੱਗ ਪਈਆਂ।
18 因耶和華為亞伯拉罕的妻子撒拉的緣故,已經使亞比米勒家中的婦人不能生育。
੧੮ਕਿਉਂਕਿ ਯਹੋਵਾਹ ਨੇ ਅਬਰਾਹਾਮ ਦੀ ਪਤਨੀ ਸਾਰਾਹ ਦੇ ਕਾਰਨ ਅਬੀਮਲਕ ਦੇ ਘਰਾਣੇ ਦੀ ਹਰੇਕ ਇਸਤਰੀ ਦੀ ਕੁੱਖ ਨੂੰ ਸਖ਼ਤੀ ਨਾਲ ਬੰਦ ਕਰ ਦਿੱਤਾ ਸੀ।