< 阿摩司書 2 >
1 耶和華如此說: 摩押三番四次地犯罪, 我必不免去她的刑罰; 因為她將以東王的骸骨焚燒成灰。
੧ਯਹੋਵਾਹ ਇਹ ਫ਼ਰਮਾਉਂਦਾ ਹੈ, “ਮੋਆਬ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹ ਨੇ ਅਦੋਮ ਦੇ ਰਾਜੇ ਦੀਆਂ ਹੱਡੀਆਂ ਨੂੰ ਸਾੜ ਕੇ ਚੂਨਾ ਕਰ ਦਿੱਤਾ।
2 我卻要降火在摩押, 燒滅加略的宮殿。 摩押必在鬨嚷吶喊吹角之中死亡。
੨ਇਸ ਲਈ ਮੈਂ ਮੋਆਬ ਉੱਤੇ ਅੱਗ ਭੇਜਾਂਗਾ ਅਤੇ ਉਹ ਕਰੀਯੋਥ ਸ਼ਹਿਰ ਦੇ ਗੜ੍ਹਾਂ ਨੂੰ ਭਸਮ ਕਰੇਗੀ ਅਤੇ ਮੋਆਬ ਚੀਕ-ਚਿਹਾੜੇ ਨਾਲ ਅਤੇ ਯੁੱਧ ਦੀ ਲਲਕਾਰ ਅਤੇ ਤੁਰ੍ਹੀ ਦੀ ਵੱਡੀ ਅਵਾਜ਼ ਨਾਲ ਮਰ ਜਾਵੇਗਾ।
3 我必剪除摩押中的審判者, 將其中的一切首領和他一同殺戮。 這是耶和華說的。
੩ਮੈਂ ਉਹ ਦੇ ਵਿੱਚੋਂ ਨਿਆਈਂ ਵੱਢ ਸੁੱਟਾਂਗਾ ਅਤੇ ਉਸ ਦੇ ਨਾਲ ਉਹ ਦੇ ਸਾਰੇ ਹਾਕਮਾਂ ਨੂੰ ਵੀ ਕਤਲ ਕਰਾਂਗਾ,” ਯਹੋਵਾਹ ਦੀ ਇਹੋ ਬਾਣੀ ਹੈ।
4 耶和華如此說: 猶大人三番四次地犯罪, 我必不免去他們的刑罰; 因為他們厭棄耶和華的訓誨, 不遵守他的律例。 他們列祖所隨從虛假的偶像使他們走迷了。
੪ਯਹੋਵਾਹ ਇਹ ਫ਼ਰਮਾਉਂਦਾ ਹੈ, “ਯਹੂਦਾਹ ਨਗਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨਾਂ ਨੇ ਯਹੋਵਾਹ ਦੀ ਬਿਵਸਥਾ ਨੂੰ ਤੁੱਛ ਜਾਣਿਆ ਅਤੇ ਉਸ ਦੀਆਂ ਬਿਧੀਆਂ ਦੀ ਪਾਲਨਾ ਨਹੀਂ ਕੀਤੀ ਅਤੇ ਉਹਨਾਂ ਦੇ ਝੂਠੇ ਦੇਵਤਿਆਂ ਨੇ ਉਹਨਾਂ ਨੂੰ ਭਟਕਾ ਦਿੱਤਾ, ਜਿਨ੍ਹਾਂ ਦੇ ਪਿੱਛੇ ਉਹਨਾਂ ਦੇ ਪੁਰਖੇ ਵੀ ਚਲਦੇ ਸਨ।
੫ਮੈਂ ਯਹੂਦਾਹ ਨਗਰ ਉੱਤੇ ਅੱਗ ਭੇਜਾਂਗਾ ਜੋ ਯਰੂਸ਼ਲਮ ਦੇ ਗੜ੍ਹਾਂ ਨੂੰ ਭਸਮ ਕਰੇਗੀ।”
6 耶和華如此說: 以色列人三番四次地犯罪, 我必不免去他們的刑罰; 因他們為銀子賣了義人, 為一雙鞋賣了窮人。
੬ਯਹੋਵਾਹ ਇਹ ਫ਼ਰਮਾਉਂਦਾ ਹੈ, “ਇਸਰਾਏਲ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨਾਂ ਨੇ ਧਰਮੀ ਨੂੰ ਚਾਂਦੀ ਲਈ ਅਤੇ ਕੰਗਾਲ ਨੂੰ ਜੁੱਤੀਆਂ ਦੇ ਇੱਕ ਜੋੜੇ ਲਈ ਵੇਚ ਦਿੱਤਾ।
7 他們見窮人頭上所蒙的灰也都垂涎, 阻礙謙卑人的道路。 父子同一個女子行淫, 褻瀆我的聖名。
੭ਉਹ ਗਰੀਬਾਂ ਦੇ ਸਿਰ ਦੀ ਸਿੱਕਰੀ ਦਾ ਵੀ ਲਾਲਚ ਕਰਦੇ ਹਨ ਅਤੇ ਉਹ ਕੁਚਲੇ ਹੋਇਆਂ ਨੂੰ ਰਾਹ ਤੋਂ ਹਟਾ ਦਿੰਦੇ ਹਨ, ਪਿਉ ਅਤੇ ਪੁੱਤਰ ਇੱਕੋ ਹੀ ਕੁੜੀ ਦੇ ਕੋਲ ਜਾਂਦੇ ਹਨ, ਤਾਂ ਜੋ ਉਹ ਮੇਰੇ ਪਵਿੱਤਰ ਨਾਮ ਨੂੰ ਭਰਿਸ਼ਟ ਕਰਨ।
8 他們在各壇旁鋪人所當的衣服,臥在其上, 又在他們神的廟中喝受罰之人的酒。
੮ਉਹ ਹਰ ਜਗਵੇਦੀ ਕੋਲ ਗਿਰਵੀ ਰੱਖੇ ਹੋਏ ਬਸਤਰਾਂ ਉੱਤੇ ਲੇਟਦੇ ਹਨ ਅਤੇ ਜੁਰਮਾਨੇ ਦੇ ਪੈਸਿਆਂ ਨਾਲ ਖਰੀਦੀ ਹੋਈ ਮਧ ਆਪਣੇ ਦੇਵਤਿਆਂ ਦੇ ਭਵਨ ਵਿੱਚ ਪੀਂਦੇ ਹਨ।
9 我從以色列人面前除滅亞摩利人。 他雖高大如香柏樹,堅固如橡樹, 我卻上滅他的果子,下絕他的根本。
੯“ਮੈਂ ਅਮੋਰੀਆਂ ਨੂੰ ਉਹਨਾਂ ਦੇ ਸਾਹਮਣੇ ਬਰਬਾਦ ਕੀਤਾ, ਜਿਨ੍ਹਾਂ ਦਾ ਕੱਦ ਦਿਆਰਾਂ ਦੇ ਕੱਦ ਵਰਗਾ ਸੀ ਅਤੇ ਜਿਹੜੇ ਬਲੂਤਾਂ ਵਾਂਗੂੰ ਬਲਵਾਨ ਸਨ, ਫਿਰ ਵੀ ਮੈਂ ਉੱਪਰੋਂ ਉਨ੍ਹਾਂ ਦਾ ਫਲ ਅਤੇ ਹੇਠੋਂ ਉਨ੍ਹਾਂ ਦੀਆਂ ਜੜ੍ਹਾਂ ਨੂੰ ਨਾਸ ਕੀਤਾ।
10 我也將你們從埃及地領上來, 在曠野引導你們四十年, 使你們得亞摩利人之地為業。
੧੦ਮੈਂ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ਅਤੇ ਚਾਲ੍ਹੀ ਸਾਲਾਂ ਤੱਕ ਜੰਗਲ ਵਿੱਚ ਲਈ ਫਿਰਿਆ ਤਾਂ ਜੋ ਤੁਸੀਂ ਅਮੋਰੀਆਂ ਦੇ ਦੇਸ਼ ਦੇ ਅਧਿਕਾਰੀ ਹੋ ਜਾਓ।
11 我從你們子弟中興起先知, 又從你們少年人中興起拿細耳人。 以色列人哪,不是這樣嗎? 這是耶和華說的。
੧੧ਮੈਂ ਤੁਹਾਡੇ ਪੁੱਤਰਾਂ ਵਿੱਚੋਂ ਨਬੀ ਅਤੇ ਤੁਹਾਡੇ ਜਵਾਨਾਂ ਵਿੱਚੋਂ ਨਜ਼ੀਰ ਠਹਿਰਾਏ। ਹੇ ਇਸਰਾਏਲੀਓ, ਕੀ ਇਹ ਸੱਚ ਨਹੀਂ ਹੈ?” ਯਹੋਵਾਹ ਦੀ ਇਹੋ ਬਾਣੀ ਹੈ।
12 你們卻給拿細耳人酒喝, 囑咐先知說:不要說預言。
੧੨ਪਰ ਤੁਸੀਂ ਨਜ਼ੀਰਾਂ ਨੂੰ ਮਧ ਪਿਲਾਈ ਅਤੇ ਨਬੀਆਂ ਨੂੰ ਹੁਕਮ ਦਿੱਤਾ, ਭਵਿੱਖਬਾਣੀ ਨਾ ਕਰੋ!
13 看哪,在你們所住之地,我必壓你們, 如同裝滿禾捆的車壓物一樣。
੧੩“ਵੇਖੋ, ਮੈਂ ਤੁਹਾਨੂੰ ਅਜਿਹਾ ਦਬਾਵਾਂਗਾ, ਜਿਵੇਂ ਪੂਲਿਆਂ ਨਾਲ ਭਰਿਆ ਹੋਇਆ ਗੱਡਾ ਦੱਬ ਜਾਂਦਾ ਹੈ।
14 快跑的不能逃脫; 有力的不能用力; 剛勇的也不能自救。
੧੪ਤੇਜ਼ ਦੌੜਨ ਵਾਲਿਆਂ ਨੂੰ ਭੱਜਣ ਲਈ ਸਥਾਨ ਨਾ ਮਿਲੇਗਾ ਅਤੇ ਬਲਵਾਨ ਦਾ ਬਲ ਕਾਇਮ ਨਾ ਰਹੇਗਾ ਅਤੇ ਸੂਰਮਾ ਆਪਣੀ ਜਾਨ ਨਾ ਬਚਾ ਸਕੇਗਾ।
15 拿弓的不能站立; 腿快的不能逃脫; 騎馬的也不能自救。
੧੫ਧਣੁੱਖਧਾਰੀ ਖੜ੍ਹਾ ਨਾ ਰਹਿ ਸਕੇਗਾ, ਤੇਜ਼ ਦੌੜਨ ਵਾਲਾ ਨਾ ਬਚ ਸਕੇਗਾ, ਨਾ ਹੀ ਘੋੜ ਸਵਾਰ ਆਪਣੀ ਜਾਨ ਬਚਾ ਸਕੇਗਾ।
16 到那日,勇士中最有膽量的, 必赤身逃跑。 這是耶和華說的。
੧੬ਸੂਰਮਿਆਂ ਵਿੱਚੋਂ ਸਭ ਤੋਂ ਦਲੇਰ ਉਸ ਦਿਨ ਨੰਗਾ ਭੱਜ ਜਾਵੇਗਾ,” ਯਹੋਵਾਹ ਦੀ ਇਹੋ ਬਾਣੀ ਹੈ।