< 列王紀下 16 >

1 利瑪利的兒子比加十七年,猶大王約坦的兒子亞哈斯登基。
ਰਮਲਯਾਹ ਦੇ ਪੁੱਤਰ ਪਕਹ ਦੇ ਰਾਜ ਦੇ ਸਤਾਰਵੇਂ ਸਾਲ ਯਹੂਦਾਹ ਦੇ ਰਾਜਾ ਯੋਥਾਮ ਦਾ ਪੁੱਤਰ ਆਹਾਜ਼ ਰਾਜ ਕਰਨ ਲੱਗਾ।
2 他登基的時候年二十歲,在耶路撒冷作王十六年;不像他祖大衛行耶和華-他上帝眼中看為正的事,
ਆਹਾਜ਼ ਵੀਹ ਸਾਲਾਂ ਦਾ ਸੀ, ਜਦ ਰਾਜ ਕਰਨ ਲੱਗਾ ਅਤੇ ਉਹ ਨੇ ਯਰੂਸ਼ਲਮ ਵਿੱਚ ਸੋਲ਼ਾਂ ਸਾਲ ਰਾਜ ਕੀਤਾ। ਉਸ ਨੇ ਉਹ ਕੰਮ ਨਾ ਕੀਤਾ ਜੋ ਯਹੋਵਾਹ ਉਹ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਸੀ, ਜਿਵੇਂ ਉਸ ਦੇ ਪਿਤਾ ਦਾਊਦ ਨੇ ਕੀਤਾ ਸੀ।
3 卻效法以色列諸王所行的,又照着耶和華從以色列人面前趕出的外邦人所行可憎的事,使他的兒子經火,
ਪਰ ਉਹ ਇਸਰਾਏਲ ਦੇ ਰਾਜਿਆਂ ਦੇ ਰਾਹ ਉੱਤੇ ਤੁਰਿਆ, ਸਗੋਂ ਉਨ੍ਹਾਂ ਕੌਮਾਂ ਦੀਆਂ ਘਿਣਾਉਣੀਆਂ ਰੀਤਾਂ ਅਨੁਸਾਰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਕੱਢ ਦਿੱਤਾ ਸੀ, ਉਸ ਨੇ ਆਪਣੇ ਪੁੱਤਰ ਨੂੰ ਅੱਗ ਵਿੱਚੋਂ ਲੰਘਵਾਇਆ।
4 並在邱壇上、山岡上、各青翠樹下獻祭燒香。
ਉਹ ਉੱਚਿਆਂ ਥਾਵਾਂ, ਅਤੇ ਟਿੱਲਿਆਂ ਉੱਤੇ ਅਤੇ ਹਰ ਹਰੇ ਰੁੱਖ ਦੇ ਹੇਠਾਂ ਬਲੀਆਂ ਚੜ੍ਹਾਉਂਦਾ ਅਤੇ ਧੂਫ਼ ਧੁਖਾਉਂਦਾ ਰਿਹਾ।
5 亞蘭王利汛和以色列王利瑪利的兒子比加上來攻打耶路撒冷,圍困亞哈斯,卻不能勝他。
ਤਦ ਅਰਾਮ ਦੇ ਰਾਜਾ ਰਸੀਨ ਅਤੇ ਇਸਰਾਏਲ ਦੇ ਰਾਜਾ ਰਮਲਯਾਹ ਦੇ ਪੁੱਤਰ ਪਕਹ ਨੇ ਲੜਨ ਲਈ ਯਰੂਸ਼ਲਮ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਨੇ ਆਹਾਜ਼ ਨੂੰ ਘੇਰ ਲਿਆ, ਪਰ ਉਸ ਨੂੰ ਜਿੱਤ ਨਾ ਸਕੇ।
6 當時亞蘭王利汛收回以拉他歸與亞蘭,將猶大人從以拉他趕出去。亞蘭人就來到以拉他,住在那裏,直到今日。
ਉਸ ਵੇਲੇ ਅਰਾਮ ਦੇ ਰਾਜਾ ਰਸੀਨ ਨੇ ਏਲਥ ਨੂੰ ਫਿਰ ਲੈ ਕੇ ਅਰਾਮ ਵਿੱਚ ਮਿਲਾ ਦਿੱਤਾ ਅਤੇ ਏਲਥ ਵਿੱਚੋਂ ਯਹੂਦੀਆਂ ਨੂੰ ਪੂਰੀ ਤਰ੍ਹਾਂ ਕੱਢ ਛੱਡਿਆ ਅਤੇ ਅਰਾਮੀ ਏਲਥ ਵਿੱਚ ਆ ਪਹੁੰਚੇ, ਅੱਜ ਦੇ ਦਿਨ ਤੱਕ ਉਹ ਉੱਥੇ ਹੀ ਵੱਸਦੇ ਹਨ।
7 亞哈斯差遣使者去見亞述王提革拉‧毗列色,說:「我是你的僕人、你的兒子。現在亞蘭王和以色列王攻擊我,求你來救我脫離他們的手。」
ਤਦ ਆਹਾਜ਼ ਨੇ ਅੱਸ਼ੂਰ ਦੇ ਰਾਜਾ ਤਿਗਲਥ ਪਿਲਸਰ ਕੋਲ ਇਹ ਕਹਿ ਕੇ ਸੰਦੇਸ਼ਵਾਹਕ ਭੇਜੇ ਕਿ ਮੈਂ ਤੇਰਾ ਦਾਸ ਅਤੇ ਤੇਰਾ ਪੁੱਤਰ ਹਾਂ, ਅਰਾਮ ਦੇ ਰਾਜਾ ਦੇ ਹੱਥੋਂ ਅਤੇ ਇਸਰਾਏਲ ਦੇ ਰਾਜਾ ਦੇ ਹੱਥੋਂ ਮੈਨੂੰ ਬਚਾ, ਜੋ ਮੇਰੇ ਉੱਤੇ ਚੜ੍ਹ ਆਏ ਹਨ।
8 亞哈斯將耶和華殿裏和王宮府庫裏所有的金銀都送給亞述王為禮物。
ਆਹਾਜ਼ ਨੇ ਉਹ ਚਾਂਦੀ ਅਤੇ ਸੋਨਾ ਜੋ ਯਹੋਵਾਹ ਦੇ ਭਵਨ ਅਤੇ ਰਾਜਾ ਦੇ ਮਹਿਲ ਦੇ ਖਜ਼ਾਨਿਆਂ ਵਿੱਚ ਮਿਲਿਆ, ਲੈ ਕੇ ਅੱਸ਼ੂਰ ਦੇ ਰਾਜਾ ਨੂੰ ਰਿਸ਼ਵਤ ਭੇਜੀ।
9 亞述王應允了他,就上去攻打大馬士革,將城攻取,殺了利汛,把居民擄到吉珥。
ਅੱਸ਼ੂਰ ਦੇ ਰਾਜਾ ਨੇ ਉਸ ਦੀ ਮੰਨ ਲਈ ਅਤੇ ਉਸ ਨੇ ਦੰਮਿਸ਼ਕ ਉੱਤੇ ਹਮਲਾ ਕਰ ਕੇ ਉਸ ਨੂੰ ਜਿੱਤ ਲਿਆ ਅਤੇ ਉੱਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਕੀਰ ਨੂੰ ਲੈ ਗਿਆ ਅਤੇ ਅਰਾਮ ਦੇ ਰਾਜਾ ਰਸੀਨ ਨੂੰ ਮਾਰ ਦਿੱਤਾ।
10 亞哈斯王上大馬士革去迎接亞述王提革拉‧毗列色,在大馬士革看見一座壇,就照壇的規模樣式作法畫了圖樣,送到祭司烏利亞那裏。
੧੦ਆਹਾਜ਼ ਰਾਜਾ ਦੰਮਿਸ਼ਕ ਵਿੱਚ ਅੱਸ਼ੂਰ ਦੇ ਰਾਜਾ ਤਿਗਲਥ ਪਿਲਸਰ ਨੂੰ ਮਿਲਣ ਲਈ ਗਿਆ ਅਤੇ ਉਸ ਨੇ ਉਹ ਜਗਵੇਦੀ ਵੇਖੀ, ਜੋ ਦੰਮਿਸ਼ਕ ਵਿੱਚ ਸੀ ਅਤੇ ਆਹਾਜ਼ ਰਾਜਾ ਨੇ ਉਸ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਉਸ ਦੀ ਸਾਰੀ ਕਾਰੀਗਰੀ ਦੇ ਅਨੁਸਾਰ ਊਰਿੱਯਾਹ ਜਾਜਕ ਦੇ ਕੋਲ ਭੇਜਿਆ।
11 祭司烏利亞照着亞哈斯王從大馬士革送來的圖樣,在亞哈斯王沒有從大馬士革回來之先,建築一座壇。
੧੧ਊਰਿੱਯਾਹ ਜਾਜਕ ਨੇ ਆਹਾਜ਼ ਰਾਜਾ ਦੀ ਦੰਮਿਸ਼ਕ ਤੋਂ ਭੇਜੀ ਹੋਈ ਆਗਿਆ ਦੇ ਅਨੁਸਾਰ ਇੱਕ ਜਗਵੇਦੀ ਬਣਾਈ ਅਤੇ ਆਹਾਜ਼ ਰਾਜਾ ਦੇ ਦੰਮਿਸ਼ਕ ਤੋਂ ਵਾਪਸ ਆਉਣ ਤੱਕ ਊਰਿੱਯਾਹ ਜਾਜਕ ਨੇ ਉਸ ਨੂੰ ਬਣਾ ਲਿਆ।
12 王從大馬士革回來看見壇,就近前來,在壇上獻祭;
੧੨ਜਦ ਰਾਜਾ ਦੰਮਿਸ਼ਕ ਤੋਂ ਮੁੜਿਆ ਤਾਂ ਰਾਜਾ ਨੇ ਜਗਵੇਦੀ ਵੇਖੀ ਅਤੇ ਰਾਜਾ ਨੇ ਜਗਵੇਦੀ ਦੇ ਨੇੜੇ ਜਾ ਕੇ ਉਸ ਦੇ ਉੱਤੇ ਬਲੀ ਚੜ੍ਹਾਈ।
13 燒燔祭、素祭、澆奠祭,將平安祭牲的血灑在壇上,
੧੩ਉਸ ਨੇ ਉਸ ਜਗਵੇਦੀ ਉੱਤੇ ਆਪਣੀ ਹੋਮ ਦੀ ਬਲੀ ਅਤੇ ਆਪਣੇ ਮੈਦੇ ਦੀ ਬਲੀ ਸਾੜੀ ਅਤੇ ਆਪਣੀ ਪੀਣ ਦੀ ਭੇਟ ਡੋਹਲ ਕੇ ਆਪਣੀ ਸੁੱਖ-ਸਾਂਦ ਦੀਆਂ ਬਲੀਆਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ।
14 又將耶和華面前的銅壇從耶和華殿和新壇的中間搬到新壇的北邊。
੧੪ਪਿੱਤਲ ਦੀ ਉਸ ਜਗਵੇਦੀ ਨੂੰ, ਜੋ ਯਹੋਵਾਹ ਦੇ ਅੱਗੇ ਸੀ ਉਸ ਨੇ ਹੈਕਲ ਦੇ ਸਾਹਮਣਿਓਂ ਯਹੋਵਾਹ ਦੇ ਭਵਨ ਤੇ ਆਪਣੀ ਜਗਵੇਦੀ ਦੇ ਵਿਚਕਾਰ ਹਟਾ ਕੇ ਆਪਣੀ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ।
15 亞哈斯王吩咐祭司烏利亞說:「早晨的燔祭、晚上的素祭,王的燔祭、素祭,國內眾民的燔祭、素祭、奠祭都要燒在大壇上。燔祭牲和平安祭牲的血也要灑在這壇上,只是銅壇我要用以求問耶和華。」
੧੫ਆਹਾਜ਼ ਰਾਜਾ ਨੇ ਇਹ ਆਖ ਕੇ ਊਰਿੱਯਾਹ ਜਾਜਕ ਨੂੰ ਆਗਿਆ ਦਿੱਤੀ ਕਿ ਸਵੇਰ ਦੀ ਹੋਮ ਬਲੀ, ਸ਼ਾਮ ਦੀ ਮੈਦੇ ਦੀ ਭੇਂਟ, ਰਾਜਾ ਦੀ ਹੋਮ ਬਲੀ ਅਤੇ ਉਸ ਦੀ ਮੈਦੇ ਦੀ ਭੇਂਟ, ਦੇਸ ਦੇ ਸਾਰੇ ਲੋਕਾਂ ਦੀ ਹੋਮ ਬਲੀ ਅਤੇ ਉਨ੍ਹਾਂ ਦੀ ਮੈਦੇ ਦੀ ਭੇਂਟ ਅਤੇ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਵੱਡੀ ਜਗਵੇਦੀ ਤੇ ਚੜ੍ਹਾਇਆ ਕਰ। ਹੋਮ ਬਲੀ ਦਾ ਸਾਰਾ ਲਹੂ ਅਤੇ ਕੁਰਬਾਨੀ ਦਾ ਸਾਰਾ ਲਹੂ ਉਸ ਦੇ ਉੱਤੇ ਛਿੜਕਿਆ ਕਰ, ਪਰ ਪਿੱਤਲ ਦੀ ਜਗਵੇਦੀ ਮੇਰੇ ਪੁੱਛ-ਗਿੱਛ ਕਰਨ ਦੇ ਲਈ ਹੋਵੇਗੀ।
16 祭司烏利亞就照着亞哈斯王所吩咐的行了。
੧੬ਊਰਿੱਯਾਹ ਜਾਜਕ ਨੇ ਆਹਾਜ਼ ਰਾਜਾ ਦੀ ਆਗਿਆ ਦੇ ਅਨੁਸਾਰ ਸਭ ਕੁਝ ਕੀਤਾ।
17 亞哈斯王打掉盆座四面鑲着的心子,把盆從座上挪下來,又將銅海從馱海的銅牛上搬下來,放在鋪石地;
੧੭ਤਦ ਆਹਾਜ਼ ਰਾਜਾ ਨੇ ਕੁਰਸੀਆਂ ਦੀਆਂ ਪਟੜੀਆਂ ਨੂੰ ਕੱਟ ਕੇ ਉਹਨਾਂ ਦੇ ਉੱਪਰਲੇ ਹੌਦ ਨੂੰ ਲਾਹ ਦਿੱਤਾ ਅਤੇ ਸਾਗਰੀ ਹੌਦ ਨੂੰ ਪਿੱਤਲ ਦੇ ਬਲ਼ਦਾਂ ਉੱਤੋਂ ਜੋ ਉਹ ਦੇ ਥੱਲੇ ਸਨ, ਲਾਹ ਕੇ ਪੱਥਰਾਂ ਦੇ ਫ਼ਰਸ਼ ਉੱਤੇ ਰੱਖ ਦਿੱਤਾ।
18 又因亞述王的緣故,將耶和華殿為安息日所蓋的廊子和王從外入殿的廊子挪移,圍繞耶和華的殿。
੧੮ਉਸ ਨੇ ਉਹ ਛੱਤਿਆ ਹੋਇਆ ਰਾਹ, ਜਿਸ ਨੂੰ ਉਨ੍ਹਾਂ ਨੇ ਸਬਤ ਦੇ ਲਈ ਹੈਕਲ ਦੇ ਵਿੱਚ ਬਣਾਇਆ ਸੀ ਅਤੇ ਰਾਜਾ ਦੇ ਬਾਹਰਲੇ ਫਾਟਕ ਨੂੰ ਅੱਸ਼ੂਰ ਦੇ ਰਾਜਾ ਦੇ ਕਾਰਨ ਯਹੋਵਾਹ ਦੇ ਭਵਨ ਤੋਂ ਹਟਾ ਦਿੱਤਾ।
19 亞哈斯其餘所行的事都寫在猶大列王記上。
੧੯ਆਹਾਜ਼ ਦੇ ਬਾਕੀ ਕੰਮ ਅਤੇ ਜੋ ਕੁਝ ਉਹ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
20 亞哈斯與他列祖同睡,葬在大衛城他列祖的墳地裏。他兒子希西家接續他作王。
੨੦ਆਹਾਜ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਆਪਣੇ ਪੁਰਖਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਫਿਰ ਉਸ ਦਾ ਪੁੱਤਰ ਹਿਜ਼ਕੀਯਾਹ ਉਸ ਦੇ ਥਾਂ ਰਾਜ ਕਰਨ ਲੱਗਾ।

< 列王紀下 16 >