< 撒母耳記上 30 >
1 第三日,大衛和跟隨他的人到了洗革拉。亞瑪力人已經侵奪南地,攻破洗革拉,用火焚燒,
੧ਜਦ ਦਾਊਦ ਆਪਣੇ ਸਾਥੀਆਂ ਨਾਲ ਤੀਜੇ ਦਿਨ ਸਿਕਲਗ ਵਿੱਚ ਪਹੁੰਚਿਆ, ਤਦ ਅਮਾਲੇਕੀਆਂ ਨੇ ਦੱਖਣੀ ਦੇਸ ਅਤੇ ਸਿਕਲਗ ਉੱਤੇ ਹਮਲਾ ਕੀਤਾ, ਅਤੇ ਸਿਕਲਗ ਨੂੰ ਮਾਰਿਆ ਅਤੇ ਉਹ ਨੂੰ ਸਾੜ ਸੁੱਟਿਆ।
2 擄了城內的婦女和其中的大小人口,卻沒有殺一個,都帶着走了。
੨ਅਤੇ ਜਿਹੜੀਆਂ ਇਸਤਰੀਆਂ ਉੱਥੇ ਸਨ ਉਹਨਾਂ ਨੂੰ ਅਤੇ ਜਿੰਨ੍ਹੇ ਵੀ ਨਿੱਕੇ ਵੱਡੇ ਸਨ ਸਾਰਿਆਂ ਨੂੰ ਗ਼ੁਲਾਮ ਬਣਾ ਲਿਆ। ਪਰ ਕਿਸੇ ਨੂੰ ਮਾਰਿਆ ਨਹੀਂ ਸਗੋਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਰਾਹ ਚੱਲ ਪਏ।
3 大衛和跟隨他的人到了那城,不料,城已燒毀,他們的妻子兒女都被擄去了。
੩ਜਦ ਦਾਊਦ ਅਤੇ ਉਸ ਦੇ ਸਾਥੀ ਸ਼ਹਿਰ ਵਿੱਚ ਵੜੇ ਤਾਂ ਵੇਖੋ, ਉਹ ਅੱਗ ਨਾਲ ਸੜਿਆ ਪਿਆ ਸੀ ਅਤੇ ਉਨ੍ਹਾਂ ਦੀਆਂ ਇਸਤਰੀਆਂ ਅਤੇ ਉਨ੍ਹਾਂ ਦੇ ਪੁੱਤਰ ਅਤੇ ਧੀਆਂ ਸਾਰੇ ਗ਼ੁਲਾਮ ਹੋ ਗਏ ਸਨ।
੪ਤਦ ਦਾਊਦ ਅਤੇ ਉਹ ਦੇ ਨਾਲ ਦੇ ਲੋਕ ਉੱਚੀ ਅਵਾਜ਼ ਨਾਲ ਅਜਿਹਾ ਰੋਏ ਜੋ ਹੋਰ ਰੋਣ ਦਾ ਉਨ੍ਹਾਂ ਵਿੱਚ ਜ਼ੋਰ ਨਾ ਰਿਹਾ।
5 大衛的兩個妻-耶斯列人亞希暖和作過拿八妻的迦密人亞比該,也被擄去了。
੫ਦਾਊਦ ਦੀਆਂ ਦੋਵੇਂ ਪਤਨੀਆਂ, ਯਿਜ਼ਰਾਏਲੀ ਅਹੀਨੋਅਮ ਅਤੇ ਅਬੀਗੈਲ ਵੀ ਜੋ ਅੱਗੇ ਕਰਮਲੀ ਨਾਬਾਲ ਦੀ ਇਸਤਰੀ ਸੀ, ਗ਼ੁਲਾਮ ਬਣ ਗਈਆਂ ਸਨ।
6 大衛甚是焦急,因眾人為自己的兒女苦惱,說:「要用石頭打死他。」大衛卻倚靠耶和華-他的上帝,心裏堅固。
੬ਦਾਊਦ ਵੱਡੇ ਸੰਕਟ ਵਿੱਚ ਪਿਆ ਕਿਉਂ ਜੋ ਲੋਕ ਉਹ ਨੂੰ ਵੱਟੇ ਮਾਰਨ ਦੀ ਯੋਜਨਾ ਬਣਾ ਰਹੇ ਸਨ ਇਸ ਲਈ ਜੋ ਸੱਭੇ ਆਪੋ ਆਪਣੇ ਪੁੱਤਰਾਂ ਧੀਆਂ ਵੱਲੋਂ ਬਹੁਤ ਦੁਖੀ ਸਨ। ਪਰ ਦਾਊਦ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਕਰ ਆਪਣੇ ਆਪ ਨੂੰ ਤਕੜਾ ਕੀਤਾ
7 大衛對亞希米勒的兒子祭司亞比亞他說:「請你將以弗得拿過來。」亞比亞他就將以弗得拿到大衛面前。
੭ਅਤੇ ਦਾਊਦ ਨੇ ਅਹੀਮਲਕ ਦੇ ਪੁੱਤਰ ਅਬਯਾਥਾਰ ਜਾਜਕ ਨੂੰ ਆਖਿਆ, ਮੈਂ ਤੇਰੇ ਅੱਗੇ ਬੇਨਤੀ ਕਰਨਾ ਜੋ ਐਥੇ ਮੇਰੇ ਕੋਲ ਏਫੋਦ ਲੈ ਆ। ਸੋ ਅਬਯਾਥਾਰ ਉੱਥੇ ਦਾਊਦ ਕੋਲ ਏਫ਼ੋਦ ਲੈ ਆਇਆ
8 大衛求問耶和華說:「我追趕敵軍,追得上追不上呢?」耶和華說:「你可以追,必追得上,都救得回來。」
੮ਤਾਂ ਦਾਊਦ ਨੇ ਯਹੋਵਾਹ ਕੋਲੋਂ ਗੱਲ ਪੁੱਛੀ ਅਤੇ ਆਖਿਆ, ਮੈਂ ਉਸ ਦਲ ਦਾ ਪਿੱਛਾ ਕਰਨ ਜਾਂਵਾਂ ਕਿ ਨਹੀਂ? ਕੀ ਮੈਂ ਉਨ੍ਹਾਂ ਕੋਲ ਪਹੁੰਚਾਂਗਾ ਜਾਂ ਨਹੀਂ? ਉਸ ਨੇ ਉੱਤਰ ਦਿੱਤਾ, ਪਿੱਛਾ ਕਰ ਕਿਉਂ ਜੋ ਜ਼ਰੂਰ ਤੂੰ ਉਨ੍ਹਾਂ ਕੋਲ ਪਹੁੰਚੇਗਾ ਅਤੇ ਨਿਸੰਗ ਤੂੰ ਉਨ੍ਹਾਂ ਕੋਲੋਂ ਸਭ ਕੁਝ ਛੁਡਾ ਲਵੇਂਗਾ।
9 於是,大衛和跟隨他的六百人來到比梭溪;有不能前去的就留在那裏。
੯ਸੋ ਦਾਊਦ ਅਤੇ ਉਹ ਦੇ ਨਾਲ ਦੇ ਛੇ ਸੌ ਮਨੁੱਖ ਬਸੋਰ ਦੇ ਨਾਲੇ ਤੱਕ ਆਏ, ਅਤੇ ਉਹ ਜੋ ਪਿੱਛੇ ਛੱਡੇ ਗਏ ਸੋ ਉੱਥੇ ਹੀ ਰਹੇ।
10 大衛卻帶着四百人往前追趕,有二百人疲乏,不能過比梭溪,所以留在那裏。
੧੦ਪਰ ਦਾਊਦ ਮਗਰ ਲੱਗਾ ਰਿਹਾ ਉਹ ਅਤੇ ਚਾਰ ਸੌ ਮਨੁੱਖ ਬਾਕੀ ਜੋ ਦੋ ਸੌ ਪਿੱਛੇ ਰਹਿ ਗਏ ਸਨ ਜੋ ਅਜਿਹੇ ਥੱਕ ਗਏ ਸਨ ਕਿ ਬਸੋਰ ਦੇ ਨਾਲੇ ਦੇ ਪਾਰ ਨਾ ਲੰਘ ਸਕੇ।
11 這四百人在田野遇見一個埃及人,就帶他到大衛面前,給他餅吃,給他水喝,
੧੧ਉਨ੍ਹਾਂ ਨੂੰ ਮੈਦਾਨ ਵਿੱਚ ਇੱਕ ਮਿਸਰੀ ਮਨੁੱਖ ਮਿਲਿਆ, ਸੋ ਉਹ ਨੂੰ ਦਾਊਦ ਕੋਲ ਲੈ ਆਏ ਅਤੇ ਉਹ ਨੂੰ ਰੋਟੀ ਦਿੱਤੀ ਅਤੇ ਉਹ ਨੇ ਖਾਧੀ ਅਤੇ ਉਹ ਨੂੰ ਪਾਣੀ ਵੀ ਪਿਲਾਇਆ।
12 又給他一塊無花果餅,兩個葡萄餅。他吃了,就精神復原;因為他三日三夜沒有吃餅,沒有喝水。
੧੨ਨਾਲੇ ਉਨ੍ਹਾਂ ਨੇ ਇੱਕ ਹੰਜ਼ੀਰ ਦੀ ਪਿੰਨੀ ਅਤੇ ਦੋ ਗੁੱਛੇ ਸੌਗੀ ਦੇ ਉਹ ਨੂੰ ਦਿੱਤੇ ਅਤੇ ਜਦ ਉਹ ਨੇ ਖਾਧੇ ਤਾਂ ਉਹ ਦੇ ਵਿੱਚ ਜਾਨ ਆ ਗਈ ਕਿਉਂ ਜੋ ਉਹ ਨੇ ਤਿੰਨ ਦਿਨ ਅਤੇ ਤਿੰਨ ਰਾਤਾਂ ਤੋਂ ਨਾ ਰੋਟੀ ਖਾਧੀ, ਨਾ ਹੀ ਪਾਣੀ ਪੀਤਾ ਸੀ।
13 大衛問他說:「你是屬誰的?你是哪裏的人?」他回答說:「我是埃及的少年人,是亞瑪力人的奴僕;因我三日前患病,我主人就把我撇棄了。
੧੩ਤਦ ਦਾਊਦ ਨੇ ਉਹ ਨੂੰ ਪੁੱਛਿਆ, ਤੂੰ ਕਿਸ ਦਾ ਬੰਦਾ ਹੈਂ ਅਤੇ ਤੂੰ ਕਿੱਥੋਂ ਦਾ ਹੈ? ਉਹ ਬੋਲਿਆ, ਜੀ ਮੈਂ ਇੱਕ ਮਿਸਰੀ ਜੁਆਨ ਹਾਂ ਅਤੇ ਇੱਕ ਅਮਾਲੇਕੀ ਦਾ ਸੇਵਕ ਹਾਂ ਅਤੇ ਮੇਰਾ ਮਾਲਕ ਮੈਨੂੰ ਛੱਡ ਗਿਆ ਹੈ ਕਿਉਂ ਜੋ ਤਿੰਨ ਦਿਨ ਹੋਏ ਹਨ ਤਾਂ ਮੈਂ ਬਿਮਾਰ ਪੈ ਗਿਆ।
14 我們侵奪了基利提的南方和屬猶大的地,並迦勒地的南方,又用火燒了洗革拉。」
੧੪ਅਸੀਂ ਕਰੇਤੀਆਂ ਦੇ ਦੱਖਣ ਅਤੇ ਯਹੂਦਾਹ ਦੇ ਦੇਸ ਉੱਤੇ ਅਤੇ ਕਾਲੇਬ ਦੇ ਦੱਖਣ ਉੱਤੇ ਵੀ ਲੁੱਟ ਮਾਰ ਕੀਤੀ ਸੀ ਅਤੇ ਸਿਕਲਗ ਨੂੰ ਅਸੀਂ ਅੱਗ ਨਾਲ ਸਾੜ ਸੁੱਟਿਆ।
15 大衛問他說:「你肯領我們到敵軍那裏不肯?」他回答說:「你要向我指着上帝起誓,不殺我,也不將我交在我主人手裏,我就領你下到敵軍那裏。」
੧੫ਤਦ ਦਾਊਦ ਨੇ ਉਹ ਨੂੰ ਆਖਿਆ, ਭਲਾ, ਤੂੰ ਮੈਨੂੰ ਉਹਨਾਂ ਦੇ ਕੋਲ ਪਹੁੰਚਾ ਸਕਦਾ ਹੈਂ? ਉਹ ਬੋਲਿਆ, ਮੇਰੇ ਨਾਲ ਪਰਮੇਸ਼ੁਰ ਦੀ ਸਹੁੰ ਚੁੱਕ ਜੋ ਤੂੰ ਮੈਨੂੰ ਜਾਨੋਂ ਨਾ ਮਾਰੇਂਗਾ ਅਤੇ ਨਾ ਮੇਰੇ ਮਾਲਕ ਦੇ ਹੱਥ ਮੈਨੂੰ ਸੌਪੇਂਗਾ ਤਾਂ ਮੈਂ ਉਹਨਾਂ ਕੋਲ ਤੈਨੂੰ ਪਹੁੰਚਾਵਾਂਗਾ।
16 那人領大衛下去,見他們散在地上,吃喝跳舞,因為從非利士地和猶大地所擄來的財物甚多。
੧੬ਜਦ ਉਹ ਉਸ ਨੂੰ ਉੱਥੇ ਲੈ ਗਿਆ ਤਾਂ ਵੇਖੋ, ਉਹ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ ਅਤੇ ਉਸ ਢੇਰ ਸਾਰੀ ਲੁੱਟ ਦੇ ਕਾਰਨ ਜੋ ਉਨ੍ਹਾਂ ਨੇ ਫ਼ਲਿਸਤੀਆਂ ਦੇ ਦੇਸ ਅਤੇ ਯਹੂਦਾਹ ਦੇ ਦੇਸ ਵਿੱਚੋਂ ਲੁੱਟੀ ਸੀ ਖਾਂਦੇ-ਪੀਂਦੇ ਅਤੇ ਨੱਚਦੇ ਸਨ।
17 大衛從黎明直到次日晚上,擊殺他們,除了四百騎駱駝的少年人之外,沒有一個逃脫的。
੧੭ਦਾਊਦ ਨੇ ਰਾਤ ਦੇ ਪਹਿਲੇ ਪਹਿਰ ਤੋਂ ਲੈ ਕੇ ਦੂਜੇ ਦਿਨ ਸ਼ਾਮ ਤੱਕ ਉਨ੍ਹਾਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ ਸਿਰਫ਼ ਚਾਰ ਸੌ ਜੁਆਨ ਊਠਾਂ ਉੱਤੇ ਚੜ੍ਹ ਕੇ ਭੱਜ ਨਿੱਕਲੇ।
18 亞瑪力人所擄去的財物,大衛全都奪回,並救回他的兩個妻來。
੧੮ਅਤੇ ਜੋ ਕੁਝ ਅਮਾਲੇਕੀ ਨਾਲ ਲੈ ਗਏ ਸਨ ਦਾਊਦ ਨੇ ਸਭ ਨੂੰ ਛੁਡਾ ਲਿਆ ਅਤੇ ਦਾਊਦ ਨੇ ਆਪਣੀਆਂ ਦੋਹਾਂ ਪਤਨੀਆਂ ਨੂੰ ਵੀ ਛੁਡਾਇਆ।
19 凡亞瑪力人所擄去的,無論大小、兒女、財物,大衛都奪回來,沒有失落一個。
੧੯ਉਨ੍ਹਾਂ ਦੀ ਕਿਸੇ ਵਸਤੂ ਦਾ ਘਾਟਾ ਨਾ ਹੋਇਆ, ਨਾ ਨਿੱਕੀ ਨਾ ਵੱਡੀ, ਨਾ ਧੀ ਨਾ ਪੁੱਤਰ, ਨਾ ਲੁੱਟ ਨਾ ਕੋਈ ਵਸਤੂ ਜੋ ਉਨ੍ਹਾਂ ਆਪਣੇ ਲਈ ਲੁੱਟੀ ਸੀ, ਦਾਊਦ ਨੇ ਸਭ ਕੁਝ ਮੋੜ ਲਿਆਂਦਾ।
20 大衛所奪來的牛群羊群,跟隨他的人趕在原有的群畜前邊,說:「這是大衛的掠物。」
੨੦ਅਤੇ ਦਾਊਦ ਨੇ ਸਾਰੇ ਇੱਜੜ ਅਤੇ ਡੰਗਰ ਲੈ ਲਏ ਅਤੇ ਉਨ੍ਹਾਂ ਨੂੰ ਰਹਿੰਦੇ ਡੰਗਰਾਂ ਦੇ ਅੱਗੇ ਹੱਕ ਦਿੱਤਾ ਅਤੇ ਆਖਦੇ ਸਨ ਜੋ ਇਹ ਦਾਊਦ ਦੀ ਲੁੱਟ ਹੈ।
21 大衛到了那疲乏不能跟隨、留在比梭溪的二百人那裏。他們出來迎接大衛並跟隨的人。大衛前來問他們安。
੨੧ਦਾਊਦ ਉਨ੍ਹਾਂ ਦੋ ਸੌ ਮਨੁੱਖਾਂ ਕੋਲ ਜੋ ਥੱਕ ਕੇ ਦਾਊਦ ਦੇ ਨਾਲ ਨਹੀਂ ਜਾ ਸਕੇ, ਜਿਹੜੇ ਉਨ੍ਹਾਂ ਨੇ ਬਸੋਰ ਦੇ ਨਾਲੇ ਕੋਲ ਹੀ ਰਹਿਣ ਦਿੱਤੇ ਸਨ ਮੁੜ ਆਇਆ ਅਤੇ ਉਹ ਦਾਊਦ ਦੇ ਅਤੇ ਉਹ ਦੇ ਨਾਲ ਦੇ ਲੋਕਾਂ ਦੇ ਮਿਲਣ ਨੂੰ ਨਿੱਕਲੇ ਅਤੇ ਜਦ ਦਾਊਦ ਉਨ੍ਹਾਂ ਲੋਕਾਂ ਦੇ ਨੇੜੇ ਆਇਆ ਤਾਂ ਉਸ ਨੇ ਉਨ੍ਹਾਂ ਦੀ ਸੁੱਖ-ਸਾਂਦ ਪੁੱਛੀ।
22 跟隨大衛人中的惡人和匪類說:「這些人既然沒有和我們同去,我們所奪的財物就不分給他們,只將他們各人的妻子兒女給他們,使他們帶去就是了。」
੨੨ਉਸ ਵੇਲੇ ਜਿਹੜੇ ਦਾਊਦ ਦੇ ਨਾਲ ਗਏ ਸਨ ਉਹਨਾਂ ਵਿੱਚੋਂ ਸਭਨਾਂ ਦੁਸ਼ਟ ਅਤੇ ਬੁਰਿਆਰ ਲੋਕਾਂ ਨੇ ਆਖਿਆ, ਇਹ ਜੋ ਸਾਡੇ ਨਾਲ ਨਹੀਂ ਗਏ ਇਸ ਕਰਕੇ ਅਸੀਂ ਉਸ ਲੁੱਟ ਵਿੱਚੋਂ ਜੋ ਅਸੀਂ ਛੁਡਾਈ ਹੈ ਨਿਰਾ ਉਨ੍ਹਾਂ ਦੀਆਂ ਵਹੁਟੀਆਂ ਅਤੇ ਪੁੱਤਰਾਂ ਧੀਆਂ ਤੋਂ ਬਿਨ੍ਹਾਂ ਜੋ ਉਹ ਲੈ ਕੇ ਤੁਰ ਜਾਣ ਹੋਰ ਕੁਝ ਨਾ ਦਿਆਂਗੇ।
23 大衛說:「弟兄們,耶和華所賜給我們的,不可不分給他們;因為他保佑我們,將那攻擊我們的敵軍交在我們手裏。
੨੩ਤਾਂ ਦਾਊਦ ਬੋਲਿਆ, ਹੇ ਮੇਰੇ ਭਰਾਵੋ, ਜੋ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੈ ਉਸ ਲੁੱਟ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਸੇ ਨੇ ਸਾਨੂੰ ਬਚਾਇਆ ਅਤੇ ਜਿਸ ਨੇ ਸਾਨੂੰ ਲੁੱਟਿਆ ਸੀ ਉਹ ਦਲ ਸਾਡੇ ਹੱਥ ਵਿੱਚ ਕਰ ਦਿੱਤਾ।
24 這事誰肯依從你們呢?上陣的得多少,看守器具的也得多少;應當大家平分。」
੨੪ਇਸ ਗੱਲ ਵਿੱਚ ਭਲਾ, ਤੁਹਾਡੀ ਕੌਣ ਸੁਣੇਗਾ? ਕਿਉਂ ਜੋ ਜਿਵੇਂ ਜਿਹੜਾ ਕੋਈ ਲੜਾਈ ਵਿੱਚ ਜਾਂਦਾ ਹੈ, ਜਿਹੀ ਵੰਡ ਉਹ ਨੂੰ ਮਿਲਦੀ ਹੈ ਤਿਹਾ ਹੀ ਜਿਹੜਾ ਕੋਈ ਡੇਰੇ ਵਿੱਚ ਰਹੇ ਮਿਲੇਗੀ। ਦੋਹਾਂ ਦੀ ਇੱਕੋ ਜਿਹੀ ਵੰਡ ਹੋਵੇਗੀ।
25 大衛定此為以色列的律例典章,從那日直到今日。
੨੫ਸੋ ਉਸ ਦਿਨ ਤੋਂ ਉਸ ਨੇ ਇਸਰਾਏਲ ਦੇ ਲਈ ਇਹ ਬਿਧੀ ਅਤੇ ਹੁਕਮ ਠਹਿਰਾ ਦਿੱਤਾ ਜੋ ਅੱਜ ਤੱਕ ਹੈ।
26 大衛到了洗革拉,從掠物中取些送給他朋友猶大的長老,說:「這是從耶和華仇敵那裏奪來的,送你們為禮物。」
੨੬ਜਦ ਦਾਊਦ ਸਿਕਲਗ ਵਿੱਚ ਆਇਆ ਤਾਂ ਉਸ ਨੇ ਲੁੱਟ ਵਿੱਚੋਂ ਯਹੂਦਾਹ ਦੇ ਬਜ਼ੁਰਗਾਂ ਅਤੇ ਆਪਣੇ ਮਿੱਤਰਾਂ ਦੇ ਲਈ ਕੁਝ ਭੇਜਿਆ ਅਤੇ ਆਖਿਆ, ਵੇਖੋ, ਯਹੋਵਾਹ ਦੇ ਵੈਰੀਆਂ ਦੇ ਮਾਲ ਦੀ ਲੁੱਟ ਵਿੱਚੋਂ ਇਹ ਤੁਹਾਡੇ ਲਈ ਇੱਕ ਸੁਗ਼ਾਤ ਹੈ।
27 他送禮物給住伯特利的,南地拉末的,雅提珥的;
੨੭ਅਤੇ ਜਿਹੜੇ ਬੈਤਏਲ ਵਿੱਚ ਸਨ ਉਨ੍ਹਾਂ ਕੋਲ ਭੇਜਿਆ ਅਤੇ ਉਨ੍ਹਾਂ ਕੋਲ ਜੋ ਦੱਖਣੀ ਰਾਮੋਥ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਯੱਤੀਰ ਵਿੱਚ ਸਨ
੨੮ਅਤੇ ਉਨ੍ਹਾਂ ਕੋਲ ਜੋ ਅਰੋਏਰ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਸਿਫਮੋਥ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਅਸ਼ਤਮੋਆ ਵਿੱਚ ਸਨ
੨੯ਅਤੇ ਉਨ੍ਹਾਂ ਕੋਲ ਜੋ ਰਾਕਾਲ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਯਰਹਮਿਏਲੀਆਂ ਦੇ ਸ਼ਹਿਰਾਂ ਵਿੱਚ ਅਤੇ ਉਨ੍ਹਾਂ ਕੋਲ ਜੋ ਕੇਨੀਆਂ ਦੇ ਸ਼ਹਿਰਾਂ ਵਿੱਚ ਸਨ
੩੦ਨਾਲੇ ਉਨ੍ਹਾਂ ਕੋਲ ਜੋ ਹਾਰਮਾਹ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਕੋਰਾਸ਼ਾਨ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਅਤਾਕ ਵਿੱਚ ਸਨ
31 住希伯崙的,並大衛和跟隨他的人素來所到之處的人。
੩੧ਅਤੇ ਉਨ੍ਹਾਂ ਕੋਲ ਜੋ ਹਬਰੋਨ ਵਿੱਚ ਸਨ ਅਤੇ ਉਨ੍ਹਾਂ ਸਭਨਾਂ ਥਾਵਾਂ ਵਿੱਚ ਜਿੱਥੇ-ਜਿੱਥੇ ਦਾਊਦ ਅਤੇ ਉਹ ਦੇ ਲੋਕ ਭੌਂਦੇ ਰਹੇ ਸਨ ਭੇਜਿਆ।