< 歷代志上 16 >

1 眾人將上帝的約櫃請進去,安放在大衛所搭的帳幕裏,就在上帝面前獻燔祭和平安祭。
ਸੋ ਉਹ ਪਰਮੇਸ਼ੁਰ ਦੇ ਸੰਦੂਕ ਨੂੰ ਚੁੱਕ ਲਿਆਏ ਅਤੇ ਉਸ ਨੂੰ ਤੰਬੂ ਵਿੱਚ ਰੱਖਿਆ ਜਿਹੜਾ ਦਾਊਦ ਨੇ ਉਸ ਦੇ ਲਈ ਖੜਾ ਕੀਤਾ ਸੀ ਅਤੇ ਹੋਮ ਦੀਆਂ ਬਲੀਆਂ ਤੇ ਸੁੱਖ-ਸਾਂਦ ਦੀਆਂ ਭੇਟਾਂ ਪਰਮੇਸ਼ੁਰ ਦੇ ਅੱਗੇ ਚੜ੍ਹਾਈਆਂ।
2 大衛獻完了燔祭和平安祭,就奉耶和華的名給民祝福,
ਜਦ ਦਾਊਦ ਹੋਮ ਦੀਆਂ ਬਲੀਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾ ਚੁੱਕਾ, ਤਾਂ ਉਸ ਨੇ ਯਹੋਵਾਹ ਦਾ ਨਾਮ ਲੈ ਕੇ ਲੋਕਾਂ ਨੂੰ ਅਸੀਸਾਂ ਦਿੱਤੀਆਂ
3 並且分給以色列人,無論男女,每人一個餅,一塊肉,一個葡萄餅。
ਅਤੇ ਉਸ ਨੇ ਸਾਰੇ ਇਸਰਾਏਲੀ ਲੋਕਾਂ ਨੂੰ, ਕੀ ਪੁਰਸ਼, ਕੀ ਇਸਤਰੀ ਹਰੇਕ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਟੁੱਕੜਾ ਮਾਸ ਦਾ ਅਤੇ ਇੱਕ-ਇੱਕ ਸੋਗੀ ਦੀ ਟਿੱਕੀ ਵੰਡ ਦਿੱਤੀ।
4 大衛派幾個利未人在耶和華的約櫃前事奉,頌揚,稱謝,讚美耶和華-以色列的上帝:
ਉਸ ਨੇ ਲੇਵੀਆਂ ਵਿੱਚੋਂ ਕਈਆਂ ਨੂੰ ਠਹਿਰਾਇਆ ਜੋ ਯਹੋਵਾਹ ਦੇ ਸੰਦੂਕ ਦੇ ਅੱਗੇ ਸੇਵਾ ਕਰਨ, ਅਤੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਚਰਚਾ, ਧੰਨਵਾਦ ਅਤੇ ਉਸਤਤ ਕਰਨ
5 為首的是亞薩,其次是撒迦利雅、雅薛、示米拉末、耶歇、瑪他提雅、以利押、比拿雅、俄別‧以東、耶利,鼓瑟彈琴;惟有亞薩敲鈸,大發響聲;
ਅਰਥਾਤ ਆਸਾਫ਼ ਮੁਖੀਆ ਤੇ ਦੂਜੇ ਜ਼ਕਰਯਾਹ, ਯਈਏਲ, ਸ਼ਮੀਰਾਮੋਥ, ਯਹੀਏਲ, ਮੱਤਿਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਈਏਲ ਨੂੰ, ਸਿਤਾਰਾਂ ਤੇ ਬਰਬਤਾਂ ਦੇ ਨਾਲ ਅਤੇ ਆਸਾਫ਼ ਛੈਣਿਆਂ ਨਾਲ ਵਜਾਉਂਦਾ ਸੀ।
6 祭司比拿雅和雅哈悉常在上帝的約櫃前吹號。
ਬਨਾਯਾਹ ਤੇ ਯਹਜ਼ੀਏਲ ਜਾਜਕ ਤੁਰ੍ਹੀਆਂ ਨਾਲ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਦੇ ਅੱਗੇ ਸਦਾ ਵਜਾਉਂਦੇ ਸਨ।
7 那日,大衛初次藉亞薩和他的弟兄以詩歌稱頌耶和華,說:
ਉਸੇ ਦਿਨ ਦਾਊਦ ਨੇ ਆਸਾਫ਼ ਤੇ ਉਹ ਦੇ ਭਰਾਵਾਂ ਦੇ ਹੱਥ ਵਿੱਚ ਇਹ ਯਹੋਵਾਹ ਲਈ ਧੰਨਵਾਦ ਦਾ ਗੀਤ ਪਹਿਲਾਂ ਸੌਂਪ ਦਿੱਤਾ,
8 你們要稱謝耶和華,求告他的名, 在萬民中傳揚他的作為!
ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਉੱਮਤਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ।
9 要向他唱詩、歌頌, 談論他一切奇妙的作為。
ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦੇ ਸਾਰੇ ਅਚਰਜ਼ ਕੰਮਾਂ ਉੱਤੇ ਧਿਆਨ ਕਰੋ।
10 要以他的聖名誇耀; 尋求耶和華的人,心中應當歡喜。
੧੦ਉਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ, ਯਹੋਵਾਹ ਦੇ ਖੋਜ਼ੀਆਂ ਦੇ ਮਨ ਅਨੰਦ ਹੋਣ।
11 要尋求耶和華與他的能力, 時常尋求他的面。
੧੧ਯਹੋਵਾਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ, ਸਦਾ ਉਹ ਦੇ ਦਰਸ਼ਣ ਨੂੰ ਲੋਚੋ।
12 他僕人以色列的後裔, 他所揀選雅各的子孫哪, 你們要記念他奇妙的作為和他的奇事, 並他口中的判語。
੧੨ਉਹ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਯਮਾਂ ਨੂੰ ਵੀ।
੧੩ਹੇ ਉਹ ਦੇ ਦਾਸ ਇਸਰਾਏਲ ਦੇ ਵੰਸ਼, ਹੇ ਯਾਕੂਬ ਦੀ ਸੰਤਾਨ, ਜਿਹੜੇ ਉਹ ਦੇ ਚੁਣੇ ਹੋਏ ਹੋ,
14 他是耶和華-我們的上帝, 全地都有他的判斷。
੧੪ਉਹੋ ਯਹੋਵਾਹ ਸਾਡਾ ਪਰਮੇਸ਼ੁਰ ਹੈ ਸਾਰੀ ਧਰਤੀ ਵਿੱਚ ਉਹ ਦੇ ਨਿਆਂ ਹਨ।
15 你們要記念他的約,直到永遠; 他所吩咐的話,直到千代,
੧੫ਉਹ ਦਾ ਨੇਮ ਸਦਾ ਤੱਕ ਚੇਤੇ ਰੱਖੋ, ਉਸ ਬਚਨ ਨੂੰ ਜਿਹ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ,
16 就是與亞伯拉罕所立的約, 向以撒所起的誓。
੧੬ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ, ਅਤੇ ਇਸਹਾਕ ਨਾਲ ਉਹ ਦੀ ਸਹੁੰ ਖਾਧੀ,
17 他又將這約向雅各定為律例, 向以色列定為永遠的約,
੧੭ਅਤੇ ਉਹ ਨੂੰ ਯਾਕੂਬ ਲਈ ਬਿਧੀ ਕਰਕੇ ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਦ੍ਰਿੜ੍ਹ ਕੀਤਾ।
18 說:我必將迦南地賜給你, 作你產業的分。
੧੮ਅਤੇ ਆਖਿਆ, ਮੈਂ ਕਨਾਨ ਦੇਸ ਤੈਨੂੰ ਦਿਆਂਗਾ ਉਹ ਤੁਹਾਡੀ ਮਿਲਖ਼ ਦਾ ਹਿੱਸਾ ਹੈ,
19 當時你們人丁有限,數目稀少, 並且在那地為寄居的;
੧੯ਜਦ ਤੁਸੀਂ ਗਿਣਤੀ ਵਿੱਚ ਥੋੜੇ ਸਗੋਂ ਬਹੁਤ ਹੀ ਥੋੜੇ ਅਤੇ ਉਹ ਦੇ ਵਿੱਚ ਪਰਦੇਸੀ ਸੀ,
20 他們從這邦游到那邦, 從這國行到那國。
੨੦ਅਤੇ ਉਹ ਕੌਮ ਤੋਂ ਕੌਮ ਵਿੱਚ ਤੇ ਇੱਕ ਰਾਜ ਤੋਂ ਦੂਜੀ ਉੱਮਤ ਵਿੱਚ ਫਿਰਦੇ ਰਹੇ।
21 耶和華不容甚麼人欺負他們, 為他們的緣故責備君王,
੨੧ਉਸ ਨੇ ਕਿਸੇ ਨੂੰ ਉਨ੍ਹਾਂ ਉੱਤੇ ਅਨ੍ਹੇਰ ਨਾ ਕਰਨ ਦਿੱਤਾ ਸਗੋਂ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ,
22 說:不可難為我受膏的人, 也不可惡待我的先知!
੨੨ਕਿ ਮੇਰੇ ਮਸਹ ਕੀਤੇ ਹੋਇਆਂ ਨੂੰ ਨਾ ਛੂਹੋ, ਅਤੇ ਮੇਰੇ ਨਬੀਆਂ ਨੂੰ ਨੁਕਸਾਨ ਨਾ ਪਹੁੰਚਾਓ।
23 全地都要向耶和華歌唱! 天天傳揚他的救恩,
੨੩ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ, ਉਸ ਦੀ ਮੁਕਤੀ ਦਾ ਦਿਨੋਂ-ਦਿਨ ਪਰਚਾਰ ਕਰੋ।
24 在列邦中述說他的榮耀, 在萬民中述說他的奇事。
੨੪ਕੌਮਾਂ ਦੇ ਵਿੱਚ ਉਸ ਦੇ ਪਰਤਾਪ ਦਾ ਅਤੇ ਸਾਰੇ ਲੋਕਾਂ ਵਿੱਚ ਉਸ ਦੇ ਅਚਰਜ਼ ਕੰਮਾਂ ਦਾ ਵਰਣਨ ਕਰੋ।
25 因耶和華為大,當受極大的讚美; 他在萬神之上,當受敬畏。
੨੫ਇਸ ਲਈ ਕਿ ਯਹੋਵਾਹ ਮਹਾਨ ਅਤੇ ਅੱਤ ਉਸਤਤ ਜੋਗ ਹੈ, ਉਹ ਸਾਰੇ ਦੇਵਤਿਆਂ ਨਾਲੋਂ ਭੈਅ ਦਾਇਕ ਹੈ।
26 外邦的神都屬虛無, 惟獨耶和華創造諸天。
੨੬ਲੋਕਾਂ ਦੇ ਸਾਰੇ ਦੇਵਤੇ ਬੁੱਤ ਹੀ ਹਨ, ਪਰ ਯਹੋਵਾਹ ਨੇ ਅਕਾਸ਼ ਬਣਾਏ।
27 有尊榮和威嚴在他面前, 有能力和喜樂在他聖所。
੨੭ਮਾਣ ਅਤੇ ਉਪਮਾ ਉਹ ਦੇ ਹਜ਼ੂਰ ਹਨ, ਸਮਰੱਥਾ ਅਤੇ ਅਨੰਦਤਾਈ ਉਸ ਦੇ ਸਥਾਨ ਵਿੱਚ ਹਨ।
28 民中的萬族啊, 你們要將榮耀能力歸給耶和華,都歸給耶和華!
੨੮ਹੇ ਲੋਕਾਂ ਦੇ ਕੁਲੋ, ਯਹੋਵਾਹ ਨੂੰ ਮੰਨੋ, ਹਾਂ ਪਰਤਾਪ ਅਤੇ ਸਮਰੱਥਾ ਯਹੋਵਾਹ ਦੀ ਮੰਨੋ,
29 要將耶和華的名所當得的榮耀歸給他, 拿供物來奉到他面前; 當以聖潔的妝飾敬拜耶和華。
੨੯ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ, ਭੇਟਾਂ ਲੈ ਕੇ ਉਸ ਦੇ ਦਰਬਾਰ ਵਿੱਚ ਆਓ, ਪਵਿੱਤਰਤਾਈ ਦੀ ਸਜਾਵਟ ਨਾਲ ਯਹੋਵਾਹ ਨੂੰ ਮੱਥਾ ਟੇਕੋ।
30 全地要在他面前顫抖, 世界也堅定不得動搖。
੩੦ਹੇ ਸਾਰੀ ਸਰਿਸ਼ਟੀ, ਉਸ ਦੇ ਸਨਮੁਖ ਥਰ-ਥਰ ਕਰੋ ਜਗਤ ਤਾਂ ਕਾਇਮ ਹੈ, ਉਹ ਨਹੀਂ ਹਿੱਲੇਗਾ।
31 願天歡喜,願地快樂; 願人在列邦中說: 耶和華作王了!
੩੧ਅਕਾਸ਼ ਅਨੰਦ ਕਰਨ ਅਤੇ ਧਰਤੀ ਖੁਸ਼ੀ ਮਨਾਵੇ, ਅਤੇ ਕੌਮਾਂ ਵਿੱਚ ਲੋਕ ਆਖਣ, ਯਹੋਵਾਹ ਰਾਜ ਕਰਦਾ ਹੈ।
32 願海和其中所充滿的澎湃; 願田和其中所有的都歡樂。
੩੨ਸਮੁੰਦਰ ਤੇ ਉਹ ਦੀ ਭਰਪੂਰੀ ਗਰਜੇ, ਮੈਦਾਨ ਤੇ ਜੋ ਕੁਝ ਉਸ ਦੇ ਵਿੱਚ ਹੈ ਬਾਗ਼-ਬਾਗ਼ ਹੋਵੇ,
33 那時,林中的樹木都要在耶和華面前歡呼, 因為他來要審判全地。
੩੩ਤਾਂ ਬਣ ਦੇ ਰੁੱਖ ਯਹੋਵਾਹ ਦੇ ਹਜ਼ੂਰ ਜੈਕਾਰਾ ਗਜਾਉਣਗੇ, ਕਿਉਂ ਜੋ ਉਹ ਧਰਤੀ ਦੇ ਨਿਆਂ ਲਈ ਆ ਰਿਹਾ ਹੈ।
34 應當稱謝耶和華; 因他本為善,他的慈愛永遠長存!
੩੪ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ, ਅਤੇ ਉਹ ਦੀ ਦਯਾ ਸਦਾ ਤੱਕ ਹੈ।
35 要說:拯救我們的上帝啊,求你救我們, 聚集我們,使我們脫離外邦, 我們好稱讚你的聖名,以讚美你為誇勝。
੩੫ਤੁਸੀਂ ਆਖੋ, ਹੇ ਸਾਡੀ ਮੁਕਤੀ ਦੇ ਪਰਮੇਸ਼ੁਰ, ਸਾਨੂੰ ਬਚਾ, ਅਤੇ ਸਾਨੂੰ ਇਕੱਠਾ ਕਰ ਤੇ ਸਾਨੂੰ ਕੌਮਾਂ ਤੋਂ ਛੁਡਾ, ਤਾਂ ਜੋ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ, ਤੇਰੀ ਉਸਤਤ ਵਿੱਚ ਫੁੱਲ ਫੁੱਲ ਬਹੀਏ।
36 耶和華-以色列的上帝, 從亙古直到永遠,是應當稱頌的! 眾民都說:「阿們!」並且讚美耶和華。
੩੬ਯਹੋਵਾਹ ਇਸਰਾਏਲ ਦਾ ਪਰਮੇਸ਼ੁਰ, ਆਦ ਤੋਂ ਅੰਤ ਤੱਕ ਮੁਬਾਰਕ ਹੋਵੇ। ਤੇ ਸਾਰੀ ਪਰਜਾ ਨੇ “ਆਮੀਨ” ਆਖਿਆ ਅਤੇ ਯਹੋਵਾਹ ਦੀ ਉਸਤਤ ਕੀਤੀ।
37 大衛派亞薩和他的弟兄在約櫃前常常事奉耶和華,一日盡一日的職分;
੩੭ਉਸ ਨੇ ਉੱਥੇ ਯਹੋਵਾਹ ਦੇ ਨੇਮ ਦੇ ਸੰਦੂਕ ਦੇ ਅੱਗੇ ਆਸਾਫ਼ ਅਤੇ ਉਸ ਦੇ ਭਰਾਵਾਂ ਨੂੰ ਛੱਡਿਆ, ਤਾਂ ਜੋ ਹਰ ਰੋਜ਼ ਦੇ ਜ਼ਰੂਰੀ ਕੰਮਾਂ ਦੇ ਅਨੁਸਾਰ ਸੇਵਾ ਕਰਨ
38 又派俄別‧以東和他的弟兄六十八人,與耶杜頓的兒子俄別‧以東,並何薩作守門的;
੩੮ਅਤੇ ਓਬੋਦ ਅਦੋਮ, ਉਨ੍ਹਾਂ ਦੇ ਭਰਾਵਾਂ ਨੂੰ ਓਬੇਦ-ਅਦੋਮ ਯਦੂਥੂਨ ਦੇ ਪੁੱਤਰ ਅਤੇ ਹੋਸਾਹ ਨੂੰ ਜੋ ਅਠਾਹਟ ਸਨ, ਦਰਬਾਨ ਹੋਣ ਲਈ
39 且派祭司撒督和他弟兄眾祭司在基遍的邱壇、耶和華的帳幕前燔祭壇上,每日早晚,照着耶和華律法書上所吩咐以色列人的,常給耶和華獻燔祭。
੩੯ਨਾਲੇ ਸਾਦੋਕ ਜਾਜਕ ਤੇ ਉਹ ਦੇ ਭਰਾਵਾਂ ਨੂੰ ਜਿਹੜੇ ਜਾਜਕ ਸਨ, ਤਾਂ ਕਿ ਉਹ ਯਹੋਵਾਹ ਦੇ ਡੇਰੇ ਦੇ ਸਾਹਮਣੇ ਜਿਹੜਾ ਗਿਬਓਨ ਦੇ ਉੱਚੇ ਥਾਂ ਉੱਤੇ ਸੀ,
੪੦ਯਹੋਵਾਹ ਦੀ ਬਿਵਸਥਾ ਦੀਆਂ ਸਾਰੀਆਂ ਲਿਖੀਆਂ ਹੋਈਆਂ ਗੱਲਾਂ ਦੇ ਅਨੁਸਾਰ ਜਿਨ੍ਹਾਂ ਦਾ ਉਸ ਨੇ ਇਸਰਾਏਲ ਨੂੰ ਹੁਕਮ ਦਿੱਤਾ ਸੀ, ਹਰ ਰੋਜ਼ ਸਵੇਰ ਅਤੇ ਸ਼ਾਮ ਨੂੰ ਹੋਮ ਦੀ ਜਗਵੇਦੀ ਉੱਤੇ ਯਹੋਵਾਹ ਦੇ ਲਈ ਹੋਮ ਦੀਆਂ ਬਲੀਆਂ ਚੜ੍ਹਾਉਣ
41 與他們一同被派的有希幔、耶杜頓,和其餘被選名字錄在冊上的,稱謝耶和華,因他的慈愛永遠長存。
੪੧ਅਤੇ ਉਨ੍ਹਾਂ ਦੇ ਨਾਲ ਹੇਮਾਨ ਤੇ ਯਦੂਥੂਨ ਤੇ ਰਹਿੰਦੇ, ਜਿਹੜੇ ਚੁਣੇ ਹੋਏ ਸਨ ਜਿਨ੍ਹਾਂ ਦੇ ਨਾਵਾਂ ਦਾ ਵਰਨਣ ਕੀਤਾ ਗਿਆ ਹੈ, ਤਾਂ ਜੋ ਯਹੋਵਾਹ ਦਾ ਧੰਨਵਾਦ ਕਰਨ ਕਿ ਉਹ ਦੀ ਦਯਾ ਸਦਾ ਲਈ ਹੈ
42 希幔、耶杜頓同着他們吹號、敲鈸,大發響聲,並用別的樂器隨着歌頌上帝。耶杜頓的子孫作守門的。
੪੨ਅਤੇ ਉਨ੍ਹਾਂ ਦੇ ਨਾਲ ਹੇਮਾਨ ਅਤੇ ਯਦੂਥੂਨ ਸਨ ਅਤੇ ਵਜਾਉਣ ਵਾਲਿਆਂ ਦੇ ਲਈ ਤੁਰ੍ਹੀਆਂ ਤੇ ਛੈਣੇ ਤੇ ਪਰਮੇਸ਼ੁਰ ਦੇ ਗੀਤ ਗਾਉਣ ਲਈ ਵਾਜੇ ਸਨ ਅਤੇ ਯਦੂਥੂਨ ਦੇ ਪੁੱਤਰ ਦਰਬਾਨ ਸਨ
43 於是眾民各歸各家;大衛也回去為家眷祝福。
੪੩ਤਾਂ ਸਭ ਲੋਕ ਆਪੋ ਆਪਣੇ ਘਰਾਂ ਨੂੰ ਤੁਰ ਗਏ ਅਤੇ ਦਾਊਦ ਮੁੜ ਪਿਆ ਤਾਂ ਕਿ ਆਪਣੇ ਪਰਿਵਾਰ ਨੂੰ ਅਸੀਸ ਦੇਵੇ।

< 歷代志上 16 >