< 箴言 24 >
੧ਬੁਰਿਆਂ ਮਨੁੱਖਾਂ ਉੱਤੇ ਖੁਣਸ ਨਾ ਕਰ, ਅਤੇ ਨਾ ਉਨ੍ਹਾਂ ਦੀ ਸੰਗਤ ਦੀ ਚਾਹ ਰੱਖ,
੨ਕਿਉਂ ਜੋ ਉਨ੍ਹਾਂ ਦਾ ਮਨ ਅਨ੍ਹੇਰ ਕਰਨ ਵਿੱਚ ਲੱਗਾ ਰਹਿੰਦਾ ਹੈ, ਅਤੇ ਉਹਨਾਂ ਦੇ ਬੁੱਲ ਦੁਸ਼ਟਤਾ ਦੀਆਂ ਗੱਲਾਂ ਕਰਦੇ ਰਹਿੰਦੇ ਹਨ।
੩ਬੁੱਧ ਨਾਲ ਘਰ ਬਣਾਈਦਾ ਹੈ, ਅਤੇ ਸਮਝ ਨਾਲ ਉਹ ਸਥਿਰ ਰਹਿੰਦਾ ਹੈ।
੪ਗਿਆਨ ਦੇ ਦੁਆਰਾ ਉਹ ਦੀਆਂ ਕੋਠੜੀਆਂ ਸਭ ਪਰਕਾਰ ਦੇ ਅਣਮੁੱਲ ਅਤੇ ਮਨਭਾਉਂਦੇ ਪਦਾਰਥਾਂ ਨਾਲ ਭਰਦੀਆਂ ਹਨ।
੫ਬੁੱਧਵਾਨ ਮਨੁੱਖ ਬਲਵਾਨ ਹੈ, ਅਤੇ ਗਿਆਨੀ ਮਨੁੱਖ ਸ਼ਕਤੀ ਵਧਾਈ ਜਾਂਦਾ ਹੈ।
੬ਤੂੰ ਚੰਗੀ ਮੱਤ ਲੈ ਕੇ ਆਪਣਾ ਯੁੱਧ ਕਰ, ਬਹੁਤੇ ਸਲਾਹੂਆਂ ਨਾਲ ਹੀ ਬਚਾਓ ਹੈ।
7 智慧极高,非愚昧人所能及, 所以在城门内不敢开口。
੭ਬੁੱਧ ਮੂਰਖ ਲਈ ਬਹੁਤ ਉੱਚੀ ਹੈ, ਸਭਾ ਦੇ ਵਿੱਚ ਉਹ ਕੁਝ ਵੀ ਕਹਿ ਨਹੀਂ ਸਕਦਾ।
੮ਜਿਹੜਾ ਬੁਰਿਆਈ ਸੋਚਦਾ ਹੈ, ਲੋਕ ਉਹ ਨੂੰ ਸਾਜਸ਼ੀ ਆਖਣਗੇ।
੯ਮੂਰਖਤਾਈ ਦਾ ਵਿਚਾਰ ਹੀ ਪਾਪ ਹੈ, ਅਤੇ ਠੱਠਾ ਕਰਨ ਵਾਲੇ ਤੋਂ ਮਨੁੱਖ ਘਿਣ ਕਰਦੇ ਹਨ।
੧੦ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।
11 人被拉到死地,你要解救; 人将被杀,你须拦阻。
੧੧ਜਿਹੜੇ ਮਾਰੇ ਜਾਣ ਲਈ ਲਿਜਾਏ ਜਾਂਦੇ ਹਨ ਉਨ੍ਹਾਂ ਨੂੰ ਛੁਡਾ, ਜਿਹੜੇ ਘਾਤ ਹੋਣ ਵਾਲੇ ਹਨ, ਉਨ੍ਹਾਂ ਨੂੰ ਫੜਵਾ।
12 你若说:这事我未曾知道, 那衡量人心的岂不明白吗? 保守你命的岂不知道吗? 他岂不按各人所行的报应各人吗?
੧੨ਜੇ ਤੂੰ ਆਖੇਂ, ਲਓ, ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ, ਤਾਂ ਜਿਹੜਾ ਦਿਲਾਂ ਨੂੰ ਜਾਚਦਾ ਹੈ ਭਲਾ, ਉਹ ਨਹੀਂ ਸਮਝਦਾ? ਅਤੇ ਤੇਰੀ ਜਾਨ ਦਾ ਰਾਖ਼ਾ ਇਹ ਨਹੀਂ ਜਾਣਦਾ? ਭਲਾ, ਉਹ ਆਦਮੀ ਨੂੰ ਉਹ ਦੀਆਂ ਕਰਨੀਆਂ ਦਾ ਫਲ ਨਾ ਦੇਵੇਗਾ?
13 我儿,你要吃蜜,因为是好的; 吃蜂房下滴的蜜便觉甘甜。
੧੩ਹੇ ਮੇਰੇ ਪੁੱਤਰ, ਤੂੰ ਸ਼ਹਿਦ ਖਾਹ, ਉਹ ਚੰਗਾ ਜੋ ਹੈ, ਅਤੇ ਮਖ਼ੀਰ ਦਾ ਟਪਕਾ ਤੇਰੇ ਤਾਲੂ ਨੂੰ ਮਿੱਠਾ ਲੱਗੇਗਾ,
14 你心得了智慧,也必觉得如此。 你若找着,至终必有善报; 你的指望也不致断绝。
੧੪ਜਾਣ ਲੈ ਕਿ ਬੁੱਧ ਤੇਰੀ ਜਾਨ ਲਈ ਇਸੇ ਤਰ੍ਹਾਂ ਹੈ, ਜੇ ਉਹ ਤੈਨੂੰ ਲੱਭੇ ਤਾਂ ਅੰਤ ਵਿੱਚ ਉਸ ਦਾ ਫਲ ਵੀ ਮਿਲੇਗਾ, ਅਤੇ ਤੇਰੀ ਆਸ ਨਾ ਟੁੱਟੇਗੀ।
15 你这恶人,不要埋伏攻击义人的家; 不要毁坏他安居之所。
੧੫ਹੇ ਦੁਸ਼ਟ, ਧਰਮੀ ਦੀ ਵੱਸੋਂ ਦੀ ਘਾਤ ਵਿੱਚ ਨਾ ਬੈਠ! ਉਹ ਦੇ ਥਾਂ ਨੂੰ ਨਾ ਉਜਾੜ!
16 因为,义人虽七次跌倒,仍必兴起; 恶人却被祸患倾倒。
੧੬ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਵਿੱਚ ਡਿੱਗ ਕੇ ਪਏ ਰਹਿੰਦੇ ਹਨ।
17 你仇敌跌倒,你不要欢喜; 他倾倒,你心不要快乐;
੧੭ਜਦ ਤੇਰਾ ਵੈਰੀ ਡਿੱਗੇ ਤਾਂ ਤੂੰ ਅਨੰਦ ਨਾ ਹੋਵੀਂ, ਅਤੇ ਜਾਂ ਉਹ ਠੋਕਰ ਖਾਵੇ ਤਾਂ ਤੇਰਾ ਮਨ ਪ੍ਰਸੰਨ ਨਾ ਹੋਵੇ,
18 恐怕耶和华看见就不喜悦, 将怒气从仇敌身上转过来。
੧੮ਕਿਤੇ ਯਹੋਵਾਹ ਇਹ ਵੇਖ ਕੇ ਬੁਰਾ ਮੰਨੇ, ਅਤੇ ਆਪਣਾ ਕ੍ਰੋਧ ਉਸ ਤੋਂ ਹਟਾ ਲਵੇ।
੧੯ਕੁਕਰਮੀ ਦੇ ਕਾਰਨ ਤੂੰ ਨਾ ਕੁੜ੍ਹ ਨਾ ਦੁਸ਼ਟਾਂ ਉੱਤੇ ਖੁਣਸ ਕਰ,
੨੦ਕਿਉਂ ਜੋ ਬੁਰਿਆਰ ਲਈ ਅੱਗੇ ਨੂੰ ਕੋਈ ਆਸ ਨਹੀਂ, ਦੁਸ਼ਟਾਂ ਦਾ ਦੀਵਾ ਬੁਝਾਇਆ ਜਾਵੇਗਾ।
21 我儿,你要敬畏耶和华与君王, 不要与反复无常的人结交,
੨੧ਹੇ ਮੇਰੇ ਪੁੱਤਰ, ਯਹੋਵਾਹ ਦਾ ਅਤੇ ਰਾਜੇ ਦਾ ਭੈਅ ਮੰਨ, ਅਤੇ ਵਿਦਰੋਹੀਆਂ ਨਾਲ ਨਾ ਰਲ,
22 因为他们的灾难必忽然而起。 耶和华与君王所施行的毁灭, 谁能知道呢?
੨੨ਕਿਉਂ ਜੋ ਉਨ੍ਹਾਂ ਵੱਲੋਂ ਬਿਪਤਾ ਅਚਾਨਕ ਆਵੇਗੀ, ਅਤੇ ਉਨ੍ਹਾਂ ਦੋਹਾਂ ਦੀ ਵੱਲੋਂ ਆਉਣ ਵਾਲੀ ਬਰਬਾਦੀ ਨੂੰ ਕੌਣ ਜਾਣਦਾ ਹੈ?
23 以下也是智慧人的箴言: 审判时看人情面是不好的。
੨੩ਇਹ ਵੀ ਬੁੱਧਵਾਨਾਂ ਦੇ ਵਾਕ ਹਨ, ਅਦਾਲਤ ਵਿੱਚ ਪੱਖਪਾਤ ਕਰਨਾ ਚੰਗੀ ਗੱਲ ਨਹੀਂ।
24 对恶人说“你是义人”的, 这人万民必咒诅,列邦必憎恶。
੨੪ਜਿਹੜਾ ਦੁਸ਼ਟ ਨੂੰ ਆਖਦਾ ਹੈ, ਤੂੰ ਧਰਮੀ ਹੈ, ਉਹ ਨੂੰ ਲੋਕ ਫਿਟਕਾਰਨਗੇ ਤੇ ਉੱਮਤਾਂ ਉਸ ਤੋਂ ਘਿਣ ਕਰਨਗੀਆਂ,
25 责备恶人的,必得喜悦; 美好的福也必临到他。
੨੫ਪਰ ਜੋ ਉਸ ਨੂੰ ਤਾੜਦੇ ਹਨ ਉਨ੍ਹਾਂ ਦਾ ਭਲਾ ਹੋਵੇਗਾ, ਅਤੇ ਉਨ੍ਹਾਂ ਉੱਤੇ ਚੰਗੀ ਤੋਂ ਚੰਗੀ ਬਰਕਤ ਆਵੇਗੀ।
੨੬ਜਿਹੜਾ ਸੱਚਾ ਉੱਤਰ ਦਿੰਦਾ ਹੈ, ਉਹ ਦੇ ਬੋਲਾਂ ਨੂੰ ਹਰੇਕ ਪ੍ਰੇਮ ਕਰਦਾ ਹੈ।
27 你要在外头预备工料, 在田间办理整齐, 然后建造房屋。
੨੭ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ ਨੂੰ ਸੁਆਰ, ਫੇਰ ਆਪਣਾ ਘਰ ਬਣਾ।
28 不可无故作见证陷害邻舍, 也不可用嘴欺骗人。
੨੮ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ, ਆਪਣਿਆਂ ਬੁੱਲ੍ਹਾਂ ਨਾਲ ਧੋਖਾ ਨਾ ਦੇ।
29 不可说:人怎样待我,我也怎样待他; 我必照他所行的报复他。
੨੯ਇਹ ਨਾ ਆਖੀਂ ਭਈ ਜਿਵੇਂ ਉਹ ਨੇ ਮੇਰੇ ਨਾਲ ਕੀਤਾ ਹੈ ਤਿਵੇਂ ਮੈਂ ਵੀ ਉਹ ਦੇ ਨਾਲ ਕਰਾਂਗਾ ਅਤੇ ਉਸ ਮਨੁੱਖ ਦੇ ਕੀਤੇ ਦਾ ਬਦਲਾ ਲਵਾਂਗਾ।
੩੦ਮੈਂ ਆਲਸੀ ਮਨੁੱਖ ਦੇ ਖੇਤ ਦੇ ਅਤੇ ਨਿਰਬੁੱਧ ਆਦਮੀ ਦੇ ਅੰਗੂਰੀ ਬਾਗ਼ ਦੇ ਨੇੜਿਓਂ ਲੰਘਿਆ,
31 荆棘长满了地皮, 刺草遮盖了田面, 石墙也坍塌了。
੩੧ਤਾਂ ਵੇਖੋ, ਉੱਥੇ ਸਭ ਕੰਡੇ ਹੀ ਕੰਡੇ ਉੱਗੇ ਪਏ ਸਨ, ਉਹ ਭੱਖੜਿਆਂ ਨਾਲ ਢੱਕਿਆ ਹੋਇਆ ਸੀ, ਅਤੇ ਉਹ ਦੀ ਪੱਕੀ ਕੰਧ ਢੱਠੀ ਪਈ ਸੀ।
੩੨ਜੋ ਮੈਂ ਵੇਖਿਆ ਉਸ ਉੱਤੇ ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ, ਮੈਂ ਵੇਖ ਕੇ ਸਿੱਖਿਆ ਪ੍ਰਾਪਤ ਕੀਤੀ,
੩੩ਰੱਤੀ ਕੁ ਨੀਂਦ, ਰੱਤੀ ਕੁ ਊਂਘ, ਰੱਤੀ ਕੁ ਹੱਥ ਇਕੱਠੇ ਕਰਕੇ ਲੰਮਾ ਪੈਣਾ,
34 你的贫穷就必如强盗速来, 你的缺乏仿佛拿兵器的人来到。
੩੪ਇਸੇ ਤਰ੍ਹਾਂ ਗਰੀਬੀ ਡਾਕੂ ਵਾਂਗੂੰ, ਅਤੇ ਤੰਗੀ ਸ਼ਸਤਰਧਾਰੀ ਵਾਂਗੂੰ ਤੇਰੇ ਉੱਤੇ ਆ ਪਵੇਗੀ।