< 箴言 18 >
1 与众寡合的,独自寻求心愿, 并恼恨一切真智慧。
੧ਜੋ ਦੂਸਰਿਆਂ ਨਾਲੋਂ ਅਲੱਗ ਹੋ ਜਾਂਦਾ ਹੈ ਉਹ ਆਪਣੀ ਇੱਛਾ ਪੂਰੀ ਕਰਨਾ ਚਾਹੁੰਦਾ ਹੈ, ਅਤੇ ਉਹ ਸਭ ਪ੍ਰਕਾਰ ਦੀ ਖਰੀ ਬੁੱਧ ਦੇ ਨਾਲ ਵੈਰ ਰੱਖਦਾ ਹੈ।
੨ਮੂਰਖ ਸਮਝ ਤੋਂ ਖੁਸ਼ ਨਹੀਂ ਹੁੰਦਾ, ਪਰ ਉਹ ਸਿਰਫ਼ ਆਪਣੇ ਹੀ ਮਨ ਦੀ ਗੱਲ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ।
੩ਦੁਸ਼ਟਤਾ ਦੇ ਨਾਲ ਅਪਮਾਨ, ਅਤੇ ਨਿਰਾਦਰੀ ਦੇ ਨਾਲ ਸ਼ਰਮਿੰਦਗੀ ਆਉਂਦੀ ਹੈ।
4 人口中的言语如同深水; 智慧的泉源好像涌流的河水。
੪ਮਨੁੱਖ ਦੇ ਮੂੰਹ ਦੇ ਬਚਨ ਡੂੰਘੇ ਪਾਣੀ ਵਰਗੇ ਹਨ, ਬੁੱਧ ਦਾ ਚਸ਼ਮਾ ਵਗਦੀ ਨਦੀ ਜਿਹਾ ਹੈ।
੫ਦੁਸ਼ਟਾਂ ਦਾ ਪੱਖ ਲੈਣਾ ਚੰਗਾ ਨਹੀਂ, ਨਾ ਅਦਾਲਤ ਵਿੱਚ ਧਰਮੀਆਂ ਦਾ ਹੱਕ ਮਾਰਨਾ।
੬ਮੂਰਖ ਦੇ ਬੋਲ ਝਗੜਾ ਖੜ੍ਹਾ ਕਰਦੇ ਹਨ, ਅਤੇ ਆਪਣੇ ਆਪ ਨੂੰ ਮਾਰ ਖਾਣ ਦੇ ਜੋਗ ਠਹਿਰਾਉਂਦਾ ਹੈ।
੭ਮੂਰਖ ਦੇ ਬਚਨ ਉਹ ਦੀ ਬਰਬਾਦੀ ਹੈ, ਅਤੇ ਉਹ ਦੇ ਬੁੱਲ੍ਹ ਉਹ ਦੀ ਜਾਨ ਲਈ ਫਾਹੀ ਹਨ।
੮ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਉਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।
੯ਜਿਹੜਾ ਕੰਮ ਕਰਨ ਵਿੱਚ ਆਲਸੀ ਹੈ, ਉਹ ਉਡਾਊ ਦਾ ਭਰਾ ਹੈ।
੧੦ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।
11 富足人的财物是他的坚城, 在他心想,犹如高墙。
੧੧ਧਨੀ ਦਾ ਧਨ ਉਹ ਦੀ ਨਜ਼ਰ ਵਿੱਚ, ਪੱਕਾ ਨਗਰ ਅਤੇ ਉੱਚੀ ਸ਼ਹਿਰਪਨਾਹ ਵਾਂਗੂੰ ਹੈ।
੧੨ਨਾਸ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ, ਪਰ ਆਦਰ ਤੋਂ ਪਹਿਲਾਂ ਨਮਰਤਾ ਹੁੰਦੀ ਹੈ।
੧੩ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ, ਇਹ ਉਹ ਦੇ ਲਈ ਮੂਰਖਤਾਈ ਤੇ ਸ਼ਰਮਿੰਦਗੀ ਹੈ।
14 人有疾病,心能忍耐; 心灵忧伤,谁能承当呢?
੧੪ਮਨੁੱਖ ਦਾ ਆਤਮਾ ਬਿਮਾਰੀ ਵਿੱਚ ਉਹ ਨੂੰ ਸੰਭਾਲਦਾ ਹੈ, ਪਰ ਜਦੋਂ ਆਤਮਾ ਹਾਰ ਜਾਂਦਾ ਹੈ ਤਾਂ ਉਸ ਨੂੰ ਕੌਣ ਸਹਿ ਸਕਦਾ ਹੈ?
੧੫ਸਿਆਣਾ ਮਨੁੱਖ ਗਿਆਨ ਨੂੰ ਪ੍ਰਾਪਤ ਕਰਦਾ ਹੈ, ਅਤੇ ਬੁੱਧਵਾਨ ਦੇ ਕੰਨ ਗਿਆਨ ਦੀ ਭਾਲ ਕਰਦੇ ਹਨ।
੧੬ਨਜ਼ਰਾਨਾ ਆਦਮੀ ਦੇ ਲਈ ਰਾਹ ਖੋਲ੍ਹ ਦਿੰਦਾ ਹੈ, ਅਤੇ ਉਹ ਨੂੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ।
17 先诉情由的,似乎有理; 但邻舍来到,就察出实情。
੧੭ਜਿਹੜਾ ਮੁਕੱਦਮੇ ਵਿੱਚ ਪਹਿਲਾਂ ਬੋਲਦਾ ਹੈ ਓਹੋ ਸੱਚਾ ਜਾਪਦਾ ਹੈ, ਪਰ ਫੇਰ ਉਹ ਦਾ ਵਿਰੋਧੀ ਆ ਕੇ ਉਹ ਦੀ ਭੇਤ ਖੋਲਦਾ ਹੈ।
੧੮ਪਰਚੀਆਂ ਪਾਉਣ ਨਾਲ ਝਗੜੇ ਮੁੱਕ ਜਾਂਦੇ ਹਨ, ਅਤੇ ਬਲਵਾਨਾਂ ਦੇ ਵਿੱਚ ਫ਼ੈਸਲਾ ਹੋ ਜਾਂਦਾ ਹੈ।
19 弟兄结怨,劝他和好,比取坚固城还难; 这样的争竞如同坚寨的门闩。
੧੯ਰੁੱਸੇ ਹੋਏ ਭਰਾ ਨੂੰ ਮਨਾਉਣਾ ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ, ਝਗੜੇ ਕਿਲੇ ਦੇ ਅਰਲਾਂ ਵਰਗੇ ਹੁੰਦੇ ਹਨ।
20 人口中所结的果子,必充满肚腹; 他嘴所出的,必使他饱足。
੨੦ਆਦਮੀ ਦਾ ਢਿੱਡ ਉਹ ਦੇ ਮੂੰਹ ਦੀਆਂ ਗੱਲਾਂ ਦੇ ਫਲ ਨਾਲ ਭਰਦਾ ਹੈ, ਅਤੇ ਆਪਣੇ ਬੁੱਲ੍ਹਾਂ ਦੀ ਪ੍ਰਾਪਤੀ ਨਾਲ ਉਹ ਰੱਜਦਾ ਹੈ।
21 生死在舌头的权下, 喜爱它的,必吃它所结的果子。
੨੧ਮੌਤ ਅਤੇ ਜੀਵਨ ਦੋਵੇਂ ਜੀਭ ਦੇ ਵੱਸ ਵਿੱਚ ਹਨ, ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਉਹ ਉਸਦਾ ਫਲ ਖਾਣਗੇ।
22 得着贤妻的,是得着好处, 也是蒙了耶和华的恩惠。
੨੨ਜਿਹ ਨੂੰ ਪਤਨੀ ਮਿਲੀ ਉਹ ਨੂੰ ਚੰਗੀ ਵਸਤ ਲੱਭੀ, ਅਤੇ ਯਹੋਵਾਹ ਦੀ ਕਿਰਪਾ ਉਸ ਉੱਤੇ ਹੋਈ।
੨੩ਕੰਗਾਲ ਤਾਂ ਤਰਲੇ ਕਰਕੇ ਬੋਲਦਾ ਹੈ, ਪਰ ਧਨਵਾਨ ਕਰੜਾਈ ਨਾਲ ਉੱਤਰ ਦਿੰਦਾ ਹੈ।
24 滥交朋友的,自取败坏; 但有一朋友比弟兄更亲密。
੨੪ਬਹੁਤ ਸਾਰੇ ਮਿੱਤਰ ਨੁਕਸਾਨ ਦਾ ਕਾਰਨ ਹਨ, ਪਰ ਅਜਿਹਾ ਵੀ ਇੱਕ ਮਿੱਤਰ ਹੈ ਜੋ ਭਰਾ ਨਾਲੋਂ ਵੀ ਵੱਧ ਨੇੜੇ ਰਹਿੰਦਾ ਹੈ।