< 创世记 38 >
1 那时,犹大离开他弟兄下去,到一个亚杜兰人名叫希拉的家里去。
੧ਉਸ ਵੇਲੇ ਅਜਿਹਾ ਹੋਇਆ ਯਹੂਦਾਹ ਆਪਣੇ ਭਰਾਵਾਂ ਕੋਲੋਂ ਚਲਾ ਗਿਆ ਅਤੇ ਹੀਰਾਹ ਨਾਮ ਦੇ ਇੱਕ ਅਦੂਲਾਮੀ ਮਨੁੱਖ ਦੇ ਘਰ ਵਿੱਚ ਠਹਿਰਿਆ।
2 犹大在那里看见一个迦南人名叫书亚的女儿,就娶她为妻,与她同房,
੨ਯਹੂਦਾਹ ਨੇ ਉੱਥੇ ਇੱਕ ਕਨਾਨੀ ਮਨੁੱਖ ਸ਼ੂਆ ਨਾਮੀ ਦੀ ਧੀ ਨੂੰ ਵੇਖਿਆ ਅਤੇ ਉਸ ਨਾਲ ਵਿਆਹ ਕੀਤਾ ਅਤੇ ਉਸ ਦੇ ਕੋਲ ਗਿਆ।
੩ਉਹ ਗਰਭਵਤੀ ਹੋਈ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਯਹੂਦਾਹ ਨੇ ਉਸ ਦਾ ਨਾਮ ਏਰ ਰੱਖਿਆ।
੪ਉਹ ਫੇਰ ਗਰਭਵਤੀ ਹੋਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਓਨਾਨ ਰੱਖਿਆ।
5 她复又生了儿子,给他起名叫示拉。她生示拉的时候,犹大正在基悉。
੫ਉਹ ਫਿਰ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਸ਼ੇਲਾਹ ਰੱਖਿਆ ਅਤੇ ਜਦ ਉਸ ਨੇ ਉਹ ਨੂੰ ਜਨਮ ਦਿੱਤਾ ਤਾਂ ਯਹੂਦਾਹ ਕਜ਼ੀਬ ਵਿੱਚ ਸੀ।
੬ਯਹੂਦਾਹ ਨੇ ਆਪਣੇ ਪਹਿਲੌਠੇ ਪੁੱਤਰ ਏਰ ਲਈ ਇੱਕ ਪਤਨੀ ਲਿਆਂਦੀ, ਜਿਸ ਦਾ ਨਾਮ ਤਾਮਾਰ ਸੀ।
7 犹大的长子珥在耶和华眼中看为恶,耶和华就叫他死了。
੭ਯਹੂਦਾਹ ਦਾ ਪਹਿਲੌਠਾ ਏਰ, ਯਹੋਵਾਹ ਦੀਆਂ ਅੱਖਾਂ ਵਿੱਚ ਦੁਸ਼ਟ ਸੀ ਇਸ ਲਈ ਯਹੋਵਾਹ ਨੇ ਉਸ ਨੂੰ ਮਾਰ ਸੁੱਟਿਆ।
8 犹大对俄南说:“你当与你哥哥的妻子同房,向她尽你为弟的本分,为你哥哥生子立后。”
੮ਯਹੂਦਾਹ ਨੇ ਓਨਾਨ ਨੂੰ ਆਖਿਆ, ਆਪਣੇ ਭਰਾ ਦੀ ਪਤਨੀ ਕੋਲ ਜਾ ਅਤੇ ਉਸ ਦਾ ਹੱਕ ਅਦਾ ਕਰ ਅਤੇ ਆਪਣੇ ਭਰਾ ਲਈ ਅੰਸ ਚਲਾ।
9 俄南知道生子不归自己,所以同房的时候便遗在地,免得给他哥哥留后。
੯ਓਨਾਨ ਨੇ ਇਸ ਗੱਲ ਨੂੰ ਜਾਣਿਆ ਕਿ ਇਹ ਅੰਸ ਮੇਰੀ ਅੰਸ ਨਹੀਂ ਹੋਵੇਗੀ, ਇਸ ਲਈ ਐਉਂ ਹੋਇਆ ਕਿ ਜਦ ਉਹ ਆਪਣੇ ਭਰਾ ਦੀ ਪਤਨੀ ਕੋਲ ਗਿਆ ਤਾਂ ਆਪਣਾ ਵੀਰਜ ਧਰਤੀ ਉੱਤੇ ਬਰਬਾਦ ਕਰ ਦਿੱਤਾ ਕਿਤੇ ਅਜਿਹਾ ਨਾ ਹੋਵੇ ਉਸ ਦੇ ਭਰਾ ਲਈ ਅੰਸ ਹੋਵੇ।
10 俄南所做的在耶和华眼中看为恶,耶和华也就叫他死了。
੧੦ਜੋ ਉਸ ਨੇ ਕੀਤਾ ਸੀ, ਯਹੋਵਾਹ ਦੀਆਂ ਅੱਖਾਂ ਵਿੱਚ ਬੁਰਾ ਲੱਗਾ ਅਤੇ ਉਸ ਨੇ ਓਨਾਨ ਨੂੰ ਵੀ ਮਾਰ ਦਿੱਤਾ।
11 犹大心里说:“恐怕示拉也死,像他两个哥哥一样”,就对他儿妇她玛说:“你去,在你父亲家里守寡,等我儿子示拉长大。”她玛就回去,住在她父亲家里。
੧੧ਤਦ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, ਆਪਣੇ ਪਿਤਾ ਦੇ ਘਰ ਵਿਧਵਾ ਬੈਠੀ ਰਹਿ, ਜਦ ਤੱਕ ਮੇਰਾ ਪੁੱਤਰ ਸ਼ੇਲਾਹ ਸਿਆਣਾ ਨਾ ਹੋ ਜਾਵੇ ਕਿਉਂ ਜੋ ਉਸ ਨੇ ਆਖਿਆ ਕਿਤੇ ਇਹ ਵੀ ਆਪਣੇ ਭਰਾਵਾਂ ਵਾਂਗੂੰ ਮਰ ਨਾ ਜਾਵੇ ਤਦ ਤਾਮਾਰ ਚਲੀ ਗਈ ਅਤੇ ਆਪਣੇ ਪਿਤਾ ਦੇ ਘਰ ਵਿੱਚ ਬੈਠੀ ਰਹੀ।
12 过了许久,犹大的妻子书亚的女儿死了。犹大得了安慰,就和他朋友亚杜兰人希拉上亭拿去,到他剪羊毛的人那里。
੧੨ਜਦ ਬਹੁਤ ਦਿਨ ਹੋਏ ਤਾਂ ਸ਼ੂਆ ਦੀ ਧੀ, ਯਹੂਦਾਹ ਦੀ ਪਤਨੀ ਮਰ ਗਈ ਜਦ ਯਹੂਦਾਹ ਸੋਗ ਦੇ ਦਿਨਾਂ ਤੋਂ ਬਾਅਦ, ਉਹ ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆਂ ਕੋਲ ਆਪਣੇ ਮਿੱਤਰ ਹੀਰਾਹ ਅਦੂਲਾਮੀ ਦੇ ਸੰਗ ਤਿਮਨਾਹ ਨੂੰ ਗਿਆ।
13 有人告诉她玛说:“你的公公上亭拿剪羊毛去了。”
੧੩ਤਾਮਾਰ ਨੂੰ ਦੱਸਿਆ ਗਿਆ ਕਿ ਵੇਖ ਤੇਰਾ ਸੌਹਰਾ ਆਪਣੀਆਂ ਭੇਡਾਂ ਦੀ ਉੱਨ ਕਤਰਨ ਤਿਮਨਾਹ ਨੂੰ ਜਾਂਦਾ ਹੈ।
14 她玛见示拉已经长大,还没有娶她为妻,就脱了她作寡妇的衣裳,用帕子蒙着脸,又遮住身体,坐在亭拿路上的伊拿印城门口。
੧੪ਤਦ ਉਸ ਨੇ ਆਪਣੇ ਵਿਧਵਾ ਦੇ ਬਸਤਰ ਲਾਹ ਸੁੱਟੇ ਅਤੇ ਬੁਰਕਾ ਪਾ ਕੇ ਆਪ ਨੂੰ ਲਪੇਟ ਲਿਆ ਅਤੇ ਏਨਯਿਮ ਦੇ ਫਾਟਕ ਉੱਤੇ ਜਿਹੜਾ ਤਿਮਨਾਹ ਦੇ ਰਸਤੇ ਉੱਤੇ ਸੀ, ਜਾ ਬੈਠੀ ਕਿਉਂ ਜੋ ਉਸ ਨੇ ਵੇਖਿਆ ਕਿ ਸ਼ੇਲਾਹ ਵੱਡਾ ਹੋ ਗਿਆ ਹੈ, ਪਰ ਉਹ ਉਸ ਦੀ ਪਤਨੀ ਬਣਨ ਨੂੰ ਨਹੀਂ ਦਿੱਤੀ ਗਈ।
੧੫ਤਦ ਯਹੂਦਾਹ ਨੇ ਉਸ ਨੂੰ ਵੇਖਿਆ ਅਤੇ ਸਮਝਿਆ ਕਿ ਇਹ ਵੇਸ਼ਵਾ ਹੈ ਕਿਉਂ ਜੋ ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ।
16 犹大就转到她那里去,说:“来吧!让我与你同寝。”他原不知道是他的儿妇。她玛说:“你要与我同寝,把什么给我呢?”
੧੬ਉਹ ਰਸਤੇ ਤੋਂ ਉਸ ਦੀ ਵੱਲ ਮੁੜ ਪਿਆ ਅਤੇ ਆਖਿਆ, ਆ ਅਤੇ ਮੈਨੂੰ ਆਪਣੇ ਕੋਲ ਆਉਣ ਦੇ ਕਿਉਂ ਜੋ ਉਸ ਨੂੰ ਪਤਾ ਨਹੀਂ ਸੀ ਕਿ ਇਹ ਮੇਰੀ ਨੂੰਹ ਹੈ ਤਦ ਉਸ ਨੇ ਆਖਿਆ, ਜੇ ਤੂੰ ਮੇਰੇ ਕੋਲ ਆਵੇਂ ਤਾਂ ਤੂੰ ਮੈਨੂੰ ਕੀ ਦੇਵੇਂਗਾ?
17 犹大说:“我从羊群里取一只山羊羔,打发人送来给你。”她玛说:“在未送以先,你愿意给我一个当头吗?”
੧੭ਉਸ ਆਖਿਆ, ਮੈਂ ਇੱਜੜ ਵਿੱਚੋਂ ਬੱਕਰੀ ਦਾ ਇੱਕ ਲੇਲਾ ਤੇਰੇ ਕੋਲ ਭੇਜਾਂਗਾ ਪਰ ਉਸ ਆਖਿਆ ਕੀ ਤੂੰ ਕੋਈ ਚੀਜ਼ ਗਹਿਣੇ ਰੱਖ ਦੇਵੇਂਗਾ, ਜਦ ਤੱਕ ਉਹ ਨਾ ਘੱਲੇਂ?
18 他说:“我给你什么当头呢?”她玛说:“你的印、你的带子,和你手里的杖。”犹大就给了她,与她同寝,她就从犹大怀了孕。
੧੮ਫੇਰ ਉਸ ਨੇ ਆਖਿਆ, ਮੈਂ ਤੇਰੇ ਕੋਲ ਕੀ ਗਹਿਣੇ ਰੱਖਾਂ? ਉਸ ਆਖਿਆ, ਤੂੰ ਆਪਣੀ ਮੋਹਰ, ਆਪਣੀ ਰੱਸੀ ਅਤੇ ਆਪਣੀ ਲਾਠੀ ਜਿਹੜੀ ਤੇਰੇ ਹੱਥ ਵਿੱਚ ਹੈ ਦੇ। ਉਸ ਨੇ ਉਹ ਨੂੰ ਉਹ ਸਭ ਕੁਝ ਦੇ ਦਿੱਤਾ ਅਤੇ ਉਸ ਦੇ ਕੋਲ ਗਿਆ ਅਤੇ ਉਹ ਉਸ ਤੋਂ ਗਰਭਵਤੀ ਹੋ ਗਈ।
19 她玛起来走了,除去帕子,仍旧穿上作寡妇的衣裳。
੧੯ਉਹ ਉੱਥੋਂ ਉੱਠ ਕੇ ਚੱਲੀ ਗਈ ਅਤੇ ਆਪਣੇ ਉੱਤੋਂ ਬੁਰਕਾ ਲਾਹ ਸੁੱਟਿਆ ਅਤੇ ਵਿਧਵਾ ਦੇ ਬਸਤਰ ਪਾ ਲਏ।
20 犹大托他朋友亚杜兰人送一只山羊羔去,要从那女人手里取回当头来,却找不着她,
੨੦ਯਹੂਦਾਹ ਨੇ ਆਪਣੇ ਮਿੱਤਰ ਅਦੂਲਾਮੀ ਦੇ ਹੱਥ ਬੱਕਰੀ ਦਾ ਲੇਲਾ ਭੇਜਿਆ ਤਾਂ ਜੋ ਉਸ ਦੀਆਂ ਗਹਿਣੇ ਰੱਖੀਆਂ ਚੀਜ਼ਾਂ ਉਸ ਇਸਤਰੀ ਦੇ ਹੱਥੋਂ ਮੋੜ ਲਿਆਵੇ ਅਤੇ ਉਹ ਉਸ ਨੂੰ ਨਾ ਲੱਭੀ।
21 就问那地方的人说:“伊拿印路旁的妓女在哪里?”他们说:“这里并没有妓女。”
੨੧ਫੇਰ ਉਸ ਨੇ ਉਸ ਥਾਂ ਦੇ ਮਨੁੱਖਾਂ ਤੋਂ ਇਹ ਪੁੱਛਿਆ ਕਿ ਉਹ ਵੇਸ਼ਵਾ ਕਿੱਥੇ ਹੈ, ਜਿਹੜੀ ਏਨਯਿਮ ਦੇ ਰਸਤੇ ਉੱਤੇ ਬੈਠੀ ਸੀ? ਤਦ ਉਨ੍ਹਾਂ ਨੇ ਆਖਿਆ ਕਿ ਇੱਥੇ ਕੋਈ ਵੇਸ਼ਵਾ ਨਹੀਂ ਸੀ।
22 他回去见犹大说:“我没有找着她,并且那地方的人说:‘这里没有妓女。’”
੨੨ਉਹ ਯਹੂਦਾਹ ਦੇ ਕੋਲ ਮੁੜ ਆਇਆ ਅਤੇ ਆਖਿਆ ਕਿ ਉਹ ਮੈਨੂੰ ਨਹੀਂ ਲੱਭੀ ਅਤੇ ਉੱਥੇ ਦੇ ਮਨੁੱਖਾਂ ਨੇ ਵੀ ਆਖਿਆ ਕਿ ਇੱਥੇ ਕੋਈ ਵੇਸ਼ਵਾ ਨਹੀਂ ਹੈ।
23 犹大说:“我把这山羊羔送去了,你竟找不着她。任凭她拿去吧,免得我们被羞辱。”
੨੩ਯਹੂਦਾਹ ਦੇ ਆਖਿਆ ਉਹ ਉਸ ਨੂੰ ਰੱਖੇ। ਅਸੀਂ ਖੱਜਲ ਤਾਂ ਨਾ ਹੋਈਏ। ਵੇਖ ਮੈਂ ਤਾਂ ਲੇਲਾ ਭੇਜਿਆ ਸੀ, ਪਰ ਉਹ ਤੈਨੂੰ ਨਹੀਂ ਲੱਭੀ।
24 约过了三个月,有人告诉犹大说:“你的儿妇她玛作了妓女,且因行淫有了身孕。”犹大说:“拉出她来,把她烧了!”
੨੪ਤਦ ਅਜਿਹਾ ਹੋਇਆ ਕਿ ਜਦ ਲੱਗਭੱਗ ਤਿੰਨ ਮਹੀਨੇ ਹੋ ਗਏ ਤਾਂ ਯਹੂਦਾਹ ਨੂੰ ਦੱਸਿਆ ਗਿਆ ਕਿ ਤੇਰੀ ਨੂੰਹ ਤਾਮਾਰ ਨੇ ਵਿਭਚਾਰ ਕੀਤਾ ਅਤੇ ਵੇਖ ਉਹ ਗਰਭਵਤੀ ਵੀ ਹੈ ਤਾਂ ਯਹੂਦਾਹ ਨੇ ਆਖਿਆ ਉਹ ਨੂੰ ਬਾਹਰ ਕੱਢ ਲਿਆਓ ਤਾਂ ਜੋ ਉਹ ਸਾੜ ਦਿੱਤੀ ਜਾਵੇ।
25 她玛被拉出来的时候便打发人去见她公公,对他说:“这些东西是谁的,我就是从谁怀的孕。请你认一认,这印和带子并杖都是谁的?”
੨੫ਜਦ ਉਹ ਬਾਹਰ ਕੱਢੀ ਗਈ ਤਾਂ ਉਸ ਨੇ ਆਪਣੇ ਸੌਹਰੇ ਨੂੰ ਇਹ ਸੁਨੇਹਾ ਭੇਜਿਆ ਕਿ ਜਿਸ ਮਨੁੱਖ ਦੀਆਂ ਇਹ ਚੀਜ਼ਾਂ ਹਨ, ਮੈਂ ਉਸ ਤੋਂ ਹੀ ਗਰਭਵਤੀ ਹਾਂ ਅਤੇ ਉਸ ਨੇ ਇਹ ਵੀ ਆਖਿਆ, ਪਹਿਚਾਣ ਤਾਂ ਕਿ ਇਹ ਮੋਹਰ ਅਤੇ ਰੱਸੀ ਅਤੇ ਲਾਠੀ ਕਿਹਦੀ ਹੈ।
26 犹大承认说:“她比我更有义,因为我没有将她给我的儿子示拉。”从此犹大不再与她同寝了。
੨੬ਯਹੂਦਾਹ ਨੇ ਪਹਿਚਾਣ ਕੇ ਆਖਿਆ, ਉਹ ਮੇਰੇ ਨਾਲੋਂ ਵੱਧ ਧਰਮੀ ਹੈ ਕਿਉਂ ਜੋ ਮੈਂ ਉਸ ਦਾ ਵਿਆਹ ਆਪਣੇ ਪੁੱਤਰ ਸ਼ੇਲਾਹ ਨਾਲ ਨਹੀਂ ਕੀਤਾ ਅਤੇ ਯਹੂਦਾਹ ਨੇ ਅੱਗੇ ਨੂੰ ਉਸ ਦੇ ਨਾਲ ਸੰਗ ਨਾ ਕੀਤਾ।
੨੭ਅਜਿਹਾ ਹੋਇਆ ਕਿ ਉਸ ਦੇ ਜਣਨ ਦੇ ਸਮੇਂ ਉਸ ਦੀ ਕੁੱਖ ਵਿੱਚ ਜੋੜੇ ਸਨ।
28 到生产的时候,一个孩子伸出一只手来;收生婆拿红线拴在他手上,说:“这是头生的。”
੨੮ਅਤੇ ਜਦ ਉਹ ਜਨਮ ਦੇਣ ਲੱਗੀ ਤਾਂ ਇੱਕ ਬੱਚੇ ਨੇ ਆਪਣਾ ਹੱਥ ਬਾਹਰ ਕੱਢਿਆ ਅਤੇ ਦਾਈ ਨੇ ਫੜ੍ਹ ਕੇ ਉਸ ਦੇ ਹੱਥ ਨੂੰ ਲਾਲ ਧਾਗਾ ਬੰਨ੍ਹ ਦਿੱਤਾ ਅਤੇ ਆਖਿਆ, ਇਹ ਪਹਿਲਾਂ ਨਿੱਕਲਿਆ ਹੈ।
29 随后这孩子把手收回去,他哥哥生出来了;收生婆说:“你为什么抢着来呢?”因此给他起名叫法勒斯。
੨੯ਫਿਰ ਹੋਇਆ ਕਿ ਜਦ ਉਸ ਨੇ ਆਪਣਾ ਹੱਥ ਖਿੱਚ ਲਿਆ ਤਾਂ ਵੇਖੋ ਉਸ ਦੇ ਭਰਾ ਨੇ ਜਨਮ ਲਿਆ ਅਤੇ ਦਾਈ ਨੇ ਆਖਿਆ, ਤੂੰ ਬਾਹਰ ਆਉਣ ਵਿੱਚ ਕਿਉਂ ਜ਼ੋਰ ਲਗਾਇਆ ਹੈਂ, ਇਹ ਜ਼ੋਰ ਤੇਰੇ ਉੱਤੇ ਆਵੇ ਇਸ ਲਈ ਉਸ ਨਾ ਨਾਮ ਪਰਸ ਰੱਖਿਆ ਗਿਆ।
30 后来,他兄弟那手上有红线的也生出来,就给他起名叫谢拉。
੩੦ਉਸ ਤੋਂ ਬਾਅਦ ਉਸ ਦਾ ਭਰਾ ਜਿਸ ਦੇ ਹੱਥ ਲਾਲ ਧਾਗਾ ਬੰਨ੍ਹਿਆ ਗਿਆ ਸੀ, ਜਨਮ ਲਿਆ ਅਤੇ ਉਸ ਦਾ ਨਾਮ ਜ਼ਰਹ ਰੱਖਿਆ ਗਿਆ।