< 以西结书 41 >
1 他带我到殿那里量墙柱:这面厚六肘,那面厚六肘,宽窄与会幕相同。
੧ਤਦ ਉਹ ਮਨੁੱਖ ਮੈਨੂੰ ਹੈਕਲ ਵਿੱਚ ਲਿਆਇਆ ਅਤੇ ਥੰਮਾਂ ਨੂੰ ਮਿਣਿਆ, ਛੇ ਹੱਥ ਦੀ ਚੌੜਾਈ ਇੱਕ ਪਾਸੇ ਅਤੇ ਛੇ ਹੱਥ ਦੀ ਚੌੜਾਈ ਦੂਜੇ ਪਾਸੇ, ਇਹੀ ਡੇਰੇ ਦੀ ਚੌੜਾਈ ਸੀ।
2 门口宽十肘。门两旁,这边五肘,那边五肘。他量殿长四十肘,宽二十肘。
੨ਦਰਵਾਜ਼ੇ ਦੀ ਚੌੜਾਈ ਦਸ ਹੱਥ ਸੀ। ਉਹ ਦਾ ਇੱਕ ਪਾਸਾ ਪੰਜ ਹੱਥ ਦਾ ਸੀ ਅਤੇ ਦੂਜਾ ਵੀ ਪੰਜ ਹੱਥ ਦਾ ਸੀ ਅਤੇ ਉਸ ਨੇ ਉਹ ਦੀ ਲੰਬਾਈ ਚਾਲ੍ਹੀ ਹੱਥ ਅਤੇ ਚੌੜਾਈ ਵੀਹ ਹੱਥ ਮਿਣੀ।
3 他到内殿量墙柱,各厚二肘。门口宽六肘,门两旁各宽七肘。
੩ਤਦ ਉਹ ਅੰਦਰ ਗਿਆ ਅਤੇ ਦਰਵਾਜ਼ੇ ਦੇ ਹਰੇਕ ਥੰਮ੍ਹ ਨੂੰ, ਦੋ ਹੱਥ, ਮਿਣਿਆ ਅਤੇ ਦਰਵਾਜ਼ੇ ਨੂੰ, ਛੇ ਹੱਥ ਅਤੇ ਦਰਵਾਜ਼ੇ ਦੀ ਚੌੜਾਈ ਸੱਤ ਹੱਥ ਸੀ।
4 他量内殿,长二十肘,宽二十肘。他对我说:“这是至圣所。”
੪ਉਸ ਨੇ ਹੈਕਲ ਦੇ ਸਾਹਮਣੇ ਦੀ ਲੰਬਾਈ ਨੂੰ ਵੀਹ ਹੱਥ ਅਤੇ ਚੌੜਾਈ ਨੂੰ ਵੀਹ ਹੱਥ ਮਿਣਿਆ ਅਤੇ ਮੈਨੂੰ ਆਖਿਆ ਕਿ ਇਹੀ ਅੱਤ ਪਵਿੱਤਰ ਸਥਾਨ ਹੈ।
੫ਉਹ ਨੇ ਭਵਨ ਦੀ ਕੰਧ ਛੇ ਹੱਥ ਮਿਣੀ ਅਤੇ ਪਾਸੇ ਦੀ ਹਰੇਕ ਕੋਠੜੀ ਦੀ ਚੌੜਾਈ ਭਵਨ ਦੇ ਚੁਫ਼ੇਰੇ ਚਾਰ ਹੱਥ ਸੀ।
6 旁屋有三层,层叠而上,每层排列三十间。旁屋的梁木搁在殿墙坎上,免得插入殿墙。
੬ਪਾਸੇ ਦੀਆਂ ਕੋਠੜੀਆਂ ਤਿੰਨ ਮੰਜ਼ਲਾਂ ਵਾਲੀਆਂ ਸਨ, ਕੋਠੜੀ ਦੇ ਉੱਤੇ ਕੋਠੜੀ, ਪਾਲਾਂ ਵਿੱਚ ਤੀਹ ਅਤੇ ਉਹ ਉਸ ਕੰਧ ਵਿੱਚ ਜੋ ਭਵਨ ਦੇ ਚੁਫ਼ੇਰੇ ਦੀਆਂ ਕੋਠੜੀਆਂ ਦੇ ਲਈ ਸੀ, ਅੰਦਰ ਬਣਾਈਆਂ ਗਈਆਂ ਸਨ, ਤਾਂ ਜੋ ਪੱਕੀਆਂ ਹੋਣ, ਪਰ ਉਹ ਭਵਨ ਦੀ ਕੰਧ ਨਾਲ ਮਿਲੀਆਂ ਹੋਈਆਂ ਨਾ ਸਨ।
7 这围殿的旁屋越高越宽;因旁屋围殿悬叠而上,所以越上越宽,从下一层,由中一层,到上一层。
੭ਉਹ ਪਾਸੇ ਵੱਲ ਦੀਆਂ ਕੋਠੜੀਆਂ ਉੱਤੇ ਤੱਕ ਚਾਰੇ ਪਾਸੇ ਬਹੁਤੀਆਂ ਖੁੱਲ੍ਹੀਆਂ ਹੁੰਦੀਆਂ ਜਾਂਦੀਆਂ ਸਨ, ਕਿਉਂ ਜੋ ਭਵਨ ਚੁਫ਼ੇਰਿਓਂ ਉੱਚਾ ਹੁੰਦਾ ਚਲਾ ਜਾਂਦਾ ਸੀ, ਭਵਨ ਦੀ ਚੌੜਾਈ ਉੱਤੇ ਤੱਕ ਇੱਕੋ ਜਿੰਨੀ ਸੀ ਅਤੇ ਉੱਪਰ ਦੀਆਂ ਕੋਠੜੀਆਂ ਦਾ ਰਾਹ ਵਿਚਕਾਰਲੀਆਂ ਕੋਠੜੀਆਂ ਦੇ ਵਿੱਚੋਂ ਦੀ ਸੀ।
8 我又见围着殿有高月台。旁屋的根基,高足一竿,就是六大肘。
੮ਮੈਂ ਭਵਨ ਦੇ ਚੁਫ਼ੇਰੇ ਉੱਚਾ ਥੜਾ ਵੇਖਿਆ। ਪਾਸੇ ਦੀਆਂ ਕੋਠੜੀਆਂ ਦੀ ਨੀਂਹ ਛੇ ਵੱਡੇ ਹੱਥ ਦੇ ਪੂਰੇ ਕਾਨੇ ਜਿੰਨੀ ਸੀ।
੯ਪਾਸੇ ਦੀਆਂ ਕੋਠੜੀਆਂ ਦੀ ਬਾਹਰਲੀ ਕੰਧ ਦੀ ਚੌੜਾਈ ਪੰਜ ਹੱਥ ਸੀ ਅਤੇ ਜਿਹੜੀ ਥਾਂ ਬਾਕੀ ਰਹੀ ਉਹ ਭਵਨ ਦੇ ਪਾਸੇ ਵੱਲ ਦੀਆਂ ਕੋਠੜੀਆਂ ਵਿਚਕਾਰ ਸੀ।
੧੦ਕੋਠੜੀਆਂ ਦੇ ਵਿਚਕਾਰ ਭਵਨ ਦੇ ਚੁਫ਼ੇਰੇ ਵੀਹ ਹੱਥ ਦਾ ਫ਼ਾਸਲਾ ਸੀ।
11 旁屋的门都向余地:一门向北,一门向南。周围的余地宽五肘。
੧੧ਪਾਸੇ ਦੀਆਂ ਕੋਠੜੀਆਂ ਦੇ ਦਰਵਾਜ਼ੇ ਉਸ ਖਾਲੀ ਥਾਂ ਵੱਲ ਸਨ। ਇੱਕ ਦਰਵਾਜ਼ਾ ਉਤਰ ਵੱਲ ਦੇ ਰਾਹ ਵੱਲ ਅਤੇ ਇੱਕ ਦੱਖਣ ਵੱਲ ਅਤੇ ਖਾਲੀ ਥਾਂ ਦੀ ਚੌੜਾਈ ਚਾਰੇ ਪਾਸੇ ਪੰਜ ਹੱਥ ਸੀ।
12 在西面空地之后有房子,宽七十肘,长九十肘,墙四围厚五肘。
੧੨ਉਹ ਮਕਾਨ ਜਿਹੜਾ ਵੱਖਰੀ ਥਾਂ ਦੇ ਸਾਹਮਣੇ ਪੱਛਮ ਵੱਲ ਸੀ, ਉਹ ਦੀ ਚੌੜਾਈ ਸੱਤਰ ਹੱਥ ਸੀ ਅਤੇ ਉਸ ਮਕਾਨ ਦੀ ਕੰਧ ਚਾਰੋਂ ਪਾਸੇ ਪੰਜ ਹੱਥ ਮੋਟੀ ਅਤੇ ਨੱਬੇ ਹੱਥ ਲੰਮੀ ਸੀ।
13 这样,他量殿,长一百肘,又量空地和那房子并墙,共长一百肘。
੧੩ਇਸ ਲਈ ਉਹ ਨੇ ਭਵਨ ਨੂੰ ਸੌ ਹੱਥ ਲੰਮਾ ਮਿਣਿਆ ਅਤੇ ਵੱਖਰੀ ਥਾਂ ਅਤੇ ਮਕਾਨ ਉਸ ਦੀਆਂ ਕੰਧਾਂ ਸਮੇਤ ਸੌ ਹੱਥ ਲੰਮਾ ਸੀ।
੧੪ਭਵਨ ਦੇ ਸਾਹਮਣੇ ਦੀ ਅਤੇ ਉਸ ਪੂਰਬ ਵੱਲ ਦੀ ਵੱਖਰੀ ਥਾਂ ਦੀ ਚੌੜਾਈ ਸੌ ਹੱਥ ਸੀ।
15 他量空地后面的那房子,并两旁的楼廊,共长一百肘。
੧੫ਵੱਖਰੀ ਥਾਂ ਦੇ ਸਾਹਮਣੇ ਦੇ ਮਕਾਨ ਦੀ ਲੰਬਾਈ ਨੂੰ ਜੋ ਉਹ ਦੇ ਪਿੱਛੇ ਸੀ ਅਤੇ ਉਸ ਵੱਲ ਦੇ ਬਰਾਂਡੇ ਇਸ ਪਾਸਿਓਂ ਅਤੇ ਉਸ ਪਾਸਿਓਂ ਅਤੇ ਅੰਦਰ ਵੱਲ ਹੈਕਲ ਨੂੰ ਅਤੇ ਵੇਹੜੇ ਦੀ ਡਿਉੜ੍ਹੀ ਨੂੰ ਉਸ ਨੇ ਸੌ ਹੱਥ ਮਿਣਿਆ।
16 内殿、院廊、门槛、严紧的窗棂,并对着门槛的三层楼廊,从地到窗棂(窗棂都有蔽子),
੧੬ਸਰਦਲਾਂ, ਝਰੋਖਿਆਂ ਅਤੇ ਚੁਫ਼ੇਰੇ ਦੇ ਬਰਾਂਡਿਆਂ ਨੂੰ ਜਿਹੜੇ ਤਿੰਨ ਮੰਜ਼ਲੇ ਅਤੇ ਸਰਦਲਾਂ ਦੇ ਸਾਹਮਣੇ ਸਨ ਅਤੇ ਚੁਫ਼ੇਰਿਓਂ ਧਰਤੀ ਤੋਂ ਖਿੜਕੀਆਂ ਤੱਕ ਲੱਕੜੀ ਨਾਲ ਮੜ੍ਹੇ ਹੋਏ ਸਨ ਅਤੇ ਖਿੜਕੀਆਂ ਵੀ ਮੜ੍ਹੀਆਂ ਹੋਈਆਂ ਸਨ।
17 直到门以上,就是到内殿和外殿内外四围墙壁,都按尺寸用木板遮蔽。
੧੭ਦਰਵਾਜ਼ੇ ਦੇ ਉੱਪਰ ਤੱਕ ਅਤੇ ਅੰਦਰਲੇ ਭਵਨ ਤੱਕ ਅਤੇ ਉਹ ਦੇ ਬਾਹਰ ਵੀ ਚੁਫ਼ੇਰੇ ਦੀ ਸਾਰੀ ਕੰਧ ਤੱਕ ਅੰਦਰ-ਬਾਹਰ ਸਭ ਠੀਕ ਹਿਸਾਬ ਨਾਲ ਬਣੇ ਹੋਏ ਸਨ।
18 墙上雕刻基路伯和棕树。每二基路伯中间有一棵棕树,每基路伯有二脸。
੧੮ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਅਤੇ ਇੱਕ ਖਜ਼ੂਰ ਦੋ ਕਰੂਬੀਆਂ ਦੇ ਵਿਚਕਾਰ ਸੀ ਅਤੇ ਹਰੇਕ ਕਰੂਬੀ ਦੇ ਦੋ ਚਿਹਰੇ ਬਣੇ ਹੋਏ ਸਨ।
19 这边有人脸向着棕树,那边有狮子脸向着棕树,殿内周围都是如此。
੧੯ਸੋ ਇੱਕ ਪਾਸੇ ਖਜ਼ੂਰ ਵੱਲ ਦਾ ਚਿਹਰਾ ਮਨੁੱਖ ਵਰਗਾ ਸੀ ਅਤੇ ਦੂਜੇ ਪਾਸੇ ਜੁਆਨ ਬੱਬਰ ਸ਼ੇਰ ਵਰਗਾ ਚਿਹਰਾ ਵੀ ਖਜ਼ੂਰ ਵੱਲ ਸੀ, ਭਵਨ ਦੇ ਚੁਫ਼ੇਰੇ ਇਸੇ ਪ੍ਰਕਾਰ ਕੰਮ ਕੀਤਾ ਹੋਇਆ ਸੀ।
20 从地至门以上,都有基路伯和棕树。殿墙就是这样。
੨੦ਧਰਤੀ ਤੋਂ ਦਰਵਾਜ਼ੇ ਦੇ ਉੱਪਰ ਤੱਕ ਅਤੇ ਹੈਕਲ ਦੀ ਕੰਧ ਤੇ ਕਰੂਬੀ ਅਤੇ ਖਜ਼ੂਰ ਦੇ ਰੁੱਖ ਬਣੇ ਹੋਏ ਸਨ।
21 殿的门柱是方的。至圣所的前面,形状和殿的形状一样。
੨੧ਹੈਕਲ ਦੀ ਚੁਗਾਠ ਚਾਰ ਨੁੱਕਰੀ ਸੀ ਅਤੇ ਪਵਿੱਤਰ ਸਥਾਨ ਦੇ ਸਾਹਮਣੇ ਦੀ ਸ਼ਕਲ ਵੀ ਇਹੋ ਜਿਹੀ ਸੀ।
22 坛是木头做的,高三肘,长二肘。坛角和坛面,并四旁,都是木头做的。他对我说:“这是耶和华面前的桌子。”
੨੨ਜਗਵੇਦੀ ਲੱਕੜੀ ਦੀ ਸੀ, ਉਹ ਦੀ ਉਚਾਈ ਤਿੰਨ ਹੱਥ ਅਤੇ ਲੰਬਾਈ ਦੋ ਹੱਥ ਸੀ ਅਤੇ ਉਸ ਦੇ ਕੋਨੇ, ਉਹ ਦੀ ਕੁਰਸੀ ਅਤੇ ਉਹ ਦੀਆਂ ਕੰਧਾਂ ਲੱਕੜ ਦੀਆਂ ਸਨ ਅਤੇ ਉਹ ਮੈਨੂੰ ਬੋਲਿਆ ਕਿ ਇਹ ਯਹੋਵਾਹ ਦੇ ਸਾਹਮਣੇ ਦੀ ਮੇਜ਼ ਹੈ।
੨੩ਹੈਕਲ ਅਤੇ ਪਵਿੱਤਰ ਸਥਾਨ ਦੇ ਦੋ ਦਰਵਾਜ਼ੇ ਸਨ।
24 每扇分两扇,这两扇是折叠的。这边门分两扇,那边门也分两扇。
੨੪ਦਰਵਾਜ਼ਿਆਂ ਦੇ ਦੋ-ਦੋ ਤਾਕ ਸਨ ਜਿਹੜੇ ਮੁੜ ਸਕਦੇ ਸਨ, ਦੋ ਤਾਕ ਇੱਕ ਦਰਵਾਜ਼ੇ ਲਈ ਅਤੇ ਦੋ ਦੂਜੇ ਲਈ।
25 殿的门扇上雕刻基路伯和棕树,与刻在墙上的一般。在外头廊前有木槛。
੨੫ਉਹਨਾਂ ਤੇ ਅਰਥਾਤ ਹੈਕਲ ਦੇ ਦਰਵਾਜ਼ਿਆਂ ਤੇ ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ, ਜਿਵੇਂ ਕਿ ਕੰਧ ਤੇ ਬਣੀਆਂ ਹੋਈਆਂ ਸਨ ਅਤੇ ਬਾਹਰ ਦੀ ਡਿਉੜ੍ਹੀ ਦੇ ਸਾਹਮਣੇ ਵੱਲ ਲੱਕੜੀ ਦੇ ਫੱਟੇ ਲੱਗੇ ਹੋਏ ਸਨ।
26 廊这边那边都有严紧的窗棂和棕树;殿的旁屋和槛就是这样。
੨੬ਡਿਉੜ੍ਹੀ ਦੇ ਅੰਦਰਲੇ ਅਤੇ ਬਾਹਰਲੇ ਪਾਸੇ ਵੱਖੀ ਵਿੱਚ ਝਰੋਖੇ ਤੇ ਖਜ਼ੂਰ ਦੇ ਰੁੱਖ ਬਣੇ ਸਨ ਅਤੇ ਭਵਨ ਦੀ ਵੱਖੀ ਦੀਆਂ ਕੋਠੜੀਆਂ ਅਤੇ ਫੱਟੇ ਲਗਾਉਣ ਦੀ ਇਹੋ ਸ਼ਕਲ ਸੀ।