< 詩篇 99 >
1 上主為王,萬民戰慄驚恐,祂坐於革魯賓之上,大地震動;
੧ਯਹੋਵਾਹ ਰਾਜ ਕਰਦਾ ਹੈ, ਲੋਕ ਕੰਬਣ, ਉਹ ਕਰੂਬੀਆਂ ਦੇ ਉੱਤੇ ਬਿਰਾਜਮਾਨ ਹੈ, ਧਰਤੀ ਡੋਲ ਉੱਠੇ!
੨ਯਹੋਵਾਹ ਸੀਯੋਨ ਵਿੱਚ ਮਹਾਨ ਹੈ, ਅਤੇ ਉਹ ਸਾਰਿਆਂ ਲੋਕਾਂ ਉੱਤੇ ਬਜ਼ੁਰਗ ਹੈ।
੩ਓਹ ਤੇਰੇ ਵੱਡੇ ਅਤੇ ਭਿਆਨਕ ਨਾਮ ਨੂੰ ਸਲਾਹੁਣ, ਉਹ ਪਵਿੱਤਰ ਹੈ।
4 您是愛正義的大能君王,是您制定了法律的正綱,對雅各伯彿的合理合章。
੪ਪਾਤਸ਼ਾਹ ਦੀ ਸਮਰੱਥਾ ਨਿਆਂ ਨਾਲ ਪ੍ਰੇਮ ਰੱਖਦੀ ਹੈ, ਤੂੰ ਸਿਧਿਆਈ ਨੂੰ ਕਾਇਮ ਰੱਖਦਾ ਹੈਂ, ਤੂੰ ਹੀ ਯਾਕੂਬ ਵਿੱਚ ਨਿਆਂ ਅਤੇ ਧਰਮ ਕਰਦਾ ਹੈਂ।
5 請您們尊崇上主,我們的天主,還要向著祂的腳凳伏地叩首。因為祂的腳凳也是神聖無偶。
੫ਤੁਸੀਂ ਯਹੋਵਾਹ ਸਾਡੇ ਪਰਮੇਸ਼ੁਰ ਦੀ ਬਜ਼ੁਰਗੀ ਕਰੋ, ਅਤੇ ਉਹ ਦਿਆਂ ਚਰਨਾਂ ਦੀ ਚੌਂਕੀ ਉੱਤੇ ਮੱਥਾ ਟੇਕੋ, ਉਹ ਪਵਿੱਤਰ ਹੈ।
6 梅瑟和亞郎列於上主的司祭中,撒慕爾屬於呼號上主聖名的人中,他們呼號上主,上主即俯聽他們。
੬ਮੂਸਾ ਅਤੇ ਹਾਰੂਨ ਉਹ ਦੇ ਜਾਜਕਾਂ ਵਿੱਚੋਂ ਸਨ, ਅਤੇ ਸਮੂਏਲ ਉਹ ਦਾ ਨਾਮ ਲੈਣ ਵਾਲਿਆਂ ਵਿੱਚੋਂ, ਓਹ ਯਹੋਵਾਹ ਨੂੰ ਪੁਕਾਰਦੇ ਸਨ ਅਤੇ ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ।
7 祂從前曾在雲柱中訓示了他們,他們就守了祂吩咐的誡命章程。
੭ਉਹ ਬੱਦਲ ਦੇ ਥੰਮ੍ਹ ਵਿੱਚ ਦੀ ਉਨ੍ਹਾਂ ਨਾਲ ਗੱਲਾਂ ਕਰਦਾ ਸੀ, ਉਹ ਦੀਆਂ ਸਾਖੀਆਂ ਅਤੇ ਬਿਧੀਆਂ ਨੂੰ, ਜੋ ਉਹ ਨੇ ਉਨ੍ਹਾਂ ਨੂੰ ਦਿੱਤੀਆਂ ਉਨ੍ਹਾਂ ਨੇ ਮੰਨਿਆ।
8 上主,您原是我們的天主,您曾俯聽他們;天主,您寬赦宥他們,但也報復他們的惡行。
੮ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਉਨ੍ਹਾਂ ਨੂੰ ਉੱਤਰ ਦਿੱਤਾ, ਤੂੰ ਉਨ੍ਹਾਂ ਦਾ ਮਾਫ਼ ਕਰਨ ਵਾਲਾ ਸੀ, ਤੂੰ ਉਨ੍ਹਾਂ ਦੇ ਕੰਮਾਂ ਦਾ ਬਦਲਾ ਲੈਣ ਵਾਲਾ ਸੀ।
9 請您們尊崇上主,我們的天主,還要向著祂的聖山伏地叩首,因我們的天主,上主神聖無偶。
੯ਯਹੋਵਾਹ ਸਾਡੇ ਪਰਮੇਸ਼ੁਰ ਦੀ ਬਜ਼ੁਰਗੀ ਕਰੋ, ਅਤੇ ਉਹ ਦੇ ਪਵਿੱਤਰ ਪਰਬਤ ਉੱਤੇ ਮੱਥਾ ਟੇਕੋ, ਕਿਉਂ ਜੋ ਯਹੋਵਾਹ ਸਾਡਾ ਪਰਮੇਸ਼ੁਰ ਪਵਿੱਤਰ ਹੈ।