< 撒母耳記上 22 >
1 達味離開,逃到了阿杜藍山洞;他的兄弟和父親全家聽說這事,都來到他那裡。
੧ਦਾਊਦ ਉੱਥੋਂ ਨਿੱਕਲ ਕੇ ਅਦੁੱਲਾਮ ਦੀ ਗੁਫਾ ਵਿੱਚ ਭੱਜ ਗਿਆ ਅਤੇ ਉਹ ਦੇ ਭਰਾ, ਉਹ ਦੇ ਪਿਤਾ ਦਾ ਸਾਰਾ ਟੱਬਰ ਇਹ ਸੁਣ ਕੇ ਉਹ ਦੇ ਕੋਲ ਉੱਥੇ ਆ ਗਏ।
2 凡受迫害、負債。心中憂苦的人,都投奔到他,他便成了他們的首領;此時隨從他的約有四百人。
੨ਸਭ ਦੁੱਖੀ ਅਤੇ ਕਰਜ਼ਾਈ ਅਤੇ ਸਭ ਜੋ ਮੁਸ਼ਕਿਲ ਵਿੱਚ ਸਨ, ਉਹ ਦੇ ਕੋਲ ਆ ਗਏ ਅਤੇ ਉਹ ਉਨ੍ਹਾਂ ਦਾ ਪ੍ਰਧਾਨ ਬਣਿਆ ਅਤੇ ਚਾਰ ਸੌ ਮਨੁੱਖ ਉਹ ਦੇ ਨਾਲ ਹੋ ਗਏ।
3 達味從那裏來到摩阿布的米茲帕,對摩阿布王說:「求你讓我父母來你這裏,直到我明白天主對我有什麼計劃為止」。
੩ਉੱਥੋਂ ਦਾਊਦ ਮੋਆਬ ਦੇ ਮਿਸਪੇਹ ਨੂੰ ਗਿਆ ਅਤੇ ਮੋਆਬ ਦੇ ਰਾਜੇ ਨੂੰ ਆਖਿਆ, ਮੇਰੇ ਪਿਤਾ ਅਤੇ ਮੇਰੀ ਮਾਤਾ ਨੂੰ ਆਗਿਆ ਦੇ ਕਿ ਉਹ ਤੇਰੇ ਕੋਲ ਆ ਕੇ ਰਹਿਣ, ਜਦ ਤੱਕ ਮੈਂ ਨਾ ਜਾਣਾਂ ਜੋ ਪਰਮੇਸ਼ੁਰ ਮੇਰੇ ਨਾਲ ਕੀ ਕਰੇਗਾ।
4 達味把他們留在王那裏:達味在山裏住了多久,他們也住了多久。
੪ਸੋ ਉਹ ਉਨ੍ਹਾਂ ਨੂੰ ਮੋਆਬ ਦੇ ਰਾਜੇ ਕੋਲ ਲੈ ਆਇਆ ਅਤੇ ਜਦ ਤੱਕ ਦਾਊਦ ਨੇ ਆਪਣੇ ਆਪ ਨੂੰ ਗੜ੍ਹ ਵਿੱਚ ਲੁਕਾ ਕੇ ਰੱਖਿਆ ਉਹ ਉਸ ਦੇ ਨਾਲ ਰਹੇ।
5 加得先知對達味說:「你不要在這山塞裏,你要到猶大地方去! 」達味就去了,來到赫勒達樹林。
੫ਤਦ ਗਾਦ ਨਬੀ ਨੇ ਦਾਊਦ ਨੂੰ ਆਖਿਆ, ਗੜ੍ਹ ਵਿੱਚ ਨਾ ਲੁਕਿਆ ਰਹਿ। ਚੱਲ ਅਤੇ ਯਹੂਦਾਹ ਦੇ ਦੇਸ ਵੱਲ ਨਿੱਕਲ ਜਾ। ਸੋ ਦਾਊਦ ਤੁਰਿਆ ਅਤੇ ਹਾਰਥ ਦੇ ਜੰਗਲ ਵਿੱਚ ਆ ਗਿਆ।
6 一日,撒烏耳正坐在基貝亞高處的一棵檉柳下,手裏著槍,他的臣僕都侍立左右,聽說達味和跟隨他的人已聯合起來,
੬ਤਦ ਸ਼ਾਊਲ ਨੇ ਸੁਣਿਆ ਕਿ ਦਾਊਦ ਅਤੇ ਉਸ ਦੇ ਸਾਥੀਆਂ ਦਾ ਪਤਾ ਲੱਗ ਗਿਆ ਹੈ ਕਿਉਂ ਜੋ ਸ਼ਾਊਲ ਉਸ ਵੇਲੇ ਰਾਮਾਹ ਦੇ ਗਿਬਆਹ ਵਿੱਚ ਇੱਕ ਝਾਊ ਦੇ ਰੁੱਖ ਹੇਠ ਆਪਣਾ ਭਾਲਾ ਹੱਥ ਵਿੱਚ ਫੜੀ ਬੈਠਾ ਸੀ ਅਤੇ ਉਸ ਦੇ ਆਲੇ-ਦੁਆਲੇ ਉਸ ਦੇ ਸੇਵਕ ਖੜ੍ਹੇ ਸਨ।
7 遂對侍立他左右的人說:「本雅明的子孫,你們聽:難道若瑟的兒子也要賜給你們每人莊田和葡萄園,或把你們者立為千夫長或百夫長,
੭ਤਦ ਸ਼ਾਊਲ ਨੇ ਆਪਣੇ ਕਰਮਚਾਰੀਆਂ ਨੂੰ ਜੋ ਉਸ ਦੇ ਆਲੇ-ਦੁਆਲੇ ਖੜ੍ਹੇ ਸਨ ਆਖਿਆ, ਸੁਣੋ ਹੇ ਬਿਨਯਾਮੀਨੀਓ! ਕੀ, ਯੱਸੀ ਦਾ ਪੁੱਤਰ ਤੁਹਾਡੇ ਵਿੱਚੋਂ ਹਰੇਕ ਨੂੰ ਪੈਲੀ ਅਤੇ ਦਾਖਾਂ ਦਾ ਬਾਗ਼ ਦੇਵੇਗਾ?
8 好使你們都同謀來陷害我﹖我的兒子和葉的兒子結盟,誰也沒有告訴我;我的兒子煽動我的臣僕來反對我,仇視我,像今日一像,你們中沒有一個人憐恤 ,來通知我! 」
੮ਅਤੇ ਤੁਹਾਨੂੰ ਸਭਨਾਂ ਨੂੰ ਸੈਂਕੜਿਆਂ ਅਤੇ ਹਜ਼ਾਰਾਂ ਦੇ ਪ੍ਰਧਾਨ ਬਣਾਵੇਗਾ ਜੋ ਤੁਸੀਂ ਸਾਰਿਆਂ ਨੇ ਮੇਰੇ ਵਿਰੋਧੀ ਬਣਨ ਦਾ ਮਨ ਬਣਾਇਆ ਹੈ ਅਤੇ ਅਜਿਹਾ ਹੋਰ ਕੋਈ ਨਹੀਂ ਜੋ ਮੈਨੂੰ ਦੱਸੇ ਕਿ ਮੇਰੇ ਪੁੱਤਰ ਨੇ ਯੱਸੀ ਦੇ ਪੁੱਤਰ ਨਾਲ ਨੇਮ ਕੀਤਾ ਹੈ ਅਤੇ ਤੁਹਾਡੇ ਵਿੱਚੋਂ ਵੀ ਅਜਿਹਾ ਕੋਈ ਨਹੀਂ ਜੋ ਮੇਰੇ ਲਈ ਉਦਾਸ ਹੋਵੇ ਅਤੇ ਮੈਨੂੰ ਦੱਸੇ ਜੋ ਮੇਰੇ ਵਿਰੁੱਧ ਛਹਿ ਲਾ ਕੇ ਬੈਠਣ ਨੂੰ ਜਿਵੇਂ ਅੱਜ ਦੇ ਦਿਨ ਹੈ ਮੇਰੇ ਪੁੱਤਰ ਨੇ ਮੇਰੇ ਸੇਵਕ ਨੂੰ ਚੁੱਕਿਆ ਹੈ?
9 作撒烏耳臣僕之長的厄東厄格就答說:「我看見葉瑟的兒子到過諾布,去阿希突布的兒子阿希默肋客。
੯ਤਦ ਦੋਏਗ ਅਦੋਮੀ ਨੇ ਜੋ ਸ਼ਾਊਲ ਦੇ ਸੇਵਕਾਂ ਕੋਲ ਖੜ੍ਹਾ ਸੀ ਉੱਤਰ ਦੇ ਕੇ ਆਖਿਆ, ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤਰ ਅਹੀਮਲਕ ਜਾਜਕ ਕੋਲ ਆਉਂਦਾ ਵੇਖਿਆ।
10 他為達味求問了上主,給了他食物,也把尸人哥肋雅的刀給了他」。
੧੦ਉਹ ਦੇ ਲਈ ਉਸ ਨੇ ਯਹੋਵਾਹ ਕੋਲੋਂ ਪੁੱਛਿਆ ਅਤੇ ਉਹ ਨੂੰ ਰਾਹ ਲਈ ਭੋਜਨ ਵਸਤਾਂ ਦਿੱਤੀਆਂ ਅਤੇ ਫ਼ਲਿਸਤੀ ਗੋਲਿਅਥ ਦੀ ਤਲਵਾਰ ਉਹ ਨੂੰ ਦਿੱਤੀ।
11 君王遂派人去叫阿希突布的兒子,大司祭阿希默肋客和父親全家,即諾布所有的司祭;他們來到君王面前,
੧੧ਤਦ ਰਾਜਾ ਨੇ ਅਹੀਟੂਬ ਦੇ ਪੁੱਤਰ ਅਹੀਮਲਕ ਜਾਜਕ ਨੂੰ ਅਤੇ ਉਹ ਦੇ ਪਿਤਾ ਦੇ ਸਾਰੇ ਟੱਬਰ ਨੂੰ ਅਤੇ ਉਨ੍ਹਾਂ ਜਾਜਕਾਂ ਨੂੰ ਜੋ ਨੋਬ ਵਿੱਚ ਸਨ ਸੱਦਾ ਭੇਜਿਆ ਅਤੇ ਉਹ ਸਭ ਰਾਜਾ ਕੋਲ ਆਏ।
12 撒烏耳說:「阿希突布是兒子,你聽! 」他答說:「是,我主! 」
੧੨ਤਦ ਸ਼ਾਊਲ ਨੇ ਆਖਿਆ, ਹੇ ਅਹੀਟੂਬ ਦੇ ਪੁੱਤਰ ਤੂੰ ਸੁਣ! ਉਹ ਬੋਲਿਆ, ਹੇ ਸੁਆਮੀ, ਮੈਂ ਹਾਜ਼ਰ ਹਾਂ।
13 撒烏耳對他說:「你為什麼和葉瑟的兒子同謀陷害我,給他食物和刀劍,為他求問天主,使他起來反對我,仇視我,像今一樣﹖」
੧੩ਤਦ ਸ਼ਾਊਲ ਨੇ ਆਖਿਆ, ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਸਾਜ਼ਿਸ਼ ਕਿਉਂ ਕੀਤੀ? ਤੂੰ ਜੋ ਉਹ ਨੂੰ ਰੋਟੀ ਅਤੇ ਤਲਵਾਰ ਦਿੱਤੀ ਅਤੇ ਯਹੋਵਾਹ ਕੋਲੋਂ ਪੁੱਛਿਆ ਭਈ ਉਹ ਮੇਰੇ ਵਿਰੁੱਧ ਉੱਠੇ ਅਤੇ ਘਾਤ ਲਾ ਕੇ ਬੈਠੇ ਜਿਵੇਂ ਅੱਜ ਦੇ ਦਿਨ ਹੈ।
14 阿希默肋客答覆君王說:「在你的臣僕中,有誰如達味那樣忠實可靠呢﹖他是大王的女婿,又是護衛長,在你朝庭中是最受重視的人。
੧੪ਤਦ ਅਹੀਮਲਕ ਨੇ ਰਾਜਾ ਨੂੰ ਉੱਤਰ ਦੇ ਕੇ ਆਖਿਆ, ਤੁਹਾਡੇ ਸਾਰਿਆਂ ਸੇਵਕਾਂ ਵਿੱਚੋਂ ਦਾਊਦ ਦੇ ਸਮਾਨ ਧਰਮੀ ਕੌਣ ਹੈ ਜੋ ਰਾਜਾ ਦਾ ਜਵਾਈ ਅਤੇ ਤੁਹਾਡੇ ਦਰਬਾਰ ਵਿੱਚ ਜਾਂਦਾ ਹੁੰਦਾ ਹੈ ਅਤੇ ਤੁਹਾਡੇ ਘਰ ਵਿੱਚ ਇੱਜ਼ਤ ਵਾਲਾ ਹੈ?
15 難道我是今天才開始為他求問天主嗎﹖決不是! 請大王不要加害自己的僕人和我父全家,因為你僕人一點也王知道這事。
੧੫ਕੀ, ਮੈਂ ਉਸੇ ਵੇਲੇ ਉਹ ਦੇ ਲਈ ਪਰਮੇਸ਼ੁਰ ਕੋਲੋਂ ਪੁੱਛਿਆ? ਇਹ ਗੱਲ ਮੈਥੋਂ ਦੂਰ ਹੋਵੇ। ਰਾਜਾ ਆਪਣੇ ਦਾਸ ਦਾ ਅਤੇ ਮੇਰੇ ਪਿਤਾ ਦੇ ਸਾਰੇ ਟੱਬਰ ਦਾ ਕੁਝ ਦੋਸ਼ ਨਾ ਗਿਣੇ ਕਿਉਂ ਜੋ ਤੁਹਾਡਾ ਸੇਵਕ ਇਨ੍ਹਾਂ ਗੱਲਾਂ ਬਾਰੇ ਕੁਝ ਵੀ ਨਹੀਂ ਜਾਣਦਾ ਸੀ।
16 王說:「阿希默肋客,你和你父親全家都得死!」
੧੬ਤਦ ਰਾਜਾ ਬੋਲਿਆ, ਅਹੀਮਲਕ, ਤੂੰ ਜ਼ਰੂਰ ਮਾਰਿਆ ਜਾਵੇਗਾ, ਤੂੰ ਅਤੇ ਤੇਰੇ ਪਿਤਾ ਦਾ ਸਾਰਾ ਟੱਬਰ!
17 王遂吩咐立在他左右的侍衛說:「你們過去,殺死上主的司祭! 因為他們與達味攜手,知道他逃跑,卻不來告訴我」。但是君王的臣僕不敢下手殺上主的司祭。
੧੭ਫੇਰ ਰਾਜਾ ਨੇ ਉਨ੍ਹਾਂ ਸਿਪਾਹੀਆਂ ਨੂੰ ਜੋ ਉਹ ਦੇ ਕੋਲ ਖੜ੍ਹੇ ਸਨ ਆਗਿਆ ਕੀਤੀ, ਤੁਸੀਂ ਅੱਗੇ ਵਧੋ ਅਤੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਸੁੱਟੋ ਕਿਉਂ ਜੋ ਇਹ ਦਾਊਦ ਨਾਲ ਰਲੇ ਹੋਏ ਹਨ ਅਤੇ ਉਨ੍ਹਾਂ ਨੇ ਜਾਣ ਲਿਆ ਸੀ ਭਈ ਇਹ ਭੱਜਿਆ ਹੋਇਆ ਹੈ ਅਤੇ ਮੈਨੂੰ ਖ਼ਬਰ ਨਾ ਕੀਤੀ। ਪਰ ਰਾਜਾ ਦੇ ਸੇਵਕਾਂ ਨੇ ਯਹੋਵਾਹ ਦੇ ਜਾਜਕਾਂ ਉੱਤੇ ਹੱਥ ਨਾ ਚੁੱਕਿਆ।
18 王遂對多厄格說:「你過去殺死司祭! 」厄東人多厄格就過去殺死了司祭。那一天他殺死了八十五位身穿細麻「厄弗得」的人。
੧੮ਤਦ ਰਾਜਾ ਨੇ ਦੋਏਗ ਨੂੰ ਆਖਿਆ, ਤੂੰ ਮੁੜ ਅਤੇ ਜਾਜਕਾਂ ਉੱਤੇ ਹਮਲਾ ਕਰ! ਸੋ ਅਦੋਮੀ ਦੋਏਗ ਨੇ ਮੁੜ ਕੇ ਜਾਜਕਾਂ ਉੱਤੇ ਹਮਲਾ ਕੀਤਾ ਅਤੇ ਉਸ ਦਿਨ ਉਸ ਨੇ ਪਚਾਸੀ ਜਣਿਆਂ ਨੂੰ ਜਿਨ੍ਹਾਂ ਨੇ ਕਤਾਨ ਦੇ ਏਫ਼ੋਦ ਪਾਏ ਹੋਏ ਸਨ ਮਾਰ ਦਿੱਤਾ।
19 至於那座諾布司祭城,無論男女、幼童或乳兒,甚至連的牛、驢、羊都用利劍殺盡。
੧੯ਜਾਜਕਾਂ ਦੇ ਸ਼ਹਿਰ ਨੂੰ ਉਸ ਨੇ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਉਹ ਦੇ ਪੁਰਖ, ਇਸਤਰੀਆਂ, ਬਾਲਕਾਂ, ਦੁੱਧ ਚੁੰਘਦੇ ਬੱਚਿਆਂ ਅਤੇ ਬਲ਼ਦਾਂ, ਗਧਿਆਂ ਅਤੇ ਭੇਡਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ।
20 阿希突布之子阿希默肋客的一個兒子,名叫厄貝雅塔爾的,脫險跑到了達味那裏。
੨੦ਅਤੇ ਅਹੀਟੂਬ ਦੇ ਪੁੱਤਰ ਅਹੀਮਲਕ ਦੇ ਪੁੱਤਰਾਂ ਵਿੱਚੋਂ ਇੱਕ ਜਣਾ ਜਿਸ ਦਾ ਨਾਮ ਅਬਯਾਥਾਰ ਸੀ ਬਚ ਨਿੱਕਲਿਆ ਅਤੇ ਦਾਊਦ ਵੱਲ ਭੱਜ ਗਿਆ।
੨੧ਅਬਯਾਥਾਰ ਨੇ ਦਾਊਦ ਨੂੰ ਖ਼ਬਰ ਦਿੱਤੀ ਜੋ ਸ਼ਾਊਲ ਨੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਸੁੱਟਿਆ।
22 達味對厄貝雅塔爾說:「那一天我已知道,因為厄東人多厄格在那裏,他必要向撒烏耳報告;你父全家的性命,我全負責。
੨੨ਦਾਊਦ ਨੇ ਅਬਯਾਥਾਰ ਨੂੰ ਆਖਿਆ, ਮੈਂ ਤਾਂ ਉਸੇ ਦਿਨ ਜਾਣ ਗਿਆ ਸੀ ਜਦ ਅਦੋਮੀ ਦੋਏਗ ਉੱਥੇ ਸੀ ਕਿ ਇਹ ਜ਼ਰੂਰ ਸ਼ਾਊਲ ਨੂੰ ਖ਼ਬਰ ਦੇਵੇਗਾ। ਤੇਰੇ ਪਿਤਾ ਦੇ ਸਾਰੇ ਟੱਬਰ ਦੇ ਵੱਢ ਸੁੱਟਣ ਦਾ ਮੁੱਢ ਮੈਂ ਹੀ ਹਾਂ।
23 你住在我這裏,不要害怕;誰想謀害你,就是謀害我;你同我一起必得安全」。
੨੩ਸੋ ਤੂੰ ਮੇਰੇ ਨਾਲ ਰਹਿ ਅਤੇ ਡਰ ਨਾ ਕਿਉਂ ਜੋ ਜਿਹੜਾ ਤੇਰੀ ਜਾਨ ਨੂੰ ਭਾਲਦਾ ਹੈ ਸੋ ਮੇਰੀ ਜਾਨ ਨੂੰ ਵੀ ਭਾਲਦਾ ਹੈ ਪਰ ਤੂੰ ਮੇਰੇ ਨਾਲ ਸੁਰੱਖਿਅਤ ਰਹੇਂਗਾ।