< Псалми 31 >
1 За първия певец. Давидов псалом. На Тебе, Господи, уповавам; да се не посрамя до века: Избави ме според правдата Си.
੧ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। ਹੇ ਯਹੋਵਾਹ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ, ਆਪਣੇ ਧਰਮ ਨਾਲ ਮੈਨੂੰ ਛੁਡਾ!
2 Приклони към мене ухото Си; побързай да ме избавиш: Бъди ми силна канара, укрепени здание, за да ме спасиш.
੨ਆਪਣਾ ਕੰਨ ਮੇਰੀ ਲਾ ਅਤੇ ਮੈਨੂੰ ਛੇਤੀ ਛੁਡਾ! ਤੂੰ ਮੇਰੇ ਲਈ ਇੱਕ ਮਜ਼ਬੂਤ ਚੱਟਾਨ, ਅਤੇ ਮੇਰੇ ਬਚਾਓ ਲਈ ਗੜ੍ਹ ਹੋ।
3 Защото Ти си моя канара и крепост; Затова заради името Си ръководи ме и управяй ме.
੩ਤੂੰ ਹੀ ਤਾਂ ਮੇਰੀ ਚੱਟਾਨ ਅਤੇ ਮੇਰਾ ਗੜ੍ਹ ਹੈਂ, ਇਸ ਕਾਰਨ ਤੂੰ ਆਪਣੇ ਨਾਮ ਦੇ ਸਦਕੇ ਮੈਨੂੰ ਲਈ ਚੱਲ, ਅਤੇ ਮੇਰੀ ਅਗਵਾਈ ਕਰ।
4 Измъкни ме из мрежата, която скрито поставиха за мене, Защото ти си моя крепост.
੪ਤੂੰ ਉਸ ਜਾਲ਼ ਵਿੱਚੋਂ ਜਿਹੜਾ ਉਨ੍ਹਾਂ ਨੇ ਮੇਰੇ ਲਈ ਲੁੱਕ ਕੇ ਵਿਛਾਇਆ ਹੈ ਮੈਨੂੰ ਕੱਢ, ਤੂੰ ਜੋ ਮੇਰਾ ਗੜ੍ਹ ਹੈਂ।
5 В Твоята ръка предавам духа си; Ти си ме изкупил, Господ Боже на истината.
੫ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ, ਤੂੰ ਮੈਨੂੰ ਛੁਟਕਾਰਾ ਦਿੱਤਾ ਹੈ, ਹੇ ਯਹੋਵਾਹ ਸਚਿਆਈ ਦੇ ਪਰਮੇਸ਼ੁਰ!
6 Мразя ония, които почитат суетните идоли; Но аз уповавам на Господа,
੬ਮੈਂ ਉਨ੍ਹਾਂ ਨਾਲ ਵੈਰ ਰੱਖਦਾ ਹਾਂ ਜਿਹੜੇ ਵਿਅਰਥ ਦੇਵਤਿਆਂ ਨੂੰ ਮੰਨਦੇ ਹਨ, ਪਰ ਮੈਂ ਯਹੋਵਾਹ ਉੱਤੇ ਭਰੋਸਾ ਰੱਖਦਾ ਹਾਂ।
7 Ще се радвам и ще се веселя в Твоята милост; Защото Ти си видял неволите ми, Познал си утесненията на душата ми,
੭ਮੈਂ ਤੇਰੀ ਦਯਾ ਵਿੱਚ ਮਗਨ ਅਤੇ ਅਨੰਦ ਹੋਵਾਂਗਾ, ਕਿਉਂ ਜੋ ਤੂੰ ਮੇਰੇ ਦੁੱਖ ਨੂੰ ਵੇਖਿਆ ਹੈ, ਤੂੰ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ।
8 И не си ме затворил в ръката на неприятеля; Поставил си нозете ми на широко.
੮ਤੂੰ ਮੈਨੂੰ ਵੈਰੀ ਦੇ ਹੱਥੀਂ ਬੰਦ ਨਹੀਂ ਕਰ ਛੱਡਿਆ ਹੈ, ਤੂੰ ਖੁੱਲ੍ਹੇ ਥਾਂ ਵਿੱਚ ਮੇਰੇ ਪੈਰ ਸਥਿਰ ਕੀਤੇ ਹਨ।
9 Смили се за мене, Господи, защото съм в утеснение, Чезне от скръб окото ми, душата ми, и снагата ми.
੯ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਸਮੱਸਿਆ ਵਿੱਚ ਹਾਂ। ਮੇਰੀਆਂ ਅੱਖਾਂ ਗਮੀ ਦੇ ਮਾਰੇ ਗਲ਼ ਗਈਆਂ, ਮੇਰੀ ਜਾਨ ਅਤੇ ਮੇਰਾ ਸਰੀਰ ਵੀ।
10 Защото се изнури в тъга живота ми, и годините ми във въздишки; Поради престъплението ми ослабна силата ми, И костите ми изнемощяха.
੧੦ਮੇਰਾ ਜੀਵਨ ਸੋਗ ਵਿੱਚ ਅਤੇ ਮੇਰੇ ਸਾਲ ਹੌਂਕੇ ਭਰਨ ਵਿੱਚ ਲੰਘ ਗਏ ਹਨ, ਮੇਰੀ ਬਦੀ ਦੇ ਕੰਮਾਂ ਕਾਰਨ ਮੇਰਾ ਬਲ ਘੱਟ ਗਿਆ ਹੈ, ਅਤੇ ਮੇਰੀਆਂ ਹੱਡੀਆਂ ਗਲ਼ ਗਈਆਂ ਹਨ।
11 На всичките си противници станах за укор, А най-вече на ближните си, И за плашило на познайниците си; Ония, които ме гледаха навън, бягаха от мене.
੧੧ਆਪਣੇ ਸਭ ਵਿਰੋਧੀਆਂ ਦੇ ਕਾਰਨ ਮੈਂ ਉਲਾਹਮਾ ਬਣਿਆ, ਖ਼ਾਸ ਕਰਕੇ ਆਪਣੇ ਗੁਆਂਢੀਆਂ ਵਿੱਚ, ਅਤੇ ਆਪਣੇ ਜਾਣ-ਪਛਾਣ ਵਾਲਿਆਂ ਲਈ ਡਰ ਦਾ ਕਾਰਨ, ਜਿਨ੍ਹਾਂ ਮੈਨੂੰ ਬਾਹਰ ਵੇਖਿਆ ਓਹ ਮੈਥੋਂ ਭੱਜ ਗਏ।
12 Като някой умрял бях забравен от сърцето на всичките; Станах като счупен съд;
੧੨ਮੈਂ ਮਰੇ ਹੋਏ ਵਾਂਗੂੰ ਮਨੋਂ ਭੁਲਾ ਦਿੱਤਾ ਗਿਆ ਹਾਂ, ਅਤੇ ਟੁੱਟੇ ਹੋਏ ਭਾਂਡੇ ਵਰਗਾ ਹਾਂ।
13 Защото съм чул клетвите на мнозина; От всякъде страх, Като се наговориха против мене И намислиха да отнемат живота ми.
੧੩ਮੈਂ ਤਾਂ ਬਹੁਤਿਆਂ ਦੀ ਬਦਨਾਮੀ ਸੁਣੀ ਹੈ, ਅਤੇ ਆਲੇ-ਦੁਆਲੇ ਭੈਅ ਹੀ ਭੈਅ ਸੀ, ਜਦੋਂ ਉਨ੍ਹਾਂ ਨੇ ਆਪੋ ਵਿੱਚ ਮੇਰੇ ਵਿਰੁੱਧ ਮਤਾ ਪਕਾਇਆ, ਮੇਰੀ ਜਾਨ ਲੈਣ ਦੀ ਯੋਜਨਾ ਕੀਤੀ।
14 Но аз на Тебе уповавах, Господи; Рекох: Ти си Бог мой.
੧੪ਪਰ ਹੇ ਯਹੋਵਾਹ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ, ਮੈਂ ਆਖਦਾ ਹਾਂ ਕਿ ਤੂੰ ਹੀ ਮੇਰਾ ਪਰਮੇਸ਼ੁਰ ਹੈਂ।
15 В Твоите ръце са времената ми; Избави ме от ръката на неприятелите ми, И от тия, които ме гонят.
੧੫ਮੇਰੇ ਸਮੇਂ ਤੇਰੇ ਹੱਥ ਵਿੱਚ ਹਨ, ਤੂੰ ਮੈਨੂੰ ਮੇਰੇ ਵੈਰੀਆਂ ਅਤੇ ਸਤਾਉਣ ਵਾਲਿਆਂ ਦੇ ਹੱਥੋਂ ਛੁਡਾ।
16 Направи да светне лицето Ти над слугата Ти; Спаси ме в милосърдието Си.
੧੬ਆਪਣੇ ਮੁੱਖ ਨੂੰ ਆਪਣੇ ਦਾਸ ਉੱਤੇ ਚਮਕਾ, ਆਪਣੀ ਦਯਾ ਨਾਲ ਮੈਨੂੰ ਬਚਾ!
17 Господи, да са не посрамя, Защото съм Те призовал; Нека се посрамят нечестивите, Нека млъкнат в преизподнята. (Sheol )
੧੭ਹੇ ਯਹੋਵਾਹ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਮੈਂ ਜੋ ਤੈਨੂੰ ਪੁਕਾਰਿਆ ਹੈ। ਦੁਸ਼ਟ ਸ਼ਰਮਿੰਦੇ ਹੋਣ, ਓਹ ਚੁੱਪ-ਚਾਪ ਅਧੋਲੋਕ ਵਿੱਚ ਪਏ ਰਹਿਣ! (Sheol )
18 Нека онемеят лъжливите устни, Които говорят против праведния нахално, горделиво и презрително.
੧੮ਉਹ ਝੂਠੇ ਬੁੱਲ ਬੰਦ ਹੋ ਜਾਣ, ਜਿਹੜੇ ਧਰਮੀ ਦੇ ਵਿਰੁੱਧ ਬੇਅਦਬੀ ਦੇ ਨਾਲ, ਹੰਕਾਰ ਅਤੇ ਨਫ਼ਰਤ ਨਾਲ ਬੋਲਦੇ ਹਨ!
19 Колко е голяма Твоята благост, Която си запазил за ония, които Ти се боят, И която си показал пред човешките чада Към ония, които уповават на Тебе!
੧੯ਕਿੰਨ੍ਹੀ ਵੱਡੀ ਹੈ ਤੇਰੀ ਭਲਿਆਈ! ਜਿਹੜੀ ਤੂੰ ਆਪਣੇ ਭੈਅ ਮੰਨਣ ਵਾਲਿਆਂ ਦੇ ਲਈ ਗੁਪਤ ਕਰ ਰੱਖੀ ਹੈ, ਜਿਹੜੀ ਤੂੰ ਆਪਣੇ ਸ਼ਰਨਾਰਥੀਆਂ ਲਈ ਆਦਮ ਵੰਸ਼ ਦੇ ਸਨਮੁਖ ਪਰਗਟ ਕੀਤੀ ਹੈ।
20 Ще те скрием в скривалището на присъствието Си От човешките замисли; Ще ги скриеш под покров От препирането на езици.
੨੦ਤੂੰ ਉਨ੍ਹਾਂ ਨੂੰ ਆਪਣੀ ਹਜ਼ੂਰੀ ਦੀ ਓਟ ਵਿੱਚ ਮਨੁੱਖ ਦੀਆਂ ਜੁਗਤਾਂ ਤੋਂ ਛਿਪਾਵੇਂਗਾ, ਤੂੰ ਉਨ੍ਹਾਂ ਨੂੰ ਜੀਭਾਂ ਦੇ ਝਗੜੇ ਤੋਂ ਆਪਣੇ ਮੰਡਪ ਵਿੱਚ ਲੁਕਾ ਰੱਖੇਂਗਾ।
21 Благословен да е Господ, Защото си показал чудесното Си милосърдие към мене В укрепен град.
੨੧ਯਹੋਵਾਹ ਮੁਬਾਰਕ ਹੋਵੇ, ਕਿਉਂ ਜੋ ਉਸ ਨੇ ਇੱਕ ਘੇਰੇ ਹੋਏ ਸ਼ਹਿਰ ਵਿੱਚ ਮੇਰੇ ਉੱਤੇ ਆਪਣੀ ਅਚਰਜ਼ ਦਯਾ ਕੀਤੀ ਹੈ।
22 А в тревогата си аз бих рекъл: Отлъчен съм от очите Ти: Обаче Ти послуша гласа на молбите ми, Когато извиках към Тебе.
੨੨ਪਰ ਮੈਂ ਆਪਣੀ ਘਬਰਾਹਟ ਵਿੱਚ ਆਖਿਆ ਸੀ ਕਿ ਤੇਰੀਆਂ ਅੱਖੀਆਂ ਦੇ ਅੱਗੋਂ ਮੈਂ ਕੱਟਿਆਂ ਗਿਆ ਹਾਂ, ਤਾਂ ਵੀ ਜਦੋਂ ਮੈਂ ਤੇਰੀ ਦੁਹਾਈ ਦਿੱਤੀ ਤੂੰ ਮੇਰੀਆਂ ਬੇਨਤੀਆਂ ਦੀ ਅਵਾਜ਼ ਸੁਣੀ।
23 Възлюбете Господа, всички Негови светии; Господ пази верните, А въздава изобилно на ония, които се обхождат горделиво.
੨੩ਹੇ ਯਹੋਵਾਹ ਦੇ ਸਾਰੇ ਸੰਤੋ, ਉਹ ਦੇ ਨਾਲ ਪ੍ਰੇਮ ਰੱਖੋ, ਯਹੋਵਾਹ ਸੱਚਿਆਂ ਦਾ ਰਾਖ਼ਾ ਹੈ, ਪਰ ਹੰਕਾਰੀਆਂ ਨੂੰ ਪੂਰੀ ਸਜ਼ਾ ਦਿੰਦਾ ਹੈ ।
24 Дерзайте и нека се укрепи сърцето ви, Всички, които се надявате на Господа.
੨੪ਹੇ ਸਾਰੇ ਯਹੋਵਾਹ ਦੀ ਆਸ ਰੱਖਣ ਵਾਲਿਓ, ਤਕੜੇ ਹੋਵੋ ਅਤੇ ਤੁਹਾਡਾ ਮਨ ਦਲੇਰ ਹੋਵੇ!