< Битие 10 >

1 Ето потомството на Ноевите синове, Сима Хама и Яфета; че и на тях се родиха синове след потопа.
ਨੂਹ ਦੇ ਪੁੱਤਰ ਸ਼ੇਮ, ਹਾਮ ਅਤੇ ਯਾਫ਼ਥ ਸਨ। ਉਨ੍ਹਾਂ ਦੇ ਪੁੱਤਰ ਜੋ ਜਲ ਪਰਲੋ ਦੇ ਬਾਅਦ ਪੈਦਾ ਹੋਏ - ਉਨ੍ਹਾਂ ਦੀਆਂ ਵੰਸ਼ਾਵਲੀਆਂ ਇਹ ਹਨ।
2 Яфетови синове: Гомер, Магог, Мадай, Яван, Тувал, Мосох и Тирас.
ਯਾਫ਼ਥ ਦੇ ਪੁੱਤਰ: ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮੇਸ਼ੇਕ ਅਤੇ ਤੀਰਾਸ ਸਨ।
3 А Гомерови синове: Асханаз, Рифат и Тогарма.
ਗੋਮਰ ਦੇ ਪੁੱਤਰ: ਅਸ਼ਕਨਜ਼, ਰੀਫ਼ਥ ਅਤੇ ਤੋਗਰਮਾਹ ਸਨ।
4 А Яванови синове: Елисей, Тарсис, Китим и Доданим.
ਯਾਵਾਨ ਦੇ ਪੁੱਤਰ ਅਲੀਸ਼ਾਹ, ਤਰਸ਼ੀਸ਼, ਕਿੱਤੀਮ ਅਤੇ ਦੋਦਾਨੀਮ ਸਨ।
5 От тях се разделиха островите на народите, в техните земи, всеки според езика си, според племето си, в народите си.
ਇਨ੍ਹਾਂ ਦੇ ਘਰਾਣੇ ਪਰਾਈਆਂ ਕੌਮਾਂ ਦੇ ਟਾਪੂਆਂ ਦੇ ਦੇਸਾਂ ਵਿੱਚ ਅਜਿਹੇ ਵੰਡੇ ਗਏ ਕਿ ਉਹ ਵੱਖ-ਵੱਖ ਭਾਸ਼ਾਵਾਂ, ਟੱਬਰਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ।
6 Хамови синове: Хус, Мицраим, Фут и Ханаан.
ਹਾਮ ਦੇ ਪੁੱਤਰ: ਕੂਸ਼, ਮਿਸਰਾਇਮ, ਪੂਟ ਅਤੇ ਕਨਾਨ ਸਨ।
7 А Хусови синове: Сева, Евила, Савта, Раама и Савтека; а Раамови синове: Шева и Дедан.
ਕੂਸ਼ ਦੇ ਪੁੱਤਰ ਸਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ ਸਨ ਅਤੇ ਰਾਮਾਹ ਦੇ ਪੁੱਤਰ ਸ਼ਬਾ ਅਤੇ ਦਦਾਨ ਸਨ।
8 Хус роди и Нимрода. Той пръв стана силен на земята.
ਕੂਸ਼ ਤੋਂ ਨਿਮਰੋਦ ਜੰਮਿਆ। ਧਰਤੀ ਉੱਤੇ ਸਭ ਤੋਂ ਪਹਿਲਾ ਸੂਰਬੀਰ ਉਹ ਹੀ ਸੀ।
9 Той беше голям ловец пред Господа: затова се казва: Като Нимрода, голям Ловец пред Господа.
ਉਹ ਯਹੋਵਾਹ ਦੇ ਅੱਗੇ ਇੱਕ ਬਲਵੰਤ ਸ਼ਿਕਾਰੀ ਸੀ। ਇਸ ਲਈ ਕਿਹਾ ਜਾਂਦਾ ਹੈ, ਨਿਮਰੋਦ ਵਰਗਾ ਯਹੋਵਾਹ ਦੇ ਅੱਗੇ ਬਲਵੰਤ ਸ਼ਿਕਾਰੀ।
10 Първо тоя царува над Вавилон Ерех, Акад и Халне, в Сенаарската земя.
੧੦ਉਸ ਦੇ ਰਾਜ ਦਾ ਅਰੰਭ ਸ਼ਿਨਾਰ ਦੇ ਦੇਸ਼ ਵਿੱਚ ਬਾਬਲ, ਅਰਕ, ਅਕੱਦ, ਕਲਨੇਹ ਤੋਂ ਹੋਇਆ ਸੀ।
11 От тая земя излезе и отиде в Асирия, та съгради Ниневия, Роовот-Ир, Халах
੧੧ਉਸ ਦੇਸ਼ ਤੋਂ ਨਿੱਕਲ ਕੇ ਉਹ ਅੱਸ਼ੂਰ ਨੂੰ ਗਿਆ ਅਤੇ ਨੀਨਵਾਹ, ਰਹੋਬੋਥ-ਈਰ ਅਤੇ ਕਾਲਹ,
12 и Ресен между Ниневия и Халах (който е големия град).
੧੨ਅਤੇ ਨੀਨਵਾਹ ਅਤੇ ਕਾਲਹ ਦੇ ਵਿਚਕਾਰ ਰਸਨ ਨੂੰ ਜਿਹੜਾ ਵੱਡਾ ਸ਼ਹਿਰ ਹੈ, ਬਣਾਇਆ।
13 А Мицраим роди Лудим, Анамим, Леавим, Нафтухим.
੧੩ਮਿਸਰਾਇਮ ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ
14 Патрусим, Каслухим (от които произлязоха филистимците) и Кафторим.
੧੪ਅਤੇ ਪਤਰੂਸੀ, ਕੁਸਲੂਹੀ ਅਤੇ ਕਫ਼ਤੋਰੀ ਦਾ ਪਿਤਾ ਹੋਇਆ। (ਕੁਸਲੂਹੀ ਤੋਂ ਫ਼ਲਿਸਤੀ ਲੋਕ ਨਿੱਕਲੇ)
15 А Ханаан роди: първородния си син Сидон, после Хет,
੧੫ਕਨਾਨ ਦੇ ਵੰਸ਼ ਵਿੱਚ ਸੀਦੋਨ ਉਸ ਦਾ ਪਹਿਲੌਠਾ ਪੁੱਤਰ ਸੀ, ਤਦ ਹੇਤ,
16 евусейците, аморейците, гергесейците,
੧੬ਯਬੂਸੀ, ਅਮੋਰੀ, ਗਿਰਗਾਸ਼ੀ,
17 евейците, арукейците, асенейците,
੧੭ਹਿੱਵੀ, ਅਰਕੀ, ਸੀਨੀ,
18 арвадците, цемарейците и аматейците; и след това ханаанските племена се пръснаха.
੧੮ਅਰਵਾਦੀ, ਸਮਾਰੀ ਅਤੇ ਹਮਾਥੀ ਲੋਕ ਹੋਏ ਅਤੇ ਇਸ ਤੋਂ ਬਾਅਦ ਕਨਾਨੀਆਂ ਦੇ ਘਰਾਣੇ ਵੀ ਫੈਲ ਗਏ।
19 Пределът на ханаанците беше от Сидон, като се отива за Герар до Газа, и като се отива за Содом и Гомор, Адма и Цевоим да Лаша.
੧੯ਕਨਾਨੀਆਂ ਦੀ ਹੱਦ ਸੀਦੋਨ ਤੋਂ ਗਰਾਰ ਨੂੰ ਜਾਂਦੇ ਹੋਏ ਅੱਜ਼ਾਹ ਤੱਕ ਸੀ ਅਤੇ ਸਦੂਮ, ਅਮੂਰਾਹ, ਅਦਮਾਹ, ਸਬੋਈਮ ਨੂੰ ਜਾਂਦੇ ਹੋਏ ਲਾਸ਼ਾ ਤੱਕ ਸੀ।
20 Тия са Хамовите синове в земите си, в народите си, според племената си, според езиците си.
੨੦ਹਾਮ ਦੇ ਘਰਾਣੇ ਵਿੱਚ ਇਹ ਹੀ ਹੋਏ, ਅਤੇ ਇਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ।
21 Родиха се тъй също чада на Сима, баща на всичките Еверовци и по-стар брат на Яфета.
੨੧ਸ਼ੇਮ, ਜੋ ਸਾਰੇ ਏਬਰ ਦੇ ਵੰਸ਼ ਦਾ ਪੁਰਖਾ ਸੀ ਅਤੇ ਜੋ ਯਾਫ਼ਥ ਦਾ ਵੱਡਾ ਭਰਾ ਸੀ, ਉਸ ਦੇ ਵੀ ਪੁੱਤਰ ਜੰਮੇ।
22 Симови синове: Елам, Асур, Арфаксад, Луд и Арам.
੨੨ਸ਼ੇਮ ਦੇ ਪੁੱਤਰ: ਏਲਾਮ, ਅੱਸ਼ੂਰ, ਅਰਪਕਸਦ, ਲੂਦ ਅਤੇ ਅਰਾਮ ਸਨ।
23 А Арамови синове: Уз, Ул, Гетер и Маш.
੨੩ਅਰਾਮ ਦੇ ਪੁੱਤਰ: ਊਸ, ਹੂਲ, ਗਥਰ ਅਤੇ ਮੇਸ਼ੇਕ ਸਨ।
24 И Арфаксад роди Сала, а Сала роди Евера.
੨੪ਅਰਪਕਸਦ ਤੋਂ ਸ਼ਾਲਹ, ਸ਼ਾਲਹ ਤੋਂ ਏਬਰ ਜੰਮੇ।
25 И на Евера се родиха двама сина; името на единия беше Фалек защото в неговите дни се разпредели земята; а името на брата му беше Иоктан.
੨੫ਏਬਰ ਦੇ ਦੋ ਪੁੱਤਰ ਜੰਮੇ, ਇੱਕ ਦਾ ਨਾਮ ਪੇਲੇਗ ਸੀ, ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਤੇ ਉਹ ਦੇ ਭਰਾ ਦਾ ਨਾਮ ਯਾਕਤਾਨ ਸੀ।
26 Иоктан роди Алмодада, Шалефа, Хацармавета, Яраха.
੨੬ਯਾਕਤਾਨ ਤੋਂ ਅਲਮੋਦਾਦ, ਸ਼ਾਲਫ, ਹਸਰਮਾਵਥ, ਯਾਰਹ,
27 Адорама, Узала, Дикла,
੨੭ਹਦੋਰਾਮ, ਊਜ਼ਾਲ, ਦਿਕਲਾਹ,
28 Овала, Авимаила, Шева,
੨੮ਓਬਾਲ, ਅਬੀਮਾਏਲ, ਸ਼ਬਾ,
29 Офира, Евила и Иовава; всички тия бяха Иоктанови синове.
੨੯ਓਫੀਰ, ਹਵੀਲਾਹ ਅਤੇ ਯੋਬਾਬ ਜੰਮੇ। ਇਹ ਸਾਰੇ ਯਾਕਤਾਨ ਦੇ ਪੁੱਤਰ ਸਨ।
30 Техните поселения бяха от Меша, като се отива за Сефар, източната планина.
੩੦ਉਨ੍ਹਾਂ ਦਾ ਵਾਸ ਮੇਸ਼ਾ ਤੋਂ ਜਾਂਦੇ ਹੋਏ ਸਫ਼ਾਰ ਤੱਕ ਹੈ, ਜੋ ਪੂਰਬ ਦਾ ਇੱਕ ਪਰਬਤ ਹੈ।
31 Тия са Симовите синове в земите си, според племената си, според езиците си, според народите си.
੩੧ਇਹ ਸ਼ੇਮ ਦੇ ਪੁੱਤਰ ਹਨ, ਅਤੇ ਉਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ।
32 Тия са племената на Ноевите синове според поколенията им, в народите им; и от тях се отделиха народите по земята след потопа.
੩੨ਨੂਹ ਦੇ ਪੁੱਤਰਾਂ ਦੇ ਘਰਾਣੇ ਇਹ ਹੀ ਹਨ: ਉਨ੍ਹਾਂ ਦੀਆਂ ਕੌਮਾਂ ਦੇ ਅਨੁਸਾਰ ਉਨ੍ਹਾਂ ਦੀਆਂ ਵੰਸ਼ਾਵਲੀਆਂ ਇਹ ਹੀ ਹਨ। ਜਲ ਪਰਲੋ ਤੋਂ ਬਾਅਦ ਧਰਤੀ ਉੱਤੇ ਸਾਰੀਆਂ ਕੌਮਾਂ ਇਨ੍ਹਾਂ ਵਿੱਚੋਂ ਹੀ ਫੈਲ ਗਈਆਂ।

< Битие 10 >