< লেবীয় বই 14 >
1 ১ আর সদাপ্রভু মোশিকে বললেন,
੧ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
2 ২ “কুষ্ঠরোগীর শুচি হবার দিনের তার পক্ষে এই ব্যবস্থা হবে, তাকে যাজকের কাছে নিয়ে আসা হবে
੨ਕੋੜ੍ਹੀ ਦੇ ਸ਼ੁੱਧ ਹੋਣ ਦੇ ਦਿਨ ਦੀ ਬਿਵਸਥਾ ਇਹ ਹੈ: ਉਹ ਜਾਜਕ ਕੋਲ ਲਿਆਇਆ ਜਾਵੇ
3 ৩ যাজক শিবিরের বাইরে গিয়ে দেখবে; আরে দেখ, যদি কুষ্ঠীর কুষ্ঠরোগের ঘায়ের উপশম হয়ে থাকে,
੩ਅਤੇ ਜਾਜਕ ਡੇਰੇ ਤੋਂ ਬਾਹਰ ਨਿੱਕਲੇ ਅਤੇ ਉਸ ਕੋੜ੍ਹੀ ਨੂੰ ਵੇਖੇ ਅਤੇ ਜੇਕਰ ਉਸ ਦੇ ਕੋੜ੍ਹ ਦਾ ਰੋਗ ਚੰਗਾ ਹੋ ਗਿਆ ਹੋਵੇ,
4 ৪ তবে যাজক সেই শুচি ব্যক্তির জন্যে দুটি জীবন্ত শুচি পাখি, এরস কাঠ, লাল রঙের লোম ও এসোব, এই সব নিতে আজ্ঞা করবে।
੪ਤਦ ਜਾਜਕ ਉਸ ਨੂੰ ਜੋ ਚੰਗਾ ਹੋ ਗਿਆ ਹੈ ਆਗਿਆ ਦੇਵੇ ਕਿ ਉਹ ਦੋ ਜੀਉਂਦੇ ਅਤੇ ਸ਼ੁੱਧ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਲਿਆਵੇ,
5 ৫ আর যাজক মাটির পাত্রে বিশুদ্ধ জলের ওপরে একটি পাখি হত্যা করতে আজ্ঞা করবে।
੫ਅਤੇ ਜਾਜਕ ਇੱਕ ਪੰਛੀ ਨੂੰ ਵਗਦੇ ਪਾਣੀ ਦੇ ਉੱਤੇ ਕਿਸੇ ਮਿੱਟੀ ਦੇ ਭਾਂਡੇ ਵਿੱਚ ਵੱਢਣ ਦੀ ਆਗਿਆ ਦੇਵੇ,
6 ৬ পরে সে ঐ জীবিত পাখি, এরস কাঠ, লাল রঙের লোম ও এসোব নিয়ে ঐ বিশুদ্ধ জলের ওপরে নিহত পাখির রক্তে জীবিত পাখির সঙ্গে সে সব ডুবাবে
੬ਅਤੇ ਉਹ ਜੀਉਂਦੇ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਇਨ੍ਹਾਂ ਸਾਰਿਆਂ ਨੂੰ ਲੈ ਕੇ ਇਕੱਠੇ ਉਸ ਪੰਛੀ ਦੇ ਲਹੂ ਵਿੱਚ ਡੋਬ ਦੇਵੇ, ਜੋ ਵੱਗਦੇ ਪਾਣੀ ਉੱਤੇ ਵੱਢਿਆ ਗਿਆ ਸੀ।
7 ৭ এবং কুষ্ঠ থেকে শুচি ব্যক্তির ওপরে সাত বার ছিটিয়ে তাকে শুচি বলবে এবং ঐ জীবিত পাখিকে মাঠের দিকে ছেড়ে দেবে।
੭ਅਤੇ ਉਹ ਉਸ ਦੇ ਉੱਤੇ ਜੋ ਕੋੜ੍ਹ ਤੋਂ ਸ਼ੁੱਧ ਹੋਣ ਵਾਲਾ ਹੈ, ਸੱਤ ਵਾਰ ਛਿੜਕੇ ਅਤੇ ਉਸ ਨੂੰ ਸ਼ੁੱਧ ਠਹਿਰਾਵੇ ਅਤੇ ਜੀਉਂਦੇ ਪੰਛੀ ਨੂੰ ਖੁੱਲ੍ਹੇ ਮੈਦਾਨ ਵਿੱਚ ਉਡਾ ਦੇਵੇ।
8 ৮ তখন সেই শুচি ব্যক্তি নিজের পোশাক ধুয়ে ও সমস্ত চুল ন্যাড়া করে জলে স্নান করবে, তাতে সে শুচি হবে; তারপরে সে শিবিরে প্রবেশ করতে পারবে, কিন্তু সাত দিন নিজের তাঁবুর বাইরে থাকবে।
੮ਅਤੇ ਸ਼ੁੱਧ ਹੋਣ ਵਾਲਾ ਆਪਣੇ ਕੱਪੜਿਆਂ ਨੂੰ ਧੋਵੇ ਅਤੇ ਆਪਣਾ ਸਿਰ ਮੁਨਾ ਦੇਵੇ ਅਤੇ ਪਾਣੀ ਨਾਲ ਨਹਾਵੇ ਤਦ ਉਹ ਸ਼ੁੱਧ ਹੋਵੇਗਾ, ਇਸ ਤੋਂ ਬਾਅਦ ਉਹ ਡੇਰੇ ਵਿੱਚ ਆਵੇ ਪਰ ਸੱਤ ਦਿਨ ਤੱਕ ਆਪਣੇ ਡੇਰੇ ਤੋਂ ਬਾਹਰ ਹੀ ਵਾਸ ਕਰੇ।
9 ৯ পরে সপ্তম দিনের সে নিজের মাথার চুল, দাড়ি, ভ্রূ ও সর্বাঙ্গের লোম ন্যাড়া করবে এবং নিজের পোশাক ধুয়ে নিজে জলে স্নান করে শুচি হবে।
੯ਪਰ ਸੱਤਵੇਂ ਦਿਨ ਉਹ ਆਪਣੇ ਸਿਰ, ਆਪਣੀ ਦਾੜ੍ਹੀ ਅਤੇ ਆਪਣੇ ਭਰਵੱਟਿਆਂ ਦੇ ਵਾਲ਼ ਮੁਨਾ ਦੇਵੇ, ਸਗੋਂ ਆਪਣੇ ਸਾਰੇ ਵਾਲ਼ ਮੁਨਾ ਦੇਵੇ ਅਤੇ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਤਦ ਉਹ ਸ਼ੁੱਧ ਹੋ ਜਾਵੇਗਾ।
10 ১০ পরে অষ্টম দিনের সে নির্দোষ দুটি মেষশাবক, এক বছরের নির্দোষ একটি মেষবত্সা ও ভক্ষ্য নৈবেদ্যের জন্য তেল মেশানো [এক ঐফা] সূজির দশ অংশের তিন অংশ ও এক লোগ তেল নেবে।
੧੦ਅੱਠਵੇਂ ਦਿਨ ਉਹ ਦੋਸ਼ ਰਹਿਤ ਦੋ ਲੇਲੇ ਅਤੇ ਇੱਕ ਸਾਲ ਦੀ ਦੋਸ਼ ਰਹਿਤ ਲੇਲੀ ਅਤੇ ਮੈਦੇ ਦੀ ਭੇਟ ਲਈ ਤੇਲ ਨਾਲ ਰਲਾਏ ਹੋਏ ਏਫ਼ਾਹ ਦਾ ਤਿੰਨ ਤਿਹਾਈ ਹਿੱਸਾ ਮੈਦਾ ਅਤੇ ਇੱਕ ਕੁੱਪੀ ਤੇਲ ਲਿਆਵੇ।
11 ১১ পরে শুচীকারী যাজক ঐ শুচি লোকটিকে এবং ঐ সব জিনিস নিয়ে সমাগম তাঁবুর দরজার সামনে সদাপ্রভুর সামনে রাখবে।
੧੧ਤਦ ਉਹ ਜਾਜਕ ਜੋ ਸ਼ੁੱਧ ਕਰਨ ਦੀ ਬਿਧੀ ਨੂੰ ਕਰਦਾ ਹੈ, ਉਸ ਸ਼ੁੱਧ ਹੋਣ ਵਾਲੇ ਮਨੁੱਖ ਨੂੰ ਇਨ੍ਹਾਂ ਵਸਤੂਆਂ ਸਮੇਤ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਸਾਹਮਣੇ ਖੜ੍ਹਾ ਕਰੇ।
12 ১২ পরে যাজক একটি মেষশাবক নিয়ে অপরাধের বলিরূপে উৎসর্গ করবে এবং তা ও সেই এক লোগ তেল দোলনীয় নৈবেদ্যরূপে সদাপ্রভুর সামনে দোলাবে।
੧੨ਤਦ ਜਾਜਕ ਇੱਕ ਲੇਲਾ ਲੈ ਕੇ ਦੋਸ਼ ਬਲੀ ਦੀ ਭੇਟ ਕਰਕੇ ਉਸ ਨੂੰ ਚੜ੍ਹਾਵੇ ਅਤੇ ਉਸ ਕੁੱਪੀ ਤੇਲ ਨੂੰ ਲੈ ਕੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ।
13 ১৩ যে জায়গায় পাপের বলি ও হোমবলি হত্যা করা যায়, সেই পবিত্র জায়গায় ঐ মেষশাবকটিকে হত্যা করবে, কারণ অপরাধের বলি পাপের বলির মতো যাজকের অংশ; তা অতি পবিত্র।
੧੩ਉਹ ਉਸ ਲੇਲੇ ਨੂੰ ਉਸੇ ਸਥਾਨ ਵਿੱਚ ਵੱਢੇ ਜਿੱਥੇ ਉਹ ਪਾਪ ਬਲੀ ਅਤੇ ਹੋਮ ਬਲੀ ਪਸ਼ੂਆਂ ਨੂੰ ਵੱਢਦੇ ਹਨ ਅਰਥਾਤ ਪਵਿੱਤਰ ਸਥਾਨ ਵਿੱਚ ਕਿਉਂਕਿ ਜਿਵੇਂ ਪਾਪ ਬਲੀ ਦੀ ਭੇਟ ਜਾਜਕ ਦੀ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਵੀ ਉਸੇ ਦੀ ਹੈ, ਉਹ ਅੱਤ ਪਵਿੱਤਰ ਹੈ।
14 ১৪ আর যাজক ঐ অপরাধের বলি নিয়ে বলির কিছুটা রক্ত নিয়ে ঐ শুচি ব্যক্তির ডান কানের শেষে, ডান হাতের বুড়ো আঙ্গুলে ও ডান পায়ের বুড়ো আঙ্গুলে দেবে।
੧੪ਜਾਜਕ ਦੋਸ਼ ਬਲੀ ਦੀ ਭੇਟ ਦੇ ਲਹੂ ਤੋਂ ਕੁਝ ਲਵੇ ਅਤੇ ਜੋ ਸ਼ੁੱਧ ਹੋਣ ਵਾਲਾ ਹੈ ਉਸ ਦੇ ਸੱਜੇ ਕੰਨ ਦੇ ਸਿਰੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਾਵੇ।
15 ১৫ আর যাজক সেই এক লোগ তেলের কিছুটা নিজের বাম হাতের তালুতে ঢালবে।
੧੫ਫੇਰ ਜਾਜਕ ਉਸ ਪਾਉ ਤੇਲ ਵਿੱਚੋਂ ਕੁਝ ਲੈ ਕੇ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਪਾਵੇ,
16 ১৬ পরে যাজক সেই বাম হাতে অবস্থিত তেলে নিজের ডান হাতের আঙ্গুল ডুবিয়ে আঙ্গুলের দ্বারা সেই তেল থেকে কিছু কিছু করে সাত বার সদাপ্রভুর সামনে ছিটিয়ে দেবে।
੧੬ਅਤੇ ਜਾਜਕ ਆਪਣੀ ਸੱਜੇ ਹੱਥ ਦੀ ਉਂਗਲ ਨੂੰ ਆਪਣੇ ਖੱਬੇ ਹੱਥ ਦੀ ਤਲੀ ਦੇ ਤੇਲ ਵਿੱਚ ਡੋਬ ਕੇ ਉਸ ਤੇਲ ਵਿੱਚੋਂ ਕੁਝ ਯਹੋਵਾਹ ਦੇ ਅੱਗੇ ਸੱਤ ਵਾਰੀ ਛਿੜਕੇ,
17 ১৭ আর নিজের হাতে অবস্থিত বাকি তেলের কিছুটা নিয়ে যাজক শুচি ব্যক্তির ডান কানের শেষে, ডান হাতের বুড়ো আঙ্গুলে ও ডান পায়ে বুড়ো আঙ্গুলে ঐ অপরাধের বলির রক্তের ওপরে দেবে।
੧੭ਅਤੇ ਬਾਕੀ ਤੇਲ ਜੋ ਉਸ ਦੇ ਹੱਥ ਵਿੱਚ ਹੈ, ਜਾਜਕ ਉਸ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਉੱਤੇ ਲਗਾਵੇ।
18 ১৮ পরে যাজক নিজের হাতে অবস্থিত বাকি তেল নিয়ে ঐ শুচি ব্যক্তির মাথায় দেবে এবং যাজক সদাপ্রভুর সামনে তার জন্যে প্রায়শ্চিত্ত করবে।
੧੮ਅਤੇ ਜੋ ਤੇਲ ਜਾਜਕ ਦੇ ਹੱਥ ਵਿੱਚ ਬਚ ਜਾਵੇ ਉਸ ਨੂੰ ਉਹ ਸ਼ੁੱਧ ਹੋਣ ਵਾਲੇ ਦੇ ਸਿਰ ਉੱਤੇ ਡੋਲ੍ਹ ਦੇਵੇ ਅਤੇ ਜਾਜਕ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ।
19 ১৯ আর যাজক পাপের বলিদান করবে এবং সেই শুচি ব্যক্তির অশৌচের জন্য প্রায়শ্চিত্ত করবে, তারপরে হোমবলি হত্যা করবে।
੧੯ਜਾਜਕ ਪਾਪ ਬਲੀ ਦੀ ਭੇਟ ਚੜ੍ਹਾਵੇ ਅਤੇ ਉਸ ਦੇ ਲਈ ਜੋ ਆਪਣੀ ਅਸ਼ੁੱਧਤਾ ਤੋਂ ਸ਼ੁੱਧ ਹੋਣ ਵਾਲਾ ਹੈ ਪ੍ਰਾਸਚਿਤ ਕਰੇ ਅਤੇ ਇਸ ਤੋਂ ਬਾਅਦ ਹੋਮ ਬਲੀ ਦੀ ਭੇਟ ਨੂੰ ਵੱਢ ਦੇਵੇ।
20 ২০ আর যাজক হোমবলি ও ভক্ষ্য নৈবেদ্য বেদিতে উৎসর্গ করবে এবং যাজক তার জন্য প্রায়শ্চিত্ত করবে; তাতে সে শুচি হবে।
੨੦ਤਦ ਜਾਜਕ ਹੋਮ ਬਲੀ ਦੀ ਭੇਟ ਅਤੇ ਮੈਦੇ ਦੀ ਭੇਟ ਜਗਵੇਦੀ ਉੱਤੇ ਚੜ੍ਹਾਵੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਤਾਂ ਉਹ ਸ਼ੁੱਧ ਹੋ ਜਾਵੇਗਾ।
21 ২১ আর সে ব্যক্তি যদি গরিব হয়, এত আনতে তার সামর্থ্য না থাকে, তবে সে নিজের জন্য প্রায়শ্চিত্ত করার জন্যে দোলনীয় অপরাধের বলির জন্যে একটি মেষশাবক ও ভক্ষ্য নৈবেদ্য, তেল মেশানো [এক ঐফা] সূজির দশ অংশের এক অংশ ও এক লোগ তেল
੨੧ਜੇਕਰ ਉਹ ਕੰਗਾਲ ਹੋਵੇ ਅਤੇ ਇਨ੍ਹਾਂ ਸਭਨਾਂ ਵਿੱਚੋਂ ਕੁਝ ਨਾ ਲਿਆ ਸਕੇ ਤਾਂ ਉਹ ਆਪਣੇ ਲਈ ਪ੍ਰਾਸਚਿਤ ਕਰਨ ਲਈ ਦੋਸ਼ ਬਲੀ ਦੇ ਲਈ ਇੱਕ ਲੇਲਾ ਹਿਲਾਉਣ ਦੀ ਭੇਟ ਕਰਕੇ, ਅਤੇ ਤੇਲ ਰਲਿਆ ਹੋਇਆ ਏਫ਼ਾਹ ਦਾ ਦਸਵਾਂ ਹਿੱਸਾ ਮੈਦਾ, ਮੈਦੇ ਦੀ ਭੇਟ ਲਈ ਅਤੇ ਇੱਕ ਪਾਉ ਤੇਲ ਲਿਆਵੇ,
22 ২২ এবং নিজের সামর্থ্য অনুসারে দুটি ঘুঘু কিংবা দুটি পায়রার শাবক আনবে; তার একটি পাপের বলি, অন্যটি হোমবলি হবে।
੨੨ਅਤੇ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲਿਆਵੇ ਜੋ ਉਹ ਲਿਆ ਸਕਦਾ ਹੈ, ਇਨ੍ਹਾਂ ਵਿੱਚੋਂ ਇੱਕ ਤਾਂ ਪਾਪ ਬਲੀ ਦੀ ਭੇਟ ਲਈ ਅਤੇ ਦੂਜਾ ਹੋਮ ਬਲੀ ਦੀ ਭੇਟ ਲਈ ਹੋਵੇ।
23 ২৩ পরে অষ্টম দিনের সে নিজের শুচি করার জন্যে সমাগম তাঁবুর দরজার সামনে সদাপ্রভুর সামনে যাজকের কাছে তাদেরকে আনবে।
੨੩ਅੱਠਵੇਂ ਦਿਨ ਉਹ ਇਨ੍ਹਾਂ ਸਾਰਿਆਂ ਨੂੰ ਆਪਣੇ ਸ਼ੁੱਧ ਕਰਨ ਲਈ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਉੱਤੇ ਯਹੋਵਾਹ ਦੇ ਸਨਮੁਖ ਜਾਜਕ ਦੇ ਕੋਲ ਲਿਆਵੇ।
24 ২৪ পরে যাজক অপরাধের বলির মেষশাবক ও উক্ত এক লোগ তেল নিয়ে সদাপ্রভুর সামনে দোলনীয় নৈবেদ্যের জন্যে তা দোলাবে।
੨੪ਤਦ ਜਾਜਕ ਦੋਸ਼ ਬਲੀ ਦੀ ਭੇਟ ਦੇ ਲੇਲੇ ਨੂੰ ਅਤੇ ਪਾਉ ਤੇਲ ਨੂੰ ਲੈ ਕੇ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ।
25 ২৫ পরে সে অপরাধের বলির মেষশাবক হত্যা করবে এবং যাজক অপরাধের বলির কিছু রক্ত নিয়ে শুচি ব্যক্তির ডান কানের শেষে ও তার ডান হাতের বুড়ো আঙ্গুলে ও ডান পায়ের বুড়ো আঙ্গুলে দেবে।
੨੫ਫੇਰ ਉਹ ਦੋਸ਼ ਬਲੀ ਦੀ ਭੇਟ ਦੇ ਲੇਲੇ ਨੂੰ ਵੱਢ ਦੇਵੇ ਅਤੇ ਜਾਜਕ ਉਸ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਗਾਵੇ।
26 ২৬ পরে যাজক সেই তেল থেকে কিছুটা নিয়ে নিজের বাম হাতের তালুতে ঢালবে।
੨੬ਫੇਰ ਜਾਜਕ ਉਸ ਵਿੱਚੋਂ ਕੁਝ ਤੇਲ ਲੈ ਕੇ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਪਾਵੇ,
27 ২৭ আর যাজক ডান হাতের আঙ্গুল দিয়ে বাম হাতে অবস্থিত তেল থেকে কিছু কিছু করে সাত বার সদাপ্রভুর সামনে ছিটিয়ে দেবে।
੨੭ਅਤੇ ਜਾਜਕ ਆਪਣੇ ਸੱਜੇ ਹੱਥ ਦੀ ਉਂਗਲ ਨਾਲ ਆਪਣੇ ਖੱਬੇ ਹੱਥ ਦੀ ਤਲੀ ਵਿੱਚੋਂ ਕੁਝ ਤੇਲ ਲੈ ਕੇ ਸੱਤ ਵਾਰੀ ਯਹੋਵਾਹ ਦੇ ਅੱਗੇ ਛਿੜਕੇ।
28 ২৮ আর যাজক নিজের হাতে অবস্থিত তেল থেকে কিছুটা নিয়ে শুচি ব্যক্তির ডান কানের শেষে, ডান হাতের বুড়ো আঙ্গুলে ও ডান পায়ের বুড়ো আঙ্গুলে অপরাধের বলির রক্তের জায়গার ওপরে দেবে।
੨੮ਫੇਰ ਜਾਜਕ ਆਪਣੇ ਹੱਥ ਦੇ ਤੇਲ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਦੇ ਉੱਤੇ ਲਗਾਵੇ,
29 ২৯ আর যাজক ব্যক্তির জন্যে সদাপ্রভুর সামনে প্রায়শ্চিত্ত করার জন্য নিজের হাতে অবস্থিত বাকি তেল তার মাথায় দেবে।
੨੯ਅਤੇ ਬਾਕੀ ਤੇਲ ਜੋ ਜਾਜਕ ਦੇ ਹੱਥ ਵਿੱਚ ਰਹਿ ਜਾਵੇ ਉਸ ਨੂੰ ਉਹ ਸ਼ੁੱਧ ਹੋਣ ਵਾਲੇ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰਨ ਲਈ ਉਸ ਦੇ ਸਿਰ ਉੱਤੇ ਪਾ ਦੇਵੇ।
30 ৩০ পরে সে সামর্থ্য অনুসারে দেওয়া দুটি ঘুঘুর কিংবা পায়রাশাবকের মধ্যে একটি উৎসর্গ করবে;
੩੦ਤਦ ਉਹ ਉਨ੍ਹਾਂ ਘੁੱਗੀਆਂ ਜਾਂ ਕਬੂਤਰਾਂ ਦੇ ਬੱਚਿਆਂ ਵਿੱਚੋਂ ਜੋ ਉਹ ਲਿਆ ਸਕਿਆ, ਇੱਕ ਨੂੰ ਚੜ੍ਹਾਵੇ,
31 ৩১ অর্থাৎ সামর্থ্য অনুসারে ভক্ষ্য নৈবেদ্যের সঙ্গে একটি পাপের বলি, অন্যটি হোমবলি রূপে উৎসর্গ করবে এবং যাজক শুচি ব্যক্তির জন্যে সদাপ্রভুর সামনে প্রায়শ্চিত্ত করবে।
੩੧ਅਰਥਾਤ ਜੋ ਪੰਛੀ ਉਹ ਲਿਆ ਸਕਿਆ ਉਨ੍ਹਾਂ ਵਿੱਚੋਂ ਉਹ ਇੱਕ ਨੂੰ ਪਾਪ ਬਲੀ ਦੀ ਭੇਟ ਲਈ ਅਤੇ ਦੂਜੇ ਨੂੰ ਮੈਦੇ ਦੀ ਭੇਟ ਸਮੇਤ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ, ਇਸ ਤਰ੍ਹਾਂ ਜਾਜਕ ਸ਼ੁੱਧ ਹੋਣ ਵਾਲੇ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ।
32 ৩২ কুষ্ঠরোগের ঘা বিশিষ্ট যে ব্যক্তি নিজের শুদ্ধতার বিষয়ে সামর্থ্যহীন, তার জন্য এই ব্যবস্থা।”
੩੨ਜਿਸ ਨੂੰ ਕੋੜ੍ਹ ਦਾ ਰੋਗ ਹੋਇਆ ਹੋਵੇ ਅਤੇ ਉਹ ਇਸ ਯੋਗ ਨਾ ਹੋਵੇ ਕਿ ਉਹ ਸ਼ੁੱਧਤਾਈ ਦੀਆਂ ਵਸਤੂਆਂ ਨੂੰ ਲਿਆ ਸਕੇ, ਉਸ ਦੇ ਲਈ ਇਹੋ ਬਿਵਸਥਾ ਹੈ।
33 ৩৩ পরে সদাপ্রভু মোশি ও হারোণকে বললেন,
੩੩ਫੇਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,
34 ৩৪ “আমি যে দেশ অধিকারের জন্যে তোমাদেরকে দেব, সেই কনান দেশে তোমাদের প্রবেশের পর যদি আমি তোমাদের অধিকার করা দেশের কোনো গৃহে কুষ্ঠরোগের কলঙ্ক বিস্তার করি,
੩੪ਜਦ ਤੁਸੀਂ ਕਨਾਨ ਦੇਸ ਵਿੱਚ ਪਹੁੰਚ ਜਾਓ ਜਿਹੜਾ ਮੈਂ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹਾਂ, ਤਾਂ ਜੇਕਰ ਮੈਂ ਉਸ ਦੇਸ ਦੇ ਕਿਸੇ ਘਰ ਵਿੱਚ ਕੋੜ੍ਹ ਦਾ ਰੋਗ ਪਾ ਦੇਵਾਂ,
35 ৩৫ তবে সে গৃহের স্বামী এসে যাজককে এই সংবাদ দেবে, আমার দৃষ্টিতে গৃহে কলঙ্কের মত দেখা দিচ্ছে।
੩੫ਤਾਂ ਉਸ ਘਰ ਦਾ ਮਾਲਕ ਜਾਜਕ ਦੇ ਕੋਲ ਆ ਕੇ ਆਖੇ, ਮੈਨੂੰ ਅਜਿਹਾ ਪਰਤੀਤ ਹੁੰਦਾ ਹੈ ਕਿ ਘਰ ਵਿੱਚ ਕੋਈ ਰੋਗ ਹੈ।
36 ৩৬ তারপরে গৃহের সব জিনিস যেন অশুচি না হয়, এই জন্যে ঐ কলঙ্ক দেখার জন্য যাজকের প্রবেশের পুর্বে গৃহ শূন্য করতে যাজক আজ্ঞা করবে; পরে যাজক দেখতে প্রবেশ করবে।
੩੬ਤਦ ਜਾਜਕ ਉਸ ਘਰ ਨੂੰ ਜਾਂਚਣ ਲਈ ਜਾਣ ਤੋਂ ਪਹਿਲਾਂ ਹੁਕਮ ਦੇਵੇ ਕਿ ਉਸ ਘਰ ਨੂੰ ਖਾਲੀ ਕੀਤਾ ਜਾਵੇ, ਅਜਿਹਾ ਨਾ ਹੋਵੇ ਕਿ ਜੋ ਕੁਝ ਘਰ ਦੇ ਵਿੱਚ ਹੈ ਅਸ਼ੁੱਧ ਹੋ ਜਾਵੇ। ਇਸ ਤੋਂ ਬਾਅਦ ਜਾਜਕ ਘਰ ਨੂੰ ਜਾਂਚਣ ਲਈ ਅੰਦਰ ਜਾਵੇ।
37 ৩৭ আর সে সেই কলঙ্ক দেখবে; আর দেখ, যদি গৃহের ভিত্তিতে কলঙ্ক নিম্ন ও ঈষৎ হলুদ কিংবা লাল হয় এবং তার দৃষ্টি থেকে নিম্ন বোধ হয়,
੩੭ਤਦ ਉਹ ਉਸ ਰੋਗ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਹਰੀਆਂ ਜਾਂ ਲਾਲ ਖੋਖਲੀਆਂ ਲਕੀਰਾਂ ਵਰਗੀਆਂ ਹੋਣ ਅਤੇ ਕੰਧ ਨਾਲੋਂ ਡੂੰਘੀਆਂ ਵਿਖਾਈ ਦੇਣ,
38 ৩৮ তবে যাজক গৃহ থেকে বের হয়ে গৃহের দরজায় গিয়ে সাত দিন ঐ গৃহ আবদ্ধ করে রাখবে।
੩੮ਤਾਂ ਜਾਜਕ ਘਰ ਦੇ ਦਰਵਾਜ਼ੇ ਤੋਂ ਬਾਹਰ ਨਿੱਕਲ ਕੇ ਘਰ ਨੂੰ ਸੱਤ ਦਿਨ ਤੱਕ ਬੰਦ ਕਰ ਦੇਵੇ।
39 ৩৯ সপ্তম দিনের যাজক আবার এসে দেখবে; আর দেখ, গৃহের দেওয়ালে সেই কলঙ্ক যদি বেড়ে থাকে,
੩੯ਅਤੇ ਸੱਤਵੇਂ ਦਿਨ ਜਾਜਕ ਫੇਰ ਆਵੇ ਅਤੇ ਵੇਖੇ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਫੈਲ ਗਿਆ ਹੋਵੇ,
40 ৪০ তবে যাজক আজ্ঞা করবে, যেন কলঙ্কবিশিষ্ট পাথর সব তুলে দিয়ে লোকেরা শহরের বাইরে অশুচি জায়গায় ফেলে দেয়।
੪੦ਤਾਂ ਜਾਜਕ ਹੁਕਮ ਦੇਵੇ ਕਿ ਉਹ ਉਨ੍ਹਾਂ ਪੱਥਰਾਂ ਨੂੰ ਜਿਨ੍ਹਾਂ ਦੇ ਵਿੱਚ ਰੋਗ ਹੈ, ਕੱਢ ਕੇ ਲੈ ਜਾਣ ਅਤੇ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟ ਦੇਣ।
41 ৪১ পরে সে গৃহের ভিতরের চারিদিক ঘর্ষণ করাবে ও তারা সেই ঘর্ষণের ধূলা শহরের বাইরে অশুচি জায়গায় ফেলে দেবে।
੪੧ਉਹ ਉਸ ਘਰ ਨੂੰ ਅੰਦਰੋਂ ਚੁਫ਼ੇਰਿਓਂ ਛਿਲਵਾ ਦੇਵੇ ਅਤੇ ਉਹ ਉਸ ਮਿੱਟੀ ਨੂੰ ਜੋ ਛਿੱਲੀ ਗਈ ਹੈ, ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟ ਦੇਣ।
42 ৪২ আর তারা অন্য পাথর নিয়ে সেই পাথরের জায়গায় বসাবে ও অন্য প্রলেপ দিয়ে গৃহ লেপন করবে।
੪੨ਉਹ ਦੂਜੇ ਪੱਥਰ ਲੈ ਕੇ ਉਨ੍ਹਾਂ ਨੂੰ ਪੁਰਾਣੇ ਪੱਥਰਾਂ ਦੇ ਸਥਾਨ ਉੱਤੇ ਲਗਾ ਦੇਣ ਅਤੇ ਜਾਜਕ ਹੋਰ ਚੂਨਾ ਲੈ ਕੇ ਘਰ ਨੂੰ ਲਿੱਪੇ।
43 ৪৩ এই ভাবে পাথর তুলে ফেললে এবং গৃহ ঘর্ষণ ও লেপন করলে পর যদি আবার কলঙ্ক জন্মে গৃহে ছড়িয়ে যায়, তবে যাজক এসে দেখবে;
੪੩ਪਰ ਜੇਕਰ ਪੱਥਰਾਂ ਨੂੰ ਕੱਢਣ ਅਤੇ ਘਰ ਨੂੰ ਛਿੱਲਣ ਅਤੇ ਲਿੱਪਣ ਤੋਂ ਬਾਅਦ ਉਹ ਰੋਗ ਘਰ ਵਿੱਚ ਫੇਰ ਫੁੱਟ ਨਿੱਕਲੇ,
44 ৪৪ আর দেখ, যদি ঐ গৃহে কলঙ্ক বেড়ে থাকে, তবে সেই গৃহে ক্ষতিকারক কুষ্ঠ আছে, সেই গৃহ অশুচি।
੪੪ਤਾਂ ਜਾਜਕ ਆ ਕੇ ਵੇਖੇ ਅਤੇ ਵੇਖੋ, ਜੇਕਰ ਉਹ ਰੋਗ ਘਰ ਵਿੱਚ ਫੈਲ ਗਿਆ ਹੋਵੇ, ਤਾਂ ਉਹ ਘਰ ਵਿੱਚ ਫੈਲਣ ਵਾਲਾ ਕੋੜ੍ਹ ਹੈ ਅਤੇ ਉਹ ਅਸ਼ੁੱਧ ਹੈ।
45 ৪৫ লোকেরা ঐ গৃহ ভেঙে ফেলবে এবং গৃহের পাথর, কাঠ ও প্রলেপ সকল শহরের বাইরে অশুচি জায়গায় নিয়ে যাবে।
੪੫ਉਹ ਉਸ ਘਰ ਨੂੰ ਢਾਹ ਦੇਵੇ ਅਤੇ ਉਸ ਦੇ ਪੱਥਰ, ਲੱਕੜੀਆਂ ਅਤੇ ਸਾਰੇ ਚੂਨੇ ਨੂੰ ਸ਼ਹਿਰ ਤੋਂ ਬਾਹਰ ਜਾ ਕੇ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟਵਾ ਦੇਵੇ।
46 ৪৬ আর ঐ গৃহ যতক্ষণ আবদ্ধ থাকে, ততক্ষণ যে কেউ তার ভিতরে যায়, সে সন্ধ্যা পর্যন্ত অশুচি থাকবে।
੪੬ਜਦ ਤੱਕ ਉਹ ਘਰ ਬੰਦ ਰਹੇ, ਤਦ ਤੱਕ ਜੋ ਕੋਈ ਉਸ ਘਰ ਵਿੱਚ ਵੜੇ, ਉਹ ਸ਼ਾਮ ਤੱਕ ਅਸ਼ੁੱਧ ਰਹੇ।
47 ৪৭ আর যে কেউ সেই গৃহে শোয়, সে নিজের পোশাক ধোবে এবং যে কেউ সেই গৃহে খায়, সেও নিজের পোশাক ধোবে।
੪੭ਅਤੇ ਜਿਹੜਾ ਉਸ ਘਰ ਵਿੱਚ ਲੰਮਾ ਪਵੇ, ਉਹ ਆਪਣੇ ਕੱਪੜੇ ਧੋ ਲਵੇ ਅਤੇ ਜਿਹੜਾ ਉਸ ਘਰ ਵਿੱਚ ਖਾਣਾ ਖਾਵੇ ਉਹ ਵੀ ਆਪਣੇ ਕੱਪੜੇ ਧੋ ਲਵੇ।
48 ৪৮ আর যদি যাজক প্রবেশ করে দেখে, আর দেখ, সেই গৃহ লেপনের পর আর বাড়েনি, তবে যাজক সেই গৃহকে শুচি বলবে; কারণ কলঙ্কের উপশম হয়েছে।
੪੮ਜੇਕਰ ਜਾਜਕ ਉਸ ਘਰ ਵਿੱਚ ਆ ਕੇ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਘਰ ਨੂੰ ਲਿੱਪਣ ਤੋਂ ਬਾਅਦ ਉਹ ਰੋਗ ਉਸ ਘਰ ਵਿੱਚ ਨਾ ਫੈਲਿਆ ਹੋਵੇ ਤਾਂ ਉਹ ਉਸ ਘਰ ਨੂੰ ਸ਼ੁੱਧ ਠਹਿਰਾਵੇ ਕਿਉਂ ਜੋ ਰੋਗ ਚੰਗਾ ਹੋ ਗਿਆ ਹੈ।
49 ৪৯ পরে সে ঐ গৃহ শুচি করার জন্যে দুটি পাখি, এরসকাঠ, লাল রঙয়ের লোম ও এসোব নেবে
੪੯ਅਤੇ ਉਸ ਘਰ ਨੂੰ ਸ਼ੁੱਧ ਕਰਨ ਲਈ, ਉਹ ਦੋ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਲਵੇ।
50 ৫০ এবং মাটির পাত্রে বিশুদ্ধ জলের ওপরে একটি পাখি হত্যা করবে।
੫੦ਉਹ ਪੰਛੀਆਂ ਵਿੱਚੋਂ ਕਿਸੇ ਇੱਕ ਨੂੰ ਵੱਗਦੇ ਪਾਣੀ ਉੱਤੇ ਮਿੱਟੀ ਦੇ ਭਾਂਡੇ ਵਿੱਚ ਵੱਢੇ।
51 ৫১ পরে সে ঐ এরসকাঠ, এসোব, লাল রঙয়ের লোম ও জীবিত পাখি, এই সব নিয়ে নিহত পাখির রক্তে ও বিশুদ্ধ জলে ডুবিয়ে সাত বার গৃহে ছিটিয়ে দেবে।
੫੧ਤਦ ਉਹ ਦਿਆਰ ਦੀ ਲੱਕੜ, ਜੂਫ਼ਾ ਅਤੇ ਕਿਰਮਚੀ ਕੱਪੜੇ ਅਤੇ ਜੀਉਂਦੇ ਪੰਛੀ ਨੂੰ ਲੈ ਕੇ ਉਸ ਵੱਢੇ ਹੋਏ ਪੰਛੀ ਦੇ ਲਹੂ ਵਿੱਚ ਅਤੇ ਵਗਦੇ ਪਾਣੀ ਵਿੱਚ ਡੋਬੇ ਅਤੇ ਉਸ ਘਰ ਉੱਤੇ ਸੱਤ ਵਾਰੀ ਛਿੜਕੇ।
52 ৫২ এইরূপে পাখির রক্ত, বিশুদ্ধ জল, জীবিত পাখি, এরসকাঠ, এসোব ও লাল রঙয়ের লোম, এই সবের দ্বারা সেই গৃহ শুচি করবে।
੫੨ਇਸ ਤਰ੍ਹਾਂ ਉਹ ਪੰਛੀ ਦੇ ਲਹੂ, ਵਗਦੇ ਪਾਣੀ, ਜੀਉਂਦੇ ਪੰਛੀ, ਦਿਆਰ ਦੀ ਲੱਕੜ, ਜੂਫ਼ੇ ਅਤੇ ਕਿਰਮਚੀ ਕੱਪੜੇ ਨਾਲ ਉਸ ਘਰ ਨੂੰ ਸ਼ੁੱਧ ਕਰੇ।
53 ৫৩ পরে ঐ জীবিত পাখিকে শহরের বাইরে মাঠের দিকে ছেড়ে দেবে এবং গৃহের জন্য প্রায়শ্চিত্ত করবে; তাতে তা শুচি হবে।
੫੩ਪਰ ਉਸ ਜੀਉਂਦੇ ਪੰਛੀ ਨੂੰ ਸ਼ਹਿਰ ਤੋਂ ਬਾਹਰ ਖੁੱਲ੍ਹੇ ਮੈਦਾਨ ਵਿੱਚ ਉਡਾ ਦੇਵੇ, ਇਸ ਤਰ੍ਹਾਂ ਉਹ ਉਸ ਘਰ ਦੇ ਲਈ ਪ੍ਰਾਸਚਿਤ ਕਰੇ ਤਦ ਉਹ ਸ਼ੁੱਧ ਹੋਵੇਗਾ।
54 ৫৪ এই ব্যবস্থা সর্বপ্রকার কুষ্ঠরোগের,
੫੪ਹਰ ਪ੍ਰਕਾਰ ਦੇ ਕੋੜ੍ਹ ਦੇ ਰੋਗ ਅਤੇ ਦਾਦ ਲਈ ਇਹੋ ਬਿਵਸਥਾ ਹੈ,
55 ৫৫ শ্বিত্ররোগের, পোশাকে অবস্থিত কুষ্ঠের ও গৃহের
੫੫ਕੱਪੜਿਆਂ ਦਾ ਅਤੇ ਘਰ ਦਾ ਕੋੜ੍ਹ,
56 ৫৬ এবং শোথ, ফুসকুড়ি ও স্বেতির দাগের;
੫੬ਅਤੇ ਸੋਜ, ਪੱਪੜੀ, ਅਤੇ ਦਾਗ ਦੇ ਲਈ
57 ৫৭ এই সব কোন দিনের অশুচি ও কোন্ দিনের শুচী, তা জানাবার জন্য; কুষ্ঠরোগের এই ব্যবস্থা।”
੫੭ਅਸ਼ੁੱਧ ਅਤੇ ਸ਼ੁੱਧ ਬਾਰੇ ਸਮਝਾਉਣ ਲਈ ਕੋੜ੍ਹ ਦੀ ਬਿਵਸਥਾ ਇਹ ਹੀ ਹੈ।