< লেবীয় বই 13 >
1 ১ আর সদাপ্রভু মোশি ও হারোণকে বললেন,
੧ਫੇਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,
2 ২ যদি কোনো মানুষের শরীরের চামড়ায় শোথ কিংবা খোস কিংবা উজ্জ্বল দাগ হয়, আর তা শরীরের গুরুতর চরম রোগের ঘায়ের মতো হয়, তবে সে হারোণ যাজকের কাছে কিংবা তার ছেলে যাজকদের মধ্যে কারো কাছে আনা হবে।
੨ਜੇ ਕਿਸੇ ਮਨੁੱਖ ਦੇ ਸਰੀਰ ਦੀ ਚਮੜੀ ਵਿੱਚ ਸੋਜ, ਜਾਂ ਪਪੜੀ, ਜਾਂ ਦਾਗ ਹੋਵੇ ਅਤੇ ਇਹ ਉਸ ਦੇ ਸਰੀਰ ਦੇ ਚਮੜੀ ਵਿੱਚ ਕੋੜ੍ਹ ਵਰਗਾ ਵਿਖਾਈ ਦੇਵੇ, ਤਾਂ ਉਹ ਹਾਰੂਨ ਜਾਜਕ ਦੇ ਕੋਲ ਜਾਂ ਉਸ ਦੇ ਪੁੱਤਰਾਂ ਵਿੱਚੋਂ ਜੋ ਜਾਜਕ ਹੋਵੇ, ਉਸ ਦੇ ਕੋਲ ਲਿਆਇਆ ਜਾਵੇ।
3 ৩ পরে যাজক তার শরীরের চামড়ায় অবস্থিত ঘা দেখবে; যদি ঘায়ের লোম সাদা হয়ে থাকে এবং ঘা যদি দেখতে শরীরের চামড়ার থেকে নিম্ন মনে হয়, তবে তা কুষ্ঠরোগের ঘা, তা দেখে যাজক তাকে অশুচি বলবে।
੩ਅਤੇ ਜਾਜਕ ਉਸ ਦੇ ਸਰੀਰ ਦੀ ਚਮੜੀ ਵਿੱਚ ਉਸ ਰੋਗ ਨੂੰ ਜਾਂਚੇ ਅਤੇ ਜੇਕਰ ਉਸ ਰੋਗ ਦੇ ਸਥਾਨ ਤੇ ਵਾਲ਼ ਚਿੱਟੇ ਹੋ ਗਏ ਹੋਣ ਅਤੇ ਰੋਗ ਉਸ ਦੀ ਚਮੜੀ ਨਾਲੋਂ ਡੂੰਘਾ ਦਿਸੇ ਤਾਂ ਉਹ ਜਾਣ ਲਵੇ ਕਿ ਇਹ ਕੋੜ੍ਹ ਦਾ ਰੋਗ ਹੈ ਤਾਂ ਜਾਜਕ ਉਸ ਨੂੰ ਵੇਖ ਕੇ ਅਸ਼ੁੱਧ ਆਖੇ।
4 ৪ আর উজ্জ্বল দাগ যদি তার শরীরের চামড়া সাদা হয়, কিন্তু দেখতে চামড়ার থেকে নিম্ন না হয় এবং তার লোম সাদা না হয়ে থাকে, তবে যার ঘা হয়েছে, যাজক তাকে সাত দিন আলাদা করে রাখবে।
੪ਪਰ ਜੇਕਰ ਉਹ ਦਾਗ ਉਸ ਦੀ ਚਮੜੀ ਵਿੱਚ ਚਿੱਟਾ ਹੋਵੇ ਅਤੇ ਵੇਖਣ ਵਿੱਚ ਚਮੜੀ ਨਾਲੋਂ ਡੂੰਘਾ ਨਾ ਦਿਸੇ ਅਤੇ ਉਸ ਦੇ ਵਾਲ਼ ਚਿੱਟੇ ਨਾ ਹੋਏ ਹੋਣ, ਤਾਂ ਜਾਜਕ ਉਸ ਮਨੁੱਖ ਨੂੰ ਸੱਤ ਦਿਨ ਤੱਕ ਅਲੱਗ ਰੱਖੇ।
5 ৫ পরে সপ্তম দিনের যাজক তাকে দেখবে; আর দেখ, যদি তার দৃষ্টিতে ঘা সেরকম থাকে, চামড়ায় ঘা ছড়িয়ে না থাকে, তবে যাজক তাকে আরও সাত দিন আলাদা করে রাখবে।
੫ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਉਸੇ ਤਰ੍ਹਾਂ ਹੀ ਰਹੇ ਅਤੇ ਉਸ ਦੀ ਚਮੜੀ ਵਿੱਚ ਫੈਲਿਆ ਨਾ ਹੋਵੇ ਤਾਂ ਜਾਜਕ ਉਸ ਨੂੰ ਹੋਰ ਸੱਤ ਦਿਨ ਤੱਕ ਅਲੱਗ ਰੱਖੇ।
6 ৬ আর সপ্তম দিনের যাজক তাকে আবার দেখবে; আর দেখ, যদি ঘা ভালো হয়ে থাকে ও চামড়ায় ছড়িয়ে না থাকে, তবে যাজক তাকে শুচি বলবে; এটি ফুসকুড়ি; পরে সে নিজের পোশাকে ধুয়ে শুচি হবে।
੬ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਫੇਰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਫਿੱਕਾ ਪੈ ਗਿਆ ਹੋਵੇ ਅਤੇ ਉਸ ਦੀ ਚਮੜੀ ਵਿੱਚ ਨਾ ਫੈਲਿਆ ਹੋਵੇ ਤਾਂ ਜਾਜਕ ਉਸ ਨੂੰ ਸ਼ੁੱਧ ਠਹਿਰਾਏ, ਉਹ ਤਾਂ ਸਿਰਫ਼ ਪਪੜੀ ਹੀ ਹੈ, ਅਤੇ ਉਹ ਆਪਣੇ ਕੱਪੜੇ ਧੋ ਕੇ ਸ਼ੁੱਧ ਹੋ ਜਾਵੇ।
7 ৭ কিন্তু তার পরিষ্কারের জন্যে যাজককে দেখান হলে পর যদি তার ফুসকুড়ি চামড়ায় ছড়িয়ে থাকে, তবে আবার যাজককে দেখাতে হবে।
੭ਪਰ ਜੇਕਰ ਜਾਜਕ ਦੁਆਰਾ ਉਸ ਨੂੰ ਵੇਖ ਕੇ ਸ਼ੁੱਧ ਠਹਿਰਾਉਣ ਤੋਂ ਬਾਅਦ ਉਹ ਪਪੜੀ ਉਸ ਦੀ ਚਮੜੀ ਵਿੱਚ ਬਹੁਤ ਫੈਲ ਜਾਵੇ, ਤਾਂ ਉਹ ਫੇਰ ਜਾਜਕ ਨੂੰ ਵਿਖਾਇਆ ਜਾਵੇ।
8 ৮ তাতে যাজক দেখবে, আর দেখ, যদি তার ফুসকুড়ি চামড়ায় ছড়িয়ে থাকে, তবে যাজক তাকে অশুচি বলবে; তা কুষ্ঠরোগ।
੮ਤਦ ਜਾਜਕ ਉਸ ਨੂੰ ਫੇਰ ਜਾਂਚੇ ਅਤੇ ਵੇਖੋ, ਜੇਕਰ ਉਹ ਪਪੜੀ ਚਮੜੀ ਵਿੱਚ ਫੈਲਦੀ ਜਾਂਦੀ ਹੈ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ ਕਿਉਂ ਜੋ ਇਹ ਕੋੜ੍ਹ ਹੀ ਹੈ।
9 ৯ কারোর কুষ্ঠরোগের ঘা হলে সে যাজকের কাছে আসবে।
੯ਜੇਕਰ ਕਿਸੇ ਮਨੁੱਖ ਨੂੰ ਕੋੜ੍ਹ ਦਾ ਰੋਗ ਹੋਵੇ ਤਾਂ ਉਹ ਜਾਜਕ ਦੇ ਕੋਲ ਲਿਆਂਦਾ ਜਾਵੇ।
10 ১০ পরে যাজক দেখবে; যদি তার চামড়ায় সাদা শোথ থাকে এবং তার লোম সাদা হয়ে থাকে ও শোথে কাঁচা মাংস থাকে,
੧੦ਅਤੇ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਸੋਜ ਚਮੜੀ ਵਿੱਚ ਚਿੱਟੀ ਹੋਵੇ ਅਤੇ ਉਸ ਦੇ ਕਾਰਨ ਵਾਲ਼ ਵੀ ਚਿੱਟੇ ਹੋ ਗਏ ਹੋਣ ਅਤੇ ਜੇਕਰ ਉਸ ਸੋਜ ਵਿੱਚ ਕੱਚਾ ਮਾਸ ਵੀ ਹੋਵੇ,
11 ১১ তবে তা তার শরীরের চামড়ার পুরানো কুষ্ঠ, আর যাজক তাকে অশুচি বলবে; আলাদা করবে না; কারণ সে অশুচি।
੧੧ਤਾਂ ਜਾਜਕ ਜਾਣੇ ਕਿ ਉਸ ਦੀ ਚਮੜੀ ਵਿੱਚ ਪੁਰਾਣਾ ਕੋੜ੍ਹ ਹੈ, ਇਸ ਲਈ ਜਾਜਕ ਉਸ ਨੂੰ ਅਸ਼ੁੱਧ ਠਹਿਰਾਏ ਪਰ ਉਸ ਨੂੰ ਅਲੱਗ ਨਾ ਰੱਖੇ ਕਿਉਂ ਜੋ ਉਹ ਪਹਿਲਾਂ ਤੋਂ ਹੀ ਅਸ਼ੁੱਧ ਹੈ।
12 ১২ আর চামড়ার সর্বত্র কুষ্ঠরোগ ছড়িয়ে গেলে যদি যাজকের দৃষ্টিতে ঘা বিশিষ্ট ব্যক্তির মাথা থেকে পা পর্যন্ত সমস্ত চামড়া কুষ্ঠরোগে আচ্ছন্ন হয়ে থাকে,
੧੨ਅਤੇ ਜੇਕਰ ਉਹ ਕੋੜ੍ਹ ਕਿਸੇ ਦੀ ਚਮੜੀ ਵਿੱਚ ਫੈਲ ਜਾਵੇ ਕਿ ਜਾਜਕ ਜਾਂਚੇ ਅਤੇ ਵੇਖੇ ਕਿ ਰੋਗੀ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਕੋੜ੍ਹ ਨੇ ਢੱਕ ਲਿਆ ਹੈ,
13 ১৩ তবে যাজক তা দেখবে; আর দেখ, যদি তার সমস্ত শরীর কুষ্ঠরোগে আচ্ছন্ন হয়ে থাকে, তবে সে, যার ঘা হয়েছে, তাকে শুচি বলবে; তার সর্বাঙ্গই শুল্ক হল, সে শুচী।
੧੩ਤਾਂ ਜਾਜਕ ਧਿਆਨ ਕਰੇ ਅਤੇ ਵੇਖੋ, ਜੇਕਰ ਕੋੜ੍ਹ ਨੇ ਉਸ ਦੇ ਸਾਰੇ ਸਰੀਰ ਨੂੰ ਢੱਕ ਲਿਆ ਹੋਵੇ ਤਾਂ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਰੋਗ ਹੈ ਸ਼ੁੱਧ ਠਹਿਰਾਵੇ, ਕਿਉਂ ਜੋ ਉਹ ਤਾਂ ਸਾਰਾ ਚਿੱਟਾ ਹੋ ਗਿਆ ਹੈ, ਇਸ ਲਈ ਉਹ ਸ਼ੁੱਧ ਹੈ।
14 ১৪ কিন্তু যখন তার শরীরে কাঁচা মাংস প্রকাশ পায়, তখন সে অশুচি হবে।
੧੪ਪਰ ਜੇਕਰ ਉਸ ਦੇ ਵਿੱਚ ਕੱਚਾ ਮਾਸ ਵਿਖਾਈ ਦੇਵੇ ਤਾਂ ਉਹ ਅਸ਼ੁੱਧ ਠਹਿਰੇ।
15 ১৫ যাজক তার কাঁচা মাংস দেখে তাকে অশুচি বলবে; সেই কাঁচা মাংস অশুচি; তা কুষ্ঠ।
੧੫ਅਤੇ ਜਾਜਕ ਕੱਚੇ ਮਾਸ ਨੂੰ ਵੇਖ ਕੇ ਉਸ ਨੂੰ ਅਸ਼ੁੱਧ ਠਹਿਰਾਵੇ ਕਿਉਂ ਜੋ ਅਜਿਹਾ ਕੱਚਾ ਮਾਸ ਅਸ਼ੁੱਧ ਹੁੰਦਾ ਹੈ, ਉਹ ਕੋੜ੍ਹ ਹੈ।
16 ১৬ আর সে কাঁচা মাংস যদি আবার সাদা হয়, তবে সে যাজকের কাছে যাবে, আর যাজক তাকে দেখবে;
੧੬ਪਰ ਜੇਕਰ ਉਹ ਕੱਚਾ ਮਾਸ ਚਿੱਟਾ ਹੋ ਜਾਵੇ ਤਾਂ ਉਹ ਮਨੁੱਖ ਜਾਜਕ ਦੇ ਕੋਲ ਫੇਰ ਆਵੇ।
17 ১৭ আর দেখ, যদি তার ঘা সাদা হয়ে থাকে, তবে যাজক, যার ঘা হয়েছে, তাকে, শুচি বলবে; সে শুচী।
੧੭ਅਤੇ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਚਿੱਟਾ ਹੋ ਗਿਆ ਹੋਵੇ ਤਾਂ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਰੋਗ ਹੈ ਸ਼ੁੱਧ ਠਹਿਰਾਵੇ, ਉਹ ਸ਼ੁੱਧ ਹੈ।
18 ১৮ আর শরীরের চামড়ায় ঘা হয়ে ভাল হলে পর,
੧੮ਫੇਰ ਜੇਕਰ ਕਿਸੇ ਦੀ ਚਮੜੀ ਵਿੱਚ ਫੋੜਾ ਹੋ ਕੇ ਚੰਗਾ ਹੋ ਗਿਆ ਹੋਵੇ,
19 ১৯ যদি সেই ঘায়ের জায়গায় সাদা শোথ কিংবা সাদা ও ঈষৎ রক্তবর্ণ চিক্কণ চিহ্ন হয়, তবে যাজকের কাছে তা দেখাতে হবে।
੧੯ਅਤੇ ਫੋੜੇ ਦੇ ਥਾਂ ਤੇ ਕੋਈ ਚਿੱਟੀ ਸੋਜ, ਜਾਂ ਚਿੱਟਾ-ਲਾਲ ਦਾਗ ਵਿਖਾਈ ਦੇਵੇ ਤਾਂ ਉਹ ਜਾਜਕ ਨੂੰ ਵਿਖਾਇਆ ਜਾਵੇ।
20 ২০ আর যাজক তা দেখবে, আর দেখ, যদি তার দৃষ্টিতে তা চামড়ার থেকে নিম্ন বোধ হয় ও তার লোম সাদা হয়ে থাকে, তবে যাজক তাকে অশুচি বলবে; তা স্ফোটকে উৎপন্ন কুষ্ঠরোগের ঘা।
੨੦ਜਾਜਕ ਉਸ ਦੀ ਜਾਂਚ ਕਰੇ ਅਤੇ ਵੇਖੋ, ਜੇਕਰ ਉਹ ਸੋਜ ਵੇਖਣ ਵਿੱਚ ਚਮੜੀ ਨਾਲੋਂ ਡੂੰਘੀ ਹੋਵੇ ਅਤੇ ਉਸ ਸਥਾਨ ਦੇ ਵਾਲ਼ ਵੀ ਚਿੱਟੇ ਹੋ ਗਏ ਹੋਣ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਏ, ਕਿਉਂ ਜੋ ਇਹ ਫੋੜੇ ਵਿੱਚੋਂ ਨਿੱਕਲਿਆ ਹੋਇਆ ਕੋੜ੍ਹ ਦਾ ਰੋਗ ਹੈ।
21 ২১ কিন্তু যদি যাজক তাতে সাদা লোম না দেখে এবং তা চামড়ার থেকে নিম্ন বোধ না হয় ও মলিন হয়, তবে যাজক তাকে সাত দিন আবদ্ধ করে রাখবে।
੨੧ਪਰ ਜੇਕਰ ਜਾਜਕ ਉਸ ਨੂੰ ਜਾਂਚੇ ਅਤੇ ਵੇਖੇ, ਉਸ ਦੇ ਵਿੱਚ ਕੋਈ ਚਿੱਟੇ ਵਾਲ਼ ਨਹੀਂ ਹਨ ਅਤੇ ਉਹ ਚਮੜੀ ਨਾਲੋਂ ਡੂੰਘਾ ਨਾ ਹੋਵੇ ਪਰ ਕੁਝ ਫਿੱਕਾ ਪੈ ਗਿਆ ਹੋਵੇ, ਤਦ ਜਾਜਕ ਉਸ ਨੂੰ ਸੱਤ ਦਿਨ ਤੱਕ ਅਲੱਗ ਰੱਖੇ।
22 ২২ পরে তা যদি চামড়ায় ছড়িয়ে যায়, তবে যাজক তাকে অশুচি বলবে; ওটা ঘা।
੨੨ਪਰ ਜੇਕਰ ਉਹ ਰੋਗ ਚਮੜੀ ਵਿੱਚ ਬਹੁਤ ਫੈਲ ਜਾਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਇਹ ਕੋੜ੍ਹ ਦਾ ਰੋਗ ਹੈ।
23 ২৩ কিন্তু যদি চিক্কণ চিহ্ন নিজের জায়গায় ও না বাড়ে, তবে তা স্ফোটকের দাগ; যাজক তাকে শুচি বলবে।
੨੩ਪਰ ਜੇਕਰ ਉਹ ਦਾਗ ਨਾ ਫੈਲੇ ਅਤੇ ਉੱਥੇ ਹੀ ਰਹੇ ਤਾਂ ਉਹ ਫੋੜੇ ਦਾ ਦਾਗ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਠਹਿਰਾਵੇ।
24 ২৪ আর যদি শরীরের চামড়া আগুনে পুড়ে যায় ও সেই পুড়ে যাওয়া জায়গায় ঈষৎ লালচে সাদা কিংবা কেবল সাদা দাগ হয়, তবে যাজক তা দেখবে;
੨੪ਫੇਰ ਜੇਕਰ ਕਿਸੇ ਦੀ ਚਮੜੀ ਵਿੱਚ ਜਲਣ ਦਾ ਦਾਗ ਹੋਵੇ ਅਤੇ ਉਸ ਜਲੇ ਹੋਏ ਜ਼ਖ਼ਮ ਵਿੱਚ ਚਿੱਟਾ ਜਾਂ ਕੁਝ ਲਾਲ-ਚਿੱਟਾ ਦਾਗ ਹੋਵੇ,
25 ২৫ আর দেখ, দাগে অবস্থিত লোম যদি সাদা হয় ও দেখতে চামড়ার থেকে নিম্ন বোধ হয়, তবে তা আগুনে পুড়ে উৎপন্ন কুষ্ঠরোগ; অতএব যাজক তাকে অশুচি বলবে, তা কুষ্ঠরোগের ঘা।
੨੫ਤਾਂ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਦਾਗ ਦੇ ਸਥਾਨ ਦੇ ਵਾਲ਼ ਚਿੱਟੇ ਹੋ ਗਏ ਹੋਣ ਅਤੇ ਉਹ ਵੇਖਣ ਵਿੱਚ ਚਮੜੀ ਨਾਲੋਂ ਡੂੰਘਾ ਦਿਸੇ ਤਾਂ ਉਹ ਜਲਣ ਦੇ ਦਾਗ ਵਿੱਚੋਂ ਨਿੱਕਲਿਆ ਹੋਇਆ ਕੋੜ੍ਹ ਹੈ, ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਇਹ ਕੋੜ੍ਹ ਦਾ ਰੋਗ ਹੈ।
26 ২৬ কিন্তু যদি যাজক দেখে, দাগে অবস্থিত লোম সাদা নয় ও চিহ্ন চামড়ার থেকে নিম্ন নয়, কিন্তু মলিন, তবে যাজক তাকে সাত দিন আবদ্ধ করে রাখবে।
੨੬ਪਰ ਜੇਕਰ ਜਾਜਕ ਉਸ ਨੂੰ ਜਾਂਚੇ ਅਤੇ ਵੇਖੇ, ਜੇਕਰ ਉਸ ਦਾਗ ਵਿੱਚ ਕੋਈ ਚਿੱਟੇ ਵਾਲ਼ ਨਾ ਹੋਣ ਅਤੇ ਨਾ ਉਹ ਹੋਰ ਚਮੜੀ ਨਾਲੋਂ ਡੂੰਘਾ ਹੋਵੇ, ਸਗੋਂ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਜਾਜਕ ਉਸ ਨੂੰ ਸੱਤ ਦਿਨ ਤੱਕ ਅਲੱਗ ਰੱਖੇ,
27 ২৭ পরে সপ্তম দিনের যাজক তাকে দেখবে; যদি চামড়ায় ঐ রোগ ছড়িয়ে থাকে, তবে যাজক তাকে অশুচি বলবে; তা কুষ্ঠরোগের ঘা।
੨੭ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਵੇਖੇ ਅਤੇ ਜੇਕਰ ਉਹ ਚਮੜੀ ਵਿੱਚ ਬਹੁਤ ਫੈਲ ਗਿਆ ਹੋਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਇਹ ਕੋੜ੍ਹ ਦਾ ਰੋਗ ਹੈ।
28 ২৮ আর যদি দাগ নিজের জায়গায় থাকে, চামড়ায় বৃদ্ধি না পায়, কিন্তু মলিন হয়, তবে তা পুড়ে যাওয়া জায়গার শোথ; যাজক তাকে শুচি বলবে, কারণ তা আগুনে পোড়া ক্ষতের চিহ্ন।
੨੮ਪਰ ਜੇਕਰ ਉਹ ਦਾਗ ਚਮੜੀ ਵਿੱਚ ਨਾ ਫੈਲੇ ਅਤੇ ਉਸੇ ਥਾਂ ਤੇ ਰਹੇ ਅਤੇ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਸੋਜ ਜਲਣ ਦੇ ਕਾਰਨ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਠਹਿਰਾਵੇ ਕਿਉਂ ਜੋ ਇਹ ਦਾਗ ਜਲਣ ਦੇ ਕਾਰਨ ਹੋ ਗਿਆ ਹੈ।
29 ২৯ আর পুরুষের কিংবা স্ত্রীর মাথায় বা দাড়িতে ঘা হলে যাজক সেই ঘা দেখবে;
੨੯ਜੇਕਰ ਕਿਸੇ ਪੁਰਖ ਜਾਂ ਇਸਤਰੀ ਨੂੰ ਸਿਰ ਉੱਤੇ ਜਾਂ ਪੁਰਖ ਦੀ ਦਾੜ੍ਹੀ ਉੱਤੇ ਦਾਗ ਹੋਵੇ,
30 ৩০ আর দেখ যদি তা দেখতে চামড়ার থেকে নিম্ন বোধ হয় ও হলুদ রঙের সূক্ষ্ম লোম থাকে, তবে যাজক তাকে অশুচি বলবে; ওটা ছুলি, ওটা মাথার বা দাড়ির কুষ্ঠ।
੩੦ਤਾਂ ਜਾਜਕ ਉਸ ਰੋਗ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਚਮੜੀ ਨਾਲੋਂ ਡੂੰਘਾ ਦਿਸੇ ਅਤੇ ਉਸ ਦੇ ਵਿੱਚ ਇੱਕ ਪਤਲਾ ਪੀਲਾ ਵਾਲ਼ ਹੋਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਉਹ ਇੱਕ ਦਾਦ ਹੈ ਅਰਥਾਤ ਸਿਰ ਜਾਂ ਦਾੜ੍ਹੀ ਉੱਤੇ ਕੋੜ੍ਹ ਦਾ ਰੋਗ ਹੈ।
31 ৩১ আর যাজক যদি ছুলির ঘা দেখে, আর দেখ, তার দৃষ্টিতে তা চামড়ার থেকে নিম্ন না হয় ও তাতে কালো লোম নাই, তবে যাজক সেই ছুলির ঘা বিশিষ্ট ব্যক্তিকে সাত দিন আবদ্ধ করে রাখবে।
੩੧ਪਰ ਜੇਕਰ ਜਾਜਕ ਦਾਦ ਦੇ ਰੋਗ ਨੂੰ ਜਾਂਚੇ ਅਤੇ ਵੇਖੋ, ਉਹ ਵੇਖਣ ਵਿੱਚ ਚਮੜੀ ਨਾਲੋਂ ਡੂੰਘਾ ਨਾ ਹੋਵੇ ਅਤੇ ਉਸ ਦੇ ਵਿੱਚ ਕਾਲੇ ਵਾਲ਼ ਨਾ ਹੋਣ ਤਾਂ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਦਾਦ ਦਾ ਰੋਗ ਹੈ, ਸੱਤ ਦਿਨ ਤੱਕ ਅਲੱਗ ਰੱਖੇ।
32 ৩২ পরে সপ্তম দিনের যাজক ঘা দেখবে; আর দেখ, যদি সেই ছুলি বেড়ে না থাকে ও তাতে হলুদ রঙের লোম না হয়ে থাকে এবং দেখতে চামড়ার থেকে ছুলি নিম্ন বোধ না হয়,
੩੨ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇ ਉਹ ਦਾਦ ਫੈਲਿਆ ਨਾ ਹੋਵੇ ਅਤੇ ਉਸ ਦੇ ਵਿੱਚ ਕੋਈ ਪੀਲਾ ਵਾਲ਼ ਨਾ ਹੋਵੇ ਅਤੇ ਵੇਖਣ ਵਿੱਚ ਉਹ ਦਾਦ ਚਮੜੀ ਨਾਲੋਂ ਡੂੰਘਾ ਨਾ ਹੋਵੇ,
33 ৩৩ তবে সে ন্যাড়া হবে, কিন্তু ছুলির জায়গা ন্যাড়া করা যাবে না; পরে যাজক ঐ ছুলি বিশিষ্ট ব্যক্তিকে আর সাত দিন আবদ্ধ করে রাখবে।
੩੩ਤਾਂ ਉਹ ਮਨੁੱਖ ਮੁੰਨਿਆ ਜਾਵੇ ਪਰ ਉਹ ਸਥਾਨ ਨਾ ਮੁੰਨਿਆ ਜਾਵੇ ਜਿੱਥੇ ਦਾਦ ਹੋਵੇ ਅਤੇ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਦਾਦ ਹੈ, ਹੋਰ ਸੱਤ ਦਿਨ ਨਿਗਰਾਨੀ ਵਿੱਚ ਰੱਖੇ।
34 ৩৪ আর সাত দিনের যাজক সেই ছুলি দেখবে; আর দেখ, যদি সেই ছুলি চামড়ায় বেড়ে না থাকে ও দেখতে চামড়ার থেকে নিম্ন না হয়ে থাকে, তবে যাজক তাকে শুচি বলবে; পরে সে নিজের পোশাক ধুয়ে শুচি হবে।
੩੪ਸੱਤਵੇਂ ਦਿਨ ਜਾਜਕ ਉਸ ਦਾਦ ਨੂੰ ਫੇਰ ਜਾਂਚੇ ਅਤੇ ਵੇਖੋ, ਜੇਕਰ ਉਹ ਦਾਦ ਚਮੜੀ ਵਿੱਚ ਫੈਲਿਆ ਨਾ ਹੋਵੇ ਅਤੇ ਚਮੜੀ ਨਾਲੋਂ ਡੂੰਘਾ ਨਾ ਦਿਸੇ ਤਾਂ ਜਾਜਕ ਉਸ ਮਨੁੱਖ ਨੂੰ ਸ਼ੁੱਧ ਠਹਿਰਾਵੇ ਅਤੇ ਉਹ ਆਪਣੇ ਕੱਪੜੇ ਧੋ ਕੇ ਸ਼ੁੱਧ ਹੋ ਜਾਵੇ।
35 ৩৫ আর শুচি হলে পর যদি তার চামড়ায় সেই ছুলি ছড়িয়ে যায়, তবে যাজক তাকে দেখবে;
੩੫ਪਰ ਜੇਕਰ ਉਹ ਦਾਦ ਉਸ ਦੇ ਸ਼ੁੱਧ ਹੋਣ ਤੋਂ ਬਾਅਦ ਉਸ ਦੀ ਚਮੜੀ ਵਿੱਚ ਬਹੁਤ ਫੈਲ ਜਾਵੇ,
36 ৩৬ আর দেখ, যদি তার চামড়ায় ছুলি বেড়ে থাকে, তবে যাজক হলুদ রঙের লোমের খোঁজ করবে না; সে অশুচি।
੩੬ਤਾਂ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਦਾਦ ਚਮੜੀ ਵਿੱਚ ਫੈਲਿਆ ਹੋਇਆ ਹੋਵੇ ਤਾਂ ਜਾਜਕ ਉਸ ਪੀਲੇ ਵਾਲ਼ ਨੂੰ ਵੀ ਨਾ ਲੱਭੇ, ਉਹ ਮਨੁੱਖ ਅਸ਼ੁੱਧ ਹੈ।
37 ৩৭ কিন্তু তার দৃষ্টিতে যদি ছুলি না বেড়ে থাকে ও তাতে কালো লোম উঠে থাকে, তবে সেই ছুলির উপশম হয়েছে, সে শুচী; যাজক তাকে শুচি বলবে।
੩੭ਪਰ ਜੇਕਰ ਉਸ ਦੇ ਵੇਖਣ ਵਿੱਚ ਉਹ ਦਾਦ ਉੱਥੇ ਹੀ ਰਹੇ ਅਤੇ ਉਸ ਦੇ ਵਿੱਚ ਕਾਲੇ ਵਾਲ਼ ਆ ਗਏ ਹੋਣ ਤਾਂ ਉਹ ਦਾਦ ਚੰਗਾ ਹੋ ਗਿਆ। ਉਹ ਮਨੁੱਖ ਸ਼ੁੱਧ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਠਹਿਰਾਵੇ।
38 ৩৮ আর যদি কোনো পুরুষের কিংবা স্ত্রীর শরীরের চামড়ার জায়গায় দাগ অর্থাৎ সাদা দাগ হয়, তবে যাজক তা দেখবে;
੩੮ਜੇਕਰ ਕਿਸੇ ਪੁਰਖ ਜਾਂ ਇਸਤਰੀ ਦੀ ਚਮੜੀ ਵਿੱਚ ਚਿੱਟੇ ਦਾਗ ਹੋਣ,
39 ৩৯ আর দেখ, যদি তার চামড়া থেকে বের হওয়া দাগ মলিন সাদা হয়, তবে তা চামড়ায় উৎপন্ন নির্দোষ স্ফোটক; সে শুচী।
੩੯ਤਾਂ ਜਾਜਕ ਉਨ੍ਹਾਂ ਨੂੰ ਜਾਂਚੇ ਅਤੇ ਵੇਖੋ, ਜੇਕਰ ਉਨ੍ਹਾਂ ਦੀ ਚਮੜੀ ਵਿੱਚ ਉਹ ਦਾਗ ਘੱਟ ਚਿੱਟੇ ਹੋਣ ਤਾਂ ਉਹ ਚਮੜੀ ਵਿੱਚ ਹੋਇਆ ਇੱਕ ਸਧਾਰਨ ਦਾਗ ਹੀ ਹੈ, ਉਹ ਮਨੁੱਖ ਸ਼ੁੱਧ ਹੈ।
40 ৪০ আর যে মানুষের চুল মাথা থেকে ঝরে পড়ে, সে নেড়া, সে শুচী।
੪੦ਜਿਸ ਮਨੁੱਖ ਦੇ ਵਾਲ਼ ਸਿਰ ਤੋਂ ਝੜ ਗਏ ਹੋਣ, ਉਹ ਮਨੁੱਖ ਗੰਜਾ ਤਾਂ ਹੈ, ਪਰ ਸ਼ੁੱਧ ਹੈ।
41 ৪১ আর যার চুল মাথার শেষ থেকে ঝরে পড়ে, সে কপালে নেড়া, সে শুচী।
੪੧ਅਤੇ ਜਿਸ ਦੇ ਸਿਰ ਦੇ ਅਗਲੇ ਹਿੱਸੇ ਦੇ ਵਾਲ਼ ਝੜ ਗਏ ਹੋਣ, ਤਾਂ ਉਹ ਮਨੁੱਖ ਮੱਥੇ ਤੋਂ ਗੰਜਾ ਤਾਂ ਹੈ, ਫੇਰ ਵੀ ਉਹ ਸ਼ੁੱਧ ਹੈ।
42 ৪২ কিন্তু যদি নেড়া মাথায় কি নেড়া কপালে ঈষৎ রক্তমিশ্রিত সাদা ঘা হয়, তবে তা তার নেড়া মাথায় কিংবা নেড়া কপালে বের হওয়া কুষ্ঠ।
੪੨ਪਰ ਜੇਕਰ ਉਸ ਦੇ ਗੰਜੇ ਸਿਰ ਜਾਂ ਗੰਜੇ ਮੱਥੇ ਵਿੱਚ ਇੱਕ ਚਿੱਟਾ-ਲਾਲ ਜਿਹਾ ਫੋੜਾ ਹੋਵੇ ਤਾਂ ਉਹ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਨਿੱਕਲਿਆ ਹੋਇਆ ਕੋੜ੍ਹ ਹੈ।
43 ৪৩ যাজক তাকে দেখবে; আর দেখ, যদি শরীরের চামড়ায় অবস্থিত কুষ্ঠের মতো নেড়া মাথায় কিংবা নেড়া কপালে ঈষৎ রক্তমিশ্রিত সাদা ঘা হয়ে থাকে, তবে সে কুষ্ঠী, সে অশুচি;
੪੩ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਫੋੜੇ ਦੀ ਸੋਜ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਕੁਝ ਚਿੱਟੀ-ਲਾਲ ਜਿਹੀ ਹੋਵੇ, ਜਿਵੇਂ ਸਰੀਰ ਦੀ ਚਮੜੀ ਦੇ ਕੋੜ੍ਹ ਵਿੱਚ ਹੁੰਦਾ ਹੈ,
44 ৪৪ যাজক তাকে অবশ্য অশুচি বলবে; তার তার মাথায় ঘায়ের কারণে।
੪੪ਤਾਂ ਉਹ ਮਨੁੱਖ ਕੋੜ੍ਹੀ ਹੈ ਅਤੇ ਅਸ਼ੁੱਧ ਹੈ, ਜਾਜਕ ਉਸ ਨੂੰ ਜ਼ਰੂਰ ਹੀ ਅਸ਼ੁੱਧ ਠਹਿਰਾਵੇ, ਕਿਉਂ ਜੋ ਉਸ ਦਾ ਰੋਗ ਉਸ ਦੇ ਸਿਰ ਵਿੱਚ ਹੈ।
45 ৪৫ আর যে কুষ্ঠীর ঘা হয়েছে, তার পোশাক চেরা যাবে ও তার মাথা চুল ছাড়া থাকবে ও সে নিজের ঠোঁট পোশাক দিয়ে ঢেকে “অশুচি, অশুচি” এই শব্দ করবে।
੪੫ਉਹ ਮਨੁੱਖ ਜਿਸ ਨੂੰ ਕੋੜ੍ਹ ਦਾ ਰੋਗ ਹੋਵੇ, ਉਸ ਦੇ ਕੱਪੜੇ ਪਾੜੇ ਜਾਣ, ਉਸ ਦਾ ਸਿਰ ਨੰਗਾ ਹੋਵੇ ਅਤੇ ਉਹ ਆਪਣੇ ਉੱਪਰਲੇ ਬੁੱਲ੍ਹ ਨੂੰ ਢੱਕ ਕੇ “ਅਸ਼ੁੱਧ! ਅਸ਼ੁੱਧ!” ਪੁਕਾਰਿਆ ਕਰੇ।
46 ৪৬ যত দিন তার গায়ে ঘা থাকবে, তত দিন সে অশুচি থাকবে; সে অশুচি; সে একা বাস করবে, শিবিরের বাইরে তার বাসস্থান হবে।
੪੬ਜਿੰਨੇ ਦਿਨ ਤੱਕ ਉਹ ਰੋਗ ਉਸ ਦੇ ਸਰੀਰ ਵਿੱਚ ਰਹੇ, ਓਨ੍ਹੇ ਦਿਨ ਤੱਕ ਉਹ ਭਰਿਸ਼ਟ ਰਹੇ, ਅਸ਼ੁੱਧ ਰਹੇ ਅਤੇ ਉਹ ਇਕੱਲਾ ਵੱਸੇ, ਉਸ ਦਾ ਨਿਵਾਸ ਸਥਾਨ ਡੇਰੇ ਤੋਂ ਬਾਹਰ ਹੋਵੇ।
47 ৪৭ আর লোমের পোশাকে কিংবা মসীনার পোশাকে যদি কুষ্ঠরোগের কলঙ্ক হয়,
੪੭ਫੇਰ ਜਿਸ ਬਸਤਰ ਵਿੱਚ ਕੋੜ੍ਹ ਦਾ ਰੋਗ ਹੋਵੇ, ਭਾਵੇਂ ਉੱਨ ਦਾ ਹੋਵੇ, ਭਾਵੇਂ ਕਤਾਨ ਦਾ,
48 ৪৮ লোমের কিম্বা মসীনার বোনাতে বা সংযুক্ত করাতে যদি হয়, কিংবা চামড়া কি চামড়ার তৈরী কোনো জিনিসে যদি হয়
੪੮ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਕਤਾਨ ਦਾ, ਭਾਵੇਂ ਉੱਨ ਦਾ, ਭਾਵੇਂ ਚਮੜੇ ਵਿੱਚ, ਭਾਵੇਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਹੋਵੇ।
49 ৪৯ এবং পোশাকে কিংবা চামড়ায় বোনাতে বা সংযুক্ত করাতে কিম্বা চামড়ার তৈরী কোনো জিনিসে যদি ঈষৎ শ্যামবর্ণ কিংবা লাল রঙয়ের কলঙ্ক হয়, তবে তা কুষ্ঠরোগের কলঙ্ক; তা যাজককে দেখাতে হবে;
੪੯ਜੇਕਰ ਉਹ ਰੋਗ ਕਿਸੇ ਕੱਪੜੇ ਵਿੱਚ, ਭਾਵੇਂ ਚਮੜੇ ਵਿੱਚ, ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਕੁਝ ਹਰਾ ਜਾਂ ਲਾਲ ਜਿਹਾ ਹੋਵੇ, ਤਾਂ ਉਹ ਕੋੜ੍ਹ ਦਾ ਰੋਗ ਹੈ ਅਤੇ ਜਾਜਕ ਨੂੰ ਵਿਖਾਇਆ ਜਾਵੇ।
50 ৫০ পরে যাজক ঐ কলঙ্ক দেখে কলঙ্কযুক্ত জিনিস সাত দিন আবদ্ধ করে রাখবে।
੫੦ਜਾਜਕ ਉਸ ਰੋਗ ਨੂੰ ਜਾਂਚੇ ਅਤੇ ਰੋਗ ਵਾਲੀ ਵਸਤੂ ਨੂੰ ਸੱਤ ਦਿਨ ਤੱਕ ਅਲੱਗ ਰੱਖੇ।
51 ৫১ পরে সপ্তম দিনের যাজক ঐ কলঙ্ক দেখবে, যদি পোশাকে কিংবা বোনাতে বা সংযুক্ত করাতে কিংবা চামড়া কিংবা চামড়ার তৈরী জিনিসে সেই কলঙ্ক বেড়ে থাকে, তবে তা সংহারক কুষ্ঠ; তা অশুচি।
੫੧ਸੱਤਵੇਂ ਦਿਨ ਉਹ ਉਸ ਰੋਗ ਨੂੰ ਜਾਂਚੇ ਅਤੇ ਜੇਕਰ ਉਹ ਰੋਗ ਉਸ ਕੱਪੜੇ ਦੇ ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਚਮੜੇ ਵਿੱਚ, ਜਾਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਫੈਲਿਆ ਹੋਇਆ ਹੋਵੇ, ਤਾਂ ਉਹ ਰੋਗ ਇੱਕ ਫੈਲਣ ਵਾਲਾ ਕੋੜ੍ਹ ਹੈ, ਇਸ ਲਈ ਉਹ ਵਸਤੂ ਅਸ਼ੁੱਧ ਹੈ।
52 ৫২ অতএব পোশাক কিংবা লোমকৃত কি মসীনাকৃত বোনা বা সংযুক্ত করা কিংবা চামড়ার তৈরী জিনিস, যে কিছুতে সেই কলঙ্ক হয়, তা সে পুড়িয়ে দেবে; কারণ তা ক্ষতিকর কুষ্ঠ, তা আগুনে পুড়িয়ে দিতে হবে।
੫੨ਉਹ ਉਸ ਕੱਪੜੇ ਨੂੰ, ਭਾਵੇਂ ਤਾਣੀ, ਭਾਵੇਂ ਉੱਣਨੀ, ਭਾਵੇਂ ਉੱਨ ਦਾ ਜਾਂ ਕਤਾਨ ਦਾ, ਜਾਂ ਚਮੜੇ ਦੀ ਕੋਈ ਵਸਤੂ ਹੋਵੇ ਜਿਸ ਦੇ ਵਿੱਚ ਰੋਗ ਹੈ, ਸਾੜ ਦੇਵੇ ਕਿਉਂ ਜੋ ਉਹ ਫੈਲਣ ਵਾਲਾ ਕੋੜ੍ਹ ਹੈ, ਉਹ ਅੱਗ ਵਿੱਚ ਸਾੜਿਆ ਜਾਵੇ।
53 ৫৩ কিন্তু যাজক দেখবে; আর দেখ, যদি সেই কলঙ্ক পোশাকে কিংবা বোনা বা সংযুক্ত করাতে কিংবা চামড়ার তৈরী জিনিসে বেড়ে না ওঠে,
੫੩ਜੇਕਰ ਜਾਜਕ ਜਾਂਚੇ ਅਤੇ ਵੇਖੇ ਕਿ ਉਹ ਰੋਗ ਉਸ ਕੱਪੜੇ ਵਿੱਚ, ਨਾ ਤਾਣੀ, ਨਾ ਉੱਣਨੀ, ਨਾ ਚਮੜੇ ਦੀ ਕਿਸੇ ਵਸਤੂ ਵਿੱਚ ਫੈਲਿਆ ਨਹੀਂ ਹੈ,
54 ৫৪ তবে যাজক সেই কলঙ্কবিশিষ্ট জিনিস ধুতে আদেশ দেবে এবং আর সাত দিন তা আবদ্ধ করে রাখবে।
੫੪ਤਾਂ ਜਾਜਕ ਆਗਿਆ ਦੇਵੇ ਕਿ ਉਸ ਵਸਤੂ ਨੂੰ ਜਿਸ ਦੇ ਵਿੱਚ ਰੋਗ ਹੈ, ਧੋਇਆ ਜਾਵੇ ਅਤੇ ਉਹ ਉਸ ਨੂੰ ਹੋਰ ਸੱਤ ਦਿਨ ਤੱਕ ਅਲੱਗ ਰੱਖੇ।
55 ৫৫ ধোয়া হলে পর যাজক সে কলঙ্ক দেখবে; আর দেখ, সেই কলঙ্ক যদি অন্য রঙের না হয়ে থাকে ও সে কলঙ্ক যদি বেড়ে না থাকে, তবে তা অশুচি, তুমি তা আগুনে পুড়িয়ে দেবে; ওটা ভিতরে কিংবা বাইরে উৎপন্ন ক্ষত।
੫੫ਅਤੇ ਉਸ ਨੂੰ ਧੋਣ ਤੋਂ ਬਾਅਦ ਜਾਜਕ ਉਸ ਨੂੰ ਜਾਂਚੇ ਅਤੇ ਜੇਕਰ ਰੋਗ ਦਾ ਰੰਗ ਨਾ ਬਦਲਿਆ ਹੋਇਆ ਅਤੇ ਨਾ ਹੀ ਰੋਗ ਫੈਲਿਆ ਹੋਵੇ, ਤਾਂ ਉਹ ਅਸ਼ੁੱਧ ਹੈ। ਤੂੰ ਉਸ ਨੂੰ ਅੱਗ ਵਿੱਚ ਸਾੜੀਂ, ਕਿਉਂ ਜੋ ਭਾਵੇਂ ਉਹ ਰੋਗ ਅੰਦਰੂਨੀ ਭਾਵੇਂ ਬਾਹਰੀ ਹੋਵੇ ਤਾਂ ਵੀ ਉਹ ਫੈਲਣ ਵਾਲਾ ਰੋਗ ਹੈ।
56 ৫৬ কিন্তু যদি যাজক দেখে, আর দেখ, ধোয়ার পরে যাজকের দৃষ্টিতে যদি সেই কলঙ্ক মলিন হয়, তবে সে ঐ পোশাক থেকে কিংবা চামড়া থেকে কিংবা বোনা বা সংযুক্ত করা থেকে তা ছিঁড়ে ফেলবে।
੫੬ਪਰ ਜੇਕਰ ਜਾਜਕ ਵੇਖੇ ਅਤੇ ਵੇਖੋ, ਉਸ ਨੂੰ ਧੋਣ ਤੋਂ ਬਾਅਦ ਉਹ ਰੋਗ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਉਹ ਉਸ ਕੱਪੜੇ ਵਿੱਚੋਂ, ਭਾਵੇਂ ਤਾਣੀ ਭਾਵੇਂ ਉੱਣਨੀ ਵਿੱਚੋਂ, ਜਾਂ ਚਮੜੀ ਵਿੱਚੋਂ ਪਾੜ ਕੇ ਉਸ ਨੂੰ ਕੱਢੇ,
57 ৫৭ তাছাড়া যদি সেই পোশাকে কিংবা বোনা বা সংযুক্ত করাতে কিংবা চামড়ার তৈরী কোনো জিনিসে তা আবার দেখা যায়, তবে তা ব্যাপক কুষ্ঠ; যাতে সেই কলঙ্ক থাকে, তা তুমি আগুনে পুড়িয়ে দেবে।
੫੭ਅਤੇ ਜੇਕਰ ਉਹ ਰੋਗ ਫੇਰ ਵੀ ਉਸ ਕੱਪੜੇ ਦੀ ਤਾਣੀ ਵਿੱਚ ਜਾਂ ਉੱਣਨੀ ਵਿੱਚ, ਜਾਂ ਚਮੜੇ ਦੀ ਉਸ ਵਸਤੂ ਵਿੱਚ ਵਿਖਾਈ ਦੇਵੇ ਤਾਂ ਉਹ ਵਧਣ ਵਾਲਾ ਰੋਗ ਹੈ, ਤੂੰ ਉਸ ਵਸਤੂ ਨੂੰ ਜਿਸ ਦੇ ਵਿੱਚ ਰੋਗ ਹੋਵੇ, ਅੱਗ ਵਿੱਚ ਸਾੜ ਦੇਵੀਂ।
58 ৫৮ আর যে পোশাক কিংবা পোশাকের বোনা বা সংযুক্ত করা কিংবা চামড়ার যে কোনো জিনিসে ধোবে, তা থেকে যদি সেই কলঙ্ক দূর হয়, তবে দ্বিতীয় বার ধোবে; তাতে তা শুচি হবে।
੫੮ਜੇਕਰ ਉਹ ਕੱਪੜਾ ਜਿਸ ਦੀ ਤਾਣੀ ਜਾਂ ਉੱਣਨੀ ਵਿੱਚ ਕੋਈ ਰੋਗ ਹੋਵੇ ਜਾਂ ਚਮੜੇ ਦੀ ਕੋਈ ਵਸਤੂ ਹੋਵੇ, ਜਦ ਉਹ ਧੋਤੀ ਜਾਵੇ ਅਤੇ ਰੋਗ ਉਸ ਵਿੱਚੋਂ ਹੱਟ ਜਾਵੇ ਤਾਂ ਉਹ ਦੂਜੀ ਵਾਰ ਧੋਤੀ ਜਾਵੇ ਅਤੇ ਉਹ ਸ਼ੁੱਧ ਹੋ ਜਾਵੇਗੀ।
59 ৫৯ লোমের কিংবা মসীনাকৃত পোশাকের কিংবা বোনা বা সংযুক্ত করার কিংবা চামড়ার তৈরী কোনো পাত্রের শুচি বা অশুচির বিষয়ে কুষ্ঠ জন্য কলঙ্কের এই ব্যবস্থা।
੫੯ਕਿਸੇ ਕੱਪੜੇ ਵਿੱਚ, ਭਾਵੇਂ ਉੱਨ ਦਾ, ਭਾਵੇਂ ਕਤਾਨ ਦਾ, ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਚਮੜੇ ਦੀ ਕਿਸੇ ਵਸਤੂ ਵਿੱਚ ਕੋੜ੍ਹ ਦਾ ਰੋਗ ਹੋਵੇ, ਤਾਂ ਉਸ ਨੂੰ ਸ਼ੁੱਧ ਅਤੇ ਅਸ਼ੁੱਧ ਠਹਿਰਾਉਣ ਦੀ ਇਹੋ ਬਿਵਸਥਾ ਹੈ।