< نَاحُوم 2 >
قَدِ ٱرْتَفَعَتِ ٱلْمِقْمَعَةُ عَلَى وَجْهِكِ. ٱحْرُسِ ٱلْحِصْنَ. رَاقِبِ ٱلطَّرِيقَ. شَدِّدِ ٱلْحَقْوَيْنِ. مَكِّنِ ٱلْقُوَّةَ جِدًّا. | ١ 1 |
੧ਭੰਨਣ ਵਾਲਾ ਤੇਰੇ ਵਿਰੁੱਧ ਚੜ੍ਹ ਆਇਆ ਹੈ, ਗੜ੍ਹ ਦੀ ਰਾਖੀ ਕਰ, ਰਾਹ ਦੀ ਚੌਕਸੀ ਕਰ, ਕਮਰ ਕੱਸ ਅਤੇ ਆਪਣਾ ਬਲ ਬਹੁਤ ਵਧਾ!
فَإِنَّ ٱلرَّبَّ يَرُدُّ عَظَمَةَ يَعْقُوبَ كَعَظَمَةِ إِسْرَائِيلَ، لِأَنَّ ٱلسَّالِبِينَ قَدْ سَلَبُوهُمْ وَأَتْلَفُوا قُضْبَانَ كُرُومِهِمْ. | ٢ 2 |
੨ਯਹੋਵਾਹ ਤਾਂ ਯਾਕੂਬ ਦੀ ਉੱਤਮਤਾਈ ਨੂੰ ਇਸਰਾਏਲ ਦੀ ਉੱਤਮਤਾਈ ਵਾਂਗੂੰ ਮੋੜ ਦੇਵੇਗਾ, ਕਿਉਂ ਜੋ ਲੁਟੇਰਿਆਂ ਨੇ ਉਹਨਾਂ ਨੂੰ ਖਾਲੀ ਕੀਤਾ ਅਤੇ ਉਹਨਾਂ ਦੀਆਂ ਦਾਖਾਂ ਦੀਆਂ ਟਹਿਣੀਆਂ ਦਾ ਨਾਸ ਕੀਤਾ।
تُرْسُ أَبْطَالِهِ مُحَمَّرٌ. رِجَالُ ٱلْجَيْشِ قِرْمِزِيُّونَ. ٱلْمَرْكَبَاتُ بِنَارِ ٱلْفُولَاذِ فِي يَوْمِ إِعْدَادِهِ. وَٱلسَّرْوُ يَهْتَزُّ. | ٣ 3 |
੩ਉਹ ਦੇ ਸੂਰਬੀਰਾਂ ਦੀਆਂ ਢਾਲਾਂ ਲਾਲ ਕੀਤੀਆਂ ਹੋਈਆਂ ਹਨ, ਫ਼ੌਜੀ ਕਿਰਮਚੀ ਵਰਦੀ ਪਹਿਨੇ ਹੋਏ ਹਨ, ਰੱਥ ਦਾ ਲੋਹਾ ਅੱਗ ਵਾਂਗੂੰ ਚਮਕਦਾ ਹੈ ਅਤੇ ਉਹ ਦੀ ਤਿਆਰੀ ਦੇ ਦਿਨ ਵਿੱਚ ਸਰੂ ਦੇ ਬਰਛੇ ਝੁਲਾਏ ਜਾਂਦੇ ਹਨ।
تَهِيجُ ٱلْمَرْكَبَاتُ فِي ٱلْأَزِقَّةِ. تَتَرَاكَضُ فِي ٱلسَّاحَاتِ. مَنْظَرُهَا كَمَصَابِيحَ. تَجْرِي كَٱلْبُرُوقِ. | ٤ 4 |
੪ਰੱਥ ਸੜਕਾਂ ਵਿੱਚ ਸਿਰ ਤੋੜ ਭੱਜਦੇ ਹਨ, ਉਹ ਚੌਂਕਾਂ ਵਿੱਚ ਇੱਧਰ-ਉੱਧਰ ਭੱਜੇ ਜਾਂਦੇ ਹਨ, ਵੇਖਣ ਵਿੱਚ ਉਹ ਮਸ਼ਾਲਾਂ ਵਰਗੇ ਹਨ ਅਤੇ ਇਹ ਬਿਜਲੀ ਵਾਂਗੂੰ ਦੌੜਦੇ ਹਨ!
يَذْكُرُ عُظَمَاءَهُ. يَتَعَثَّرُونَ فِي مَشْيِهِمْ. يُسْرِعُونَ إِلَى سُورِهَا، وَقَدْ أُقِيمَتِ ٱلْمِتْرَسَةُ. | ٥ 5 |
੫ਉਹ ਆਪਣੇ ਸੂਰਬੀਰਾਂ ਨੂੰ ਯਾਦ ਕਰਦਾ ਹੈ, ਉਹ ਜਾਂਦੇ-ਜਾਂਦੇ ਠੇਡਾ ਖਾਂਦੇ ਹਨ, ਉਹ ਉਸ ਦੀ ਚਾਰ ਦੀਵਾਰੀ ਵੱਲ ਨੱਸਦੇ ਹਨ ਅਤੇ ਲੱਕੜ ਦਾ ਸਹਾਰਾ ਖੜ੍ਹਾ ਕੀਤਾ ਜਾਂਦਾ ਹੈ।
أَبْوَابُ ٱلْأَنْهَارِ ٱنْفَتَحَتْ، وَٱلْقَصْرُ قَدْ ذَابَ. | ٦ 6 |
੬ਨਦੀਆਂ ਦੇ ਫਾਟਕ ਖੋਲ੍ਹੇ ਜਾਂਦੇ ਹਨ ਅਤੇ ਮਹਿਲ ਗਲ਼ ਜਾਂਦਾ ਹੈ।
وَهُصَّبُ قَدِ ٱنْكَشَفَتْ. أُطْلِعَتْ. وَجَوَارِيهَا تَئِنُّ كَصَوْتِ ٱلْحَمَامِ ضَارِبَاتٍ عَلَى صُدُورِهِنَّ. | ٧ 7 |
੭ਫੈਸਲਾ ਹੋ ਗਿਆ, ਉਹ ਬੇਪੜਦਾ ਕੀਤੀ ਗਈ ਹੈ, ਉਹ ਲਿਜਾਈ ਜਾਂਦੀ ਹੈ, ਉਹ ਦੀਆਂ ਟਹਿਲਣਾਂ ਘੁੱਗੀਆਂ ਦੀ ਅਵਾਜ਼ ਵਾਂਗੂੰ ਗੁਟਕਦੀਆਂ ਹਨ ਅਤੇ ਆਪਣੀਆਂ ਛਾਤੀਆਂ ਪਿੱਟਦੀਆਂ ਹਨ।
وَنِينَوَى كَبِرْكَةِ مَاءٍ مُنْذُ كَانَتْ، وَلَكِنَّهُمُ ٱلْآنَ هَارِبُونَ. «قِفُوا، قِفُوا!» وَلَا مُلْتَفِتٌ. | ٨ 8 |
੮ਨੀਨਵਾਹ ਆਦ ਤੋਂ ਪਾਣੀ ਦੇ ਕੁੰਡ ਵਾਂਗੂੰ ਹੈ, ਉਹ ਵਗ ਜਾਂਦੇ ਹਨ, “ਠਹਿਰੋ, ਠਹਿਰੋ!” ਉਹ ਪੁਕਾਰਦੇ ਹਨ, ਪਰ ਉਹ ਨਹੀਂ ਮੁੜਦੇ!
اِنْهَبُوا فِضَّةً. اِنْهَبُوا ذَهَبًا، فَلَا نِهَايَةَ لِلتُّحَفِ لِلْكَثْرَةِ مِنْ كُلِّ مَتَاعٍ شَهِيٍّ. | ٩ 9 |
੯ਚਾਂਦੀ ਲੁੱਟੋ! ਸੋਨਾ ਲੁੱਟੋ! ਰੱਖੀਆਂ ਹੋਈਆਂ ਚੀਜ਼ਾਂ ਬੇਅੰਤ ਹਨ, ਸਾਰੇ ਪਦਾਰਥਾਂ ਦਾ ਮਾਲ ਧਨ ਵੀ!
فَرَاغٌ وَخَلَاءٌ وَخَرَابٌ، وَقَلْبٌ ذَائِبٌ وَٱرْتِخَاءُ رُكَبٍ وَوَجَعٌ فِي كُلِّ حَقْوٍ. وَأَوْجُهُ جَمِيعِهِمْ تَجْمَعُ حُمْرَةً. | ١٠ 10 |
੧੦ਉਹ ਖਾਲੀ, ਸੁੰਨੀ ਅਤੇ ਵਿਰਾਨ ਹੈ, ਦਿਲ ਪਿਘਲ ਜਾਂਦਾ ਹੈ, ਗੋਡੇ ਭਿੜਦੇ ਹਨ, ਕਸ਼ਟ ਸਾਰਿਆਂ ਦੇ ਲੱਕਾਂ ਵਿੱਚ ਹੈ, ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ!
أَيْنَ مَأْوَى ٱلْأُسُودِ وَمَرْعَى أَشْبَالِ ٱلْأُسُودِ؟ حَيْثُ يَمْشِي ٱلْأَسَدُ وَٱللَّبُوَةُ وَشِبْلُ ٱلْأَسَدِ، وَلَيْسَ مَنْ يُخَوِّفُ. | ١١ 11 |
੧੧ਬੱਬਰ ਸ਼ੇਰਨੀਆਂ ਦਾ ਟਿਕਾਣਾ ਕਿੱਥੇ ਹੈ ਅਤੇ ਜੁਆਨ ਬੱਬਰ ਸ਼ੇਰਾਂ ਦੇ ਖਾਣ ਦਾ ਥਾਂ ਕਿੱਥੇ ਹੈ, ਜਿੱਥੇ ਬੱਬਰ ਸ਼ੇਰ ਅਤੇ ਸ਼ੇਰਨੀ ਆਪਣੇ ਬੱਚਿਆਂ ਨਾਲ ਫਿਰਦੇ ਸਨ, ਅਤੇ ਕੋਈ ਉਹਨਾਂ ਨੂੰ ਨਹੀਂ ਛੇੜਦਾ ਸੀ?
ٱلْأَسَدُ ٱلْمُفْتَرِسُ لِحَاجةِ جِرَائِهِ، وَٱلْخَانِقُ لِأَجْلِ لَبُوَاتِهِ حَتَّى مَلَأَ مَغَارَاتِهِ فَرَائِسَ وَمَآوِيَهُ مُفْتَرَسَاتٍ. | ١٢ 12 |
੧੨ਬੱਬਰ ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਪਾੜਿਆ, ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ਼ ਘੁੱਟਿਆ, ਆਪਣੀਆਂ ਖੁੰਧਰਾਂ ਨੂੰ ਸ਼ਿਕਾਰ ਨਾਲ ਭਰ ਲਿਆ ਹੈ ਅਤੇ ਆਪਣੇ ਟਿਕਾਣਿਆਂ ਨੂੰ ਪਾੜੇ ਹੋਏ ਮਾਸ ਨਾਲ।
«هَا أَنَا عَلَيْكِ، يَقُولُ رَبُّ ٱلْجُنُودِ. فَأُحْرِقُ مَرْكَبَاتِكِ دُخَانًا، وَأَشْبَالُكِ يَأْكُلُهَا ٱلسَّيْفُ، وَأَقْطَعُ مِنَ ٱلْأَرْضِ فَرَائِسَكِ، وَلَا يُسْمَعُ أَيْضًا صَوْتُ رُسُلُكِ». | ١٣ 13 |
੧੩ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਹ ਦੇ ਰੱਥਾਂ ਨੂੰ ਧੂੰਏਂ ਵਿੱਚ ਸਾੜ ਦਿਆਂਗਾ, ਤਲਵਾਰ ਤੇਰੇ ਜੁਆਨ ਸ਼ੇਰਾਂ ਨੂੰ ਖਾਵੇਗੀ, ਮੈਂ ਤੇਰੇ ਸ਼ਿਕਾਰ ਨੂੰ ਧਰਤੀ ਤੋਂ ਵੱਢ ਸੁੱਟਾਂਗਾ ਅਤੇ ਤੇਰੇ ਦੂਤਾਂ ਦੀ ਅਵਾਜ਼ ਫੇਰ ਸੁਣਾਈ ਨਾ ਦੇਵੇਗੀ।