< اَللَّاوِيِّينَ 3 >
«وَإِنْ كَانَ قُرْبَانُهُ ذَبِيحَةَ سَلَامَةٍ، فَإِنْ قَرَّبَ مِنَ ٱلْبَقَرِ ذَكَرًا أَوْ أُنْثَى، فَصَحِيحًا يُقَرِّبُهُ أَمَامَ ٱلرَّبِّ. | ١ 1 |
੧“ਜੇਕਰ ਉਸ ਦਾ ਚੜ੍ਹਾਵਾ ਸੁੱਖ-ਸਾਂਦ ਦੀ ਬਲੀ ਦਾ ਹੋਵੇ ਅਤੇ ਜੇਕਰ ਉਹ ਉਸ ਨੂੰ ਵੱਗ ਵਿੱਚੋਂ ਚੜ੍ਹਾਵੇ, ਭਾਵੇਂ ਉਹ ਬਲ਼ਦ ਹੋਵੇ ਭਾਵੇਂ ਗਾਂ, ਉਹ ਦੋਸ਼ ਰਹਿਤ ਪਸ਼ੂ ਯਹੋਵਾਹ ਦੇ ਅੱਗੇ ਚੜ੍ਹਾਵੇ।
يَضَعُ يَدَهُ عَلَى رَأْسِ قُرْبَانِهِ وَيَذْبَحُهُ لَدَى بَابِ خَيْمَةِ ٱلِٱجْتِمَاعِ، وَيَرُشُّ بَنُو هَارُونَ ٱلْكَهَنَةُ ٱلدَّمَ عَلَى ٱلْمَذْبَحِ مُسْتَدِيرًا. | ٢ 2 |
੨ਉਹ ਆਪਣਾ ਹੱਥ ਆਪਣੀ ਭੇਟ ਦੇ ਪਸ਼ੂ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਵੱਢੇ ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ, ਉਸ ਦਾ ਲਹੂ ਜਗਵੇਦੀ ਦੇ ਚੁਫ਼ੇਰੇ ਛਿੜਕਣ।
وَيُقَرِّبُ مِنْ ذَبِيحَةِ ٱلسَّلَامَةِ وَقُودًا لِلرَّبِّ: ٱلشَّحْمَ ٱلَّذِي يُغَشِّي ٱلْأَحْشَاءَ، وَسَائِرَ ٱلشَّحْمِ ٱلَّذِي عَلَى ٱلْأَحْشَاءِ، | ٣ 3 |
੩ਉਹ ਸੁੱਖ-ਸਾਂਦ ਦੀ ਬਲੀ ਵਿੱਚੋਂ ਇੱਕ ਅੱਗ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਵੇ ਅਰਥਾਤ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਉਹ ਸਾਰੀ ਚਰਬੀ ਜੋ ਆਂਦਰਾਂ ਦੇ ਨਾਲ ਜੁੜੀ ਹੋਈ ਹੈ
وَٱلْكُلْيَتَيْنِ، وَٱلشَّحْمَ ٱلَّذِي عَلَيْهِمَا ٱلَّذِي عَلَى ٱلْخَاصِرَتَيْنِ، وَزِيَادَةَ ٱلْكَبِدِ مَعَ ٱلْكُلْيَتَيْنِ يَنْزِعُهَا. | ٤ 4 |
੪ਅਤੇ ਦੋਵੇਂ ਗੁਰਦੇ, ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ।
وَيُوقِدُهَا بَنُو هَارُونَ عَلَى ٱلْمَذْبَحِ عَلَى ٱلْمُحْرَقَةِ ٱلَّتِي فَوْقَ ٱلْحَطَبِ ٱلَّذِي عَلَى ٱلنَّارِ، وَقُودَ رَائِحَةِ سَرُورٍ لِلرَّبِّ. | ٥ 5 |
੫ਅਤੇ ਹਾਰੂਨ ਦੇ ਪੁੱਤਰ ਉਸ ਨੂੰ ਹੋਮ ਬਲੀ ਕਰਕੇ ਲੱਕੜ ਦੀ ਅੱਗ ਵਿੱਚ ਸਾੜਨ ਜਿਹੜੀ ਜਗਵੇਦੀ ਦੇ ਉੱਤੇ ਹੈ। ਇਹ ਯਹੋਵਾਹ ਦੇ ਲਈ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਹੈ।
«وَإِنْ كَانَ قُرْبَانُهُ مِنَ ٱلْغَنَمِ ذَبِيحَةَ سَلَامَةٍ لِلرَّبِّ ذَكَرًا أَوْ أُنْثَى، فَصَحِيحًا يُقَرِّبُهُ. | ٦ 6 |
੬“ਜੇਕਰ ਯਹੋਵਾਹ ਦੇ ਲਈ ਉਸ ਦੀ ਸੁੱਖ-ਸਾਂਦ ਦੀ ਭੇਟ ਇੱਜੜ ਵਿੱਚੋਂ ਹੋਵੇ, ਭਾਵੇਂ ਨਰ ਹੋਵੇ ਭਾਵੇਂ ਮਾਦਾ, ਉਹ ਉਸ ਨੂੰ ਦੋਸ਼ ਰਹਿਤ ਚੜ੍ਹਾਵੇ।
إِنْ قَرَّبَ قُرْبَانَهُ مِنَ ٱلضَّأْنِ يُقَدِّمُهُ أَمَامَ ٱلرَّبِّ. | ٧ 7 |
੭ਜੇ ਉਹ ਆਪਣੀ ਭੇਟ ਵਿੱਚ ਲੇਲਾ ਚੜ੍ਹਾਵੇ ਤਾਂ ਉਹ ਉਸ ਨੂੰ ਯਹੋਵਾਹ ਦੇ ਲਈ ਚੜ੍ਹਾਵੇ।
يَضَعُ يَدَهُ عَلَى رَأْسِ قُرْبَانِهِ وَيَذْبَحُهُ قُدَّامَ خَيْمَةِ ٱلِٱجْتِمَاعِ. وَيَرُشُّ بَنُو هَارُونَ دَمَهُ عَلَى ٱلْمَذْبَحِ مُسْتَدِيرًا. | ٨ 8 |
੮ਉਹ ਆਪਣਾ ਹੱਥ ਆਪਣੀ ਭੇਟ ਦੇ ਪਸ਼ੂ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਵੱਢ ਦੇਵੇ, ਅਤੇ ਹਾਰੂਨ ਦੇ ਪੁੱਤਰ ਉਸ ਦਾ ਲਹੂ ਜਗਵੇਦੀ ਦੇ ਚੁਫ਼ੇਰੇ ਛਿੜਕਣ।
وَيُقَرِّبُ مِنْ ذَبِيحَةِ ٱلسَّلَامَةِ شَحْمَهَا وَقُودًا لِلرَّبِّ: ٱلْأَلْيَةَ صَحِيحَةً مِنْ عِنْدِ ٱلْعُصْعُصِ يَنْزِعُهَا، وَٱلشَّحْمَ ٱلَّذِي يُغَشِّي ٱلْأَحْشَاءَ، وَسَائِرَ ٱلشَّحْمِ ٱلَّذِي عَلَى ٱلْأَحْشَاءِ، | ٩ 9 |
੯ਤਦ ਸੁੱਖ-ਸਾਂਦ ਦੀ ਬਲੀ ਵਿੱਚੋਂ ਉਹ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਵੇ ਅਰਥਾਤ ਉਸ ਦੀ ਚਰਬੀ ਨਾਲ ਭਰੀ ਪੂਛ ਰੀੜ ਦੇ ਕੋਲੋਂ ਵੱਢ ਕੇ ਵੱਖ ਕਰੇ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਸਾਰੀ ਚਰਬੀ ਜੋ ਆਂਦਰਾਂ ਦੇ ਨਾਲ ਜੁੜੀ ਹੋਈ ਹੈ,
وَٱلْكُلْيَتَيْنِ، وَٱلشَّحْمَ ٱلَّذِي عَلَيْهِمَا ٱلَّذِي عَلَى ٱلْخَاصِرَتَيْنِ، وَزِيَادَةَ ٱلْكَبِدِ مَعَ ٱلْكُلْيَتَيْنِ يَنْزِعُهَا. | ١٠ 10 |
੧੦ਅਤੇ ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ।
وَيُوقِدُهَا ٱلْكَاهِنُ عَلَى ٱلْمَذْبَحِ طَعَامَ وَقُودٍ لِلرَّبِّ. | ١١ 11 |
੧੧ਅਤੇ ਜਾਜਕ ਉਸ ਨੂੰ ਜਗਵੇਦੀ ਉੱਤੇ ਸਾੜੇ, ਇਹ ਅੱਗ ਦੀ ਭੇਟ ਯਹੋਵਾਹ ਦੇ ਅੱਗੇ ਭੋਜ ਦੇ ਸਮਾਨ ਹੈ।
«وَإِنْ كَانَ قُرْبَانُهُ مِنَ ٱلْمَعْزِ يُقَدِّمُهُ أَمَامَ ٱلرَّبِّ. | ١٢ 12 |
੧੨“ਅਤੇ ਜੇਕਰ ਉਹ ਭੇਟ ਵਿੱਚ ਬੱਕਰਾ ਚੜ੍ਹਾਵੇ ਤਾਂ ਉਹ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ।
يَضَعُ يَدَهُ عَلَى رَأْسِهِ وَيَذْبَحُهُ قُدَّامَ خَيْمَةِ ٱلِٱجْتِمَاعِ، وَيَرُشُّ بَنُو هَارُونَ دَمَهُ عَلَى ٱلْمَذْبَحِ مُسْتَدِيرًا. | ١٣ 13 |
੧੩ਉਹ ਆਪਣਾ ਹੱਥ ਉਸ ਪਸ਼ੂ ਦੇ ਸਿਰ ਉੱਤੇ ਰੱਖੇ ਅਤੇ ਮੰਡਲੀ ਦੇ ਡੇਰੇ ਦੇ ਅੱਗੇ ਉਸ ਨੂੰ ਵੱਢ ਸੁੱਟੇ ਅਤੇ ਹਾਰੂਨ ਦੇ ਪੁੱਤਰ ਉਸ ਦਾ ਲਹੂ ਜਗਵੇਦੀ ਦੇ ਚੁਫ਼ੇਰੇ ਛਿੜਕਣ।
وَيُقَرِّبُ مِنْهُ قُرْبَانَهُ وَقُودًا لِلرَّبِّ: ٱلشَّحْمَ ٱلَّذِي يُغَشِّي ٱلْأَحْشَاءَ، وَسَائِرَ ٱلشَّحْمِ ٱلَّذِي عَلَى ٱلْأَحْشَاءِ، | ١٤ 14 |
੧੪ਤਦ ਉਹ ਉਸ ਵਿੱਚੋਂ ਆਪਣੀ ਭੇਟ ਯਹੋਵਾਹ ਦੇ ਲਈ ਇੱਕ ਅੱਗ ਦੀ ਭੇਟ ਕਰਕੇ ਚੜ੍ਹਾਵੇ ਅਰਥਾਤ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਸਾਰੀ ਚਰਬੀ ਜੋ ਆਂਦਰਾਂ ਦੇ ਨਾਲ ਜੁੜੀ ਹੋਈ ਹੈ,
وَٱلْكُلْيَتَيْنِ وَٱلشَّحْمَ ٱلَّذِي عَلَيْهِمَا ٱلَّذِي عَلَى ٱلْخَاصِرَتَيْنِ، وَزِيَادَةَ ٱلْكَبِدِ مَعَ ٱلْكُلْيَتَيْنِ يَنْزِعُهَا. | ١٥ 15 |
੧੫ਅਤੇ ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ।
وَيُوقِدُهُنَّ ٱلْكَاهِنُ عَلَى ٱلْمَذْبَحِ طَعَامَ وَقُودٍ لِرَائِحَةِ سَرُورٍ. كُلُّ ٱلشَّحْمِ لِلرَّبِّ. | ١٦ 16 |
੧੬ਜਾਜਕ ਉਨ੍ਹਾਂ ਨੂੰ ਜਗਵੇਦੀ ਦੇ ਉੱਤੇ ਸਾੜੇ। ਇਹ ਸੁਗੰਧਤਾ ਅਰਥਾਤ ਅੱਗ ਦੀ ਭੇਟ ਦਾ ਭੋਜਨ ਹੈ, ਸਾਰੀ ਚਰਬੀ ਯਹੋਵਾਹ ਲਈ ਹੈ।
فَرِيضَةً دَهْرِيَّةً فِي أَجْيَالِكُمْ فِي جَمِيعِ مَسَاكِنِكُمْ: لَا تَأْكُلُوا شَيْئًا مِنَ ٱلشَّحْمِ وَلَا مِنَ ٱلدَّمِ». | ١٧ 17 |
੧੭“ਇਹ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਤੁਹਾਡੀਆਂ ਪੀੜ੍ਹੀਆਂ ਦੇ ਲਈ ਸਦਾ ਦੀ ਬਿਧੀ ਹੈ ਕਿ ਤੁਸੀਂ ਚਰਬੀ ਅਤੇ ਲਹੂ ਕਦੀ ਨਾ ਖਾਣਾ।”