< إِشَعْيَاءَ 15 >
وَحْيٌ مِنْ جِهَةِ مُوآبَ: إِنَّهُ فِي لَيْلَةٍ خَرِبَتْ عَارُ مُوآبَ وَهَلَكَتْ. إِنَّهُ فِي لَيْلَةٍ خَرِبَتْ قِيرُ مُوآبَ وَهَلَكَتْ. | ١ 1 |
੧ਮੋਆਬ ਦੇ ਵਿਖੇ ਅਗੰਮ ਵਾਕ । ਮੋਆਬ ਦਾ ਆਰ ਨਗਰ ਇੱਕ ਹੀ ਰਾਤ ਵਿੱਚ ਬਰਬਾਦ ਅਤੇ ਵਿਰਾਨ ਕੀਤਾ ਗਿਆ, ਮੋਆਬ ਦਾ ਕੀਰ ਨਗਰ ਵੀ ਇੱਕ ਹੀ ਰਾਤ ਵਿੱਚ ਬਰਬਾਦ ਅਤੇ ਵਿਰਾਨ ਕੀਤਾ ਗਿਆ।
إِلَى ٱلْبَيْتِ وَدِيبُونَ يَصْعَدُونَ إِلَى ٱلْمُرْتَفَعَاتِ لِلْبُكَاءِ. تُوَلْوِلُ مُوآبُ عَلَى نَبُو وَعَلَى مَيْدَبَا. فِي كُلِّ رَأْسٍ مِنْهَا قَرْعَةٌ. كُلُّ لِحْيَةٍ مَجْزُوزَةٌ. | ٢ 2 |
੨ਦੀਬੋਨ ਆਪਣੇ ਮੰਦਰ ਨੂੰ ਅਤੇ ਉਸ ਦੀਆਂ ਉੱਚਿਆਈਆਂ ਉੱਤੇ, ਰੋਣ ਲਈ ਉਤਾਹਾਂ ਗਿਆ, ਨਬੋ ਅਤੇ ਮੇਦਬਾ ਉੱਤੇ ਮੋਆਬ ਧਾਹਾਂ ਮਾਰਦਾ ਹੈ। ਉਹਨਾਂ ਵਿੱਚ ਹਰੇਕ ਦਾ ਸਿਰ ਰੋਡਾ ਹੈ, ਅਤੇ ਹਰੇਕ ਦੀ ਦਾੜ੍ਹੀ ਮੁੰਨੀ ਹੋਈ ਹੈ।
فِي أَزِقَّتِهَا يَأْتَزِرُونَ بِمِسْحٍ. عَلَى سُطُوحِهَا وَفِي سَاحَاتِهَا يُوَلْوِلُ كُلُّ وَاحِدٍ مِنْهَا سَيَّالًا بِٱلْبُكَاءِ. | ٣ 3 |
੩ਰਾਹਾਂ ਵਿੱਚ ਉਹ ਤੱਪੜ ਪਹਿਨਦੇ ਹਨ, ਕੋਠਿਆਂ ਉੱਤੇ ਅਤੇ ਚੌਕਾਂ ਵਿੱਚ ਹਰੇਕ ਰੋ-ਰੋ ਕੇ ਧਾਹਾਂ ਮਾਰਦਾ ਹੈ।
وَتَصْرُخُ حَشْبُونُ وَأَلْعَالَةُ. يُسْمَعُ صَوْتُهُمَا إِلَى يَاهَصَ. لِذَلِكَ يَصْرُخُ مُتَسَلِّحُو مُوآبَ. نَفْسُهَا تَرْتَعِدُ فِيهَا. | ٤ 4 |
੪ਹਸ਼ਬੋਨ ਅਤੇ ਅਲਾਲੇਹ ਨਗਰ ਚਿੱਲਾਉਂਦੇ ਹਨ, ਯਹਸ ਨਗਰ ਤੱਕ ਉਨ੍ਹਾਂ ਦੀ ਅਵਾਜ਼ ਸੁਣਾਈ ਦਿੰਦੀ ਹੈ। ਇਸ ਲਈ ਮੋਆਬ ਦੇ ਸ਼ਸਤਰ ਧਾਰੀ ਚੀਕ-ਚਿਹਾੜਾ ਪਾਉਂਦੇ ਹਨ, ਉਹ ਦਾ ਜੀ ਉਹ ਦੇ ਵਿੱਚ ਕੰਬ ਜਾਂਦਾ ਹੈ।
يَصْرُخُ قَلْبِي مِنْ أَجْلِ مُوآبَ. ٱلْهَارِبِينَ مِنْهَا إِلَى صُوغَرَ كَعِجْلَةٍ ثُلَاثِيَّةٍ، لِأَنَّهُمْ يَصْعَدُونَ فِي عَقَبَةِ ٱللُّوحِيثِ بِٱلْبُكَاءِ، لِأَنَّهُمْ فِي طَرِيقِ حُورُونَايِمَ يَرْفَعُونَ صُرَاخَ ٱلِٱنْكِسَارِ. | ٥ 5 |
੫ਮੇਰਾ ਦਿਲ ਮੋਆਬ ਲਈ ਦੁਹਾਈ ਦਿੰਦਾ ਹੈ, ਉਹ ਦੇ ਭਗੌੜੇ ਸੋਆਰ ਤੱਕ ਅਤੇ ਅਗਲਥ-ਸ਼ਲੀਸ਼ੀਯਾਹ ਤੱਕ ਭੱਜੇ ਜਾਂਦੇ ਹਨ, ਉਹ ਤਾਂ ਲੂਹੀਥ ਸਥਾਨ ਦੀ ਚੜ੍ਹਾਈ ਉੱਤੇ ਰੋਂਦੇ ਜਾਂਦੇ ਹਨ, ਉਹ ਤਾਂ ਹੋਰੋਨਇਮ ਸ਼ਹਿਰ ਦੇ ਰਾਹ ਉੱਤੇ, ਨਸ਼ਟ ਹੋਣ ਦੇ ਕਾਰਨ ਵਿਰਲਾਪ ਕਰਦੇ ਹਨ।
لِأَنَّ مِيَاهَ نِمْرِيمَ تَصِيرُ خَرِبَةً، لِأَنَّ ٱلْعُشْبَ يَبِسَ. ٱلْكَلَأُ فَنِيَ. ٱلْخُضْرَةُ لَا تُوجَدُ. | ٦ 6 |
੬ਨਿਮਰੀਮ ਵਾਦੀ ਦੇ ਪਾਣੀ ਤਾਂ ਸੁੱਕ ਗਏ, ਘਾਹ ਮੁਰਝਾ ਗਿਆ, ਹਰਾ ਘਾਹ ਮੁੱਕ ਗਿਆ ਅਤੇ ਹਰਿਆਈ ਹੈ ਹੀ ਨਹੀਂ।
لِذَلِكَ ٱلثَّرْوَةُ ٱلَّتِي ٱكْتَسَبُوهَا وَذَخَائِرُهُمْ يَحْمِلُونَهَا إِلَى عَبْرِ وَادِي ٱلصَّفْصَافِ. | ٧ 7 |
੭ਇਸ ਲਈ ਜੋ ਵੀ ਮਾਲ-ਧਨ ਉਨ੍ਹਾਂ ਨੇ ਕਮਾਇਆ ਅਤੇ ਜੋ ਕੁਝ ਜੋੜ-ਜੋੜ ਕੇ ਇਕੱਠਾ ਕੀਤਾ, ਉਸ ਨੂੰ ਬੈਂਤਾਂ ਦੇ ਨਾਲੇ ਦੇ ਪਾਰ ਚੁੱਕ ਕੇ ਲੈ ਜਾਣਗੇ।
لِأَنَّ ٱلصُّرَاخَ قَدْ أَحَاطَ بِتُخُومِ مُوآبَ. إِلَى أَجْلَايِمَ وَلْوَلَتُهَا. وَإِلَى بِئْرِ إِيلِيمَ وَلْوَلَتُهَا، | ٨ 8 |
੮ਚਿੱਲਾਉਣਾ ਤਾਂ ਮੋਆਬ ਦੀਆਂ ਹੱਦਾਂ ਤੱਕ ਗੂੰਜ ਉੱਠਿਆ ਹੈ, ਉਹ ਦੀਆਂ ਧਾਹਾਂ ਅਗਲਇਮ ਤੱਕ ਅਤੇ ਉਹ ਦਾ ਵਿਰਲਾਪ ਬਏਰ-ਏਲੀਮ ਤੱਕ ਪਹੁੰਚਦਾ ਹੈ।
لِأَنَّ مِيَاهَ دِيمُونَ تَمْتَلِئُ دَمًا، لِأَنِّي أَجْعَلُ عَلَى دِيمُونَ زَوَائِدَ. عَلَى ٱلنَّاجِينَ مِنْ مُوآبَ أَسَدًا وَعَلَى بَقِيَّةِ ٱلْأَرْضِ. | ٩ 9 |
੯ਦੀਮੋਨ ਦੇ ਪਾਣੀ ਤਾਂ ਲਹੂ ਹੀ ਲਹੂ ਹਨ, ਪਰ ਤਾਂ ਵੀ ਮੈਂ ਦੀਮੋਨ ਉੱਤੇ ਹੋਰ ਵੀ ਲਿਆਵਾਂਗਾ, ਮੋਆਬ ਦੇ ਬਚਿਆਂ ਹੋਇਆਂ ਉੱਤੇ ਅਤੇ ਦੇਸ ਦੇ ਬਕੀਏ ਉੱਤੇ ਬੱਬਰ ਸ਼ੇਰ ਲਿਆਵਾਂਗਾ।