< اَلتَّثْنِيَة 21 >
«إِذَا وُجِدَ قَتِيلٌ فِي ٱلْأَرْضِ ٱلَّتِي يُعْطِيكَ ٱلرَّبُّ إِلَهُكَ لِتَمْتَلِكَهَا وَاقِعًا فِي ٱلْحَقْلِ، لَا يُعْلَمُ مَنْ قَتَلَهُ، | ١ 1 |
੧ਜੇਕਰ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦਿੰਦਾ ਹੈ, ਖੇਤ ਵਿੱਚ ਕੋਈ ਲਾਸ਼ ਪਈ ਹੋਈ ਲੱਭੇ ਅਤੇ ਇਹ ਪਤਾ ਨਾ ਲੱਗੇ ਕਿ ਉਹ ਨੂੰ ਕਿਸ ਨੇ ਮਾਰਿਆ ਹੈ,
يَخْرُجُ شُيُوخُكَ وَقُضَاتُكَ وَيَقِيسُونَ إِلَى ٱلْمُدُنِ ٱلَّتِي حَوْلَ ٱلْقَتِيلِ. | ٢ 2 |
੨ਤਾਂ ਤੁਹਾਡੇ ਬਜ਼ੁਰਗ ਅਤੇ ਨਿਆਈਂ ਬਾਹਰ ਜਾ ਕੇ, ਉਸ ਲਾਸ਼ ਦੇ ਆਲੇ-ਦੁਆਲੇ ਦੇ ਸ਼ਹਿਰਾਂ ਦੀ ਦੂਰੀ ਨਾਪਣ,
فَٱلْمَدِينَةُ ٱلْقُرْبَى مِنَ ٱلْقَتِيلِ، يَأْخُذُ شُيُوخُ تِلْكَ ٱلْمَدِينَةِ عِجْلَةً مِنَ ٱلْبَقَرِ لَمْ يُحْرَثْ عَلَيْهَا، لَمْ تَجُرَّ بِٱلنِّيرِ. | ٣ 3 |
੩ਤਦ ਜਿਹੜਾ ਸ਼ਹਿਰ ਲਾਸ਼ ਦੇ ਸਭ ਤੋਂ ਨੇੜੇ ਹੋਵੇ, ਉਸ ਸ਼ਹਿਰ ਦੇ ਬਜ਼ੁਰਗ ਚੌਣੇ ਤੋਂ ਇੱਕ ਵੱਛੀ ਲੈਣ ਜਿਹੜੀ ਕੰਮ ਵਿੱਚ ਨਾ ਲਿਆਂਦੀ ਗਈ ਹੋਵੇ ਅਤੇ ਜਿਸ ਨੇ ਜੂਲੇ ਹੇਠ ਕੁਝ ਨਾ ਖਿੱਚਿਆ ਹੋਵੇ।
وَيَنْحَدِرُ شُيُوخُ تِلْكَ ٱلْمَدِينَةِ بِٱلْعِجْلَةِ إِلَى وَادٍ دَائِمِ ٱلسَّيَلَانِ لَمْ يُحْرَثْ فِيهِ وَلَمْ يُزْرَعْ، وَيَكْسِرُونَ عُنُقَ ٱلْعِجْلَةِ فِي ٱلْوَادِي. | ٤ 4 |
੪ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਵੱਛੀ ਨੂੰ ਵਗਦੇ ਪਾਣੀ ਦੀ ਵਾਦੀ ਵਿੱਚ ਲੈ ਜਾਣ ਜਿਹੜੀ ਨਾ ਵਾਹੀ ਅਤੇ ਨਾ ਬੀਜੀ ਗਈ ਹੋਵੇ, ਅਤੇ ਉਸ ਵਾਦੀ ਵਿੱਚ ਉਹ ਵੱਛੀ ਦੀ ਧੌਣ ਤੋੜ ਦੇਣ।
ثُمَّ يَتَقَدَّمُ ٱلْكَهَنَةُ بَنُو لَاوِي، لِأَنَّهُ إِيَّاهُمُ ٱخْتَارَ ٱلرَّبُّ إِلَهُكَ لِيَخْدِمُوهُ وَيُبَارِكُوا بِٱسْمِ ٱلرَّبِّ، وَحَسَبَ قَوْلِهِمْ تَكُونُ كُلُّ خُصُومَةٍ وَكُلُّ ضَرْبَةٍ، | ٥ 5 |
੫ਫੇਰ ਲੇਵੀ ਜਾਜਕ ਨੇੜੇ ਆਉਣ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣ ਲਿਆ ਹੈ ਕਿ ਉਹ ਉਸ ਦੀ ਟਹਿਲ ਸੇਵਾ ਕਰਨ ਲਈ ਅਤੇ ਯਹੋਵਾਹ ਦੇ ਨਾਮ ਉੱਤੇ ਬਰਕਤ ਦੇਣ, ਅਤੇ ਉਨ੍ਹਾਂ ਦੇ ਆਖਣ ਅਨੁਸਾਰ ਹਰੇਕ ਮਾਰ ਕੁਟਾਈ ਅਤੇ ਝਗੜੇ ਦਾ ਫੈਸਲਾ ਕੀਤਾ ਜਾਵੇ।
وَيَغْسِلُ جَمِيعُ شُيُوخِ تِلْكَ ٱلْمَدِينَةِ ٱلْقَرِيبِينَ مِنَ ٱلْقَتِيلِ أَيْدِيَهُمْ عَلَى ٱلْعِجْلَةِ ٱلْمَكْسُورَةِ ٱلْعُنُقِ فِي ٱلْوَادِي، | ٦ 6 |
੬ਉਸ ਸ਼ਹਿਰ ਦੇ ਸਾਰੇ ਬਜ਼ੁਰਗ ਜਿਹੜੇ ਲਾਸ਼ ਦੇ ਸਭ ਤੋਂ ਨੇੜੇ ਦੇ ਹੋਣ, ਆਪਣੇ ਹੱਥ ਉਸ ਵੱਛੀ ਉੱਤੇ ਧੋ ਲੈਣ ਜਿਸ ਦੀ ਧੌਣ ਉਸ ਵਾਦੀ ਵਿੱਚ ਤੋੜੀ ਗਈ ਹੈ,
وَيُصَرِّحُونَ وَيَقُولُونَ: أَيْدِينَا لَمْ تَسْفِكْ هَذَا ٱلدَّمَ، وَأَعْيُنُنَا لَمْ تُبْصِرْ. | ٧ 7 |
੭ਅਤੇ ਆਖਣ, “ਸਾਡੇ ਹੱਥੀਂ ਇਹ ਲਹੂ ਨਹੀਂ ਵਹਾਇਆ ਗਿਆ ਅਤੇ ਨਾ ਸਾਡੀਆਂ ਅੱਖਾਂ ਨੇ ਉਸ ਨੂੰ ਵੇਖਿਆ ਹੈ।
اِغْفِرْ لِشَعْبِكَ إِسْرَائِيلَ ٱلَّذِي فَدَيْتَ يَا رَبُّ، وَلَا تَجْعَلْ دَمَ بَرِيءٍ فِي وَسَطِ شَعْبِكَ إِسْرَائِيلَ. فَيُغْفَرُ لَهُمُ ٱلدَّمُ. | ٨ 8 |
੮ਹੇ ਯਹੋਵਾਹ, ਆਪਣੀ ਪਰਜਾ ਨੂੰ ਜਿਸ ਨੂੰ ਤੂੰ ਛੁਡਾਇਆ ਹੈ ਮੁਆਫ਼ੀ ਦੇ, ਅਤੇ ਬੇਦੋਸ਼ ਦਾ ਖੂਨ ਆਪਣੀ ਪਰਜਾ ਇਸਰਾਏਲ ਉੱਤੇ ਨਾ ਲਿਆ।” ਤਦ ਉਹ ਖੂਨ ਉਨ੍ਹਾਂ ਨੂੰ ਮਾਫ਼ ਕੀਤਾ ਜਾਵੇਗਾ।
فَتَنْزِعُ ٱلدَّمَ ٱلْبَرِيءَ مِنْ وَسَطِكَ إِذَا عَمِلْتَ ٱلصَّالِحَ فِي عَيْنَيِ ٱلرَّبِّ. | ٩ 9 |
੯ਇਸ ਤਰ੍ਹਾਂ ਤੁਸੀਂ ਯਹੋਵਾਹ ਦੀ ਨਿਗਾਹ ਵਿੱਚ ਧਰਮ ਦਾ ਕੰਮ ਕਰਕੇ, ਬੇਦੋਸ਼ ਦੇ ਖੂਨ ਦਾ ਦੋਸ਼ ਆਪਣੇ ਵਿੱਚੋਂ ਕੱਢ ਸਕੋਗੇ।
«إِذَا خَرَجْتَ لِمُحَارَبَةِ أَعْدَائِكَ وَدَفَعَهُمُ ٱلرَّبُّ إِلَهُكَ إِلَى يَدِكَ، وَسَبَيْتَ مِنْهُمْ سَبْيًا، | ١٠ 10 |
੧੦ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਜਾਓ ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦੇਵੇ ਅਤੇ ਤੁਸੀਂ ਉਨ੍ਹਾਂ ਨੂੰ ਬੰਦੀ ਬਣਾ ਕੇ ਲੈ ਆਓ,
وَرَأَيْتَ فِي ٱلسَّبْيِ ٱمْرَأَةً جَمِيلَةَ ٱلصُّورَةِ، وَٱلْتَصَقْتَ بِهَا وَٱتَّخَذْتَهَا لَكَ زَوْجَةً، | ١١ 11 |
੧੧ਤਦ ਜੇਕਰ ਤੂੰ ਉਹਨਾਂ ਬੰਦੀਆਂ ਵਿੱਚ ਕੋਈ ਸੋਹਣੀ ਇਸਤਰੀ ਵੇਖ ਕੇ ਉਸ ਦੀ ਚਾਹ ਕਰੇਂ ਅਤੇ ਉਸ ਨਾਲ ਵਿਆਹ ਕਰਨਾ ਚਾਹੇਂ,
فَحِينَ تُدْخِلُهَا إِلَى بَيْتِكَ تَحْلِقُ رَأْسَهَا وَتُقَلِّمُ أَظْفَارَهَا | ١٢ 12 |
੧੨ਤਾਂ ਤੂੰ ਉਸ ਨੂੰ ਆਪਣੇ ਘਰ ਵਿੱਚ ਲੈ ਆਵੀਂ ਅਤੇ ਉਹ ਆਪਣਾ ਸਿਰ ਮੁਨਾਵੇ, ਆਪਣੇ ਨਹੁੰ ਕੱਟੇ,
وَتَنْزِعُ ثِيَابَ سَبْيِهَا عَنْهَا، وَتَقْعُدُ فِي بَيْتِكَ وَتَبْكِي أَبَاهَا وَأُمَّهَا شَهْرًا مِنَ ٱلزَّمَانِ، ثُمَّ بَعْدَ ذَلِكَ تَدْخُلُ عَلَيْهَا وَتَتَزَوَّجُ بِهَا، فَتَكُونُ لَكَ زَوْجَةً. | ١٣ 13 |
੧੩ਅਤੇ ਉਹ ਆਪਣੇ ਬੰਦੀਆਂ ਵਾਲੇ ਕੱਪੜੇ ਲਾਹ ਦੇਵੇ ਅਤੇ ਤੇਰੇ ਘਰ ਵਿੱਚ ਰਹਿ ਕੇ ਆਪਣੇ ਮਾਤਾ-ਪਿਤਾ ਲਈ ਇੱਕ ਮਹੀਨਾ ਸੋਗ ਕਰਦੀ ਰਹੇ, ਇਸ ਤੋਂ ਬਾਅਦ ਤੂੰ ਉਸ ਦੇ ਕੋਲ ਜਾਵੀਂ, ਅਤੇ ਤੂੰ ਉਸ ਦਾ ਪਤੀ ਅਤੇ ਉਹ ਤੇਰੀ ਪਤਨੀ ਬਣੇ।
وَإِنْ لَمْ تُسَرَّ بِهَا فَأَطْلِقْهَا لِنَفْسِهَا. لَا تَبِعْهَا بَيْعًا بِفِضَّةٍ، وَلَا تَسْتَرِقَّهَا مِنْ أَجْلِ أَنَّكَ قَدْ أَذْلَلْتَهَا. | ١٤ 14 |
੧੪ਫੇਰ ਜੇਕਰ ਤੂੰ ਉਸ ਦੇ ਨਾਲ ਖੁਸ਼ ਨਾ ਹੋਵੇਂ, ਤਾਂ ਤੂੰ ਉਸ ਨੂੰ ਜਿੱਥੇ ਉਹ ਚਾਹੇ ਜਾਣ ਦੇਵੀਂ ਪਰ ਉਸ ਨੂੰ ਚਾਂਦੀ ਲੈ ਕੇ ਕਦੀ ਨਾ ਵੇਚੀਂ ਅਤੇ ਨਾ ਉਸ ਦੇ ਨਾਲ ਦਾਸੀਆਂ ਵਾਲਾ ਵਰਤਾਉ ਕਰੀਂ, ਕਿਉਂ ਜੋ ਤੂੰ ਉਸ ਦੀ ਪਤ ਲੈ ਲਈ ਹੈ।
«إِذَا كَانَ لِرَجُلٍ ٱمْرَأَتَانِ، إِحْدَاهُمَا مَحْبُوبَةٌ وَٱلْأُخْرَى مَكْرُوهَةٌ، فَوَلَدَتَا لَهُ بَنِينَ، ٱلْمَحْبُوبَةُ وَٱلْمَكْرُوهَةُ. فَإِنْ كَانَ ٱلِٱبْنُ ٱلْبِكْرُ لِلْمَكْرُوهَةِ، | ١٥ 15 |
੧੫ਜੇਕਰ ਕਿਸੇ ਪੁਰਖ ਦੀਆਂ ਦੋ ਪਤਨੀਆਂ ਹੋਣ, ਇੱਕ ਉਸ ਨੂੰ ਪਿਆਰੀ ਹੋਵੇ ਪਰ ਦੂਜੀ ਨੂੰ ਘਿਣਾਉਣੀ ਜਾਣੇ ਅਤੇ ਪਿਆਰੀ ਅਤੇ ਘਿਣਾਉਣੀ ਦੋਵੇਂ ਹੀ ਪੁੱਤਰਾਂ ਨੂੰ ਜਨਮ ਦੇਣ ਅਤੇ ਜੇਕਰ ਪਹਿਲੌਠਾ ਪੁੱਤਰ ਘਿਣਾਉਣੀ ਦਾ ਹੋਵੇ,
فَيَوْمَ يَقْسِمُ لِبَنِيهِ مَا كَانَ لَهُ، لَا يَحِلُّ لَهُ أَنْ يُقَدِّمَ ٱبْنَ ٱلْمَحْبُوبَةِ بِكْرًا عَلَى ٱبْنِ ٱلْمَكْرُوهَةِ ٱلْبِكْرِ، | ١٦ 16 |
੧੬ਅਤੇ ਫੇਰ ਜਦੋਂ ਉਹ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਵੰਡੇ ਤਾਂ ਉਹ ਪਿਆਰੀ ਦੇ ਪੁੱਤਰ ਨੂੰ, ਘਿਣਾਉਣੀ ਦੇ ਪੁੱਤਰ ਦੇ ਬਦਲੇ ਜੋ ਸੱਚ-ਮੁੱਚ ਉਸਦਾ ਪਹਿਲੌਠਾ ਹੈ, ਪਹਿਲੌਠੇ ਦਾ ਹੱਕ ਨਹੀਂ ਦੇ ਸਕਦਾ।
بَلْ يَعْرِفُ ٱبْنَ ٱلْمَكْرُوهَةِ بِكْرًا لِيُعْطِيَهُ نَصِيبَ ٱثْنَيْنِ مِنْ كُلِّ مَا يُوجَدُ عِنْدَهُ، لِأَنَّهُ هُوَ أَوَّلُ قُدْرَتِهِ. لَهُ حَقُّ ٱلْبَكُورِيَّةِ. | ١٧ 17 |
੧੭ਪਰ ਉਹ ਪਹਿਲੌਠੇ ਨੂੰ ਜਿਹੜਾ ਘਿਣਾਉਣੀ ਦਾ ਪੁੱਤਰ ਹੈ, ਸਵੀਕਾਰੇ ਅਤੇ ਉਸ ਨੂੰ ਆਪਣੀ ਸਾਰੀ ਜਾਇਦਾਦ ਦਾ ਦੁਗਣਾ ਹਿੱਸਾ ਦੇਵੇ, ਕਿਉਂ ਜੋ ਉਹ ਉਸ ਦੀ ਸ਼ਕਤੀ ਦਾ ਮੁੱਢ ਹੈ, ਪਹਿਲੌਠੇ ਹੋਣ ਦਾ ਹੱਕ ਉਸ ਦਾ ਹੀ ਹੈ।
«إِذَا كَانَ لِرَجُلٍ ٱبْنٌ مُعَانِدٌ وَمَارِدٌ لَا يَسْمَعُ لِقَوْلِ أَبِيهِ وَلَا لِقَوْلِ أُمِّهِ، وَيُؤَدِّبَانِهِ فَلَا يَسْمَعُ لَهُمَا. | ١٨ 18 |
੧੮ਜੇ ਕਿਸੇ ਮਨੁੱਖ ਦੇ ਕੋਲ ਜ਼ਿੱਦੀ ਅਤੇ ਪੁੱਤਰ ਹੋਵੇ, ਜਿਹੜਾ ਆਪਣੇ ਪਿਤਾ ਅਤੇ ਮਾਤਾ ਦੀ ਨਾ ਮੰਨੇ ਅਤੇ ਜਦ ਉਹ ਉਸ ਨੂੰ ਝਿੜਕਣ ਤਾਂ ਵੀ ਉਹ ਉਨ੍ਹਾਂ ਦੀ ਨਾ ਸੁਣੇ,
يُمْسِكُهُ أَبُوهُ وَأُمُّهُ وَيَأْتِيَانِ بِهِ إِلَى شُيُوخِ مَدِينَتِهِ وَإِلَى بَابِ مَكَانِهِ، | ١٩ 19 |
੧੯ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਫੜ੍ਹ ਕੇ ਉਸ ਸ਼ਹਿਰ ਦੇ ਬਜ਼ੁਰਗਾਂ ਕੋਲ, ਸ਼ਹਿਰ ਦੇ ਫਾਟਕ ਉੱਤੇ ਲੈ ਜਾਣ,
وَيَقُولَانِ لِشُيُوخِ مَدِينَتِهِ: ٱبْنُنَا هَذَا مُعَانِدٌ وَمَارِدٌ لَا يَسْمَعُ لِقَوْلِنَا، وَهُوَ مُسْرِفٌ وَسِكِّيرٌ. | ٢٠ 20 |
੨੦ਅਤੇ ਉਹ ਉਸ ਦੇ ਸ਼ਹਿਰ ਦੇ ਬਜ਼ੁਰਗਾਂ ਨੂੰ ਆਖਣ, “ਸਾਡਾ ਇਹ ਪੁੱਤਰ ਜ਼ਿੱਦੀ ਅਤੇ ਆਕੀ ਹੈ ਅਤੇ ਸਾਡੀ ਗੱਲ ਨਹੀਂ ਸੁਣਦਾ, ਇਹ ਪੇਟੂ ਅਤੇ ਸ਼ਰਾਬੀ ਹੈ।”
فَيَرْجُمُهُ جَمِيعُ رِجَالِ مَدِينَتِهِ بِحِجَارَةٍ حَتَّى يَمُوتَ. فَتَنْزِعُ ٱلشَّرَّ مِنْ بَيْنِكُمْ، وَيَسْمَعُ كُلُّ إِسْرَائِيلَ وَيَخَافُونَ. | ٢١ 21 |
੨੧ਤਦ ਉਸ ਦੇ ਸ਼ਹਿਰ ਦੇ ਸਾਰੇ ਮਨੁੱਖ ਉਸ ਉੱਤੇ ਅਜਿਹਾ ਪਥਰਾਓ ਕਰਨ ਕਿ ਉਹ ਮਰ ਜਾਵੇ। ਇਸ ਤਰ੍ਹਾਂ ਤੁਸੀਂ ਇਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ, ਤਦ ਸਾਰੇ ਇਸਰਾਏਲੀ ਸੁਣ ਕੇ ਡਰਨਗੇ।
«وَإِذَا كَانَ عَلَى إِنْسَانٍ خَطِيَّةٌ حَقُّهَا ٱلْمَوْتُ، فَقُتِلَ وَعَلَّقْتَهُ عَلَى خَشَبَةٍ، | ٢٢ 22 |
੨੨ਜੇਕਰ ਕਿਸੇ ਮਨੁੱਖ ਨੇ ਅਜਿਹਾ ਪਾਪ ਕੀਤਾ ਹੋਵੇ ਜੋ ਮੌਤ ਦੀ ਸਜ਼ਾ ਦੇ ਯੋਗ ਹੋਵੇ ਅਤੇ ਉਸ ਨੂੰ ਮਾਰ ਦਿੱਤਾ ਜਾਵੇ ਅਤੇ ਤੁਸੀਂ ਉਸ ਨੂੰ ਰੁੱਖ ਉੱਤੇ ਟੰਗ ਦਿਓ,
فَلَا تَبِتْ جُثَّتُهُ عَلَى ٱلْخَشَبَةِ، بَلْ تَدْفِنُهُ فِي ذَلِكَ ٱلْيَوْمِ، لِأَنَّ ٱلْمُعَلَّقَ مَلْعُونٌ مِنَ ٱللهِ. فَلَا تُنَجِّسْ أَرْضَكَ ٱلَّتِي يُعْطِيكَ ٱلرَّبُّ إِلَهُكَ نَصِيبًا. | ٢٣ 23 |
੨੩ਤਾਂ ਤੁਸੀਂ ਸਾਰੀ ਰਾਤ ਉਸ ਦੀ ਲਾਸ਼ ਨੂੰ ਰੁੱਖ ਉੱਤੇ ਟੰਗੀ ਹੋਈ ਨਾ ਰਹਿਣ ਦਿਓ, ਪਰ ਤੁਸੀਂ ਉਹ ਨੂੰ ਉਸੇ ਦਿਨ ਦੱਬ ਦਿਓ, ਕਿਉਂਕਿ ਜਿਹੜਾ ਰੁੱਖ ਉੱਤੇ ਟੰਗਿਆ ਜਾਵੇ, ਉਹ ਪਰਮੇਸ਼ੁਰ ਦੇ ਵੱਲੋਂ ਸਰਾਪੀ ਹੈ। ਤੁਸੀਂ ਉਸ ਦੇਸ਼ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦੇਣ ਵਾਲਾ ਹੈ, ਭਰਿਸ਼ਟ ਨਾ ਕਰਿਓ।