< Gênesis 8 >
1 E lembrou-se Deus de Noé, e de todos os animais, selvagens e domésticos que estavam com ele na arca; e fez passar Deus um vento sobre a terra, e diminuíram as águas.
੧ਫੇਰ ਪਰਮੇਸ਼ੁਰ ਨੇ ਨੂਹ ਨੂੰ, ਹਰ ਜੰਗਲੀ ਜਾਨਵਰ ਨੂੰ, ਹਰ ਡੰਗਰ ਨੂੰ ਅਤੇ ਜੋ ਵੀ ਉਸ ਦੇ ਨਾਲ ਕਿਸ਼ਤੀ ਵਿੱਚ ਸਨ, ਯਾਦ ਕੀਤਾ। ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਹਵਾ ਵਗਾਈ ਅਤੇ ਜਿਸ ਕਾਰਨ ਪਾਣੀ ਘਟਣ ਲੱਗ ਪਿਆ।
2 E se fecharam as fontes do abismo, e as comportas dos céus; e a chuva dos céus foi detida.
੨ਡੁੰਘਿਆਈ ਦੇ ਸੋਤੇ ਅਤੇ ਅਕਾਸ਼ ਦੀਆਂ ਖਿੜਕੀਆਂ ਬੰਦ ਹੋ ਗਈਆਂ ਅਤੇ ਵਰਖਾ ਰੁੱਕ ਗਈ।
3 E voltaram-se as águas de sobre a terra, indo e voltando; e decresceram as águas ao fim de cento e cinquenta dias.
੩ਪਾਣੀ ਧਰਤੀ ਉੱਤੋਂ ਡੇਢ ਸੌ ਦਿਨਾਂ ਤੋਂ ਬਾਅਦ ਘਟਣ ਲੱਗ ਪਿਆ
4 E repousou a arca no mês sétimo, a dezessete dias do mês, sobre os montes de Ararate.
੪ਕਿਸ਼ਤੀ ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਅਰਾਰਾਤ ਪਰਬਤ ਉੱਤੇ ਟਿੱਕ ਗਈ।
5 E as águas foram decrescendo até o mês décimo: no décimo, ao primeiro dia do mês, se revelaram os cumes dos montes.
੫ਅਤੇ ਪਾਣੀ ਦਸਵੇਂ ਮਹੀਨੇ ਤੱਕ ਘਟਦੇ ਗਏ। ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਟੀਸੀਆਂ ਦਿੱਸ ਪਈਆਂ।
6 E sucedeu que, ao fim de quarenta dias, abriu Noé a janela da arca que havia feito,
੬ਫਿਰ ਅਜਿਹਾ ਹੋਇਆ ਕਿ ਚਾਲ੍ਹੀਆਂ ਦਿਨਾਂ ਦੇ ਬਾਅਦ ਨੂਹ ਨੇ ਕਿਸ਼ਤੀ ਦੀ ਖਿੜਕੀ ਨੂੰ ਖੋਲ੍ਹ ਦਿੱਤਾ।
7 E enviou ao corvo, o qual saiu, e esteve indo e voltando até que as águas se secaram de sobre a terra.
੭ਉਸ ਨੇ ਇੱਕ ਪਹਾੜੀ ਕਾਂ ਛੱਡਿਆ ਅਤੇ ਜਦ ਤੱਕ ਪਾਣੀ ਧਰਤੀ ਤੋਂ ਨਾ ਸੁੱਕ ਗਏ, ਉਹ ਆਉਂਦਾ ਜਾਂਦਾ ਰਿਹਾ।
8 Enviou também de si à pomba, para ver se as águas se haviam retirado de sobre a face da terra;
੮ਫੇਰ ਉਸ ਨੇ ਘੁੱਗੀ ਵੀ ਆਪਣੇ ਵੱਲੋਂ ਛੱਡੀ ਤਾਂ ਜੋ ਉਹ ਵੇਖੇ ਕਿ ਪਾਣੀ ਜ਼ਮੀਨ ਦੇ ਉੱਤੋਂ ਘੱਟ ਗਿਆ ਹੈ ਕਿ ਨਹੀਂ।
9 E não achou a pomba onde sentar a planta de seu pé, e voltou-se a ele à arca, porque as águas estavam ainda sobre a face de toda a terra: então ele estendeu sua mão e recolhendo-a, a fez entrar consigo na arca.
੯ਪਰ ਉਸ ਘੁੱਗੀ ਨੂੰ ਆਪਣੇ ਪੈਰ ਦੇ ਪੰਜੇ ਲਈ ਟਿਕਾਣਾ ਨਾ ਮਿਲਿਆ ਸੋ ਉਹ ਕਿਸ਼ਤੀ ਵਿੱਚ ਉਹ ਦੇ ਕੋਲ ਮੁੜ ਆਈ, ਕਿਉਂ ਜੋ ਪਾਣੀ ਸਾਰੀ ਧਰਤੀ ਉੱਤੇ ਸੀ ਤਾਂ ਉਸ ਨੇ ਆਪਣਾ ਹੱਥ ਵਧਾ ਕੇ ਉਹ ਨੂੰ ਫੜ ਲਿਆ ਅਤੇ ਆਪਣੇ ਕੋਲ ਕਿਸ਼ਤੀ ਵਿੱਚ ਰੱਖ ਲਿਆ।
10 E esperou ainda outros sete dias, e voltou a enviar a pomba fora da arca.
੧੦ਤਦ ਉਹ ਨੇ ਸੱਤ ਦਿਨ ਬਾਅਦ ਫੇਰ ਕਿਸ਼ਤੀ ਤੋਂ ਉਸ ਘੁੱਗੀ ਨੂੰ ਛੱਡਿਆ।
11 E a pomba voltou a ele à hora da tarde; e eis que trazia uma folha de oliveira tomada em seu bico; então Noé entendeu que as águas haviam se retirado de sobre a terra.
੧੧ਉਹ ਘੁੱਗੀ ਸ਼ਾਮ ਨੂੰ ਉਹ ਦੇ ਕੋਲ ਆਈ ਅਤੇ ਵੇਖੋ ਉਹ ਦੀ ਚੁੰਝ ਵਿੱਚ ਜ਼ੈਤੂਨ ਦਾ ਸੱਜਰਾ ਪੱਤਾ ਸੀ, ਇਸ ਤੋਂ ਨੂਹ ਨੇ ਜਾਣ ਲਿਆ ਕਿ ਪਾਣੀ ਧਰਤੀ ਉੱਤੋਂ ਘੱਟ ਗਿਆ ਹੈ।
12 E esperou ainda outros sete dias, e enviou a pomba, a qual não voltou já mais a ele.
੧੨ਤਦ ਉਹ ਨੇ ਹੋਰ ਸੱਤ ਦਿਨ ਬਾਅਦ ਘੁੱਗੀ ਨੂੰ ਫਿਰ ਛੱਡਿਆ ਅਤੇ ਉਹ ਮੁੜ ਉਹ ਦੇ ਕੋਲ ਨਾ ਆਈ।
13 E sucedeu que no ano seiscentos e um de Noé, no mês primeiro, ao primeiro do mês, as águas se enxugaram de sobre a terra e tirou Noé a cobertura da arca, e olhou, e eis que a face da terra estava enxuta.
੧੩ਨੂਹ ਦੀ ਉਮਰ ਦੇ ਛੇ ਸੌ ਇੱਕ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਣੀ ਧਰਤੀ ਉੱਤੋਂ ਸੁੱਕ ਗਿਆ ਅਤੇ ਨੂਹ ਨੇ ਕਿਸ਼ਤੀ ਦੀ ਛੱਤ ਖੋਲ੍ਹ ਕੇ ਨਿਗਾਹ ਮਾਰੀ ਅਤੇ ਵੇਖੋ ਜ਼ਮੀਨ ਦੀ ਪਰਤ ਸੁੱਕ ਗਈ ਸੀ।
14 E no mês segundo, aos vinte e sete dias do mês, se secou a terra.
੧੪ਦੂਜੇ ਮਹੀਨੇ ਦੇ ਸਤਾਈਵੇਂ ਦਿਨ ਧਰਤੀ ਪੂਰੀ ਤਰ੍ਹਾਂ ਸੁੱਕ ਗਈ ਸੀ।
15 E falou Deus a Noé dizendo:
੧੫ਤਦ ਪਰਮੇਸ਼ੁਰ ਨੂਹ ਨਾਲ ਬੋਲਿਆ
16 Sai da arca tu, a tua mulher, os teus filhos, e as mulheres dos teus filhos contigo.
੧੬ਕਿ ਤੂੰ ਕਿਸ਼ਤੀ ਵਿੱਚੋਂ ਨਿੱਕਲ ਜਾ, ਤੇਰੀ ਪਤਨੀ, ਤੇਰੇ ਪੁੱਤਰ ਅਤੇ ਤੇਰੀਆਂ ਨੂੰਹਾਂ ਵੀ।
17 Todos os animais que estão contigo de toda carne, de aves e de animais e de todo réptil que anda arrastando sobre a terra, tirarás contigo; e vão pela terra, e frutifiquem, e multipliquem-se sobre a terra.
੧੭ਹਰ ਇੱਕ ਜਾਨਵਰ ਨੂੰ ਜਿਹੜਾ ਤੇਰੇ ਕੋਲ ਸਾਰੇ ਪ੍ਰਾਣੀਆਂ ਵਿੱਚੋਂ ਹੈ ਅਰਥਾਤ ਪੰਛੀ, ਡੰਗਰ, ਧਰਤੀ ਉੱਤੇ ਘਿੱਸਰਨ ਵਾਲੇ ਨੂੰ ਤੂੰ ਆਪਣੇ ਨਾਲ ਬਾਹਰ ਲੈ ਜਾ ਤਾਂ ਜੋ ਓਹ ਧਰਤੀ ਉੱਤੇ ਉਹ ਆਪਣੀ ਪ੍ਰਜਾਤੀ ਨੂੰ ਵਧਾਉਣ, ਫਲਣ ਅਤੇ ਧਰਤੀ ਉੱਤੇ ਵਧਣ।
18 Então saiu Noé, e seus filhos, e sua mulher, e as mulheres de seus filhos com ele.
੧੮ਤਦ ਨੂਹ, ਉਹ ਦੇ ਪੁੱਤਰ, ਉਹ ਦੀ ਪਤਨੀ ਅਤੇ ਉਹ ਦੀਆਂ ਨੂੰਹਾਂ ਉਹ ਦੇ ਨਾਲ ਬਾਹਰ ਨਿੱਕਲ ਗਏ।
19 Todos os animais, e todo réptil e toda ave, tudo o que se move sobre a terra segundo suas espécies, saíram da arca.
੧੯ਹਰੇਕ ਜਾਨਵਰ, ਹਰੇਕ ਘਿੱਸਰਨ ਵਾਲਾ, ਹਰੇਕ ਪੰਛੀ, ਅਤੇ ਹਰੇਕ ਧਰਤੀ ਉੱਤੇ ਚੱਲਣ ਵਾਲਾ ਆਪੋ-ਆਪਣੀ ਪ੍ਰਜਾਤੀ ਦੇ ਅਨੁਸਾਰ ਕਿਸ਼ਤੀ ਵਿੱਚੋਂ ਬਾਹਰ ਨਿੱਕਲ ਆਏ।
20 E edificou Noé um altar ao SENHOR e tomou de todo animal limpo e de toda ave limpa, e ofereceu holocaustos sobre o altar.
੨੦ਤਦ ਨੂਹ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਤੇ ਸ਼ੁੱਧ ਪਸ਼ੂਆਂ, ਸ਼ੁੱਧ ਪੰਛੀਆਂ ਵਿੱਚੋਂ ਲੈ ਕੇ ਉਸ ਨੇ ਜਗਵੇਦੀ ਉੱਤੇ ਹੋਮ ਬਲੀਆਂ ਚੜ੍ਹਾਈਆਂ।
21 E percebeu o SENHOR cheiro suave; e o SENHOR disse em seu coração: Não voltarei mais a amaldiçoar a terra por causa do ser humano; porque o intento do coração do ser humano é mau desde sua juventude: nem voltarei mais a destruir todo vivente, como fiz.
੨੧ਯਹੋਵਾਹ ਨੇ ਉਸ ਸੁਖਦਾਇਕ ਸੁਗੰਧੀ ਨੂੰ ਲਿਆ ਅਤੇ ਆਪਣੇ ਮਨ ਵਿੱਚ ਆਖਿਆ, ਮੈਂ ਫੇਰ ਕਦੀ ਧਰਤੀ ਨੂੰ ਮਨੁੱਖ ਦੇ ਕਾਰਨ ਸਰਾਪ ਨਹੀਂ ਦਿਆਂਗਾ ਭਾਵੇਂ ਮਨੁੱਖ ਦੇ ਮਨ ਦੀ ਭਾਵਨਾ ਮੁੱਢੋਂ ਹੀ ਬੁਰੀ ਹੈ ਅਤੇ ਮੈਂ ਫੇਰ ਕਦੀ ਸਾਰੇ ਪ੍ਰਾਣੀਆਂ ਨੂੰ ਨਾਸ ਨਾ ਕਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ।
22 Enquanto a terra durar, a sementeira e a colheita, o frio e calor, verão e inverno, dia e noite, não cessarão.
੨੨ਜਦੋਂ ਤੱਕ ਧਰਤੀ ਹੈ, ਉਦੋਂ ਤੱਕ ਬੀਜਣ ਅਤੇ ਵੱਢਣ, ਠੰਡ ਅਤੇ ਧੁੱਪ, ਹਾੜ੍ਹੀ ਅਤੇ ਸਾਉਣੀ ਅਤੇ ਦਿਨ ਰਾਤ ਨਹੀਂ ਮੁੱਕਣਗੇ।