< ਲੇਵੀਆਂ ਦੀ ਪੋਥੀ 24 >
1 ੧ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
耶和华晓谕摩西说:
2 ੨ ਇਸਰਾਏਲੀਆਂ ਨੂੰ ਹੁਕਮ ਦੇ ਕਿ ਮੇਰੇ ਸਾਹਮਣੇ ਚਾਨਣ ਲਈ ਉਹ ਨਪੀੜ ਕੇ ਕੱਢਿਆ ਹੋਇਆ ਜ਼ੈਤੂਨ ਦਾ ਸ਼ੁੱਧ ਤੇਲ ਤੇਰੇ ਕੋਲ ਲੈ ਕੇ ਆਉਣ ਤਾਂ ਜੋ ਸ਼ਮਾਦਾਨ ਸਦਾ ਜਗਦਾ ਰਹੇ।
“要吩咐以色列人,把那为点灯捣成的清橄榄油拿来给你,使灯常常点着。
3 ੩ ਹਾਰੂਨ ਉਸ ਨੂੰ ਸ਼ਾਮ ਤੋਂ ਲੈ ਕੇ ਸਵੇਰ ਤੱਕ ਯਹੋਵਾਹ ਦੇ ਅੱਗੇ ਸਦਾ ਦੇ ਲਈ, ਸਾਖੀ ਦੇ ਪਰਦੇ ਤੋਂ ਬਾਹਰ, ਮੰਡਲੀ ਦੇ ਡੇਰੇ ਵਿੱਚ ਸਜਾ ਕੇ ਰੱਖੇ। ਇਹ ਤੁਹਾਡੀਆਂ ਪੀੜ੍ਹੀਆਂ ਵਿੱਚ ਇੱਕ ਸਦਾ ਦੀ ਬਿਧੀ ਠਹਿਰੇ।
在会幕中法柜的幔子外,亚伦从晚上到早晨必在耶和华面前经理这灯。这要作你们世世代代永远的定例。
4 ੪ ਉਹ ਖ਼ਾਲਸ ਸੋਨੇ ਸ਼ਮਾਦਾਨ ਦੇ ਉੱਤੇ ਯਹੋਵਾਹ ਦੇ ਅੱਗੇ ਸਦਾ ਦੇ ਲਈ ਦੀਵਿਆਂ ਨੂੰ ਸਜਾ ਕੇ ਰੱਖਿਆ ਕਰੇ।
他要在耶和华面前常收拾精金灯台上的灯。”
5 ੫ ਤੂੰ ਮੈਦਾ ਲੈ ਕੇ ਉਸ ਦੀਆਂ ਬਾਰਾਂ ਰੋਟੀਆਂ ਪਕਾਵੀਂ, ਇੱਕ-ਇੱਕ ਰੋਟੀ ਵਿੱਚ ਏਫ਼ਾਹ ਦਾ ਦੋ ਦਹਾਈ ਹਿੱਸਾ ਹੋਵੇ।
“你要取细面,烤成十二个饼,每饼用面伊法十分之二。
6 ੬ ਤਦ ਤੂੰ ਇਨ੍ਹਾਂ ਨੂੰ ਯਹੋਵਾਹ ਦੇ ਅੱਗੇ ਪਵਿੱਤਰ ਮੇਜ਼ ਦੇ ਉੱਤੇ ਦੋ ਕਤਾਰਾਂ ਬਣਾ ਕੇ ਇੱਕ-ਇੱਕ ਕਤਾਰ ਵਿੱਚ ਛੇ-ਛੇ ਰੋਟੀਆਂ ਰੱਖੀਂ।
要把饼摆列两行,每行六个,在耶和华面前精金的桌子上;
7 ੭ ਤੂੰ ਇੱਕ-ਇੱਕ ਕਤਾਰ ਦੇ ਉੱਤੇ ਖ਼ਾਲਸ ਲੁਬਾਨ ਰੱਖੀਂ ਤਾਂ ਜੋ ਉਹ ਰੋਟੀ ਦੇ ਉੱਤੇ ਯਾਦਗੀਰੀ ਲਈ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਹੋਵੇ।
又要把净乳香放在每行饼上,作为纪念,就是作为火祭献给耶和华。
8 ੮ ਹਰੇਕ ਸਬਤ ਦੇ ਦਿਨ ਉਹ ਇਸ ਨੂੰ ਯਹੋਵਾਹ ਦੇ ਅੱਗੇ ਸਜਾ ਕੇ ਰੱਖੇ, ਇਹ ਇਸਰਾਏਲੀਆਂ ਵੱਲੋਂ ਇੱਕ ਸਦਾ ਦਾ ਨੇਮ ਹੈ।
每安息日要常摆在耶和华面前;这为以色列人作永远的约。
9 ੯ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਹੋਵੇਗੀ ਅਤੇ ਉਹ ਉਸ ਨੂੰ ਪਵਿੱਤਰ ਸਥਾਨ ਵਿੱਚ ਖਾਣ ਕਿਉਂ ਜੋ ਉਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਵਿੱਚੋਂ ਇੱਕ ਸਦਾ ਦੀ ਬਿਧੀ ਕਰਕੇ ਹਾਰੂਨ ਦੇ ਲਈ ਅੱਤ ਪਵਿੱਤਰ ਹੈ।
这饼是要给亚伦和他子孙的;他们要在圣处吃,为永远的定例,因为在献给耶和华的火祭中是至圣的。”
10 ੧੦ ਉਨ੍ਹਾਂ ਦਿਨਾਂ ਵਿੱਚ ਇੱਕ ਇਸਰਾਏਲੀ ਇਸਤਰੀ ਦਾ ਪੁੱਤਰ, ਜਿਸ ਦਾ ਪਿਤਾ ਮਿਸਰੀ ਸੀ, ਉਹ ਇਸਰਾਏਲੀਆਂ ਦੇ ਵਿੱਚ ਰਹਿਣ ਲੱਗਾ ਅਤੇ ਇਸ ਇਸਰਾਏਲੀ ਇਸਤਰੀ ਦਾ ਪੁੱਤਰ ਅਤੇ ਕੋਈ ਹੋਰ ਇਸਰਾਏਲੀ ਮਨੁੱਖ ਡੇਰੇ ਵਿੱਚ ਝਗੜਨ ਲੱਗੇ,
有一个以色列妇人的儿子,他父亲是埃及人,一日闲游在以色列人中。这以色列妇人的儿子和一个以色列人在营里争斗。
11 ੧੧ ਅਤੇ ਉਸ ਇਸਰਾਏਲੀ ਇਸਤਰੀ ਦਾ ਪੁੱਤਰ ਯਹੋਵਾਹ ਦੇ ਨਾਮ ਦਾ ਨਿਰਾਦਰ ਕਰਕੇ ਕੁਫ਼ਰ ਬਕਣ ਲੱਗਾ, ਤਾਂ ਲੋਕ ਉਸ ਨੂੰ ਮੂਸਾ ਦੇ ਕੋਲ ਲੈ ਆਏ। ਉਸ ਦੀ ਮਾਂ ਦਾ ਨਾਮ “ਸਲੂਮੀਥ” ਸੀ, ਜੋ ਦਾਨ ਦੀ ਗੋਤ ਵਿੱਚੋਂ ਦਿਬਰੀ ਦੀ ਧੀ ਸੀ।
这以色列妇人的儿子亵渎了圣名,并且咒诅,就有人把他送到摩西那里。(他母亲名叫示罗密,是但支派底伯利的女儿。)
12 ੧੨ ਉਨ੍ਹਾਂ ਨੇ ਉਸ ਨੂੰ ਬੰਨ੍ਹ ਕੇ ਰੱਖਿਆ, ਜਦ ਤੱਕ ਉਹ ਇਸ ਮਾਮਲੇ ਵਿੱਚ ਯਹੋਵਾਹ ਦੀ ਮਰਜ਼ੀ ਨੂੰ ਨਾ ਜਾਣ ਲੈਣ।
他们把那人收在监里,要得耶和华所指示的话。
13 ੧੩ ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,
耶和华晓谕摩西说:
14 ੧੪ “ਜਿਸ ਨੇ ਕੁਫ਼ਰ ਬਕਿਆ ਹੈ, ਉਸ ਨੂੰ ਤੁਸੀਂ ਡੇਰੇ ਤੋਂ ਬਾਹਰ ਲੈ ਆਓ ਅਤੇ ਜਿਨ੍ਹਾਂ ਨੇ ਉਸ ਨੂੰ ਸੁਣਿਆ ਹੈ, ਉਹ ਆਪਣੇ ਹੱਥ ਉਸ ਦੇ ਸਿਰ ਉੱਤੇ ਰੱਖਣ, ਤਦ ਸਾਰੀ ਮੰਡਲੀ ਉਸ ਨੂੰ ਪੱਥਰਾਂ ਨਾਲ ਮਾਰ ਸੁੱਟੇ।
“把那咒诅圣名的人带到营外。叫听见的人都放手在他头上;全会众就要用石头打死他。
15 ੧੫ ਅਤੇ ਤੂੰ ਇਸਰਾਏਲੀਆਂ ਨੂੰ ਆਖ ਕਿ ਜਿਹੜਾ ਆਪਣੇ ਪਰਮੇਸ਼ੁਰ ਦੇ ਵਿਰੁੱਧ ਦੁਰਬਚਨ ਬੋਲੇ, ਉਹ ਆਪਣੇ ਪਾਪ ਦਾ ਭਾਰ ਆਪ ਹੀ ਚੁੱਕੇ।
你要晓谕以色列人说:凡咒诅 神的,必担当他的罪。
16 ੧੬ ਕੋਈ ਵੀ ਜਿਹੜਾ ਯਹੋਵਾਹ ਦੇ ਨਾਮ ਦੀ ਨਿੰਦਿਆ ਕਰੇ ਉਹ ਜ਼ਰੂਰ ਹੀ ਮਾਰਿਆ ਜਾਵੇ ਅਤੇ ਸਾਰੀ ਮੰਡਲੀ ਨਿਸੰਗ ਉਸ ਨੂੰ ਪੱਥਰਾਂ ਨਾਲ ਮਾਰ ਸੁੱਟੇ, ਭਾਵੇਂ ਉਹ ਪਰਦੇਸੀ ਹੋਵੇ ਭਾਵੇਂ ਇਸਰਾਏਲ ਵਿੱਚ ਜੰਮਿਆ ਹੋਵੇ। ਜਿਸ ਵੇਲੇ ਉਹ ਯਹੋਵਾਹ ਦੇ ਨਾਮ ਦੀ ਨਿੰਦਿਆ ਕਰੇ, ਉਹ ਮਾਰਿਆ ਜਾਵੇ।
那亵渎耶和华名的,必被治死;全会众总要用石头打死他。不管是寄居的是本地人,他亵渎耶和华名的时候,必被治死。
17 ੧੭ “ਜਿਹੜਾ ਕਿਸੇ ਮਨੁੱਖ ਨੂੰ ਮਾਰ ਦੇਵੇ ਉਹ ਜ਼ਰੂਰ ਹੀ ਮਾਰਿਆ ਜਾਵੇ।
打死人的,必被治死;
18 ੧੮ ਜਿਹੜਾ ਕਿਸੇ ਪਸ਼ੂ ਨੂੰ ਮਾਰ ਦੇਵੇ, ਤਾਂ ਉਹ ਪਸ਼ੂ ਦੇ ਬਦਲੇ ਪਸ਼ੂ ਦੇਵੇ।
打死牲畜的,必赔上牲畜,以命偿命。
19 ੧੯ ਜਿਹੜਾ ਮਨੁੱਖ ਆਪਣੇ ਗੁਆਂਢੀ ਨੂੰ ਸੱਟ ਮਾਰੇ, ਤਾਂ ਜਿਵੇਂ ਉਸ ਨੇ ਕੀਤਾ ਹੈ, ਉਸੇ ਤਰ੍ਹਾਂ ਹੀ ਉਸ ਦੇ ਨਾਲ ਕੀਤਾ ਜਾਵੇ।
人若使他邻舍的身体有残疾,他怎样行,也要照样向他行:
20 ੨੦ ਸੱਟ ਦੇ ਬਦਲੇ ਸੱਟ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਜਿਵੇਂ ਉਸ ਨੇ ਕਿਸੇ ਮਨੁੱਖ ਨੂੰ ਸੱਟ ਮਾਰੀ, ਉਸੇ ਤਰ੍ਹਾਂ ਹੀ ਉਸ ਦੇ ਨਾਲ ਕੀਤਾ ਜਾਵੇ।
以伤还伤,以眼还眼,以牙还牙。他怎样叫人的身体有残疾,也要照样向他行。
21 ੨੧ ਜਿਹੜਾ ਕਿਸੇ ਪਸ਼ੂ ਨੂੰ ਮਾਰੇ ਉਹ ਉਸ ਦੇ ਬਦਲੇ ਪਸ਼ੂ ਦੇਵੇ, ਪਰ ਜਿਹੜਾ ਕਿਸੇ ਮਨੁੱਖ ਨੂੰ ਮਾਰ ਸੁੱਟੇ, ਉਹ ਮਾਰਿਆ ਜਾਵੇ।
打死牲畜的,必赔上牲畜;打死人的,必被治死。
22 ੨੨ ਤੁਸੀਂ ਹਰ ਇੱਕ ਨਾਲ ਇੱਕੋ ਤਰ੍ਹਾਂ ਦਾ ਨਿਆਂ ਕਰਨਾ ਭਾਵੇਂ ਉਹ ਪਰਦੇਸੀ ਹੋਵੇ, ਭਾਵੇਂ ਤੁਹਾਡੇ ਆਪਣੇ ਦੇਸ ਦਾ, ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
不管是寄居的是本地人,同归一例。我是耶和华—你们的 神。”
23 ੨੩ ਤਦ ਜਿਵੇਂ ਮੂਸਾ ਨੇ ਆਖਿਆ, ਉਹ ਉਸ ਮਨੁੱਖ ਨੂੰ ਜਿਸ ਨੇ ਕੁਫ਼ਰ ਬਕਿਆ ਸੀ, ਡੇਰੇ ਤੋਂ ਬਾਹਰ ਲਿਆਏ ਅਤੇ ਉਸ ਨੂੰ ਪੱਥਰਾਂ ਨਾਲ ਮਾਰ ਦਿੱਤਾ। ਇਸਰਾਏਲੀਆਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
于是,摩西晓谕以色列人,他们就把那咒诅圣名的人带到营外,用石头打死。以色列人就照耶和华所吩咐摩西的行了。