< ਅੱਯੂਬ 24 >
1 ੧ “ਸਰਬ ਸ਼ਕਤੀਮਾਨ ਪਰਮੇਸ਼ੁਰ ਨੇ ਨਿਆਂ ਦੇ ਸਮੇਂ ਕਿਉਂ ਨਹੀਂ ਠਹਿਰਾਏ, ਅਤੇ ਜਿਹੜੇ ਉਸ ਨੂੰ ਜਾਣਦੇ ਹਨ, ਉਹ ਉਸ ਦੇ ਦਿਨਾਂ ਨੂੰ ਕਿਉਂ ਨਹੀਂ ਵੇਖਦੇ?
全能者既定期罚恶, 为何不使认识他的人看见那日子呢?
2 ੨ ਲੋਕ ਹੱਦਾਂ ਨੂੰ ਸਰਕਾ ਦਿੰਦੇ ਹਨ, ਉਹ ਇੱਜੜ ਨੂੰ ਖੋਹ ਲੈਂਦੇ ਹਨ ਅਤੇ ਉਹਨਾਂ ਨੂੰ ਚਾਰਦੇ ਹਨ।
有人挪移地界, 抢夺群畜而牧养。
3 ੩ ਉਹ ਯਤੀਮਾਂ ਦਾ ਗਧਾ ਹੱਕ ਲੈ ਜਾਂਦੇ ਹਨ, ਉਹ ਵਿਧਵਾ ਦਾ ਬਲ਼ਦ ਗਹਿਣੇ ਰੱਖ ਲੈਂਦੇ ਹਨ।
他们拉去孤儿的驴, 强取寡妇的牛为当头。
4 ੪ ਉਹ ਕੰਗਾਲਾਂ ਨੂੰ ਰਾਹ ਤੋਂ ਹਟਾਉਂਦੇ ਹਨ, ਅਤੇ ਦੇਸ ਦੇ ਮਸਕੀਨ ਇਕੱਠੇ ਲੁੱਕ ਜਾਂਦੇ ਹਨ।
他们使穷人离开正道; 世上的贫民尽都隐藏。
5 ੫ ਵੇਖੋ, ਉਹ ਉਜਾੜ ਦੇ ਜੰਗਲੀ ਗਧਿਆਂ ਵਾਂਗੂੰ ਆਪਣੇ ਕੰਮ ਅਤੇ ਭੋਜਣ ਪਦਾਰਥ ਭਾਲਣ ਲਈ ਨਿੱਕਲਦੇ ਹਨ। ਮੈਦਾਨ ਉਹਨਾਂ ਦੇ ਬੱਚਿਆਂ ਲਈ ਰੋਟੀ ਦਿੰਦਾ ਹੈ।
这些贫穷人如同野驴出到旷野,殷勤寻找食物; 他们靠着野地给儿女糊口,
6 ੬ ਉਹ ਖੇਤਾਂ ਵਿੱਚ ਚਾਰਾ ਵੱਢਦੇ ਹਨ, ਅਤੇ ਦੁਸ਼ਟ ਦੇ ਅੰਗੂਰੀ ਬਾਗ਼ਾਂ ਦੀ ਰਹਿੰਦ-ਖੁਹੰਦ ਚੁਗਦੇ ਹਨ।
收割别人田间的禾稼, 摘取恶人余剩的葡萄,
7 ੭ ਉਹ ਬਿਨ੍ਹਾਂ ਕੱਪੜੇ ਦੇ ਨੰਗੇ ਹੀ ਰਾਤ ਕੱਟਦੇ ਹਨ, ਅਤੇ ਉਹਨਾਂ ਕੋਲ ਠੰਡ ਵਿੱਚ ਉੱਤੇ ਲੈਣ ਨੂੰ ਕੁਝ ਨਹੀਂ।
终夜赤身无衣, 天气寒冷毫无遮盖,
8 ੮ ਉਹ ਪਹਾੜਾਂ ਦੀ ਵਰਖਾ ਨਾਲ ਭਿੱਜ ਜਾਂਦੇ ਹਨ, ਓਟ ਨਾ ਹੋਣ ਦੇ ਕਾਰਨ ਚੱਟਾਨ ਨਾਲ ਚਿੰਬੜ ਜਾਂਦੇ ਹਨ।
在山上被大雨淋湿, 因没有避身之处就挨近磐石。
9 ੯ ਉਹ ਯਤੀਮ ਨੂੰ ਮਾਂ ਦੀ ਛਾਤੀ ਤੋਂ ਖੋਹ ਲੈਂਦੇ ਹਨ, ਅਤੇ ਮਸਕੀਨ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ,
又有人从母怀中抢夺孤儿, 强取穷人的衣服为当头,
10 ੧੦ ਸੋ ਉਹ ਬਿਨ੍ਹਾਂ ਬਸਤਰ ਨੰਗੇ ਫਿਰਦੇ ਹਨ, ਅਤੇ ਭੁੱਖ ਦੇ ਮਾਰੇ ਭਰੀਆਂ ਚੁੱਗਦੇ ਹਨ।
使人赤身无衣,到处流行, 且因饥饿扛抬禾捆,
11 ੧੧ ਉਹ ਉਹਨਾਂ ਦੀਆਂ ਕੰਧਾਂ ਦੇ ਅੰਦਰ ਤੇਲ ਕੱਢਦੇ ਹਨ, ਉਹ ਉਹਨਾਂ ਦੀਆਂ ਹੌਦਾਂ ਵਿੱਚ ਅੰਗੂਰ ਪੀੜਦੇ ਹਨ, ਪਰ ਆਪ ਪਿਆਸੇ ਰਹਿੰਦੇ ਹਨ।
在那些人的围墙内造油,榨酒, 自己还口渴。
12 ੧੨ ਸ਼ਹਿਰ ਵਿੱਚ ਲੋਕ ਹਾਉਂਕੇ ਭਰਦੇ ਹਨ, ਅਤੇ ਫੱਟੜਾਂ ਦੀ ਜਾਨ ਦੁਹਾਈ ਦਿੰਦੀ ਹੈ, ਪਰ ਪਰਮੇਸ਼ੁਰ ਉਹਨਾਂ ਦੀਆਂ ਪ੍ਰਾਰਥਨਾਵਾਂ ਵੱਲ ਧਿਆਨ ਨਹੀਂ ਕਰਦਾ!
在多民的城内有人唉哼, 受伤的人哀号; 神却不理会那恶人的愚妄。
13 ੧੩ “ਇਹ ਉਹ ਹਨ, ਜੋ ਚਾਨਣ ਦੇ ਵਿਰੁੱਧ ਹਨ, ਉਹ ਉਸ ਦੇ ਰਾਹਾਂ ਨੂੰ ਨਹੀਂ ਜਾਣਦੇ, ਨਾ ਉਸ ਦੇ ਮਾਰਗਾਂ ਵਿੱਚ ਬਣੇ ਰਹਿੰਦੇ ਹਨ।
又有人背弃光明, 不认识光明的道, 不住在光明的路上。
14 ੧੪ ਖ਼ੂਨੀ ਸਵੇਰੇ ਹੀ ਉੱਠਦਾ ਹੈ, ਉਹ ਮਸਕੀਨ ਤੇ ਕੰਗਾਲ ਨੂੰ ਵੱਢ ਸੁੱਟਦਾ ਹੈ, ਅਤੇ ਰਾਤ ਨੂੰ ਉਹ ਚੋਰ ਬਣ ਜਾਂਦਾ ਹੈ।
杀人的黎明起来, 杀害困苦穷乏人, 夜间又作盗贼。
15 ੧੫ ਵਿਭਚਾਰੀ ਦੀ ਅੱਖ ਸ਼ਾਮ ਨੂੰ ਉਡੀਕਦੀ ਹੈ, ਉਹ ਕਹਿੰਦਾ ਹੈ, ਕੋਈ ਮੈਨੂੰ ਨਹੀਂ ਵੇਖੇਗਾ! ਅਤੇ ਆਪਣੇ ਮੂੰਹ ਉੱਤੇ ਪੜਦਾ ਪਾ ਲੈਂਦਾ ਹੈ।
奸夫等候黄昏, 说:必无眼能见我, 就把脸蒙蔽。
16 ੧੬ ਹਨੇਰੇ ਵਿੱਚ ਉਹ ਘਰਾਂ ਵਿੱਚ ਸੰਨ੍ਹ ਮਾਰਦੇ ਹਨ, ਦਿਨੇ ਉਹ ਆਪ ਨੂੰ ਲੁਕਾ ਛੱਡਦੇ ਹਨ, ਉਹ ਚਾਨਣ ਨੂੰ ਨਹੀਂ ਜਾਣਦੇ,
盗贼黑夜挖窟窿; 白日躲藏, 并不认识光明。
17 ੧੭ ਕਿਉਂ ਜੋ ਸਵੇਰ ਉਹਨਾਂ ਸਾਰਿਆਂ ਲਈ ਮੌਤ ਦੇ ਸਾਯੇ ਵਰਗੀ ਹੈ, ਉਹ ਤਾਂ ਮੌਤ ਦੇ ਸਾਯੇ ਦੇ ਭੈਅ ਨਾਲ ਮਿੱਤਰਤਾ ਰੱਖਦੇ ਹਨ।
他们看早晨如幽暗, 因为他们晓得幽暗的惊骇。
18 ੧੮ “ਉਹ ਪਾਣੀਆਂ ਉੱਤੇ ਛੇਤੀ ਰੁੜ੍ਹ ਜਾਂਦੇ ਹਨ, ਧਰਤੀ ਵਿੱਚ ਉਹਨਾਂ ਦਾ ਵਿਰਸਾ ਸਰਾਪਿਆ ਹੋਇਆ ਹੈ, ਉਹ ਆਪਣੇ ਅੰਗੂਰੀ ਬਾਗ਼ਾਂ ਦੇ ਰਾਹ ਵੱਲ ਨਹੀਂ ਮੁੜਦੇ।
这些恶人犹如浮萍快快飘去。 他们所得的分在世上被咒诅; 他们不得再走葡萄园的路。
19 ੧੯ ਖ਼ੁਸ਼ਕੀ ਅਤੇ ਗਰਮੀ ਬਰਫ਼ਾਨੀ ਪਾਣੀਆਂ ਨੂੰ ਸੁਕਾ ਦਿੰਦੀਆਂ ਹਨ, ਤਿਵੇਂ ਪਤਾਲ ਪਾਪੀਆਂ ਨੂੰ ਵੀ ਸੁਕਾ ਦਿੰਦਾ ਹੈ। (Sheol )
干旱炎热消没雪水; 阴间也如此消没犯罪之辈。 (Sheol )
20 ੨੦ ਕੁੱਖ ਉਹ ਨੂੰ ਭੁੱਲ ਜਾਵੇਗੀ, ਕੀੜਾ ਉਹ ਨੂੰ ਸੁਆਦ ਨਾਲ ਖਾ ਜਾਵੇਗਾ, ਉਹ ਫੇਰ ਯਾਦ ਨਾ ਕੀਤਾ ਜਾਵੇਗਾ, ਇਸ ਤਰ੍ਹਾਂ ਬਦੀ ਰੁੱਖ ਵਾਂਗੂੰ ਤੋੜੀ ਜਾਵੇਗੀ।
怀他的母要忘记他; 虫子要吃他,觉得甘甜; 他不再被人记念。 不义的人必如树折断。
21 ੨੧ ਉਹ ਬਾਂਝ ਨੂੰ ਜਿਹੜੀ ਜਣਦੀ ਨਹੀਂ ਲੁੱਟ ਲੈਂਦਾ ਹੈ, ਅਤੇ ਵਿਧਵਾ ਨਾਲ ਨੇਕੀ ਨਹੀਂ ਕਰਦਾ।
他恶待不怀孕不生养的妇人, 不善待寡妇。
22 ੨੨ ਪਰ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤਕੜਿਆਂ ਨੂੰ ਖਿੱਚ ਲੈਂਦਾ ਹੈ, ਭਾਵੇਂ ਉਹ ਸਥਿਰ ਹੋ ਜਾਵੇ ਤਾਂ ਵੀ ਉਸ ਨੂੰ ਜੀਵਨ ਦੀ ਆਸ ਨਹੀਂ ਰਹਿੰਦੀ।
然而 神用能力保全有势力的人; 那性命难保的人仍然兴起。
23 ੨੩ ਉਹ ਉਹਨਾਂ ਨੂੰ ਸੁੱਖ ਨਾਲ ਰਹਿਣ ਦਿੰਦਾ ਹੈ ਅਤੇ ਉਹ ਸਾਂਭੇ ਜਾਂਦੇ ਹਨ, ਪਰ ਉਸ ਦੀਆਂ ਅੱਖਾਂ ਉਹਨਾਂ ਦੇ ਰਾਹਾਂ ਉੱਤੇ ਹਨ।
神使他们安稳,他们就有所倚靠; 神的眼目也看顾他们的道路。
24 ੨੪ ਉਹ ਥੋੜ੍ਹੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫੇਰ ਉਹ ਹੁੰਦੇ ਹੀ ਨਹੀਂ, ਉਹ ਨਿਵਾਏ ਜਾਂਦੇ ਹਨ, ਉਹ ਦੂਜਿਆਂ ਵਾਂਗੂੰ ਸਮੇਟੇ ਜਾਂਦੇ ਹਨ, ਅਤੇ ਅੰਨ ਦੇ ਸਿੱਟਿਆਂ ਵਾਂਗੂੰ ਵੱਢੇ ਜਾਂਦੇ ਹਨ!
他们被高举,不过片时就没有了; 他们降为卑,被除灭,与众人一样, 又如谷穗被割。
25 ੨੫ “ਜੇ ਇਹ ਇਸੇ ਤਰ੍ਹਾਂ ਨਹੀਂ ਤਾਂ ਕੌਣ ਮੈਨੂੰ ਝੂਠਾ ਸਾਬਤ ਕਰੇਗਾ ਅਤੇ ਮੇਰੀਆਂ ਗੱਲਾਂ ਨੂੰ ਅਕਾਰਥ ਠਹਿਰਾਵੇਗਾ?”
若不是这样,谁能证实我是说谎的, 将我的言语驳为虚空呢?