< ਉਤਪਤ 40 >
1 ੧ ਇਹਨਾਂ ਗੱਲਾਂ ਦੇ ਬਾਅਦ ਅਜਿਹਾ ਹੋਇਆ ਕਿ ਮਿਸਰ ਦੇ ਰਾਜਾ ਦਾ ਸਾਕੀ ਅਤੇ ਰਸੋਈਆ ਆਪਣੇ ਸੁਆਮੀ ਅਰਥਾਤ ਮਿਸਰ ਦੇ ਰਾਜੇ ਦੇ ਵਿਰੁੱਧ ਕੁਝ ਅਪਰਾਧ ਕੀਤਾ।
这事以后,埃及王的酒政和膳长得罪了他们的主—埃及王,
2 ੨ ਤਦ ਫ਼ਿਰਊਨ ਆਪਣੇ ਦੋਹਾਂ ਪ੍ਰਧਾਨਾਂ ਦੇ ਉੱਤੇ ਅਰਥਾਤ ਸਾਕੀਆਂ ਦੇ ਮੁਖੀਏ ਅਤੇ ਰਸੋਈਆਂ ਦੇ ਮੁਖੀਏ ਉੱਤੇ ਗੁੱਸੇ ਹੋਇਆ
法老就恼怒酒政和膳长这二臣,
3 ੩ ਅਤੇ ਉਸ ਨੇ ਉਨ੍ਹਾਂ ਨੂੰ ਅੰਗ-ਰੱਖਿਅਕਾਂ ਦੇ ਪ੍ਰਧਾਨ ਦੇ ਘਰ ਵਿੱਚ ਅਰਥਾਤ ਉਸੇ ਕੈਦਖ਼ਾਨੇ ਵਿੱਚ ਜਿੱਥੇ ਯੂਸੁਫ਼ ਕੈਦ ਸੀ, ਬੰਦ ਕਰ ਦਿੱਤਾ।
把他们下在护卫长府内的监里,就是约瑟被囚的地方。
4 ੪ ਅੰਗ-ਰੱਖਿਅਕਾਂ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਯੂਸੁਫ਼ ਦੇ ਹਵਾਲੇ ਕਰ ਦਿੱਤਾ ਅਤੇ ਉਸ ਨੇ ਉਨ੍ਹਾਂ ਦੀ ਸੇਵਾ ਕੀਤੀ ਜਦ ਤੱਕ ਉਹ ਕੈਦ ਵਿੱਚ ਰਹੇ।
护卫长把他们交给约瑟,约瑟便伺候他们;他们有些日子在监里。
5 ੫ ਮਿਸਰ ਦੇ ਰਾਜਾ ਦੇ ਸਾਕੀ ਅਤੇ ਰਸੋਈਏ ਨੇ ਜਿਹੜੇ ਕੈਦਖ਼ਾਨੇ ਵਿੱਚ ਬੰਦ ਸਨ, ਉਨ੍ਹਾਂ ਦੋਹਾਂ ਨੇ ਇੱਕੋ ਹੀ ਰਾਤ ਆਪਣੇ-ਆਪਣੇ ਫਲ ਅਨੁਸਾਰ ਸੁਫ਼ਨਾ ਵੇਖਿਆ।
被囚在监之埃及王的酒政和膳长二人同夜各做一梦,各梦都有讲解。
6 ੬ ਜਦ ਯੂਸੁਫ਼ ਸਵੇਰੇ ਉਨ੍ਹਾਂ ਦੇ ਕੋਲ ਅੰਦਰ ਗਿਆ ਅਤੇ ਉਨ੍ਹਾਂ ਨੂੰ ਵੇਖਿਆ ਤਾਂ ਵੇਖੋ ਉਹ ਉਦਾਸ ਸਨ।
到了早晨,约瑟进到他们那里,见他们有愁闷的样子。
7 ੭ ਉਸ ਨੇ ਫ਼ਿਰਊਨ ਦੇ ਉਨ੍ਹਾਂ ਪ੍ਰਧਾਨਾਂ ਨੂੰ ਜਿਹੜੇ ਉਸ ਦੇ ਨਾਲ ਉਸ ਦੇ ਸੁਆਮੀ ਦੇ ਘਰ ਕੈਦ ਵਿੱਚ ਸਨ, ਪੁੱਛਿਆ, ਅੱਜ ਤੁਹਾਡੇ ਚਿਹਰੇ ਕਿਉਂ ਉਦਾਸ ਹਨ?
他便问法老的二臣,就是与他同囚在他主人府里的,说:“你们今日为什么面带愁容呢?”
8 ੮ ਤਦ ਉਨ੍ਹਾਂ ਨੇ ਉਸ ਨੂੰ ਆਖਿਆ, ਅਸੀਂ ਇੱਕ ਸੁਫ਼ਨਾ ਵੇਖਿਆ ਹੈ, ਜਿਸ ਦਾ ਅਰਥ ਦੱਸਣ ਵਾਲਾ ਕੋਈ ਨਹੀਂ ਹੈ ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਕੀ ਸੁਫ਼ਨਿਆਂ ਦਾ ਅਰਥ ਦੱਸਣਾ ਪਰਮੇਸ਼ੁਰ ਦਾ ਕੰਮ ਨਹੀਂ ਹੈ? ਤੁਸੀਂ ਆਪਣੇ-ਆਪਣੇ ਸੁਫ਼ਨੇ ਮੈਨੂੰ ਦੱਸੋ?
他们对他说:“我们各人做了一梦,没有人能解。”约瑟说:“解梦不是出于 神吗?请你们将梦告诉我。”
9 ੯ ਸਾਕੀਆਂ ਦੇ ਮੁਖੀਏ ਨੇ ਯੂਸੁਫ਼ ਨੂੰ ਆਪਣਾ ਸੁਫ਼ਨਾ ਦੱਸਿਆ ਅਤੇ ਆਖਿਆ, ਵੇਖੋ ਮੇਰੇ ਸੁਫ਼ਨੇ ਵਿੱਚ ਦਾਖ਼ ਦੀ ਇੱਕ ਵੇਲ ਮੇਰੇ ਸਨਮੁਖ ਸੀ,
酒政便将他的梦告诉约瑟说:“我梦见在我面前有一棵葡萄树,
10 ੧੦ ਅਤੇ ਉਸ ਵੇਲ ਵਿੱਚ ਤਿੰਨ ਟਹਿਣੀਆਂ ਸਨ ਅਤੇ ਜਾਣੋ ਉਹ ਨੂੰ ਕਲੀਆਂ ਨਿੱਕਲੀਆਂ ਅਤੇ ਫੁੱਲ ਲੱਗੇ ਅਤੇ ਉਸ ਦੇ ਗੁੱਛਿਆਂ ਵਿੱਚ ਦਾਖ਼ ਪੱਕ ਗਈ।
树上有三根枝子,好像发了芽,开了花,上头的葡萄都成熟了。
11 ੧੧ ਫ਼ਿਰਊਨ ਦਾ ਪਿਆਲਾ ਮੇਰੇ ਹੱਥ ਵਿੱਚ ਸੀ, ਅਤੇ ਮੈਂ ਦਾਖ਼ਾਂ ਨੂੰ ਲੈ ਕੇ ਫ਼ਿਰਊਨ ਦੇ ਪਿਆਲੇ ਵਿੱਚ ਨਿਚੋੜਿਆ ਅਤੇ ਉਹ ਪਿਆਲਾ ਮੈਂ ਫ਼ਿਰਊਨ ਦੀ ਹਥੇਲੀ ਉੱਤੇ ਰੱਖਿਆ।
法老的杯在我手中,我就拿葡萄挤在法老的杯里,将杯递在他手中。”
12 ੧੨ ਤਦ ਯੂਸੁਫ਼ ਨੇ ਉਸ ਨੂੰ ਆਖਿਆ, ਇਸ ਦਾ ਅਰਥ ਇਹ ਹੈ ਕਿ ਉਹ ਤਿੰਨ ਟਹਿਣੀਆਂ ਤਿੰਨ ਦਿਨ ਹਨ।
约瑟对他说:“你所做的梦是这样解:三根枝子就是三天;
13 ੧੩ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਫ਼ਿਰਊਨ ਤੇਰਾ ਸਿਰ ਉੱਚਾ ਕਰੇਗਾ ਅਤੇ ਤੈਨੂੰ ਤੇਰੇ ਅਹੁਦੇ ਉੱਤੇ ਫੇਰ ਖੜ੍ਹਾ ਕਰੇਗਾ ਅਤੇ ਤੂੰ ਪਹਿਲਾਂ ਦੀ ਤਰ੍ਹਾਂ ਜਦ ਤੂੰ ਉਹ ਦਾ ਸਾਕੀ ਸੀ, ਫਿਰ ਤੋਂ ਫ਼ਿਰਊਨ ਦੇ ਹੱਥ ਵਿੱਚ ਪਿਆਲਾ ਦੇਵੇਂਗਾ।
三天之内,法老必提你出监,叫你官复原职,你仍要递杯在法老的手中,和先前作他的酒政一样。
14 ੧੪ ਜਦ ਤੇਰਾ ਭਲਾ ਹੋਵੇ ਤਾਂ ਤੂੰ ਮੈਨੂੰ ਯਾਦ ਰੱਖੀਂ ਅਤੇ ਮੇਰੇ ਉੱਤੇ ਕਿਰਪਾ ਕਰਕੇ ਫ਼ਿਰਊਨ ਨੂੰ ਮੇਰੇ ਬਾਰੇ ਦੱਸੀਂ ਅਤੇ ਮੈਨੂੰ ਇਸ ਘਰ ਵਿੱਚੋਂ ਬਾਹਰ ਕਢਾਈਂ।
但你得好处的时候,求你记念我,施恩与我,在法老面前提说我,救我出这监牢。
15 ੧੫ ਕਿਉਂ ਜੋ ਸੱਚ-ਮੁੱਚ ਮੈਂ ਇਬਰਾਨੀਆਂ ਦੇ ਦੇਸ਼ ਵਿੱਚੋਂ ਚੁਰਾਇਆ ਗਿਆ ਹਾਂ ਅਤੇ ਇੱਥੇ ਵੀ ਮੈਂ ਕੁਝ ਨਹੀਂ ਕੀਤਾ ਕਿ ਉਹ ਮੈਨੂੰ ਇਸ ਕੈਦ ਵਿੱਚ ਰੱਖਣ।
我实在是从希伯来人之地被拐来的;我在这里也没有做过什么,叫他们把我下在监里。”
16 ੧੬ ਜਦ ਰਸੋਈਆਂ ਦੇ ਮੁਖੀਏ ਨੇ ਵੇਖਿਆ ਕਿ ਉਸ ਦੇ ਸੁਫ਼ਨੇ ਦਾ ਅਰਥ ਚੰਗਾ ਹੈ ਤਾਂ ਉਸ ਨੇ ਯੂਸੁਫ਼ ਨੂੰ ਆਖਿਆ, ਮੈਂ ਵੀ ਇੱਕ ਸੁਫ਼ਨਾ ਵੇਖਿਆ, ਅਤੇ ਵੇਖੋ ਮੇਰੇ ਸਿਰ ਉੱਤੇ ਚਿੱਟੀਆਂ ਰੋਟੀਆਂ ਦੀਆਂ ਤਿੰਨ ਟੋਕਰੀਆਂ ਸਨ।
膳长见梦解得好,就对约瑟说:“我在梦中见我头上顶着三筐白饼;
17 ੧੭ ਅਤੇ ਸਭ ਤੋਂ ਉੱਪਰਲੀ ਟੋਕਰੀ ਵਿੱਚ ਫ਼ਿਰਊਨ ਲਈ ਭਿੰਨ-ਭਿੰਨ ਪ੍ਰਕਾਰ ਦਾ ਪਕਾਇਆ ਹੋਇਆ ਭੋਜਨ ਸੀ ਅਤੇ ਪੰਛੀ ਮੇਰੇ ਸਿਰ ਉੱਪਰਲੀ ਟੋਕਰੀ ਵਿੱਚੋਂ ਖਾਂਦੇ ਸਨ।
极上的筐子里有为法老烤的各样食物,有飞鸟来吃我头上筐子里的食物。”
18 ੧੮ ਤਦ ਯੂਸੁਫ਼ ਨੇ ਉੱਤਰ ਦੇ ਕੇ ਆਖਿਆ, ਇਸ ਦਾ ਅਰਥ ਇਹ ਹੈ ਕਿ ਇਹ ਤਿੰਨ ਟੋਕਰੀਆਂ ਤਿੰਨ ਦਿਨ ਹਨ।
约瑟说:“你的梦是这样解:三个筐子就是三天;
19 ੧੯ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਫ਼ਿਰਊਨ ਤੇਰਾ ਸਿਰ ਤੇਰੇ ਉੱਤੋਂ ਲਾਹ ਦੇਵੇਗਾ ਅਤੇ ਤੈਨੂੰ ਇੱਕ ਰੁੱਖ ਨਾਲ ਟੰਗ ਦੇਵੇਗਾ ਅਤੇ ਪੰਛੀ ਤੇਰਾ ਮਾਸ ਖਾਣਗੇ।
三天之内,法老必斩断你的头,把你挂在木头上,必有飞鸟来吃你身上的肉。”
20 ੨੦ ਫਿਰ ਤੀਜੇ ਦਿਨ, ਫ਼ਿਰਊਨ ਦਾ ਜਨਮ ਦਿਨ ਸੀ ਅਤੇ ਉਸ ਨੇ ਆਪਣੇ ਸਾਰੇ ਕਰਮਚਾਰੀਆਂ ਲਈ ਦਾਵਤ ਕੀਤੀ ਅਤੇ ਆਪਣੇ ਕਰਮਚਾਰੀਆਂ ਵਿੱਚੋਂ ਸਾਕੀਆਂ ਦੇ ਮੁਖੀਏ ਅਤੇ ਰਸੋਈਆਂ ਦੇ ਮੁਖੀਏ ਦਾ ਸਿਰ ਉੱਚਾ ਕੀਤਾ।
到了第三天,是法老的生日,他为众臣仆设摆筵席,把酒政和膳长提出监来,
21 ੨੧ ਪਰ ਉਸ ਨੇ ਸਾਕੀਆਂ ਦੇ ਮੁਖੀਏ ਨੂੰ ਤਾਂ ਉਹ ਦੇ ਅਹੁਦੇ ਉੱਤੇ ਫਿਰ ਨਿਯੁਕਤ ਕੀਤਾ ਤਾਂ ਜੋ ਉਹ ਫ਼ਿਰਊਨ ਦੀ ਹਥੇਲੀ ਉੱਤੇ ਪਿਆਲਾ ਰੱਖੇ
使酒政官复原职,他仍旧递杯在法老手中;
22 ੨੨ ਪਰ ਉਸ ਨੇ ਰਸੋਈਆਂ ਦੇ ਮੁਖੀਏ ਨੂੰ ਫਾਂਸੀ ਦੇ ਦਿੱਤੀ ਜਿਵੇਂ ਯੂਸੁਫ਼ ਨੇ ਉਨ੍ਹਾਂ ਦੇ ਸੁਫ਼ਨਿਆਂ ਦਾ ਅਰਥ ਦੱਸਿਆ ਸੀ।
但把膳长挂起来,正如约瑟向他们所解的话。
23 ੨੩ ਪਰ ਸਾਕੀਆਂ ਦੇ ਮੁਖੀਏ ਨੇ ਯੂਸੁਫ਼ ਨੂੰ ਯਾਦ ਨਾ ਰੱਖਿਆ ਪਰ ਉਸ ਨੂੰ ਭੁੱਲ ਗਿਆ।
酒政却不记念约瑟,竟忘了他。