< ਉਤਪਤ 23 >

1 ਸਾਰਾਹ ਦੀ ਉਮਰ ਇੱਕ ਸੌ ਸਤਾਈ ਸਾਲਾਂ ਦੀ ਹੋਈ,
וַיִּהְיוּ חַיֵּי שָׂרָה מֵאָה שָׁנָה וְעֶשְׂרִים שָׁנָה וְשֶׁבַע שָׁנִים שְׁנֵי חַיֵּי שָׂרָֽה׃
2 ਜਦ ਸਾਰਾਹ ਦੀ ਐਨੀ ਉਮਰ ਹੋ ਗਈ ਤਾਂ ਉਹ ਕਿਰਯਥ-ਅਰਬਾ ਅਰਥਾਤ ਹਬਰੋਨ ਵਿੱਚ ਮਰ ਗਈ, ਜਿਹੜਾ ਕਨਾਨ ਦੇਸ਼ ਵਿੱਚ ਹੈ। ਇਸ ਲਈ ਅਬਰਾਹਾਮ ਸਾਰਾਹ ਲਈ ਰੋਣ-ਪਿੱਟਣ ਲਈ ਆਇਆ।
וַתָּמָת שָׂרָה בְּקִרְיַת אַרְבַּע הִוא חֶבְרוֹן בְּאֶרֶץ כְּנָעַן וַיָּבֹא אַבְרָהָם לִסְפֹּד לְשָׂרָה וְלִבְכֹּתָֽהּ׃
3 ਫੇਰ ਅਬਰਾਹਾਮ ਆਪਣੇ ਮੁਰਦੇ ਦੇ ਅੱਗਿਓਂ ਉੱਠ ਕੇ ਹੇਤ ਦੇ ਪੁੱਤਰਾਂ ਨੂੰ ਆਖਣ ਲੱਗਾ,
וַיָּקָם אַבְרָהָם מֵעַל פְּנֵי מֵתוֹ וַיְדַבֵּר אֶל־בְּנֵי־חֵת לֵאמֹֽר׃
4 ਮੈਂ ਪਰਦੇਸੀ ਅਤੇ ਤੁਹਾਡੇ ਵਿੱਚ ਅਜਨਬੀ ਹਾਂ। ਤੁਸੀਂ ਆਪਣੇ ਵਿੱਚ ਇੱਕ ਕਬਰਿਸਤਾਨ ਮੇਰੀ ਵਿਰਾਸਤ ਕਰ ਦਿਓ ਤਾਂ ਜੋ ਮੈਂ ਆਪਣਾ ਮੁਰਦਾ ਦੱਬ ਦਿਆਂ।
גֵּר־וְתוֹשָׁב אָנֹכִי עִמָּכֶם תְּנוּ לִי אֲחֻזַּת־קֶבֶר עִמָּכֶם וְאֶקְבְּרָה מֵתִי מִלְּפָנָֽי׃
5 ਹੇਤ ਦੇ ਪੁੱਤਰਾਂ ਨੇ ਅਬਰਾਹਾਮ ਨੂੰ ਉੱਤਰ ਦਿੱਤਾ,
וַיַּעֲנוּ בְנֵי־חֵת אֶת־אַבְרָהָם לֵאמֹר לֽוֹ׃
6 ਪ੍ਰਭੂ ਜੀ, ਸਾਡੀ ਸੁਣੋ। ਸਾਡੇ ਵਿੱਚ ਤੁਸੀਂ ਪਰਮੇਸ਼ੁਰ ਦੇ ਸ਼ਹਿਜ਼ਾਦੇ ਹੋ। ਆਪਣੇ ਮੁਰਦੇ ਨੂੰ ਸਾਡੀਆਂ ਕਬਰਾਂ ਵਿੱਚੋਂ ਸਭ ਤੋਂ ਚੰਗੀ ਕਬਰ ਵਿੱਚ ਦੱਬ ਦਿਓ। ਤੁਹਾਡੇ ਮੁਰਦੇ ਨੂੰ ਦੱਬਣ ਲਈ ਸਾਡੇ ਵਿੱਚੋਂ ਕੋਈ ਵੀ ਆਪਣੀ ਕਬਰ ਲੈਣ ਤੋਂ ਤੁਹਾਨੂੰ ਨਹੀਂ ਰੋਕੇਗਾ।
שְׁמָעֵנוּ ׀ אֲדֹנִי נְשִׂיא אֱלֹהִים אַתָּה בְּתוֹכֵנוּ בְּמִבְחַר קְבָרֵינוּ קְבֹר אֶת־מֵתֶךָ אִישׁ מִמֶּנּוּ אֶת־קִבְרוֹ לֹֽא־יִכְלֶה מִמְּךָ מִקְּבֹר מֵתֶֽךָ׃
7 ਤਦ ਅਬਰਾਹਾਮ ਉੱਠਿਆ ਅਤੇ ਉਸ ਦੇਸ਼ ਦੇ ਲੋਕਾਂ ਅਰਥਾਤ ਹੇਤ ਦੇ ਪੁੱਤਰਾਂ ਦੇ ਅੱਗੇ ਝੁੱਕਿਆ,
וַיָּקָם אַבְרָהָם וַיִּשְׁתַּחוּ לְעַם־הָאָרֶץ לִבְנֵי־חֵֽת׃
8 ਅਤੇ ਉਨ੍ਹਾਂ ਨੂੰ ਕਿਹਾ ਕਿ ਜੇ ਤੁਹਾਡੀ ਮਰਜ਼ੀ ਹੋਵੇ ਕਿ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ ਤਾਂ ਮੇਰੀ ਅਰਜ਼ ਸੁਣੋ ਅਤੇ ਸੋਹਰ ਦੇ ਪੁੱਤਰ ਅਫ਼ਰੋਨ ਦੇ ਅੱਗੇ ਮੇਰੇ ਲਈ ਬੇਨਤੀ ਕਰੋ
וַיְדַבֵּר אִתָּם לֵאמֹר אִם־יֵשׁ אֶֽת־נַפְשְׁכֶם לִקְבֹּר אֶת־מֵתִי מִלְּפָנַי שְׁמָעוּנִי וּפִגְעוּ־לִי בְּעֶפְרוֹן בֶּן־צֹֽחַר׃
9 ਤਾਂ ਜੋ ਉਹ ਮੈਨੂੰ ਮਕਫ਼ੇਲਾਹ ਦੀ ਗੁਫ਼ਾ ਦੇਵੇ, ਜਿਹੜੀ ਉਸ ਦੇ ਖੇਤ ਦੇ ਬੰਨੇ ਨਾਲ ਹੈ। ਉਹ ਉਸ ਦਾ ਪੂਰਾ ਮੁੱਲ ਤੁਹਾਡੇ ਸਨਮੁਖ ਲੈ ਲਵੇ ਤਾਂ ਜੋ ਉਹ ਕਬਰਿਸਤਾਨ ਮੇਰੀ ਨਿੱਜ ਭੂਮੀ ਹੋਵੇ।
וְיִתֶּן־לִי אֶת־מְעָרַת הַמַּכְפֵּלָה אֲשֶׁר־לוֹ אֲשֶׁר בִּקְצֵה שָׂדֵהוּ בְּכֶסֶף מָלֵא יִתְּנֶנָּה לִי בְּתוֹכְכֶם לַאֲחֻזַּת־קָֽבֶר׃
10 ੧੦ ਅਫ਼ਰੋਨ ਹੇਤ ਦੇ ਪੁੱਤਰਾਂ ਦੇ ਵਿਚਕਾਰ ਬੈਠਾ ਹੋਇਆ ਸੀ, ਇਸ ਲਈ ਜਿੰਨ੍ਹੇ ਹਿੱਤੀ ਉਸ ਨਗਰ ਦੇ ਫਾਟਕ ਤੋਂ ਲੰਘਦੇ ਸਨ ਉਹਨਾਂ ਸਾਰਿਆਂ ਦੇ ਅੱਗੇ ਅਬਰਾਹਾਮ ਨੂੰ ਉੱਤਰ ਦਿੱਤਾ,
וְעֶפְרוֹן יֹשֵׁב בְּתוֹךְ בְּנֵי־חֵת וַיַּעַן עֶפְרוֹן הַחִתִּי אֶת־אַבְרָהָם בְּאָזְנֵי בְנֵי־חֵת לְכֹל בָּאֵי שַֽׁעַר־עִירוֹ לֵאמֹֽר׃
11 ੧੧ ਨਹੀਂ, ਮੇਰੇ ਪ੍ਰਭੂ ਜੀ, ਮੇਰੀ ਸੁਣੋ। ਮੈਂ ਇਹ ਖੇਤ ਤੁਹਾਨੂੰ ਦਿੰਦਾ ਹਾਂ ਅਤੇ ਇਹ ਗੁਫ਼ਾ ਵੀ ਜਿਹੜੀ ਉਹ ਦੇ ਵਿੱਚ ਹੈ। ਮੈਂ ਆਪਣੀ ਕੌਮ ਦੇ ਪੁੱਤਰਾਂ ਦੇ ਸਾਹਮਣੇ ਤੁਹਾਨੂੰ ਦਿੰਦਾ ਹਾਂ। ਤੁਸੀਂ ਆਪਣੇ ਮੁਰਦੇ ਨੂੰ ਉੱਥੇ ਦੱਬ ਦਿਓ।
לֹֽא־אֲדֹנִי שְׁמָעֵנִי הַשָּׂדֶה נָתַתִּי לָךְ וְהַמְּעָרָה אֲשֶׁר־בּוֹ לְךָ נְתַתִּיהָ לְעֵינֵי בְנֵי־עַמִּי נְתַתִּיהָ לָּךְ קְבֹר מֵתֶֽךָ׃
12 ੧੨ ਫੇਰ ਅਬਰਾਹਾਮ ਉਸ ਦੇਸ਼ ਦੇ ਲੋਕਾਂ ਦੇ ਸਨਮੁਖ ਝੁਕਿਆ
וַיִּשְׁתַּחוּ אַבְרָהָם לִפְנֵי עַם הָאָֽרֶץ׃
13 ੧੩ ਅਤੇ ਉਸ ਦੇਸ਼ ਦੇ ਲੋਕਾਂ ਦੇ ਸੁਣਦੇ ਹੋਏ ਅਫ਼ਰੋਨ ਨੂੰ ਆਖਿਆ, ਜੇਕਰ ਤੂੰ ਅਜਿਹਾ ਚਾਹੁੰਦਾ ਹੈ ਤਦ ਮੇਰੀ ਸੁਣ, ਮੈਂ ਉਸ ਖੇਤ ਦਾ ਮੁੱਲ ਦਿੰਦਾ ਹਾਂ। ਉਹ ਮੇਰੀ ਵੱਲੋਂ ਲੈ ਤਾਂ ਜੋ ਮੈਂ ਆਪਣੇ ਮੁਰਦੇ ਨੂੰ ਉੱਥੇ ਦੱਬਾਂ।
וַיְדַבֵּר אֶל־עֶפְרוֹן בְּאָזְנֵי עַם־הָאָרֶץ לֵאמֹר אַךְ אִם־אַתָּה לוּ שְׁמָעֵנִי נָתַתִּי כֶּסֶף הַשָּׂדֶה קַח מִמֶּנִּי וְאֶקְבְּרָה אֶת־מֵתִי שָֽׁמָּה׃
14 ੧੪ ਅਫ਼ਰੋਨ ਨੇ ਇਹ ਆਖ ਕੇ ਅਬਰਾਹਾਮ ਨੂੰ ਉੱਤਰ ਦਿੱਤਾ,
וַיַּעַן עֶפְרוֹן אֶת־אַבְרָהָם לֵאמֹר לֽוֹ׃
15 ੧੫ ਪ੍ਰਭੂ ਜੀ, ਮੇਰੀ ਸੁਣੋ ਇਸ ਜ਼ਮੀਨ ਦਾ ਮੁੱਲ, ਜੋ ਚਾਰ ਸੌ ਚਾਂਦੀ ਦੇ ਸਿੱਕੇ ਹੈ ਪਰ ਇਹ ਸਾਡੇ ਵਿੱਚਕਾਰ ਕੀ ਹੈ? ਆਪਣੇ ਮੁਰਦੇ ਨੂੰ ਦੱਬ ਦਿਓ।
אֲדֹנִי שְׁמָעֵנִי אֶרֶץ אַרְבַּע מֵאֹת שֶֽׁקֶל־כֶּסֶף בֵּינִי וּבֵֽינְךָ מַה־הִוא וְאֶת־מֵתְךָ קְבֹֽר׃
16 ੧੬ ਅਬਰਾਹਾਮ ਨੇ ਅਫ਼ਰੋਨ ਦੀ ਗੱਲ ਮੰਨ ਲਈ ਅਤੇ ਅਬਰਾਹਾਮ ਨੇ ਚਾਂਦੀ ਦੇ ਚਾਰ ਸੌ ਸਿੱਕੇ ਜੋ ਵਪਾਰੀਆਂ ਵਿੱਚ ਚਲਦੇ ਸਨ, ਜਿਹੜਾ ਉਹ ਨੇ ਹਿੱਤੀਆਂ ਦੇ ਸੁਣਦੇ ਹੋਏ ਬੋਲਿਆ ਸੀ, ਅਫ਼ਰੋਨ ਲਈ ਤੋਲ ਦਿੱਤਾ।
וַיִּשְׁמַע אַבְרָהָם אֶל־עֶפְרוֹן וַיִּשְׁקֹל אַבְרָהָם לְעֶפְרֹן אֶת־הַכֶּסֶף אֲשֶׁר דִּבֶּר בְּאָזְנֵי בְנֵי־חֵת אַרְבַּע מֵאוֹת שֶׁקֶל כֶּסֶף עֹבֵר לַסֹּחֵֽר׃
17 ੧੭ ਇਸ ਤਰ੍ਹਾਂ ਮਕਫ਼ੇਲਾਹ ਵਾਲਾ ਅਫ਼ਰੋਨ ਦਾ ਖੇਤ, ਜਿਹੜਾ ਮਮਰੇ ਦੇ ਸਾਹਮਣੇ ਹੈ ਅਤੇ ਖੇਤ ਦੇ ਵਿੱਚ ਦੀ ਗੁਫ਼ਾ ਅਤੇ ਸਾਰੇ ਰੁੱਖ ਜਿਹੜੇ ਖੇਤ ਵਿੱਚ ਅਤੇ ਜੋ ਉਸ ਦੇ ਬੰਨਿਆਂ ਦੇ ਉੱਤੇ ਸਨ,
וַיָּקָם ׀ שְׂדֵה עֶפְרוֹן אֲשֶׁר בַּמַּכְפֵּלָה אֲשֶׁר לִפְנֵי מַמְרֵא הַשָּׂדֶה וְהַמְּעָרָה אֲשֶׁר־בּוֹ וְכָל־הָעֵץ אֲשֶׁר בַּשָּׂדֶה אֲשֶׁר בְּכָל־גְּבֻלוֹ סָבִֽיב׃
18 ੧੮ ਹਿੱਤੀਆਂ ਦੇ ਅਤੇ ਉਨ੍ਹਾਂ ਸਾਰਿਆਂ ਦੇ ਸਨਮੁਖ ਜਿਹੜੇ ਉਸ ਨਗਰ ਦੇ ਫਾਟਕ ਵਿੱਚੋਂ ਦੀ ਲੰਘਦੇ ਸਨ, ਇਹ ਅਬਰਾਹਾਮ ਦੀ ਨਿੱਜ ਭੂਮੀ ਹੋ ਗਈ।
לְאַבְרָהָם לְמִקְנָה לְעֵינֵי בְנֵי־חֵת בְּכֹל בָּאֵי שַֽׁעַר־עִירֽוֹ׃
19 ੧੯ ਇਸ ਦੇ ਮਗਰੋਂ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਮਕਫ਼ੇਲਾਹ ਦੇ ਖੇਤ ਦੀ ਗੁਫ਼ਾ ਵਿੱਚ ਜਿਹੜੀ ਮਮਰੇ ਦੇ ਸਾਹਮਣੇ ਹੈ ਅਰਥਾਤ ਕਨਾਨ ਦੇਸ਼ ਦੇ ਹਬਰੋਨ ਵਿੱਚ ਦੱਬ ਦਿੱਤਾ।
וְאַחֲרֵי־כֵן קָבַר אַבְרָהָם אֶת־שָׂרָה אִשְׁתּוֹ אֶל־מְעָרַת שְׂדֵה הַמַּכְפֵּלָה עַל־פְּנֵי מַמְרֵא הִוא חֶבְרוֹן בְּאֶרֶץ כְּנָֽעַן׃
20 ੨੦ ਇਸ ਤਰ੍ਹਾਂ ਉਹ ਖੇਤ ਅਤੇ ਉਹ ਦੇ ਵਿਚਲੀ ਗੁਫ਼ਾ, ਹੇਤ ਦੇ ਪੁੱਤਰਾਂ ਤੋਂ ਕਬਰਿਸਤਾਨ ਲਈ ਅਬਰਾਹਾਮ ਦੀ ਨਿੱਜ ਭੂਮੀ ਹੋ ਗਈ।
וַיָּקָם הַשָּׂדֶה וְהַמְּעָרָה אֲשֶׁר־בּוֹ לְאַבְרָהָם לַאֲחֻזַּת־קָבֶר מֵאֵת בְּנֵי־חֵֽת׃

< ਉਤਪਤ 23 >