< ਕੂਚ 22 >
1 ੧ ਜੇ ਕੋਈ ਮਨੁੱਖ ਬਲ਼ਦ ਜਾਂ ਭੇਡ ਚੁਰਾਵੇ ਜਾਂ ਉਸ ਨੂੰ ਮਾਰ ਸੁੱਟੇ ਜਾਂ ਉਸ ਨੂੰ ਵੇਚ ਦੇਵੇ ਤਾਂ ਚੌਣੇ ਵਿੱਚੋਂ ਉਸ ਦੇ ਵੱਟੇ ਪੰਜ ਬਲ਼ਦ ਅਤੇ ਇੱਜੜ ਵਿੱਚੋਂ ਉਸ ਦੇ ਵੱਟੇ ਚਾਰ ਭੇਡਾਂ ਵੱਟਾ ਭਰੇ।
Cuando alguno hurtare buey, u oveja, y lo degollare, o vendiere, por aquel buey pagará cinco bueyes, y por aquella oveja cuatro ovejas.
2 ੨ ਜੇ ਉਹ ਚੋਰ ਸੰਨ੍ਹ ਲਾਉਂਦਾ ਫੜਿਆ ਜਾਵੇ ਅਤੇ ਉਹ ਮਾਰ ਨਾਲ ਮਰ ਜਾਵੇ ਤਾਂ ਇਹ ਖੂਨ ਦਾ ਦੋਸ਼ ਨਹੀਂ ਹੈ।
Si el ladrón fuere hallado en la mina, y fuere herido, y muriere, el que le hirió no será culpado de su muerte.
3 ੩ ਪਰ ਜੇ ਉਸ ਉੱਤੇ ਸੂਰਜ ਚੜ੍ਹ ਜਾਵੇ ਤਾਂ ਉਹ ਦੇ ਲਈ ਖੂਨ ਦਾ ਦੋਸ਼ ਹੋਵੇਗਾ, ਉਹ ਵੱਟਾ ਭਰ ਦੇਵੇ। ਜੇ ਉਹ ਦੇ ਕੋਲ ਕੁਝ ਨਹੀਂ ਹੈਂ ਤਾਂ ਉਹ ਆਪਣੀ ਚੋਰੀ ਦੇ ਕਾਰਨ ਵੇਚਿਆ ਜਾਵੇ।
Si el sol hubiere salido sobre él, él será reo de muerte, pagando pagará: si no tuviere, será vendido por su hurto.
4 ੪ ਜੇ ਚੋਰੀ ਦਾ ਮਾਲ ਉਹ ਦੇ ਹੱਥੋਂ ਜਿਉਂਦਾ ਲੱਭ ਜਾਵੇ ਭਾਵੇਂ ਬਲ਼ਦ ਭਾਵੇਂ ਗਧਾ ਭਾਵੇਂ ਭੇਡ ਤਾਂ ਉਹ ਦੁੱਗਣਾ ਵੱਟਾ ਭਰੇ।
Si fuere hallado con el hurto en la mano, buey, o asno, u oveja, vivos, pagará dos.
5 ੫ ਜਦ ਕੋਈ ਮਨੁੱਖ ਪੈਲੀ ਜਾਂ ਦਾਖ਼ ਦੇ ਬਾਗ਼ ਨੂੰ ਖਿਲਾ ਦੇਵੇ ਜਾਂ ਆਪਣੇ ਪਸ਼ੂ ਛੱਡੇ ਜੋ ਉਹ ਦੂਜੇ ਦੀ ਪੈਲੀ ਨੂੰ ਖਾ ਜਾਵੇ ਤਾਂ ਆਪਣੇ ਖੇਤ ਦੀ ਬਹੁਤ ਉੱਤਮ ਪੈਦਾਵਾਰ ਤੋਂ ਜਾਂ ਬਾਗ਼ ਦੀ ਬਹੁਤ ਉੱਤਮ ਦਾਖ਼ ਤੋਂ ਵੱਟਾ ਭਰੇ।
Si alguno paciere tierra o viña, y metiere su bestia, y comiere la tierra de otro, lo mejor de su tierra y lo mejor de su viña pagará.
6 ੬ ਜੇ ਕਦੀ ਅੱਗ ਭੱਖ ਉੱਠੇ ਅਤੇ ਕੰਡੇ ਕਾਠ ਨੂੰ ਇਸ ਤਰ੍ਹਾਂ ਜਾ ਲੱਗੇ ਕਿ ਅੰਨ ਦਾ ਖਲਵਾੜਾ ਜਾਂ ਅੰਨ ਦੀ ਖੜੀ ਪੈਲੀ ਜਾਂ ਖੇਤ ਸੜ ਜਾਵੇ ਤਾਂ ਅੱਗ ਦੇ ਲਾਉਣ ਵਾਲਾ ਜ਼ਰੂਰ ਵੱਟਾ ਭਰੇ।
Cuando saliere el fuego, y hallare espinas, y fuere quemado montón, o haza, o tierra, el que encendió el fuego pagará lo quemado.
7 ੭ ਜਦ ਕੋਈ ਮਨੁੱਖ ਆਪਣੇ ਗੁਆਂਢੀ ਨੂੰ ਚਾਂਦੀ ਜਾਂ ਗਹਿਣਾ ਰੱਖਣ ਲਈ ਦੇਵੇ ਪਰ ਉਹ ਉਸ ਮਨੁੱਖ ਦੇ ਘਰੋਂ ਚੁਰਾਇਆ ਜਾਵੇ ਜੇ ਚੋਰ ਫੜਿਆ ਜਾਵੇ ਤਾਂ ਉਹ ਦੁੱਗਣਾ ਭਰੇ।
Cuando alguno diere a su prójimo plata, o vasos a guardar, y fuere hurtado de la casa de aquel hombre, si el ladrón se hallare, pagará el doble:
8 ੮ ਪਰ ਜੇ ਚੋਰ ਨਾ ਫੜਿਆ ਜਾਵੇ ਤਾਂ ਘਰ ਦਾ ਮਾਲਕ ਨਿਆਂਈਆਂ ਦੇ ਕੋਲ ਲਿਆਂਦਾ ਜਾਵੇ ਤਾਂ ਜੋ ਮਲੂਮ ਹੋਵੇ ਕਿ ਉਸ ਨੇ ਆਪਣਾ ਹੱਥ ਆਪਣੇ ਗੁਆਂਢੀ ਦੇ ਮਾਲ ਧਨ ਨੂੰ ਲਾਇਆ ਹੈ ਕਿ ਨਹੀਂ।
Si el ladrón no se hallare, entonces el dueño de la casa será llegado a los jueces para jurar si ha metido su mano en la hacienda de su prójimo.
9 ੯ ਅਪਰਾਧ ਦੀ ਹਰ ਪਰਕਾਰ ਦੀ ਗੱਲ ਵਿੱਚ ਭਾਵੇਂ ਬਲ਼ਦ ਦੀ ਭਾਵੇਂ ਗਧੇ ਦੀ ਭਾਵੇਂ ਭੇਡ ਦੀ ਭਾਵੇਂ ਚਾਦਰ ਦੀ ਭਾਵੇਂ ਕਿਸੇ ਗਵਾਚੀ ਹੋਈ ਚੀਜ਼ ਦੀ ਜਿਸ ਵਿਖੇ ਕੋਈ ਆਖੇ ਕਿ ਇਹੋ ਹੀ ਹੈ ਤਾਂ ਉਨ੍ਹਾਂ ਦੋਹਾਂ ਦੀ ਗੱਲ ਨਿਆਂਈਆਂ ਕੋਲ ਆਵੇ ਅਤੇ ਜਿਹ ਨੂੰ ਨਿਆਈਂ ਦੋਸ਼ੀ ਠਹਿਰਾਉਣ ਉਹ ਆਪਣੇ ਗੁਆਂਢੀ ਨੂੰ ਦੁੱਗਣਾ ਭਰ ਦੇਵੇ।
Sobre todo negocio de fraude, sobre buey, sobre asno, sobre oveja, sobre vestido, sobre toda cosa perdida, cuando alguno dijere: Que esto es; la causa de ambos vendrá delante de los jueces, y el que los jueces condenaren, pagará el doble a su prójimo.
10 ੧੦ ਜੇ ਕੋਈ ਮਨੁੱਖ ਆਪਣੇ ਗੁਆਂਢੀ ਨੂੰ ਗਧਾ ਜਾਂ ਬਲ਼ਦ ਜਾਂ ਭੇਡ ਜਾਂ ਕੋਈ ਪਸ਼ੂ ਸਾਂਭਣ ਲਈ ਦੇਵੇ ਅਤੇ ਉਹ ਮਰ ਜਾਵੇ ਜਾਂ ਸੱਟ ਖਾ ਜਾਵੇ ਜਾਂ ਕਿਸੇ ਦੇ ਵੇਖੇ ਬਿਨਾਂ ਕਿਤੇ ਹੱਕਿਆ ਜਾਵੇ
Si alguno hubiere dado a su prójimo asno, o buey, u oveja, o cualquiera otro animal a guardar, y se muriere, o se perniquebrare, o fuere cautivado sin verlo nadie:
11 ੧੧ ਤਾਂ ਉਨ੍ਹਾਂ ਦੋਹਾਂ ਦੇ ਵਿੱਚ ਯਹੋਵਾਹ ਦੀ ਸਹੁੰ ਹੋਵੇਗੀ ਕਿ ਉਸ ਨੇ ਆਪਣੇ ਗੁਆਂਢੀ ਦੇ ਮਾਲ ਨੂੰ ਹੱਥ ਨਹੀਂ ਲਾਇਆ ਅਤੇ ਉਹ ਦਾ ਮਾਲਕ ਸੁਣ ਲਵੇ ਤਾਂ ਉਹ ਵੱਟਾ ਨਾ ਭਰੇ।
Juramento de Jehová será entre ambos, que no metió su mano en la hacienda de su prójimo. Y su dueño se contentará, y el otro no pagará.
12 ੧੨ ਜੇ ਉਹ ਸੱਚ-ਮੁੱਚ ਉਸ ਤੋਂ ਚੁਰਾਇਆ ਜਾਵੇ ਤਾਂ ਉਹ ਉਸ ਦੇ ਮਾਲਕ ਨੂੰ ਵੱਟਾ ਭਰੇ।
Mas si le hubiere sido hurtado, pagar lo ha a su dueño.
13 ੧੩ ਜੇ ਉਹ ਸੱਚ-ਮੁੱਚ ਪਾੜਿਆ ਜਾਵੇ ਤਾਂ ਉਹ ਉਸ ਨੂੰ ਉਗਾਹੀ ਵਿੱਚ ਲਿਆਵੇ ਅਤੇ ਪਾੜੇ ਹੋਏ ਦਾ ਵੱਟਾ ਨਾ ਭਰੇ।
Mas si le hubiere sido arrebatado, traerle ha testimonio, y no pagará lo arrebatado.
14 ੧੪ ਜਦ ਕੋਈ ਮਨੁੱਖ ਆਪਣੇ ਗੁਆਂਢੀ ਤੋਂ ਕੁਝ ਉਧਾਰ ਲਵੇ ਅਤੇ ਉਹ ਸੱਟ ਖਾ ਜਾਵੇ ਜਾਂ ਮਰ ਜਾਵੇ ਜਦ ਕਿ ਉਹ ਦਾ ਮਾਲਕ ਕੋਲ ਨਹੀਂ ਹੈ ਤਾਂ ਉਹ ਜ਼ਰੂਰ ਵੱਟਾ ਭਰੇ।
Ítem, cuando alguno hubiere tomado emprestado de su prójimo, y fuere perniquebrado o muerto, ausente su dueño, pagará.
15 ੧੫ ਜੇ ਉਹ ਦਾ ਮਾਲਕ ਉਹ ਦੇ ਕੋਲ ਹੋਵੇ ਤਾਂ ਉਹ ਵੱਟਾ ਨਾ ਭਰੇ ਜੇ ਉਹ ਭਾੜੇ ਉੱਤੇ ਹੋਵੇ ਤਾਂ ਉਹ ਭਾੜੇ ਵਿੱਚ ਗਿਣਿਆ ਜਾਵੇ।
Si su dueño estaba presente, no pagará. Si era de alquiler, el vendrá por su alquile.
16 ੧੬ ਜਦ ਕੋਈ ਮਨੁੱਖ ਕਿਸੇ ਕੁਆਰੀ ਨੂੰ ਜਿਹ ਦੀ ਕੁੜਮਾਈ ਨਹੀਂ ਹੋਈ ਝਾਂਸਾ ਦੇਵੇ ਅਤੇ ਉਸ ਦੇ ਨਾਲ ਲੇਟੇ ਉਹ ਜ਼ਰੂਰ ਉਸ ਦਾ ਮੁੱਲ ਦੇ ਕੇ ਉਸ ਨੂੰ ਵਿਆਹ ਲਵੇ।
Ítem, cuando alguno engañare a alguna virgen que no fuere desposada, y durmiere con ella, dotarla ha por su mujer.
17 ੧੭ ਜੇ ਉਸ ਦਾ ਪਿਤਾ ਉਸ ਨੂੰ ਦੇਣ ਤੋਂ ਉੱਕਾ ਹੀ ਇਨਕਾਰੀ ਹੋਵੇ ਤਾਂ ਉਹ ਕੁਆਰੀਆਂ ਦੇ ਮੇਹਰ ਅਨੁਸਾਰ ਚਾਂਦੀ ਤੋਲ ਕੇ ਦੇਵੇ।
Si su padre no quisiere dársela, él le pesará plata conforme al dote de las vírgenes.
18 ੧੮ ਤੂੰ ਜਾਦੂਗਰਨੀ ਨੂੰ ਜਿਉਂਦੀ ਨਾ ਛੱਡ।
A la hechicera no darás la vida.
19 ੧੯ ਜੋ ਕੋਈ ਪਸ਼ੂ ਨਾਲ ਕੁਕਰਮ ਕਰੇ ਉਹ ਜ਼ਰੂਰ ਮਾਰਿਆ ਜਾਵੇ।
Cualquiera que tuviere ayuntamiento con bestia, morirá.
20 ੨੦ ਜਿਹੜਾ ਕੇਵਲ ਯਹੋਵਾਹ ਤੋਂ ਬਿਨਾਂ ਹੋਰ ਦੇਵਤਿਆਂ ਨੂੰ ਬਲੀਆਂ ਚੜ੍ਹਾਵੇ ਉਸ ਦਾ ਸੱਤਿਆਨਾਸ ਕੀਤਾ ਜਾਵੇ।
El que sacrificare a dioses, sino a solo Jehová, morirá.
21 ੨੧ ਤੁਸੀਂ ਪਰਦੇਸੀ ਨੂੰ ਨਾ ਸਤਾਓ ਨਾ ਦੁੱਖ ਦਿਓ ਕਿਉਂ ਜੋ ਤੁਸੀਂ ਮਿਸਰ ਦੇਸ ਵਿੱਚ ਪਰਦੇਸੀ ਰਹੇ।
Y al extranjero no engañaras, ni angustiarás, porque extranjeros fuisteis vosotros en la tierra de Egipto,
22 ੨੨ ਵਿਧਵਾ ਅਤੇ ਯਤੀਮ ਨੂੰ ਤੰਗ ਨਾ ਕਰੋ।
A ninguna viuda ni huérfano afligiréis.
23 ੨੩ ਜੇ ਤੁਸੀਂ ਉਨ੍ਹਾਂ ਨੂੰ ਤੰਗ ਹੀ ਕਰੋਗੇ ਤਾਂ ਜਦ ਉਹ ਮੇਰੇ ਅੱਗੇ ਦੁਹਾਈ ਦੇਣਗੇ ਤਾਂ ਮੈਂ ਜ਼ਰੂਰ ਉਨ੍ਹਾਂ ਦੀ ਦੁਹਾਈ ਨੂੰ ਸੁਣਾਂਗਾ
Que si tú afligiendo los afligieres, y ellos clamando clamaren a mí, yo oyendo oiré su clamor;
24 ੨੪ ਅਤੇ ਮੇਰਾ ਕ੍ਰੋਧ ਭੜਕ ਉੱਠੇਗਾ ਅਤੇ ਮੈਂ ਤੁਹਾਨੂੰ ਤਲਵਾਰ ਨਾਲ ਵੱਢ ਸੁੱਟਾਂਗਾ ਅਤੇ ਤੁਹਾਡੀਆਂ ਔਰਤਾਂ ਵਿਧਵਾ ਅਤੇ ਤੁਹਾਡੇ ਪੁੱਤਰ ਯਤੀਮ ਹੋ ਜਾਣਗੇ।
Y mi furor se encenderá, y mataros he a cuchillo, y vuestras mujeres serán viudas, y vuestros hijos huérfanos.
25 ੨੫ ਜੇ ਤੂੰ ਮੇਰੀ ਪਰਜਾ ਵਿੱਚੋਂ ਆਪਣੇ ਨਾਲ ਦੇ ਕਿਸੇ ਕੰਗਾਲ ਨੂੰ ਚਾਂਦੀ ਉਧਾਰ ਦੇਵੇਂ ਤਾਂ ਤੂੰ ਉਹ ਦਾ ਬਿਆਜੜੀਆ ਨਾ ਬਣ, ਤੂੰ ਉਸ ਉੱਤੇ ਬਿਆਜ ਨਾ ਲਾਵੀਂ।
Si dieres a mi pueblo dinero emprestado, al pobre que está contigo, no te habrás con él como usurero, no le impondréis usura.
26 ੨੬ ਜੇ ਤੂੰ ਆਪਣੇ ਗੁਆਂਢੀ ਦੀ ਚਾਦਰ ਗਹਿਣੇ ਰੱਖੇਂ ਤਾਂ ਸੂਰਜ ਦੇ ਡੁੱਬਣ ਤੋਂ ਪਹਿਲਾਂ ਉਹ ਨੂੰ ਮੋੜ ਦੇ
Si tomares en prenda el vestido de tu prójimo, a puesta del sol se lo volverás:
27 ੨੭ ਕਿਉਂ ਜੋ ਉਹੀ ਉਸ ਦਾ ਓੜ੍ਹਨਾ ਹੈ। ਇਹ ਉਸ ਦੇ ਸਰੀਰ ਲਈ ਚਾਦਰ ਹੈ, ਉਹ ਕਾਹਦੇ ਵਿੱਚ ਲੰਮਾ ਪਵੇਗਾ? ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਮੇਰੇ ਅੱਗੇ ਦੁਹਾਈ ਦੇਵੇਗਾ ਤਾਂ ਮੈਂ ਸੁਣਾਂਗਾ ਕਿਉਂ ਜੋ ਮੈਂ ਕਿਰਪਾਲੂ ਹਾਂ।
Porque solo aquello es su cobertura, aquel es el vestido de sus carnes en que ha de dormir: y será, que cuando él clamare a mí, yo entonces lo oiré, porque soy misericordioso.
28 ੨੮ ਤੂੰ ਪਰਮੇਸ਼ੁਰ ਨੂੰ ਨਾ ਕੋਸ ਅਤੇ ਆਪਣੇ ਲੋਕਾਂ ਦੇ ਪ੍ਰਧਾਨ ਨੂੰ ਫਿਟਕਾਰ ਨਾ ਦੇ।
A los dioses no injuriarás, ni maldecirás al príncipe en tu pueblo.
29 ੨੯ ਆਪਣੇ ਖਲਵਾੜੇ ਅਤੇ ਆਪਣੇ ਕੋਹਲੂ ਦੇ ਰਸ ਦੇ ਚੜ੍ਹਾਉਣ ਲਈ ਢਿੱਲ ਨਾ ਕਰ। ਤੂੰ ਆਪਣੇ ਪੁੱਤਰਾਂ ਵਿੱਚੋਂ ਪਹਿਲੌਠਾ ਮੈਨੂੰ ਦੇ।
Tu plenitud, ni tu lágrima, no dilatarás, el primogénito de tus hijos me darás.
30 ੩੦ ਇਸ ਤਰ੍ਹਾਂ ਤੂੰ ਆਪਣੇ ਬਲ਼ਦ ਅਤੇ ਆਪਣੀ ਭੇਡ ਨਾਲ ਕਰ ਕਿ ਸੱਤ ਦਿਨ ਉਹ ਆਪਣੀ ਮਾਂ ਨਾਲ ਰਹੇ ਪਰ ਅੱਠਵੇਂ ਦਿਨ ਉਹ ਤੂੰ ਮੈਨੂੰ ਦੇ।
Así harás de tu buey, de tu oveja: siete días estará con su madre, y al octavo día me lo darás.
31 ੩੧ ਤੁਸੀਂ ਮੇਰੇ ਲਈ ਪਵਿੱਤਰ ਮਨੁੱਖ ਹੋਵੋ ਇਸ ਲਈ ਦਰਿੰਦਿਆਂ ਤੋਂ ਪਾੜਿਆ ਹੋਇਆ ਮਾਸ ਨਾ ਖਾਓ। ਤੁਸੀਂ ਉਹ ਨੂੰ ਕੁੱਤਿਆਂ ਅੱਗੇ ਸੁੱਟ ਦਿਓ।
Y serme heis varones santos: y carne arrebatada en el campo no comeréis, echarla heis al perro.