< ਕੂਚ 21 >

1 ਇਹ ਉਹ ਨਿਆਂ ਹਨ ਜਿਹੜੇ ਤੂੰ ਉਨ੍ਹਾਂ ਦੇ ਅੱਗੇ ਰੱਖੇਂਗਾ।
“你在百姓面前所要立的典章是这样:
2 ਜਦ ਤੂੰ ਇਬਰਾਨੀ ਗ਼ੁਲਾਮ ਲਵੇਂ ਤਾਂ ਉਹ ਛੇ ਸਾਲ ਤੇਰੀ ਸੇਵਾ ਕਰੇ ਪਰ ਸੱਤਵੇਂ ਸਾਲ ਉਹ ਮੁਫ਼ਤ ਅਜ਼ਾਦ ਹੋ ਕੇ ਚੱਲਿਆ ਜਾਵੇ।
你若买希伯来人作奴仆,他必服事你六年;第七年他可以自由,白白地出去。
3 ਜੇ ਉਹ ਇਕੱਲਾ ਆਇਆ ਹੋਵੇ ਤਾਂ ਇਕੱਲਾ ਚੱਲਿਆ ਜਾਵੇ ਅਤੇ ਜੇ ਉਹ ਔਰਤ ਵਾਲਾ ਸੀ ਤਾਂ ਉਸ ਦੀ ਔਰਤ ਉਸ ਦੇ ਨਾਲ ਚੱਲੀ ਜਾਵੇ।
他若孤身来就可以孤身去;他若有妻,他的妻就可以同他出去。
4 ਜੇ ਉਸ ਦੇ ਸੁਆਮੀ ਨੇ ਉਸ ਨੂੰ ਔਰਤ ਦਿੱਤੀ ਹੋਵੇ ਅਤੇ ਉਹ ਉਸ ਲਈ ਪੁੱਤਰ ਧੀਆਂ ਜਣੀ ਤਾਂ ਉਹ ਔਰਤ ਅਤੇ ਉਹ ਦੇ ਬੱਚੇ ਉਹ ਦੇ ਸੁਆਮੀ ਦੇ ਹੋਣਗੇ ਅਤੇ ਉਹ ਇਕੱਲਾ ਚੱਲਿਆ ਜਾਵੇ।
他主人若给他妻子,妻子给他生了儿子或女儿,妻子和儿女要归主人,他要独自出去。
5 ਪਰ ਜੇ ਦਾਸ ਸਫ਼ਾਈ ਨਾਲ ਆਖੇ ਕਿ ਮੈਂ ਆਪਣੇ ਸੁਆਮੀ ਅਤੇ ਆਪਣੀ ਔਰਤ ਅਤੇ ਆਪਣੇ ਬੱਚਿਆਂ ਨਾਲ ਪ੍ਰੇਮ ਕਰਦਾ ਹਾਂ। ਮੈਂ ਅਜ਼ਾਦ ਹੋ ਕੇ ਚੱਲਿਆ ਨਹੀਂ ਜਾਂਵਾਂਗਾ
倘或奴仆明说:‘我爱我的主人和我的妻子儿女,不愿意自由出去。’
6 ਤਾਂ ਉਸ ਦਾ ਸੁਆਮੀ ਉਸ ਨੂੰ ਪਰਮੇਸ਼ੁਰ ਦੇ ਕੋਲ ਲਿਆਵੇ ਅਤੇ ਉਹ ਦਰਵਾਜ਼ੇ ਦੇ ਕੋਲ ਅਰਥਾਤ ਚੁਗਾਠ ਦੇ ਕੋਲ ਲਿਆ ਕੇ ਆਰ ਨਾਲ ਉਸ ਦੇ ਕੰਨ ਨੂੰ ਉਸ ਦਾ ਸੁਆਮੀ ਵਿੰਨ੍ਹੇ ਸੋ ਉਹ ਉਸ ਦੀ ਸਦਾ ਲਈ ਟਹਿਲ ਕਰੇ।
他的主人就要带他到审判官那里,又要带他到门前,靠近门框,用锥子穿他的耳朵,他就永远服事主人。
7 ਅਤੇ ਜਦ ਕੋਈ ਮਨੁੱਖ ਆਪਣੀ ਧੀ ਨੂੰ ਗੋਲੀ ਹੋਣ ਲਈ ਵੇਚੇ ਤਾਂ ਉਹ ਦਾਸੀਆਂ ਵਾਂਗੂੰ ਬਾਹਰ ਨਾ ਚੱਲੀ ਜਾਵੇ।
“人若卖女儿作婢女,婢女不可像男仆那样出去。
8 ਜੇ ਉਹ ਆਪਣੇ ਸੁਆਮੀ ਦੀਆਂ ਅੱਖਾਂ ਨੂੰ ਨਾ ਭਾਵੇ ਤਾਂ ਜੇ ਉਸ ਨੇ ਉਹ ਦੇ ਨਾਲ ਕੁੜਮਾਈ ਨਹੀਂ ਕੀਤੀ ਉਹ ਉਸ ਦਾ ਵੱਟਾ ਦੇਵੇ। ਗੈਰ ਕੌਮ ਵਿੱਚ ਉਹ ਉਸ ਨੂੰ ਵੇਚ ਨਹੀਂ ਸਕਦਾ ਕਿਉਂ ਜੋ ਉਸ ਨੇ ਉਹ ਦੇ ਨਾਲ ਛਲ ਕੀਤਾ ਹੈ।
主人选定她归自己,若不喜欢她,就要许她赎身;主人既然用诡诈待她,就没有权柄卖给外邦人。
9 ਜੇ ਉਹ ਉਸ ਦੀ ਆਪਣੇ ਪੁੱਤਰ ਨਾਲ ਕੁੜਮਾਈ ਕਰੇ ਤਾਂ ਉਹ ਧੀਆਂ ਦੇ ਦਸਤੂਰ ਦੇ ਅਨੁਸਾਰ ਉਹ ਦੇ ਲਈ ਕਰੇ।
主人若选定她给自己的儿子,就当待她如同女儿。
10 ੧੦ ਜੇ ਉਹ ਦੂਜੀ ਔਰਤ ਆਪਣੇ ਲਈ ਲਵੇ ਤਾਂ ਉਸ ਦੇ ਖਾਣੇ ਕੱਪੜੇ ਅਤੇ ਵਿਆਹ ਵਾਲੇ ਹੱਕ ਨੂੰ ਨਾ ਘਟਾਵੇ।
若另娶一个,那女子的吃食、衣服,并好合的事,仍不可减少。
11 ੧੧ ਜੇ ਉਹ ਉਸ ਦੇ ਲਈ ਇਹ ਤਿੰਨ ਗੱਲਾਂ ਨਾ ਕਰੇ ਤਾਂ ਉਹ ਮੁਫ਼ਤ ਬਿਨਾਂ ਚਾਂਦੀ ਦੇ ਚੱਲੀ ਜਾਵੇ।
若不向她行这三样,她就可以不用钱赎,白白地出去。”
12 ੧੨ ਜੇ ਕੋਈ ਮਨੁੱਖ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਹ ਜ਼ਰੂਰ ਮਾਰਿਆ ਜਾਵੇ।
“打人以致打死的,必要把他治死。
13 ੧੩ ਪਰ ਜਿਹੜਾ ਛੈਹ ਕੇ ਨਾ ਬੈਠਾ ਹੋਵੇ ਅਤੇ ਪਰਮੇਸ਼ੁਰ ਨੇ ਉਸ ਨੂੰ ਉਹ ਦੇ ਹੱਥ ਵਿੱਚ ਆਉਣ ਦਿੱਤਾ ਹੋਵੇ ਤਾਂ ਮੈਂ ਤੇਰੇ ਲਈ ਇੱਕ ਸਥਾਨ ਠਹਿਰਾਵਾਂਗਾ ਜਿੱਥੇ ਨੂੰ ਉਹ ਨੱਠ ਜਾਵੇ।
人若不是埋伏着杀人,乃是 神交在他手中,我就设下一个地方,他可以往那里逃跑。
14 ੧੪ ਜੇ ਕੋਈ ਮਨੁੱਖ ਆਪਣੇ ਗੁਆਂਢੀ ਉੱਤੇ ਧੱਕੋ-ਧੱਕੀ ਵਾਰ ਕਰੇ ਤਾਂ ਜੋ ਉਹ ਨੂੰ ਛਲ ਨਾਲ ਮਾਰ ਸੁੱਟੇ ਤਾਂ ਤੂੰ ਉਸ ਨੂੰ ਮੇਰੀ ਜਗਵੇਦੀ ਤੋਂ ਵੀ ਲੈ ਕੇ ਮਾਰ ਦੇ।
人若任意用诡计杀了他的邻舍,就是逃到我的坛那里,也当捉去把他治死。
15 ੧੫ ਜੇ ਕੋਈ ਆਪਣੇ ਪਿਤਾ ਅਤੇ ਆਪਣੀ ਮਾਤਾ ਨੂੰ ਮਾਰੇ ਉਹ ਜ਼ਰੂਰ ਮਾਰਿਆ ਜਾਵੇ।
“打父母的,必要把他治死。
16 ੧੬ ਜਿਹੜਾ ਕਿਸੇ ਮਨੁੱਖ ਨੂੰ ਚੁਰਾ ਕੇ ਵੇਚੇ ਜਾਂ ਉਸ ਦੇ ਕਬਜ਼ੇ ਵਿੱਚੋਂ ਲੱਭ ਪਏ ਤਾਂ ਉਹ ਜ਼ਰੂਰ ਮਾਰਿਆ ਜਾਵੇ।
“拐带人口,或是把人卖了,或是留在他手下,必要把他治死。
17 ੧੭ ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਫਿਟਕਾਰੇ ਉਹ ਜ਼ਰੂਰ ਮਾਰਿਆ ਜਾਵੇ।
“咒骂父母的,必要把他治死。
18 ੧੮ ਜਦ ਮਨੁੱਖ ਲੜ ਪੈਣ ਅਤੇ ਇੱਕ ਮਨੁੱਖ ਆਪਣੇ ਗੁਆਂਢੀ ਨੂੰ ਪੱਥਰ ਨਾਲ ਜਾਂ ਹੂਰੇ ਨਾਲ ਮਾਰੇ ਪਰ ਉਹ ਨਾ ਮਰੇ ਪਰੰਤੂ ਆਪਣੇ ਮੰਜੇ ਉੱਤੇ ਪੈ ਜਾਵੇ
“人若彼此相争,这个用石头或是拳头打那个,尚且不至于死,不过躺卧在床,
19 ੧੯ ਤਾਂ ਜੇ ਕਦੀ ਉਹ ਉੱਠ ਕੇ ਆਪਣੀ ਲਾਠੀ ਨਾਲ ਬਾਹਰ ਫਿਰੇ ਤਾਂ ਉਸ ਦਾ ਮਾਰਨ ਵਾਲਾ ਬੇਦੋਸ਼ ਠਹਿਰੇ। ਨਿਰਾ ਉਸ ਦੇ ਵਿਹਲੇ ਸਮੇਂ ਦਾ ਘਾਟਾ ਭਰੇ ਅਤੇ ਉਸ ਨੂੰ ਪੂਰੀ ਤਰ੍ਹਾਂ ਨਾਲ ਚੰਗਾ ਕਰਾਵੇ।
若再能起来扶杖而出,那打他的可算无罪;但要将他耽误的工夫用钱赔补,并要将他全然医好。
20 ੨੦ ਜਿਹੜਾ ਮਨੁੱਖ ਆਪਣੇ ਦਾਸ ਨੂੰ ਜਾਂ ਆਪਣੀ ਗੋਲੀ ਨੂੰ ਡਾਂਗ ਨਾਲ ਅਜਿਹਾ ਮਾਰੇ ਕਿ ਉਹ ਉਸ ਦੇ ਹੱਥੋਂ ਮਰ ਜਾਵੇ ਤਾਂ ਉਸ ਤੋਂ ਵੱਟਾ ਲਿਆ ਜਾਵੇ।
“人若用棍子打奴仆或婢女,立时死在他的手下,他必要受刑。
21 ੨੧ ਪਰੰਤੂ ਜੇ ਉਹ ਇੱਕ ਦੋ ਦਿਨ ਜੀਉਂਦਾ ਰਹੇ ਤਾਂ ਉਸ ਤੋਂ ਬਦਲਾ ਨਾ ਲਿਆ ਜਾਵੇ ਕਿਉਂ ਜੋ ਉਹ ਉਸ ਦਾ ਮਾਲ ਹੈ।
若过一两天才死,就可以不受刑,因为是用钱买的。
22 ੨੨ ਜਦ ਕਦੀ ਮਨੁੱਖ ਆਪੋ ਵਿੱਚ ਹੱਥੋਂ ਪਾਈ ਹੋਣ ਅਤੇ ਕਿਸੇ ਗਰਭਵਤੀ ਔਰਤ ਨੂੰ ਧੱਕਾ ਮਾਰਨ ਕਿ ਉਸ ਦਾ ਗਰਭ ਡਿੱਗ ਪਏ ਪਰ ਕੋਈ ਹੋਰ ਕਸਰ ਨਾ ਪਏ ਤਾਂ ਉਹ ਜ਼ਰੂਰ ਦੰਡ ਭਰੇ ਜਿੰਨਾਂ ਉਸ ਔਰਤ ਦਾ ਪਤੀ ਉਸ ਉੱਤੇ ਠਹਿਰਾਵੇ ਪਰ ਉਹ ਨਿਆਂਈਆਂ ਦੇ ਆਖੇ ਦੇ ਅਨੁਸਾਰ ਦੇਵੇ।
“人若彼此争斗,伤害有孕的妇人,甚至坠胎,随后却无别害,那伤害她的,总要按妇人的丈夫所要的,照审判官所断的,受罚。
23 ੨੩ ਪਰੰਤੂ ਜੇ ਕੋਈ ਕਸਰ ਹੋ ਜਾਵੇ ਤਾਂ ਜੀਵਨ ਦੇ ਵੱਟੇ ਜੀਵਨ,
若有别害,就要以命偿命,
24 ੨੪ ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ, ਪੈਰ ਦੇ ਵੱਟੇ ਪੈਰ,
以眼还眼,以牙还牙,以手还手,以脚还脚,
25 ੨੫ ਸਾੜਨ ਦੇ ਵੱਟੇ ਸਾੜਨ, ਫੱਟ ਦੇ ਵੱਟੇ ਫੱਟ, ਸੱਟ ਦੇ ਵੱਟੇ ਸੱਟ ਤੂੰ ਦੇ।
以烙还烙,以伤还伤,以打还打。
26 ੨੬ ਜਦ ਕੋਈ ਮਨੁੱਖ ਆਪਣੇ ਦਾਸ ਦੀ ਅੱਖ ਜਾਂ ਆਪਣੀ ਦਾਸੀ ਦੀ ਅੱਖ ਉੱਤੇ ਅਜਿਹਾ ਮਾਰੇ ਕਿ ਉਹ ਮਾਰੀ ਜਾਵੇ ਤਾਂ ਉਹ ਉਸ ਦੀ ਅੱਖ ਦੇ ਵੱਟੇ ਉਹ ਨੂੰ ਅਜ਼ਾਦ ਕਰ ਕੇ ਜਾਣ ਦੇਵੇ।
“人若打坏了他奴仆或是婢女的一只眼,就要因他的眼放他去得以自由。
27 ੨੭ ਜੇ ਉਹ ਆਪਣੇ ਦਾਸ ਦੇ ਦੰਦ ਜਾਂ ਆਪਣੀ ਗੋਲੀ ਦੇ ਦੰਦ ਨੂੰ ਭੰਨ ਸੁੱਟੇ ਤਾਂ ਉਹ ਉਸ ਨੂੰ ਦੰਦ ਦੇ ਵੱਟੇ ਵਿੱਚ ਅਜ਼ਾਦ ਕਰ ਕੇ ਜਾਣ ਦੇਵੇ।
若打掉了他奴仆或是婢女的一个牙,就要因他的牙放他去得以自由。”
28 ੨੮ ਜਦ ਕੋਈ ਬਲ਼ਦ ਕਿਸੇ ਮਨੁੱਖ ਨੂੰ ਜਾਂ ਕਿਸੇ ਔਰਤ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਸ ਬਲ਼ਦ ਨੂੰ ਜ਼ਰੂਰ ਵੱਟੇ ਮਾਰੇ ਜਾਣ ਅਤੇ ਉਸ ਦਾ ਮਾਸ ਖਾਧਾ ਨਾ ਜਾਵੇ ਪਰ ਉਸ ਬਲ਼ਦ ਦਾ ਮਾਲਕ ਬੇਦੋਸ਼ਾ ਠਹਿਰੇ।
“牛若触死男人或是女人,总要用石头打死那牛,却不可吃它的肉;牛的主人可算无罪。
29 ੨੯ ਜੇ ਉਹ ਬਲ਼ਦ ਪਿੱਛੇ ਵੀ ਮਾਰ-ਕਾਟ ਹੁੰਦਾ ਸੀ ਪਰ ਉਸ ਨੇ ਉਹ ਨੂੰ ਨਾ ਸਾਂਭਿਆ ਅਤੇ ਉਸ ਨੇ ਕਿਸੇ ਮਨੁੱਖ ਜਾਂ ਔਰਤ ਨੂੰ ਮਾਰ ਦਿੱਤਾ ਹੋਵੇ ਤਾਂ ਉਸ ਬਲ਼ਦ ਨੂੰ ਵੱਟਿਆਂ ਨਾਲ ਮਾਰਿਆ ਜਾਵੇ ਅਤੇ ਉਸ ਦਾ ਮਾਲਕ ਵੀ ਮਾਰਿਆ ਜਾਵੇ।
倘若那牛素来是触人的,有人报告了牛主,他竟不把牛拴着,以致把男人或是女人触死,就要用石头打死那牛,牛主也必治死。
30 ੩੦ ਜਦ ਨਿਸਤਾਰੇ ਦਾ ਮੁੱਲ ਉਸ ਉੱਤੇ ਠਹਿਰਾਇਆ ਜਾਵੇ ਤਾਂ ਆਪਣੀ ਜਿੰਦ ਛੁਡਾਉਣ ਲਈ ਜੋ ਕੁਝ ਉਸ ਉੱਤੇ ਠਹਿਰਾਇਆ ਜਾਵੇ ਉਹੀ ਦੇਵੇ।
若罚他赎命的价银,他必照所罚的赎他的命。
31 ੩੧ ਜੇ ਉਸ ਨੇ ਪੁੱਤਰ ਨੂੰ ਸਿੰਙ ਮਾਰਿਆ ਹੋਵੇ ਜਾਂ ਧੀ ਨੂੰ ਸਿੰਙ ਮਾਰਿਆ ਹੋਵੇ ਤਾਂ ਉਸੇ ਨਿਆਂ ਦੇ ਅਨੁਸਾਰ ਉਸ ਨਾਲ ਕੀਤਾ ਜਾਵੇ।
牛无论触了人的儿子或是女儿,必照这例办理。
32 ੩੨ ਜੇ ਉਹ ਬਲ਼ਦ ਦਾਸ ਨੂੰ ਜਾਂ ਗੋਲੀ ਨੂੰ ਸਿੰਙ ਮਾਰੇ ਤਾਂ ਤੀਹ ਰੁੱਪਈਏ ਚਾਂਦੀ ਦੇ ਉਸ ਦੇ ਸੁਆਮੀ ਨੂੰ ਦਿੱਤੇ ਜਾਣ ਅਤੇ ਬਲ਼ਦ ਵੱਟਿਆਂ ਨਾਲ ਮਾਰਿਆ ਜਾਵੇ।
牛若触了奴仆或是婢女,必将银子三十舍客勒给他们的主人,也要用石头把牛打死。
33 ੩੩ ਜਦ ਕੋਈ ਮਨੁੱਖ ਟੋਆ ਖੋਲ੍ਹੇ ਜਾਂ ਟੋਆ ਪੁੱਟ ਕੇ ਉਸ ਨੂੰ ਨਾ ਢੱਕੇ ਅਤੇ ਉਸ ਵਿੱਚ ਬਲ਼ਦ ਜਾਂ ਗਧਾ ਡਿੱਗ ਪਵੇ
“人若敞着井口,或挖井不遮盖,有牛或驴掉在里头,
34 ੩੪ ਤਾਂ ਟੋਏ ਦਾ ਮਾਲਕ ਉਹ ਦਾ ਘਾਟਾ ਭਰੇ ਅਤੇ ਚਾਂਦੀ ਉਸ ਦੇ ਮਾਲਕ ਨੂੰ ਮੋੜ ਦੇਵੇ। ਫੇਰ ਲੋਥ ਉਸ ਦੀ ਹੋਵੇਗੀ।
井主要拿钱赔还本主人,死牲畜要归自己。
35 ੩੫ ਜਦ ਕਦੀ ਕਿਸੇ ਦਾ ਬਲ਼ਦ ਉਸ ਦੇ ਗੁਆਂਢੀ ਦੇ ਬਲ਼ਦ ਨੂੰ ਮਾਰੇ ਅਤੇ ਉਹ ਮਰ ਜਾਵੇ ਤਾਂ ਜਿਉਂਦੇ ਬਲ਼ਦ ਨੂੰ ਵੇਚ ਦੇਣ ਅਤੇ ਉਸ ਦੀ ਚਾਂਦੀ ਨੂੰ ਵੰਡ ਲੈਣ ਅਤੇ ਲੋਥ ਵੀ ਵੰਡ ਲੈਣ।
“这人的牛若伤了那人的牛,以至于死,他们要卖了活牛,平分价值,也要平分死牛。
36 ੩੬ ਅਥਵਾ ਜੇ ਇਹ ਜਾਣਿਆ ਗਿਆ ਕਿ ਉਹ ਪਿੱਛੇ ਵੀ ਮਾਰ-ਕਾਟ ਹੁੰਦਾ ਦੀ ਪਰ ਉਸ ਦੇ ਮਾਲਕ ਨੇ ਉਸ ਨੂੰ ਨਹੀਂ ਸਾਂਭਿਆ ਤਾਂ ਉਹ ਜ਼ਰੂਰ ਘਾਟਾ ਭਰੇ ਅਤੇ ਬਲ਼ਦ ਦੇ ਵੱਟੇ ਬਲ਼ਦ ਦੇਵੇ ਅਤੇ ਉਹ ਲੋਥ ਉਹ ਦੀ ਹੋਵੇਗੀ।
人若知道这牛素来是触人的,主人竟不把牛拴着,他必要以牛还牛,死牛要归自己。”

< ਕੂਚ 21 >