< ਅਸਤਰ 10 >
1 ੧ ਅਹਸ਼ਵੇਰੋਸ਼ ਰਾਜਾ ਨੇ ਦੇਸ਼ ਅਤੇ ਸਮੁੰਦਰ ਦੇ ਟਾਪੂਆਂ ਉੱਤੇ ਲਗਾਨ ਲਗਾ ਦਿੱਤਾ
Rex vero Assuerus omnem terram, et cunctas maris insulas fecit tributarias:
2 ੨ ਉਸ ਦੇ ਬਲ ਅਤੇ ਸ਼ਕਤੀ ਦੇ ਸਾਰੇ ਕੰਮ, ਅਤੇ ਮਾਰਦਕਈ ਦੀ ਮਹਾਨਤਾ ਦਾ ਪੂਰਾ ਵਿਸਥਾਰ ਕਿ ਕਿਸ ਤਰ੍ਹਾਂ ਰਾਜਾ ਉਸ ਨੂੰ ਉੱਚੀ ਪਦਵੀ ਤੱਕ ਲੈ ਆਇਆ, ਕੀ ਉਹ ਮਾਦੀ ਅਤੇ ਫ਼ਾਰਸ ਰਾਜਿਆਂ ਦੇ ਇਤਿਹਾਸ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ?
cuius fortitudo et imperium, et dignitas atque sublimitas, qua exaltavit Mardochaeum, scripta sunt in libris Medorum, atque Persarum:
3 ੩ ਯਹੂਦੀ ਮਾਰਦਕਈ ਰਾਜਾ ਅਹਸ਼ਵੇਰੋਸ਼ ਤੋਂ ਦੂਜੇ ਦਰਜੇ ਵਿੱਚ ਸੀ, ਅਤੇ ਯਹੂਦੀਆਂ ਦੀ ਨਜ਼ਰ ਵਿੱਚ ਵੱਡਾ ਸੀ, ਅਤੇ ਉਸ ਦੇ ਯਹੂਦੀ ਸਾਥੀ ਉਸ ਦਾ ਸਨਮਾਨ ਕਰਦੇ ਸਨ ਕਿਉਂਕਿ ਉਹ ਆਪਣੇ ਲੋਕਾਂ ਦੀ ਭਲਿਆਈ ਕਰਨ ਵਿੱਚ ਲੱਗਿਆ ਰਹਿੰਦਾ ਸੀ ਅਤੇ ਆਪਣੇ ਸਾਰੇ ਲੋਕਾਂ ਦੀ ਸ਼ਾਂਤੀ ਲਈ ਬਚਨ ਬੋਲਦਾ ਹੁੰਦਾ ਸੀ।
et quomodo Mardochaeus Iudaici generis secundus a rege Assuero fuerit: et magnus apud Iudaeos et acceptabilis plebi fratrum suorum, quaerens bona populo suo, et loquens ea, quae ad pacem seminis sui pertinerent.