< ਬਿਵਸਥਾ ਸਾਰ 22 >
1 ੧ ਤੂੰ ਆਪਣੇ ਭਰਾ ਦੇ ਗਾਂ-ਬਲ਼ਦ ਜਾਂ ਭੇਡ ਬੱਕਰੀ ਨੂੰ ਗੁਆਚਿਆ ਹੋਇਆ ਵੇਖ ਕੇ ਉਸ ਨੂੰ ਅਣਦੇਖਿਆ ਨਾ ਕਰੀਂ, ਤੂੰ ਜ਼ਰੂਰ ਹੀ ਉਨ੍ਹਾਂ ਨੂੰ ਆਪਣੇ ਭਰਾ ਕੋਲ ਮੋੜ ਲੈ ਆਵੀਂ।
Коли побачиш вола свого брата або щось із ота́ри, що заблуди́ли, то ти не сховаєшся від них, а конче вернеш їх своєму братові.
2 ੨ ਪਰ ਜੇਕਰ ਤੇਰਾ ਭਰਾ ਤੇਰੇ ਨੇੜੇ ਨਾ ਰਹਿੰਦਾ ਹੋਏ ਜਾਂ ਤੂੰ ਉਸ ਨੂੰ ਜਾਣਦਾ ਨਾ ਹੋਵੇਂ, ਤਾਂ ਤੂੰ ਉਸ ਪਸ਼ੂ ਨੂੰ ਆਪਣੇ ਘਰ ਲੈ ਜਾਵੀਂ, ਅਤੇ ਜਦ ਤੱਕ ਤੇਰਾ ਭਰਾ ਉਸ ਨੂੰ ਨਾ ਲੱਭੇ, ਉਹ ਤੇਰੇ ਕੋਲ ਰਹੇ, ਫੇਰ ਤੂੰ ਉਸ ਨੂੰ ਮੋੜ ਦੇਵੀਂ।
А якщо брат твій не близьки́й до тебе, чи ти не знаєш його, то забереш те до дому свого, і воно буде з тобою, аж поки брат твій не буде шукати його, — і пове́рнеш його йому.
3 ੩ ਤੂੰ ਉਸ ਦੇ ਗਧੇ ਨਾਲ, ਬਸਤਰਾਂ ਨਾਲ ਸਗੋਂ ਆਪਣੇ ਭਰਾ ਦੀ ਹਰੇਕ ਗੁਆਚੀ ਹੋਈ ਚੀਜ਼ ਨਾਲ ਇਸੇ ਤਰ੍ਹਾਂ ਹੀ ਕਰੀਂ, ਜਿਹੜੀ ਉਸ ਤੋਂ ਗੁਆਚੀ ਹੋਵੇ ਅਤੇ ਤੈਨੂੰ ਲੱਭੀ ਹੋਵੇ। ਤੂੰ ਉਸ ਨੂੰ ਅਣਦੇਖਿਆ ਨਾ ਕਰੀਂ।
І так зробиш ослові його, і так зробиш одежі його, і так зробиш усякій згу́бі брата свого, що згу́блена в нього, а ти зна́йдеш її, — не зможеш ховати її.
4 ੪ ਤੂੰ ਆਪਣੇ ਭਰਾ ਦੇ ਗਧੇ ਜਾਂ ਬਲ਼ਦ ਨੂੰ ਰਾਹ ਵਿੱਚ ਡਿੱਗਿਆ ਹੋਇਆ ਦੇਖ ਕੇ ਅਣਦੇਖਿਆ ਨਾ ਕਰੀਂ। ਤੂੰ ਜ਼ਰੂਰ ਹੀ ਉਸ ਨੂੰ ਚੁੱਕਣ ਵਿੱਚ ਉਸ ਦੀ ਸਹਾਇਤਾ ਕਰੀਂ।
Коли побачиш осла свого брата або вола його, що впали на дорозі, то ти не сховаєшся від них, — конче піді́ймеш їх ра́зом із ним.
5 ੫ ਕੋਈ ਇਸਤਰੀ ਪੁਰਖਾਂ ਵਾਲੇ ਬਸਤਰ ਨਾ ਪਾਵੇ ਅਤੇ ਨਾ ਕੋਈ ਪੁਰਖ ਇਸਤਰੀਆਂ ਵਾਲੇ ਬਸਤਰ ਪਾਵੇ, ਕਿਉਂ ਜੋ ਹਰ ਇੱਕ ਜਿਹੜਾ ਅਜਿਹਾ ਕੰਮ ਕਰਦਾ ਹੈ, ਉਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਘਿਣਾਉਣਾ ਹੈ।
Не буде чоловіча річ на жінці, а мужчи́на не зодягне́ жіночої одежі, бо кожен, хто чинить це, — огида він для Господа, Бога свого.
6 ੬ ਜੇਕਰ ਰਾਹ ਵਿੱਚ ਤੁਹਾਨੂੰ ਰੁੱਖ ਉੱਤੇ ਜਾਂ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ, ਭਾਵੇਂ ਉਸ ਵਿੱਚ ਬੱਚੇ ਹੋਣ, ਭਾਵੇਂ ਆਂਡੇ ਅਤੇ ਮਾਂ ਬੱਚਿਆਂ ਜਾਂ ਆਂਡਿਆਂ ਦੇ ਉੱਤੇ ਬੈਠੀ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਦੇ ਨਾਲ ਨਾ ਫੜ੍ਹੀਂ
Коли спіткається на дорозі пташи́не кубло перед тобою на якомубудь дереві чи на землі з пташеня́тами або з яйцями, а мати сидить на пташенятах або на яйцях, то не ві́зьмеш тієї матері з дітьми, —
7 ੭ ਤੂੰ ਬੱਚਿਆਂ ਨੂੰ ਆਪਣੇ ਲਈ ਲੈ ਲੈ, ਪਰ ਮਾਂ ਨੂੰ ਜ਼ਰੂਰ ਹੀ ਛੱਡ ਦੇਵੀਂ, ਤਾਂ ਜੋ ਤੇਰਾ ਭਲਾ ਹੋਵੇ ਅਤੇ ਤੇਰੇ ਜੀਵਨ ਦੇ ਦਿਨ ਲੰਮੇ ਹੋਣ।
конче відпустиш ту матір, а дітей ві́зьмеш собі, щоб було добре тобі, і щоб ти продовжив свої дні.
8 ੮ ਜਦ ਤੂੰ ਕੋਈ ਨਵਾਂ ਘਰ ਬਣਾਵੇਂ ਤਾਂ ਤੂੰ ਆਪਣੀ ਛੱਤ ਉੱਤੇ ਬਨੇਰਾ ਬਣਾਵੀਂ ਤਾਂ ਕਿ ਜੇਕਰ ਕੋਈ ਉੱਥੋਂ ਡਿੱਗ ਪਵੇ ਤਾਂ ਤੂੰ ਉਸ ਦੇ ਖੂਨ ਦਾ ਦੋਸ਼ ਆਪਣੇ ਘਰ ਉੱਤੇ ਨਾ ਲਿਆਵੇਂ।
Коли збудуєш нови́й дім, то зробиш пору́ччя для да́ху свого, і не напровадиш крови на дім свій, коли спаде з нього хтось.
9 ੯ ਤੂੰ ਆਪਣੇ ਅੰਗੂਰੀ ਬਾਗ਼ ਵਿੱਚ ਦੋ ਪ੍ਰਕਾਰ ਦੇ ਬੀਜ ਨਾ ਬੀਜੀਂ, ਅਜਿਹਾ ਨਾ ਹੋਵੇ ਕਿ ਸਾਰੀ ਪੈਦਾਵਾਰ ਅਰਥਾਤ ਤੇਰਾ ਬੀਜਿਆ ਹੋਇਆ ਬੀਜ ਅਤੇ ਬਾਗ਼ ਦੀ ਉਪਜ ਦੋਵੇਂ ਭਰਿਸ਼ਟ ਹੋ ਜਾਣ।
Не будеш засівати свого виноградника подвійним насінням, щоб не зробити заклятим усе насіння: і що засієш, і врожай виноградинка.
10 ੧੦ ਤੂੰ ਬਲ਼ਦ ਅਤੇ ਗਧੇ ਨਾਲ ਇਕੱਠਾ ਨਾ ਵਾਹੀਂ।
Не будеш орати волом і ослом ра́зом.
11 ੧੧ ਤੂੰ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਕੱਪੜਾ ਨਾ ਪਾਵੀਂ।
Не одягнеш одежі з двійно́го матеріялу, — з вовни й льо́ну ра́зом.
12 ੧੨ ਤੂੰ ਆਪਣੇ ਉਸ ਕੱਪੜੇ ਦੇ ਚਾਰੇ ਪਾਸੇ ਝਾਲਰ ਲਗਾਈਂ, ਜਿਸ ਨਾਲ ਤੂੰ ਆਪ ਨੂੰ ਢੱਕਦਾ ਹੈਂ।
Поро́биш собі кута́си на чотирьох края́х свого покриття, що ним покриваєшся.
13 ੧੩ ਜੇ ਕੋਈ ਮਨੁੱਖ ਕਿਸੇ ਇਸਤਰੀ ਨਾਲ ਵਿਆਹ ਕਰੇ ਅਤੇ ਉਸ ਦੇ ਕੋਲ ਜਾਵੇ ਅਤੇ ਫੇਰ ਉਸ ਤੋਂ ਨਫ਼ਰਤ ਕਰਨ ਲੱਗੇ,
Коли хто ві́зьме жінку, і вві́йде до неї, але потім знена́видить її,
14 ੧੪ ਅਤੇ ਉਹ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਾਵੇ ਅਤੇ ਇਹ ਆਖ ਕੇ ਉਸ ਨੂੰ ਬਦਨਾਮ ਕਰੇ, “ਮੈਂ ਇਸ ਇਸਤਰੀ ਨਾਲ ਵਿਆਹ ਕੀਤਾ ਪਰ ਜਦ ਮੈਂ ਉਸ ਦੇ ਕੋਲ ਗਿਆ ਤਾਂ ਮੈਂ ਉਸ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ,”
і зводитиме на неї ганьбли́ві слова́, і пустить про неї неславу та й скаже: „Жінку цю взяв я, і збли́зився з нею, та не знайшов у неї діво́цтва“,
15 ੧੫ ਤਾਂ ਉਸ ਕੁੜੀ ਦੇ ਮਾਤਾ-ਪਿਤਾ ਉਸ ਦੇ ਕੁਆਰਪੁਣੇ ਦੇ ਨਿਸ਼ਾਨ ਲੈ ਕੇ, ਉਸ ਸ਼ਹਿਰ ਦੇ ਬਜ਼ੁਰਗਾਂ ਕੋਲ ਫਾਟਕ ਉੱਤੇ ਜਾਣ,
то ві́зьме батько тієї дівчини та мати її, і віднесуть доказа діво́цтва тієї ді́вчини до старши́х міста, до брами.
16 ੧੬ ਅਤੇ ਉਸ ਕੁੜੀ ਦਾ ਪਿਤਾ ਬਜ਼ੁਰਗਾਂ ਨੂੰ ਆਖੇ, “ਮੈਂ ਆਪਣੀ ਧੀ ਦਾ ਵਿਆਹ ਇਸ ਮਨੁੱਖ ਨਾਲ ਕਰ ਦਿੱਤਾ ਪਰ ਉਹ ਉਸ ਤੋਂ ਨਫ਼ਰਤ ਕਰਦਾ ਹੈ,
І скаже батько тієї ді́вчини до старши́х: „Я дав тому чоловікові дочку́ свою за жінку, та він знена́видів її.
17 ੧੭ ਅਤੇ ਵੇਖੋ, ਉਹ ਇਹ ਆਖ ਕੇ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਗਾਉਂਦਾ ਹੈ ਕਿ ਮੈਂ ਤੇਰੀ ਧੀ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ, ਪਰ ਇਹ ਮੇਰੀ ਧੀ ਦੇ ਕੁਆਰਪੁਣੇ ਦੇ ਨਿਸ਼ਾਨ ਹਨ।” ਤਦ ਉਸ ਦੇ ਮਾਤਾ-ਪਿਤਾ ਉਸ ਬਸਤਰ ਨੂੰ ਸ਼ਹਿਰ ਦੇ ਬਜ਼ੁਰਗਾਂ ਦੇ ਅੱਗੇ ਵਿਛਾ ਦੇਣ।
І ось він зводить на неї ганьбли́ві слова, говорячи: „Я не знайшов у твоєї дочки́ діво́цтва“, а оце знаки дівоцтва моєї дочки“. І розтягнуть одежу перед старши́ми міста.
18 ੧੮ ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਮਨੁੱਖ ਨੂੰ ਫੜ੍ਹ ਕੇ ਉਸ ਨੂੰ ਝਿੜਕਣ,
А старші́ того міста ві́зьмуть того чоловіка, та й покарають його,
19 ੧੯ ਅਤੇ ਉਸ ਉੱਤੇ ਸੌ ਸ਼ਕੇਲ ਚਾਂਦੀ ਦਾ ਜੁਰਮਾਨਾ ਲਾਉਣ ਅਤੇ ਉਹ ਉਸ ਕੁੜੀ ਦੇ ਪਿਤਾ ਨੂੰ ਦੇ ਦੇਣ, ਕਿਉਂ ਜੋ ਉਸ ਨੇ ਇਸਰਾਏਲ ਦੀ ਇੱਕ ਕੁਆਰੀ ਦੀ ਬਦਨਾਮੀ ਕੀਤੀ ਹੈ, ਅਤੇ ਉਹ ਉਸ ਦੀ ਪਤਨੀ ਬਣੀ ਰਹੇ। ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸਕੇਗਾ।
і накладуть на нього пеню́, сто шеклів срібла, — і дадуть батькові тієї дівчини, — бо він пустив неславу на Ізраїлеву ді́вчину, а вона буде йому за жінку, — він не зможе відпустити її по всі свої дні.
20 ੨੦ ਪਰ ਜੇਕਰ ਇਹ ਗੱਲ ਸੱਚੀ ਹੋਵੇ ਅਤੇ ਉਸ ਕੁੜੀ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਾ ਪਾਏ ਗਏ ਹੋਣ,
А якщо правдою було́ це слово, — не зна́йдене було діво́цтво в тієї дівчини, —
21 ੨੧ ਤਾਂ ਉਹ ਉਸ ਕੁੜੀ ਨੂੰ ਉਸ ਦੇ ਪਿਤਾ ਦੇ ਘਰ ਦੇ ਦਰਵਾਜ਼ੇ ਉੱਤੇ ਲੈ ਜਾਣ ਅਤੇ ਉਸ ਦੇ ਸ਼ਹਿਰ ਦੇ ਪੁਰਖ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰ ਸੁੱਟਣ ਕਿਉਂ ਜੋ ਉਸ ਨੇ ਆਪਣੇ ਪਿਤਾ ਦੇ ਘਰ ਵਿੱਚ ਵਿਭਚਾਰ ਕਰਕੇ ਇਸਰਾਏਲ ਵਿੱਚ ਅਜਿਹਾ ਸ਼ਰਮਿੰਦਗੀ ਦਾ ਕੰਮ ਕੀਤਾ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ।
то приведуть ту дівчину до дверей дому батька її, і вкаменують її люди її міста камінням, — і вона помре, бо зробила негідність між Ізраїлем на спроневі́рення дому батька свого, — і вигубиш зло з-посеред себе.
22 ੨੨ ਜੇਕਰ ਕੋਈ ਮਨੁੱਖ ਕਿਸੇ ਵਿਆਹੀ ਹੋਈ ਇਸਤਰੀ ਨਾਲ ਸੰਗ ਕਰਦਾ ਫੜ੍ਹਿਆ ਜਾਵੇ ਤਾਂ ਉਹ ਪੁਰਖ ਜਿਹੜਾ ਉਸ ਇਸਤਰੀ ਨਾਲ ਪਿਆ ਹੋਇਆ ਸੀ ਅਤੇ ਉਹ ਇਸਤਰੀ ਦੋਵੇਂ ਮਾਰ ਸੁੱਟੇ ਜਾਣ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਇਸਰਾਏਲ ਵਿੱਚੋਂ ਕੱਢ ਸੁੱਟਿਓ।
Коли буде зна́йдений хто, що лежить із замі́жньою жінкою, то помруть вони обо́є, — той чоловік, що лежав із жінкою, і та жінка, і вигубиш зло з Ізраїля.
23 ੨੩ ਜੇਕਰ ਕਿਸੇ ਕੁਆਰੀ ਕੁੜੀ ਦੀ ਕਿਸੇ ਪੁਰਖ ਨਾਲ ਮੰਗਣੀ ਹੋਈ ਹੋਵੇ ਅਤੇ ਕੋਈ ਹੋਰ ਪੁਰਖ ਉਸ ਨੂੰ ਸ਼ਹਿਰ ਵਿੱਚ ਪਾ ਕੇ ਉਸ ਨਾਲ ਸੰਗ ਕਰੇ,
Коли ді́вчина буде зару́чена чоловікові, і спіткає її хто в місті, і ляже з нею,
24 ੨੪ ਤਾਂ ਤੁਸੀਂ ਉਨ੍ਹਾਂ ਦੋਹਾਂ ਨੂੰ ਉਸ ਸ਼ਹਿਰ ਦੇ ਫਾਟਕ ਕੋਲ ਲੈ ਜਾ ਕੇ ਉਨ੍ਹਾਂ ਨੂੰ ਪੱਥਰਾਂ ਨਾਲ ਅਜਿਹਾ ਮਾਰਿਓ ਕਿ ਉਹ ਮਰ ਜਾਣ, ਉਸ ਕੁੜੀ ਨੂੰ ਤਾਂ ਇਸ ਕਾਰਨ ਕਿ ਸ਼ਹਿਰ ਵਿੱਚ ਹੁੰਦੇ ਹੋਏ ਵੀ ਉਸ ਨੇ ਚੀਕਾਂ ਨਹੀਂ ਮਾਰੀਆਂ ਅਤੇ ਉਸ ਪੁਰਖ ਨੂੰ ਇਸ ਕਾਰਨ ਕਿ ਉਸ ਨੇ ਆਪਣੇ ਗੁਆਂਢੀ ਦੀ ਪਤਨੀ ਦੀ ਬੇਪਤੀ ਕੀਤੀ ਹੈ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ।
то виведете їх обох до брами того міста, і вкаменуєте їх камінням, і вони помруть, — ту дівчину за те, що не кричала в місті, а того чоловіка за те, що збезчестив жінку свого ближнього, і вигубиш зло серед себе.
25 ੨੫ ਪਰ ਜੇਕਰ ਕੋਈ ਪੁਰਖ ਕਿਸੇ ਕੁੜੀ ਨੂੰ ਜਿਸ ਦੀ ਮੰਗਣੀ ਹੋ ਚੁੱਕੀ ਹੈ, ਖੇਤ ਵਿੱਚ ਪਾਵੇ ਅਤੇ ਜ਼ਬਰਦਸਤੀ ਉਸ ਨਾਲ ਸੰਗ ਕਰੇ, ਤਾਂ ਸਿਰਫ਼ ਉਹ ਮਨੁੱਖ ਹੀ ਮਾਰਿਆ ਜਾਵੇ ਜਿਸ ਨੇ ਉਹ ਦੇ ਨਾਲ ਸੰਗ ਕੀਤਾ।
А як хто на полі спітка́є зару́чену дівчину, і схо́пить її та й ляже з нею, то помре той чоловік, що ліг із нею, він сам,
26 ੨੬ ਪਰ ਉਸ ਕੁੜੀ ਨਾਲ ਕੁਝ ਨਾ ਕਰੋ। ਉਸ ਕੁੜੀ ਦਾ ਪਾਪ ਮੌਤ ਦੇ ਯੋਗ ਨਹੀਂ ਹੈ, ਕਿਉਂਕਿ ਜਿਵੇਂ ਕੋਈ ਆਪਣੇ ਗੁਆਂਢੀ ਉੱਤੇ ਚੜ੍ਹ ਕੇ ਉਸ ਨੂੰ ਜਾਨ ਤੋਂ ਮਾਰ ਦੇਵੇ, ਉਸੇ ਤਰ੍ਹਾਂ ਹੀ ਇਹ ਗੱਲ ਵੀ ਹੈ,
а тій дівчині не зробиш нічо́го, — нема тій дівчині смерте́льного гріха́, бо це таке, як повстане хто на свого ближнього й уб'є його, така це річ.
27 ੨੭ ਕਿਉਂ ਜੋ ਉਸ ਪੁਰਖ ਨੇ ਉਸ ਨੂੰ ਖੇਤ ਵਿੱਚ ਪਾਇਆ, ਅਤੇ ਉਸ ਮੰਗੀ ਹੋਈ ਕੁੜੀ ਨੇ ਚੀਕਾਂ ਤਾਂ ਮਾਰੀਆਂ, ਪਰ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ।
Бо в полі він спіткав її, — кричала та зару́чена дівчина, та не було кому врятувати її.
28 ੨੮ ਜੇਕਰ ਕੋਈ ਪੁਰਖ ਕਿਸੇ ਕੁਆਰੀ ਨੂੰ ਪਾਵੇ, ਜਿਸ ਦੀ ਮੰਗਣੀ ਅਜੇ ਨਹੀਂ ਹੋਈ ਅਤੇ ਉਸ ਨੂੰ ਫੜ੍ਹ ਕੇ ਉਸ ਨਾਲ ਸੰਗ ਕਰੇ ਅਤੇ ਉਹ ਫੜ੍ਹੇ ਜਾਣ,
Коли хто спіткає дівчину, що не була зару́чена, і схо́пить її, і ляже з нею, і застануть їх,
29 ੨੯ ਤਾਂ ਉਹ ਪੁਰਖ ਜਿਸ ਨੇ ਉਸ ਦੇ ਨਾਲ ਸੰਗ ਕੀਤਾ, ਉਸ ਕੁੜੀ ਦੇ ਪਿਤਾ ਨੂੰ ਪੰਜਾਹ ਸ਼ਕੇਲ ਚਾਂਦੀ ਦੇਵੇ ਅਤੇ ਉਹ ਉਸ ਦੀ ਪਤਨੀ ਹੋਵੇਗੀ, ਕਿਉਂ ਜੋ ਉਸ ਨੇ ਉਹ ਦੀ ਬੇਪਤੀ ਕੀਤੀ। ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸਕੇਗਾ।
то той чоловік, що лежав із нею, дасть батькові тієї дівчини п'ятдеся́т шеклів срібла, і вона стане йому за жінку, за те, що збезчестив її, — не зможе він відпустити її по всі свої дні.
30 ੩੦ ਕੋਈ ਮਨੁੱਖ ਆਪਣੀ ਸੌਤੇਲੀ ਮਾਂ ਨੂੰ ਆਪਣੀ ਇਸਤਰੀ ਨਾ ਬਣਾਵੇ, ਨਾ ਹੀ ਆਪਣੇ ਪਿਤਾ ਦੇ ਨੰਗੇਜ਼ ਦਾ ਕੱਪੜਾ ਖੋਲ੍ਹੇ।
Ніхто не ві́зьме жінки свого батька, і не відкриє подо́лка одежі ба́тька свого́.