< 1 ਰਾਜਿਆਂ 20 >
1 ੧ ਬਨ-ਹਦਦ ਅਰਾਮ ਦੇ ਰਾਜੇ ਨੇ ਆਪਣੀ ਫੌਜ ਨੂੰ ਇਕੱਠਾ ਕੀਤਾ ਅਤੇ ਉਹ ਦੇ ਨਾਲ ਬੱਤੀ ਰਾਜੇ ਸਨ ਨਾਲੇ ਘੋੜੇ ਤੇ ਰਥ ਅਤੇ ਉਹ ਨੇ ਉਤਾਹਾਂ ਜਾ ਕੇ ਸਾਮਰਿਯਾ ਨੂੰ ਘੇਰ ਲਿਆ ਅਤੇ ਉਸ ਦੇ ਨਾਲ ਯੁੱਧ ਕੀਤਾ।
И сын Адеров царь Сирский собра всю силу свою, и возшед обседе Самарию, и с ним тридесять два царя и вси конницы и колесницы: и взыдоша, и обседоша Самарию, и ратоваша на ню:
2 ੨ ਉਹ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਸ਼ਹਿਰ ਨੂੰ ਹਲਕਾਰੇ ਭੇਜੇ ਅਤੇ ਉਸ ਨੂੰ ਆਖਿਆ ਕਿ ਬਨ-ਹਦਦ ਇਸ ਤਰ੍ਹਾਂ ਆਖਦਾ ਹੈ।
и посла ко Ахааву царю Израилеву во град и рече к нему: сице глаголет сын Адеров:
3 ੩ ਕਿ ਤੇਰਾ ਚਾਂਦੀ ਸੋਨਾ ਮੇਰਾ ਹੈ। ਤੇਰੀਆਂ ਇਸਤਰੀਆਂ ਅਤੇ ਤੇਰੇ ਚੰਗੇ ਤੋਂ ਚੰਗੇ ਬੱਚੇ ਮੇਰੇ ਹਨ।
сребро твое и злато твое мое есть, и жены твоя и чада твоя добрая моя суть.
4 ੪ ਤਾਂ ਇਸਰਾਏਲ ਦੇ ਪਾਤਸ਼ਾਹ ਨੇ ਉੱਤਰ ਦਿੱਤਾ ਕਿ ਹੇ ਮੇਰੇ ਸੁਆਮੀ, ਹੇ ਮੇਰੇ ਪਾਤਸ਼ਾਹ, ਮੈਂ ਅਤੇ ਜੋ ਕੁਝ ਮੇਰਾ ਹੈ ਉਹ ਸਭ ਤੁਹਾਡਾ ਹੈ।
И отвеща царь Израилев и рече: якоже глаголал еси, господи мой царю, твой есмь аз и вся моя.
5 ੫ ਤਾਂ ਉਨ੍ਹਾਂ ਹਲਕਾਰਿਆਂ ਨੇ ਮੁੜ ਆਖਿਆ, ਬਨ-ਹਦਦ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਤਾਂ ਤੇਰੇ ਕੋਲ ਆਖ ਭੇਜਿਆ ਸੀ ਕਿ ਤੂੰ ਆਪਣਾ ਚਾਂਦੀ, ਸੋਨਾ, ਇਸਤਰੀਆਂ ਅਤੇ ਬਾਲ ਬੱਚੇ ਮੈਨੂੰ ਦੇ ਦੇਹ।
И возвратишася послы и реша: сице глаголет сын Адеров: аз посылах к тебе, глаголя: сребро и злато твое и жены твоя и чада твоя даждь мне:
6 ੬ ਪਰ ਹੁਣ ਮੈਂ ਕੱਲ ਇਸੇ ਵੇਲੇ ਆਪਣਿਆਂ ਟਹਿਲੂਆਂ ਨੂੰ ਤੇਰੇ ਕੋਲ ਭੇਜਾਂਗਾ ਅਤੇ ਉਹ ਤੇਰੇ ਮਹਿਲ ਦੀ ਅਤੇ ਤੇਰੇ ਟਹਿਲੂਆਂ ਦੇ ਘਰਾਂ ਦੀ ਤਲਾਸ਼ੀ ਲੈਣਗੇ ਅਤੇ ਇਸ ਤਰ੍ਹਾਂ ਹੋਵੇਗਾ ਕਿ ਜੋ ਕੁਝ ਤੇਰੀ ਨਿਗਾਹ ਵਿੱਚ ਚੰਗਾ ਹੈ ਉਹ ਆਪਣੇ ਹੱਥ ਵਿੱਚ ਚੁੱਕ ਕੇ ਲੈ ਜਾਣਗੇ।
яко в сей час утро послю рабы моя к тебе, и изыщут дом твой и домы отрок твоих, и будут вся желаемая очес их, на нихже аще возложат руки своя, и возмут.
7 ੭ ਤਾਂ ਇਸਰਾਏਲ ਦੇ ਪਾਤਸ਼ਾਹ ਨੇ ਦੇਸ ਦੇ ਸਾਰੇ ਬਜ਼ੁਰਗਾਂ ਨੂੰ ਸੱਦ ਕੇ ਆਖਿਆ ਕਿ ਧਿਆਨ ਕਰੋ ਅਤੇ ਵੇਖੋ ਜੋ ਇਹ ਮਨੁੱਖ ਕਿੱਕੁਰ ਬੁਰਿਆਈ ਕਰਨੀ ਚਾਹੁੰਦਾ ਹੈ ਕਿਉਂ ਜੋ ਉਹ ਨੇ ਮੇਰੇ ਕੋਲੋਂ ਮੇਰੀਆਂ ਇਸਤਰੀਆਂ, ਮੇਰੇ ਬੱਚੇ ਤੇ ਮੇਰਾ ਚਾਂਦੀ ਸੋਨਾ ਮੰਗ ਭੇਜਿਆ ਹੈ ਅਤੇ ਮੈਂ ਉਹ ਨੂੰ ਮਨਾ ਨਹੀਂ ਕੀਤਾ।
И призва царь Израилев вся старейшины земли и рече: знайте ныне и видите, яко той зле просит, яко присла ко мне (глаголя) о женах моих и о сынех моих и о дщерех моих: сребра моего и злата моего не возбраних ему.
8 ੮ ਅੱਗੋਂ ਸਾਰੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੇ ਉਹ ਨੂੰ ਆਖਿਆ, ਉਸ ਦੀ ਨਾ ਸੁਣੋ ਅਤੇ ਨਾ ਮੰਨੋ।
И реша ему старейшины и вси людие: не послушай, ни восхощи (дати).
9 ੯ ਇਸ ਤੋਂ ਬਾਅਦ ਉਹ ਨੇ ਬਨ-ਹਦਦ ਦੇ ਹਲਕਾਰਿਆਂ ਨੂੰ ਆਖਿਆ, ਮੇਰੇ ਸੁਆਮੀ ਪਾਤਸ਼ਾਹ ਨੂੰ ਆਖੋ ਕਿ ਜੋ ਕੁਝ ਤੁਸੀਂ ਆਪਣੇ ਦਾਸ ਤੋਂ ਪਹਿਲੇ ਮੰਗਿਆ ਉਹ ਮੈਂ ਕਰਾਂਗਾ ਪਰ ਇਹ ਗੱਲ ਮੈਥੋਂ ਨਹੀਂ ਹੋਣੀ। ਤਾਂ ਹਲਕਾਰੇ ਤੁਰ ਗਏ ਅਤੇ ਉੱਤਰ ਜਾ ਦਿੱਤਾ।
И рече послом сына Адерова: рцыте господину вашему: вся, ихже ради посылал еси к рабу твоему прежде, сотворю, сего же глагола не могу сотворити. И отидоша мужие (адеровы) и возвестиша ему слово.
10 ੧੦ ਤਾਂ ਬਨ-ਹਦਦ ਨੇ ਉਹ ਨੂੰ ਆਖ ਭੇਜਿਆ ਕਿ ਜੇ ਸਾਮਰਿਯਾ ਦੀ ਧੂੜ ਉਨ੍ਹਾਂ ਸਭਨਾਂ ਲੋਕਾਂ ਲਈ ਜੋ ਮੇਰੇ ਅਧੀਨ ਹਨ ਮੁੱਠ ਭਰਨ ਲਈ ਪੂਰੀ ਹੀ ਹੋਵੇ ਤਾਂ ਦੇਵਤੇ ਮੇਰੇ ਨਾਲ ਅਜਿਹਾ ਹੀ ਕਰਨ ਸਗੋਂ ਇਸ ਨਾਲੋਂ ਵੀ ਵੱਧ।
И паки посла к нему сын Адеров, глаголя: сия да сотворят ми бози и сия да приложат, аще доволна будет персть Самарии горстем всех людий пешцев моих.
11 ੧੧ ਫੇਰ ਇਸਰਾਏਲ ਦੇ ਪਾਤਸ਼ਾਹ ਨੇ ਉੱਤਰ ਦਿੱਤਾ ਕਿ ਉਸ ਨੂੰ ਆਖੋ ਸ਼ਸਤਰ ਬੰਨ੍ਹਣ ਵਾਲਾ ਸ਼ਸਤਰ ਲਾਹੁਣ ਵਾਲੇ ਜਿਨ੍ਹਾਂ ਹੰਕਾਰ ਨਾ ਕਰੇ।
И отвеща царь Израилев и рече: доволно: да не хвалится слячен, якоже прямый.
12 ੧੨ ਤਾਂ ਇਸ ਤਰ੍ਹਾਂ ਹੋਇਆ ਕਿ ਜਾਂ ਉਸ ਨੇ ਇਹ ਗੱਲ ਸੁਣੀ ਜਦ ਉਹ ਰਾਜਿਆਂ ਦੇ ਨਾਲ ਸ਼ਾਮਿਆਨੇ ਦੇ ਵਿੱਚ ਪੀ ਰਿਹਾ ਸੀ ਤਾਂ ਉਸ ਨੇ ਆਪਣੇ ਟਹਿਲੂਆਂ ਨੂੰ ਆਖਿਆ, ਪਾਲਾਂ ਬੰਨ੍ਹ ਲਓ, ਸੋ ਉਨ੍ਹਾਂ ਨੇ ਸ਼ਹਿਰ ਦੇ ਵਿਰੁੱਧ ਪਾਲਾਂ ਬੰਨ੍ਹੀਆਂ।
И бысть егда отвеща ему слово сие, бе пиющь сам и вси царие, иже бяху с ним в кущах: и рече отроком своим: сотворите вал. И Сотвориша вал над градом.
13 ੧੩ ਤਾਂ ਵੇਖੋ ਇੱਕ ਨਬੀ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਆਇਆ ਅਤੇ ਉਹ ਨੂੰ ਆਖਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਭਲਾ, ਤੂੰ ਇਹ ਸਾਰਾ ਵੱਡਾ ਦਲ ਵੇਖਿਆ ਹੈ? ਵੇਖ ਮੈਂ ਇਹ ਨੂੰ ਅੱਜ ਤੇਰੇ ਹੱਥ ਵਿੱਚ ਕਰ ਦਿਆਂਗਾ ਤਾਂ ਜੋ ਤੂੰ ਜਾਣੇ ਕਿ ਮੈਂ ਹੀ ਯਹੋਵਾਹ ਹਾਂ।
И се, пророк един прииде к Ахааву царю Израилеву и рече: сия глаголет Господь: видиши ли весь народ сей великий? Се, Аз дам его днесь в руце твои, и уразумееши, яко Аз (есмь) Господь.
14 ੧੪ ਤਦ ਅਹਾਬ ਨੇ ਪੁੱਛਿਆ, ਕਿਸ ਦੇ ਰਾਹੀਂ? ਉਸ ਆਖਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਸੂਬਿਆਂ ਦੇ ਸਰਦਾਰਾਂ ਦੇ ਜੁਆਨਾਂ ਦੇ ਰਾਹੀਂ। ਤਾਂ ਫੇਰ ਉਸ ਪੁੱਛਿਆ, ਲੜਾਈ ਕੌਣ ਸ਼ੁਰੂ ਕਰੇ? ਉਸ ਆਖਿਆ ਤੂੰ।
И рече Ахаав: в чем? И рече: сице глаголет Господь: во отроцех князей градских. И рече Ахаав: кто начнет брань? И рече: ты.
15 ੧੫ ਸੋ ਉਹ ਨੇ ਸੂਬਿਆਂ ਦੇ ਸਰਦਾਰਾਂ ਦੇ ਜੁਆਨਾਂ ਦੀ ਗਿਣਤੀ ਕੀਤੀ ਅਤੇ ਉਹ ਦੋ ਸੌ ਬੱਤੀ ਸਨ। ਇਹ ਦੇ ਮਗਰੋਂ ਉਹ ਨੇ ਸਭਨਾਂ ਲੋਕਾਂ ਨੂੰ ਅਰਥਾਤ ਸਾਰੇ ਇਸਰਾਏਲੀਆਂ ਨੂੰ ਵੀ ਗਿਣਿਆ ਅਤੇ ਉਹ ਸੱਤ ਹਜ਼ਾਰ ਸਨ।
И сочте Ахаав отроки князей градских, и бысть их двести тридесять и два: и по сих сочте люди вся сыны силы, седмь тысящ.
16 ੧੬ ਉਹ ਦੁਪਹਿਰ ਨੂੰ ਨਿੱਕਲੇ ਪਰ ਬਨ-ਹਦਦ ਅਤੇ ਉਹ ਬੱਤੀ ਰਾਜੇ ਜੋ ਉਸ ਦੇ ਸਹਾਇਕ ਸਨ ਸ਼ਾਮਿਆਨੇ ਵਿੱਚ ਪੀ ਕੇ ਮਤਵਾਲੇ ਹੋ ਰਹੇ ਸਨ
И изыде в полудне: и сын Адеров пиян бе зело в Сокхофе сам и царие (иже с ним), тридесять два царя помощника ему.
17 ੧੭ ਤਦ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਪਹਿਲਾਂ ਨਿੱਕਲੇ ਅਤੇ ਬਨ-ਹਦਦ ਨੇ ਆਦਮੀ ਭੇਜੇ ਅਤੇ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਮਨੁੱਖ ਸਾਮਰਿਯਾ ਤੋਂ ਨਿੱਕਲੇ ਹਨ।
И изыдоша отроцы воевод градских в первых. И посла сын Адеров, и возвестиша царю сирскому, глаголюще: мужие изыдоша из Самарии.
18 ੧੮ ਤਾਂ ਉਸ ਨੇ ਆਖਿਆ, ਜੇ ਉਹ ਸੁਲਾਹ ਲਈ ਨਿੱਕਲੇ ਹਨ ਤਾਂ ਉਨ੍ਹਾਂ ਨੂੰ ਜਿਉਂਦੇ ਫੜ ਲਓ ਅਤੇ ਜੇ ਉਹ ਲੜਨ ਨੂੰ ਨਿੱਕਲੇ ਹਨ ਤਾਂ ਵੀ ਜਿਉਂਦੇ ਫੜ ਲਓ।
И рече им: аще на мир изыдоша, поимите их живых: и аще на брань изыдоша, живых поимите их, да не исходят из града.
19 ੧੯ ਸੋ ਇਹ ਜੋ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਸਨ ਸ਼ਹਿਰ ਤੋਂ ਉਸ ਫੌਜ ਸਣੇ ਜੋ ਉਨ੍ਹਾਂ ਦੇ ਪਿੱਛੇ ਸੀ ਨਿੱਕਲੇ।
И тии изыдоша из града отроцы воевод градских, и сила вслед их.
20 ੨੦ ਅਤੇ ਇੱਕ-ਇੱਕ ਨੇ ਆਪਣੇ ਵੈਰੀ ਨੂੰ ਵੱਢ ਸੁੱਟਿਆ ਤਾਂ ਅਰਾਮੀ ਨੱਠੇ ਅਤੇ ਇਸਰਾਏਲ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਅਰਾਮ ਦਾ ਰਾਜਾ ਬਨ-ਹਦਦ ਇੱਕ ਘੋੜੇ ਉੱਤੇ ਘੋੜ ਚੜ੍ਹਿਆਂ ਦੇ ਨਾਲ ਭੱਜ ਗਿਆ।
И порази кийждо противнаго себе, и удвои кийждо противнаго себе. И бежа Сириа: и погна их Израиль, и гонзе токмо сын Адеров царь Сирский на кони конника.
21 ੨੧ ਤਾਂ ਇਸਰਾਏਲ ਦੇ ਪਾਤਸ਼ਾਹ ਨੇ ਬਾਹਰ ਨਿੱਕਲ ਕੇ ਘੋੜਿਆਂ ਅਤੇ ਰਥਾਂ ਨੂੰ ਮਾਰਿਆ ਅਤੇ ਅਰਾਮੀਆਂ ਉੱਤੇ ਵੱਡਾ ਵਢਾਂਗਾ ਫੇਰਿਆ।
И изыде царь Израилев, и взя вся кони и колесницы, и порази язвою великою в Сирии.
22 ੨੨ ਅਤੇ ਉਹ ਨਬੀ ਇਸਰਾਏਲ ਦੇ ਪਾਤਸ਼ਾਹ ਕੋਲ ਆਇਆ ਅਤੇ ਉਹ ਨੂੰ ਆਖਿਆ, ਜਾ ਅਤੇ ਆਪਣੇ ਆਪ ਨੂੰ ਤਕੜਾ ਕਰ ਅਤੇ ਧਿਆਨ ਰੱਖ ਅਤੇ ਵੇਖ ਲੈ ਕਿ ਤੂੰ ਕੀ ਕਰਨਾ ਹੈ ਕਿਉਂ ਜੋ ਅਰਾਮ ਦਾ ਰਾਜਾ ਆਉਂਦੇ ਸਾਲ ਤੇਰੇ ਉੱਤੇ ਚੜ੍ਹਾਈ ਕਰੇਗਾ।
И прииде пророк к царю Израилеву и рече: укрепися и разумей, и виждь, что сотвориши, яко преходящу лету сему, сын Адеров, царь Сирийский, приидет на тя.
23 ੨੩ ਅਰਾਮ ਦੇ ਰਾਜੇ ਦੇ ਟਹਿਲੂਆਂ ਨੇ ਉਸ ਨੂੰ ਆਖਿਆ, ਉਨ੍ਹਾਂ ਦਾ ਦੇਵਤਾ ਪਹਾੜੀ ਦੇਵਤਾ ਹੈ ਇਸੇ ਲਈ ਉਹ ਸਾਡੇ ਨਾਲੋਂ ਤਕੜੇ ਹਨ ਪਰ ਅਸੀਂ ਉਨ੍ਹਾਂ ਨਾਲ ਮੈਦਾਨ ਵਿੱਚ ਲੜੀਏ ਤਾਂ ਅਸੀਂ ਉਨ੍ਹਾਂ ਨਾਲੋਂ ਜ਼ਰੂਰ ਤਕੜੇ ਹੋਵਾਂਗੇ।
И отроцы царя Сирийска реша ему: Бог гор Бог Израилев, а не Бог юдолий, сего ради укрепися паче нас: аще же сразимся с ними на равнине, истинно укрепимся паче их:
24 ੨੪ ਪਰ ਇੱਕ ਕੰਮ ਇਹ ਕਰੋ ਕਿ ਰਾਜਿਆਂ ਵਿੱਚੋਂ ਹਰ ਇੱਕ ਨੂੰ ਉਹ ਦੇ ਥਾਂ ਤੋਂ ਕੱਢ ਕੇ ਉਨ੍ਹਾਂ ਦੇ ਬਦਲੇ ਸੂਬੇਦਾਰਾਂ ਨੂੰ ਠਹਿਰਾ ਦਿਓ।
по глаголу же сему сотвори: распусти цари коегождо на место свое, и постави вместо их воеводы,
25 ੨੫ ਅਤੇ ਆਪਣੇ ਲਈ ਇੱਕ ਫੌਜ ਗਿਣ ਲਓ ਜੋ ਉਸ ਫੌਜ ਦੇ ਤੁੱਲ ਹੋਵੇ ਜਿਹੜੀ ਗੁਆਚ ਗਈ ਹੈ ਘੋੜੇ ਦੇ ਥਾਂ ਘੋੜਾ ਅਤੇ ਰਥ ਦੇ ਥਾਂ ਰਥ ਤਾਂ ਅਸੀਂ ਉਨ੍ਹਾਂ ਨਾਲ ਮੈਦਾਨ ਵਿੱਚ ਲੜਾਂਗੇ। ਤਾਂ ਅਸੀਂ ਉਨ੍ਹਾਂ ਨਾਲੋਂ ਜ਼ਰੂਰ ਤਕੜੇ ਹੋਵਾਂਗੇ। ਸੋ ਉਸ ਨੇ ਉਨ੍ਹਾਂ ਦੀ ਅਵਾਜ਼ ਸੁਣੀ ਅਤੇ ਉਵੇਂ ਹੀ ਕੀਤਾ।
и пременим тебе силу вместо силы падшия у тебе, и кони вместо коней, и колесницы вместо колесниц, и сразимся с ними на равнине, и укрепимся паче их. И послуша гласа их и сотвори тако.
26 ੨੬ ਤਾਂ ਇਸ ਤਰ੍ਹਾਂ ਹੋਇਆ ਕਿ ਆਉਂਦੇ ਸਾਲ ਬਨ-ਹਦਦ ਨੇ ਅਰਾਮੀਆਂ ਨੂੰ ਗਿਣਿਆ ਅਤੇ ਅਫੇਕ ਉੱਤੇ ਚੜ੍ਹਾਈ ਕੀਤੀ ਕਿ ਇਸਰਾਏਲ ਨਾਲ ਲੜੇ।
И бысть минувшу лету тому, и сочте сын Адеров Сирию, и взыде во Афеку на брань на Израиля.
27 ੨੭ ਇਸਰਾਏਲੀ ਗਿਣੇ ਗਏ ਅਤੇ ਉਨ੍ਹਾਂ ਨੂੰ ਰਾਸ਼ਨ ਦੇ ਦਿੱਤਾ ਫੇਰ ਉਹ ਉਨ੍ਹਾਂ ਦਾ ਸਾਹਮਣਾ ਕਰਨ ਨੂੰ ਨਿੱਕਲੇ ਅਤੇ ਇਸਰਾਏਲੀਆਂ ਨੇ ਉਨ੍ਹਾਂ ਦੇ ਸਾਹਮਣੇ ਡੇਰੇ ਲਾ ਲਏ ਅਤੇ ਉਹ ਇਸ ਤਰ੍ਹਾਂ ਜਾਪਦੇ ਸਨ ਜਿਵੇਂ ਪਠੋਰਿਆਂ ਦੇ ਦੋ ਛੋਟੇ ਇੱਜੜ ਹਨ ਪਰ ਅਰਾਮੀਆਂ ਨਾਲ ਦੇਸ ਭਰ ਗਿਆ ਸੀ।
И сынове Израилевы сочислишася и изыдоша во сретение им. И ополчишася Израилтяне противу им, аки два стада коз: Сириане же наполниша землю.
28 ੨੮ ਪਰਮੇਸ਼ੁਰ ਦੇ ਇੱਕ ਬੰਦੇ ਨੇ ਆ ਕੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਇਸ ਲਈ ਕਿ ਅਰਾਮੀਆਂ ਨੇ ਆਖਿਆ ਕਿ ਯਹੋਵਾਹ ਪਹਾੜਾਂ ਦਾ ਪਰਮੇਸ਼ੁਰ ਹੈ ਪਰ ਉਹ ਮੈਦਾਨ ਦਾ ਪਰਮੇਸ਼ੁਰ ਨਹੀਂ ਹੈ ਮੈਂ ਇਸ ਵੱਡੇ ਦਲ ਨੂੰ ਸਾਰੇ ਦਾ ਸਾਰਾ ਤੇਰੇ ਹੱਥ ਵਿੱਚ ਕਰ ਦਿਆਂਗਾ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ।
И прииде человек Божий и рече к царю Израилеву: сице глаголет Господь: понеже рече Сириа: Бог гор Господь Бог Израилев, и не Бог юдолий той, и дам силу великую сию в руку твою, и уразумееши, яко Аз Господь.
29 ੨੯ ਸੋ ਉਨ੍ਹਾਂ ਨੇ ਇੱਕ ਦੂਜੇ ਦੇ ਸਾਹਮਣੇ ਸੱਤ ਦਿਨ ਡੇਰੇ ਲਾਈ ਰੱਖੇ ਤਾਂ ਇਸ ਤਰ੍ਹਾਂ ਹੋਇਆ ਕਿ ਸੱਤਵੇਂ ਦਿਨ ਲੜਾਈ ਜੁੱਟ ਪਈ ਅਤੇ ਇਸਰਾਏਲੀਆਂ ਨੇ ਇੱਕ ਦਿਹਾੜੀ ਵਿੱਚ ਅਰਾਮੀਆਂ ਦਾ ਇੱਕ ਲੱਖ ਪਿਆਦਾ ਵੱਢ ਸੁੱਟਿਆ।
И ополчишася тии противу им седмь дний. И бысть в день седмый, и приближися брань, и порази Израиль Сириан, сто и двадесять тысящ пешцев во един день.
30 ੩੦ ਪਰ ਰਹਿੰਦੇ-ਖੂਹੰਦੇ ਅਫੇਕ ਸ਼ਹਿਰ ਨੂੰ ਨੱਠ ਗਏ ਅਤੇ ਉੱਥੇ ਸਤਾਈ ਹਜ਼ਾਰ ਉੱਤੇ ਜੋ ਬਚ ਗਏ ਸਨ ਇੱਕ ਕੰਧ ਡਿੱਗ ਪਈ ਅਤੇ ਬਨ-ਹਦਦ ਵੀ ਨੱਠਾ ਅਤੇ ਸ਼ਹਿਰ ਦੇ ਵਿੱਚ ਇੱਕ ਅੰਦਰਲੀ ਕੋਠੜੀ ਵਿੱਚ ਜਾ ਵੜਿਆ।
И бежаша оставшиися во Афеку град, и паде стена на двадесять седмь тысящ мужей оставшихся: сын же Адеров бежа и вниде в дом ложа, в чертог.
31 ੩੧ ਤਾਂ ਉਸ ਦੇ ਟਹਿਲੂਆਂ ਨੇ ਉਸ ਨੂੰ ਆਖਿਆ, ਵੇਖੋ, ਅਸੀਂ ਸੁਣਿਆ ਹੈ ਕਿ ਇਸਰਾਏਲ ਦੇ ਘਰਾਣੇ ਦੇ ਪਾਤਸ਼ਾਹ ਦਿਆਲੂ ਪਾਤਸ਼ਾਹ ਹੁੰਦੇ ਹਨ। ਅਸੀਂ ਆਪਣੇ ਲੱਕਾਂ ਉੱਤੇ ਤੱਪੜ ਅਤੇ ਆਪਣੇ ਸਿਰਾਂ ਉੱਤੇ ਰੱਸੀਆਂ ਵਲ੍ਹੇਟ ਲਈਏ ਅਤੇ ਇਸਰਾਏਲ ਦੇ ਪਾਤਸ਼ਾਹ ਕੋਲ ਜਾਈਏ, ਸ਼ਾਇਦ ਉਹ ਤੇਰੀ ਜਾਨ ਬਖ਼ਸ਼ੀ ਕਰੇ।
И реша к нему отроцы его: се, ныне вемы, яко царие дому Израилева милостиви суть: да возложим ныне вретища на чресла наша и ужа на выи нашя, и изыдем ко царю Израилеву, да негли оживит душы нашя.
32 ੩੨ ਸੋ ਉਨ੍ਹਾਂ ਨੇ ਆਪਣੇ ਲੱਕਾਂ ਉੱਤੇ ਤੱਪੜ ਅਤੇ ਸਿਰਾਂ ਉੱਤੇ ਰੱਸੀਆਂ ਵਲ੍ਹੇਟ ਲਈਆਂ ਅਤੇ ਇਸਰਾਏਲ ਦੇ ਪਾਤਸ਼ਾਹ ਕੋਲ ਆਏ ਅਤੇ ਆਖਿਆ ਕਿ ਤੁਹਾਡਾ ਦਾਸ ਬਨ-ਹਦਦ ਆਖਦਾ ਹੈ, ਦਯਾ ਕਰਕੇ ਮੇਰੀ ਜਾਨ ਬਖਸ਼ ਦਿਓ। ਅੱਗੋਂ ਉਸ ਆਖਿਆ ਕੀ ਉਹ ਅਜੇ ਜਿਉਂਦਾ ਹੈ? ਉਹ ਤਾਂ ਮੇਰਾ ਭਰਾ ਹੈ।
И препоясашася во вретища по чреслом своим, и возложиша ужя на выи своя, и приидоша к царю Израилеву и реша: раб твой сын Адеров глаголет: да живет душа моя. И рече: аще есть еще жив, брат ми есть.
33 ੩੩ ਉਨ੍ਹਾਂ ਮਨੁੱਖਾਂ ਨੇ ਇਹ ਚੰਗਾ ਲੱਛਣ ਜਾਣਿਆ ਅਤੇ ਧਿਆਨ ਨਾਲ ਉਹ ਦਾ ਇੱਛਾ ਜਾਚ ਕੇ ਆਖਿਆ, ਉਹ ਤੁਹਾਡਾ ਭਰਾ ਬਨ-ਹਦਦ ਹੈ ਤਾਂ ਉਸ ਆਖਿਆ, ਜਾਓ ਉਸ ਨੂੰ ਲੈ ਆਓ ਤਦ ਬਨ-ਹਦਦ ਉਹ ਦੇ ਕੋਲ ਬਾਹਰ ਆਇਆ ਅਤੇ ਉਹ ਨੇ ਉਸ ਨੂੰ ਆਪਣੇ ਰਥ ਉੱਤੇ ਚੜ੍ਹਾ ਲਿਆ।
И мужие за знак и в залог прияша слово от уст его, и реша: брат твой сын Адеров. И рече: идите и приведите его. И изыде к нему сын Адеров. И возведоша его к нему на колесницу.
34 ੩੪ ਉਹ ਨੇ ਉਸ ਨੂੰ ਆਖਿਆ, ਜਿਹੜੇ ਸ਼ਹਿਰ ਮੇਰੇ ਪਿਤਾ ਨੇ ਤੇਰੇ ਪਿਤਾ ਤੋਂ ਖੋਹ ਲਏ ਸਨ ਉਹ ਮੈਂ ਮੋੜ ਦਿਆਂਗਾ। ਤੂੰ ਆਪਣੇ ਲਈ ਦੰਮਿਸ਼ਕ ਵਿੱਚ ਬਜਾਰ ਬਣਾ ਲਈਂ ਜਿਵੇਂ ਮੇਰੇ ਪਿਤਾ ਨੇ ਸਾਮਰਿਯਾ ਵਿੱਚ ਬਣਾਏ ਸਨ ਤਦ ਅਹਾਬ ਨੇ ਆਖਿਆ, ਮੈਂ ਇਸ ਨੇਮ ਨਾਲ ਤੈਨੂੰ ਵਿਦਿਆ ਕਰਦਾ ਹਾਂ ਸੋ ਉਹ ਨੇ ਉਸ ਦੇ ਨਾਲ ਨੇਮ ਬੰਨ੍ਹਿਆ ਅਤੇ ਉਸ ਨੂੰ ਛੱਡ ਦਿੱਤਾ।
И рече к нему: грады, яже взя отец мой от отца твоего, отдам тебе: и на исход сотвориши я себе в Дамасце, якоже положи отец мой в Самарии, и аз в завете пущу тя. И положи ему завет и отпусти его.
35 ੩੫ ਫੇਰ ਨਬੀਆਂ ਦੇ ਪੁੱਤਰਾਂ ਵਿੱਚੋਂ ਇੱਕ ਜਣੇ ਨੇ ਆਪਣੇ ਗੁਆਂਢੀ ਨੂੰ ਯਹੋਵਾਹ ਦੇ ਬਚਨ ਅਨੁਸਾਰ ਆਖਿਆ, ਮੈਨੂੰ ਮਾਰ ਹੀ ਦੇਹ ਪਰ ਉਸ ਨੇ ਉਹ ਦੇ ਮਾਰਨ ਤੋਂ ਨਾਂਹ ਕੀਤੀ।
И человек един от сынов пророчих рече ко ближнему своему по словеси Господню: бий мя ныне. И не восхоте человек бити его.
36 ੩੬ ਇਸ ਤੋਂ ਬਾਅਦ ਉਹ ਨੇ ਉਸ ਨੂੰ ਆਖਿਆ, ਇਸ ਲਈ ਕਿ ਤੂੰ ਯਹੋਵਾਹ ਦੀ ਅਵਾਜ਼ ਨੂੰ ਨਹੀਂ ਮੰਨਿਆ ਤਾਂ ਵੇਖ ਮੇਰੇ ਕੋਲੋਂ ਜਾਂਦਿਆਂ ਸਾਰ ਇੱਕ ਬੱਬਰ ਸ਼ੇਰ ਤੈਨੂੰ ਪਾੜ ਸੁੱਟੇਗਾ। ਸੋ ਜਦੋਂ ਹੀ ਉਹ ਉਸ ਕੋਲੋਂ ਗਿਆ ਇੱਕ ਬੱਬਰ ਸ਼ੇਰ ਉਸ ਨੂੰ ਮਿਲਿਆ ਜਿਸ ਉਸ ਨੂੰ ਪਾੜ ਸੁੱਟਿਆ।
И рече к нему: понеже не послушал еси гласа Господня, се, ты отидеши от мене, и поразит тя лев. И отиде от него, и обрете его лев и порази его.
37 ੩੭ ਫੇਰ ਉਹ ਨੂੰ ਇੱਕ ਹੋਰ ਮਨੁੱਖ ਮਿਲਿਆ ਤਾਂ ਉਹ ਨੇ ਉਸ ਨੂੰ ਆਖਿਆ, ਮੈਨੂੰ ਮਾਰ ਹੀ ਦੇਹ। ਉਸ ਮਨੁੱਖ ਨੇ ਉਸ ਨੂੰ ਮਾਰ-ਮਾਰ ਕੇ ਘਾਇਲ ਕਰ ਦਿੱਤਾ।
И обрете человека инаго и рече: бий мя ныне. И би его человек, и поразив сокруши его.
38 ੩੮ ਸੋ ਉਹ ਨਬੀ ਪਾਤਸ਼ਾਹ ਦੀ ਉਡੀਕ ਵਿੱਚ ਰਾਹ ਕੋਲ ਜਾ ਖੜ੍ਹਾ ਹੋਇਆ ਅਤੇ ਉਹ ਨੇ ਆਪਣੀ ਪਗੜੀ ਆਪਣੀਆਂ ਅੱਖਾਂ ਉੱਤੇ ਬੰਨ੍ਹ ਕੇ ਭੇਸ ਵਟਾਇਆ।
И иде пророк и предста царю Израилеву на пути и покры покрывалом очи свои.
39 ੩੯ ਤਾਂ ਜਦ ਪਾਤਸ਼ਾਹ ਲੰਘ ਰਿਹਾ ਸੀ ਤਦ ਉਹ ਨੇ ਪਾਤਸ਼ਾਹ ਦੀ ਦੁਹਾਈ ਦਿੱਤੀ ਕਿ ਤੁਹਾਡਾ ਦਾਸ ਲੜਾਈ ਵਿੱਚ ਗਿਆ ਅਤੇ ਵੇਖੋ ਇੱਕ ਮਨੁੱਖ ਮੁੜ ਕੇ ਇੱਕ ਹੋਰ ਮਨੁੱਖ ਨੂੰ ਮੇਰੇ ਕੋਲ ਲਿਆਇਆ ਅਤੇ ਆਖਿਆ ਕਿ ਇਸ ਮਨੁੱਖ ਦਾ ਧਿਆਨ ਰੱਖ। ਜੇ ਕਦੀ ਇਹ ਨਿੱਕਲ ਜਾਵੇ ਤਾਂ ਇਸ ਦੀ ਜਾਨ ਦੇ ਵੱਟੇ ਤੇਰੀ ਜਾਨ ਜਾਵੇਗੀ ਜਾਂ ਤੈਨੂੰ ਚੋਂਤੀ ਕਿੱਲੋ ਚਾਂਦੀ ਦੇਣੀ ਪਵੇਗੀ।
И бысть егда мимоидяше царь, и сей возопи ко царю и рече: раб твой изыде на войну брани, и се, муж приведе ко мне мужа и рече ко мне: сохрани мужа сего: аще же отрешився отскочит, и будет душа твоя вместо души его, или талант отдаси сребра:
40 ੪੦ ਜਿਸ ਵੇਲੇ ਤੇਰਾ ਦਾਸ ਇੱਧਰ-ਉੱਧਰ ਕੰਮ ਵਿੱਚ ਫਸਿਆ ਹੋਇਆ ਸੀ ਤਾਂ ਉਹ ਨਿੱਕਲ ਗਿਆ। ਤਦ ਇਸਰਾਏਲ ਦੇ ਪਾਤਸ਼ਾਹ ਨੇ ਉਹ ਨੂੰ ਆਖਿਆ, ਇਵੇਂ ਹੀ ਤੇਰਾ ਨਬੇੜਾ ਹੋਵੇਗਾ ਜਿਵੇਂ ਤੂੰ ਆਪ ਨਬੇੜਿਆ।
и бысть яко озреся раб твой семо и овамо, и сего не бысть. И рече к нему царь Израилев: се, суд твой при мне, сам себе убил еси.
41 ੪੧ ਫੇਰ ਉਹ ਨੇ ਛੇਤੀ ਨਾਲ ਉਸ ਪਗੜੀ ਨੂੰ ਆਪਣੀਆਂ ਅੱਖਾਂ ਉੱਤੋਂ ਲਾਹ ਦਿੱਤਾ ਤਾਂ ਇਸਰਾਏਲ ਦੇ ਪਾਤਸ਼ਾਹ ਨੇ ਉਹ ਨੂੰ ਪਹਿਚਾਣਿਆ ਕਿ ਉਹ ਨਬੀਆਂ ਵਿੱਚੋਂ ਹੈ।
И ускори и отя покрывало от очес своих. И позна его царь Израилев, яко от пророк сей есть.
42 ੪੨ ਉਹ ਨੇ ਉਸ ਨੂੰ ਆਖਿਆ, ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਇਸ ਲਈ ਕਿ ਤੂੰ ਉਸ ਮਨੁੱਖ ਨੂੰ ਜਿਹੜਾ ਮੈਂ ਵੱਢਣ ਜੋਗ ਠਹਿਰਾਇਆ ਸੀ ਆਪਣੇ ਹੱਥੀਂ ਖਿਸਕਾ ਦਿੱਤਾ ਤਾਂ ਉਸ ਦੀ ਜਾਨ ਦੇ ਵੱਟੇ ਤੇਰੀ ਜਾਨ ਜਾਵੇਗੀ ਅਤੇ ਉਸ ਦੇ ਲੋਕਾਂ ਦੇ ਵੱਟੇ ਤੇਰੇ ਲੋਕ
И рече к нему: тако глаголет Господь: понеже испустил еси ты мужа пагубнаго из руки твоея, и будет душа твоя вместо души его, и людие твои вместо людий его.
43 ੪੩ ਤਾਂ ਇਸਰਾਏਲ ਦਾ ਪਾਤਸ਼ਾਹ ਆਪਣੇ ਮਹਿਲ ਨੂੰ ਉਦਾਸ ਅਤੇ ਗੁੱਸੇ ਹੋ ਕੇ ਚੱਲਿਆ ਗਿਆ ਅਤੇ ਸਾਮਰਿਯਾ ਵਿੱਚ ਆਇਆ।
И отиде царь Израилев к дому своему смущен и разслаблен, и прииде в Самарию.