< २ इतिहास 13 >
1 राजा यरोबामको अठारौँ वर्षमा, अबियाले यहूदामा राज्य गर्न सुरु गरे ।
੧ਯਾਰਾਬੁਆਮ ਪਾਤਸ਼ਾਹ ਦੇ ਰਾਜ ਦੇ ਅਠਾਰਵੇਂ ਸਾਲ ਤੋਂ ਅਬਿਯਾਹ ਯਹੂਦਾਹ ਉੱਤੇ ਰਾਜ ਕਰਨ ਲੱਗਾ
2 तिनले यरूशलेममा तीन वर्ष राज्य गरे । तिनकी आमा गिबाका उरीएलकी छोरी माका थिइन् । अबिया र यारोबामका बीचमा युद्ध भयो ।
੨ਉਸ ਨੇ ਯਰੂਸ਼ਲਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਮੀਕਾਯਾਹ ਸੀ, ਜੋ ਉਰੀਏਲ ਗਬਈ ਦੀ ਧੀ ਸੀ ਅਤੇ ਅਬਿਯਾਹ ਦੇ ਵਿੱਚ ਅਤੇ ਯਾਰਾਬੁਆਮ ਦੇ ਵਿੱਚ ਲੜਾਈ ਹੋਈ
3 अबिया चार लाख छानिएका बलिया र वीर योद्धाहरू लिएर युद्ध गर्न गए । यारोबामले छानिएका बलिया र वीर आठ लाख योद्धाहरू लडाँइको निम्ति तैनाथ गरे ।
੩ਅਤੇ ਅਬਿਯਾਹ ਜੰਗੀ ਸੂਰਮਿਆਂ ਦੀ ਫ਼ੌਜ ਜੋ ਚਾਰ ਲੱਖ ਚੁਣੇ ਹੋਏ ਮਨੁੱਖ ਸਨ ਲੈ ਕੇ ਲੜਾਈ ਵਿੱਚ ਗਿਆ ਅਤੇ ਯਾਰਾਬੁਆਮ ਉਹ ਦੇ ਟਾਕਰੇ ਵਿੱਚ ਪਾਲਾਂ ਬੰਨ੍ਹ ਕੇ ਅੱਠ ਲੱਖ ਚੁਣੇ ਹੋਏ ਸੂਰਮਿਆਂ ਦੀ ਫ਼ੌਜ ਨਾਲ ਲੜਾਈ ਲਈ ਆਇਆ
4 अबिया एफ्राइमको पहाडी देशमा भएको समारैम डाँडामा खडा भए र यसो भने, “हे यारोबाम र सारा इस्राएल हो, मेरो कुरा सुन!
੪ਅਬਿਯਾਹ ਸਮਾਰਯਿਮ ਦੇ ਪਰਬਤ ਉੱਤੇ ਜੋ ਇਫ਼ਰਾਈਮ ਦੇ ਪਰਬਤ ਵਿੱਚ ਹੈ ਖੜ੍ਹਾ ਹੋਇਆ ਅਤੇ ਆਖਣ ਲੱਗਾ ਕਿ ਹੇ ਯਾਰਾਬੁਆਮ ਅਤੇ ਸਾਰੇ ਇਸਰਾਏਲ, ਮੇਰੀ ਸੁਣੋ!
5 परमप्रभु इस्राएलका परमेश्वरले औपचारिक करारद्वारा सधैँको निम्ति दाऊद र तिनका सन्तानलाई इस्राएलमाथि शासन गर्न दिनुभएको कुरा के तिमीहरूलाई थाहा छैन?
੫ਕੀ ਤਹਾਨੂੰ ਪਤਾ ਨਹੀਂ ਕਿ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਸਰਾਏਲ ਉੱਤੇ ਰਾਜ ਦਾਊਦ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਹੀ ਲੂਣ ਦੇ ਨੇਮ ਨਾਲ ਸਦਾ ਲਈ ਦੇ ਦਿੱਤਾ ਹੈ?
6 तापनि दाऊदका छोरा सोलोमनका सेवक नबातका छोरा यारोबाम उठ्यो र आफ्ना मालिकको विरुद्धमा बागी भयो ।
੬ਤਾਂ ਵੀ ਨਬਾਟ ਦਾ ਪੁੱਤਰ ਯਾਰਾਬੁਆਮ ਜੋ ਦਾਊਦ ਦੇ ਪੁੱਤਰ ਸੁਲੇਮਾਨ ਦਾ ਸੇਵਾਦਾਰ ਸੀ ਉੱਠ ਕੇ ਆਪਣੇ ਮਾਲਕ ਤੋਂ ਆਕੀ ਹੋ ਗਿਆ
7 केही बेकम्मा बदमाशहरू त्यसको साथमा भेला भए । तिनीहरू सोलोमनका छोरा रहबामको विरुद्धमा आए, जति बेला रहबाम कलिलै र अनुभव नभएको र तिनीहरूको सामना गर्न नसक्ने अवस्थामा थिए ।
੭ਅਤੇ ਉਸ ਦੇ ਕੋਲ ਲਫੰਗੇ ਤੇ ਸ਼ੈਤਾਨ ਵੰਸ਼ੀ ਇਕੱਠੇ ਹੋ ਗਏ ਜਿਨ੍ਹਾਂ ਨੇ ਸੁਲੇਮਾਨ ਦੇ ਪੁੱਤਰ ਰਹਬੁਆਮ ਦੇ ਵਿਰੁੱਧ ਜ਼ੋਰ ਫੜ ਲਿਆ ਜਦ ਕਿ ਰਹਬੁਆਮ ਨਰਮ ਦਿਲ ਅਤੇ ਮੁੰਡਾ ਹੀ ਸੀ ਅਤੇ ਉਨ੍ਹਾਂ ਦੇ ਟਾਕਰੇ ਲਈ ਆਪਣੇ ਆਪ ਵਿੱਚ ਤਕੜਾ ਨਹੀਂ ਸੀ
8 यसैले तिमीहरूसँग एउटा ठूलो फौज भएको हुनाले र तिमीहरूसँग देवताहरू हुनलाई यारोबामले बनाएका यी सुनका बाछाहरू तिमीहरूसँग भएको हुनाले, अब तिमीहरू दाऊदका सन्तानहरूका हातमा भएको परमप्रभुका राज्यको विरुद्धमा खडा हुने योजना गर्दछौ ।
੮ਹੁਣ ਤੁਹਾਡਾ ਖਿਆਲ ਹੈ ਕਿ ਤੁਸੀਂ ਯਹੋਵਾਹ ਦੀ ਪਾਤਸ਼ਾਹੀ ਦਾ ਜੋ ਦਾਊਦ ਦੀ ਅੰਸ ਦੇ ਹੱਥ ਵਿੱਚ ਹੈ ਆਪਣੇ ਜ਼ੋਰ ਨਾਲ ਟਾਕਰਾ ਕਰੋ ਅਤੇ ਤੁਸੀਂ ਬਹੁਤ ਵੱਡਾ ਦਲ ਹੋ ਅਤੇ ਤੁਹਾਡੇ ਨਾਲ ਉਹ ਸੁਨਹਿਰੇ ਵੱਛੇ ਹਨ ਜਿਨ੍ਹਾਂ ਨੂੰ ਯਾਰਾਬੁਆਮ ਨੇ ਦੇਵਤਿਆਂ ਲਈ ਬਣਾਇਆ ਸੀ!
9 तर के तिमीहरूले हारूनको वंशका परमप्रभुका पुजारीहरू र लेवीहरूलाई लखेट्ने र अरू देशका मानिसहरूले गरेझैं आफ्नै पुजारीहरूलाई नियुक्त गरेनौ र? जुनसुकै मानिस पुजारी भएर सेवा गर्नलाई एउटा बाछो र सात वटा भेडा लिएर आउँछ, त्यो जो देवताहरू नै होइनन्, त्यसको पुजारी बन्छ ।
੯ਕਿ ਤੁਸੀਂ ਹਾਰੂਨ ਦੇ ਪੁੱਤਰਾਂ ਅਤੇ ਲੇਵੀਆਂ ਨੂੰ ਜੋ ਯਹੋਵਾਹ ਦੇ ਦੂਜੇ ਜਾਜਕ ਸਨ ਨਹੀਂ ਕੱਢ ਦਿੱਤਾ ਅਤੇ ਦੂਜੇ ਦੇਸਾਂ ਦੀਆਂ ਕੌਮਾਂ ਨੇ ਢੰਗ ਉੱਤੇ ਆਪਣੇ ਜਾਜਕ ਨਿਯੁਕਤ ਨਹੀਂ ਕੀਤੇ ਐਉਂ ਭਾਈ ਜਿਹੜਾ ਕੋਈ ਇੱਕ ਵੱਛਾ ਤੇ ਸੱਤ ਮੇਂਢੇ ਲੈ ਕੇ ਆਪਣੇ ਆਪ ਨੂੰ ਥਾਪਣ ਆਵੇ ਉਹ ਉਨ੍ਹਾਂ ਦਾ ਜੋ ਦੇਵਤੇ ਵੀ ਨਹੀਂ ਹਨ ਜਾਜਕ ਬਣ ਸਕੋ?
10 तर हाम्रा बारेमा त, परमप्रभु नै हाम्रा परमेश्वर हुनुहुन्छ, र हामीले उहाँलाई त्यागेका छैनौं । हामीसँग परमप्रभुको सेवा गर्ने हारूनका सन्तानहरू पुजारीको रूपमा छन्, र आफ्नो काम गर्ने लेवीहरू छन् ।
੧੦ਪਰੰਤੂ ਸਾਡਾ ਇਹ ਹਾਲ ਹੈ ਕਿ ਯਹੋਵਾਹ ਸਾਡਾ ਪਰਮੇਸ਼ੁਰ ਹੈ ਅਤੇ ਅਸੀਂ ਉਸ ਨੂੰ ਨਹੀਂ ਛੱਡਿਆ ਅਤੇ ਸਾਡੇ ਕੋਲ ਹਾਰੂਨ ਦੇ ਪੁੱਤਰ ਜਾਜਕ ਹਨ ਜਿਹੜੇ ਯਹੋਵਾਹ ਦੀ ਸੇਵਾ ਕਰਦੇ ਹਨ ਅਤੇ ਲੇਵੀ ਆਪੋ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਹਨ
11 तिनीहरू हरेक बिहान र बेलुकी परमप्रभुको निम्ति होमबलि र सुगन्धित धूप चढ़ाउँछन् । पवित्र टेबलमा उपस्थितिको रोटीलाई मिलाएर राख्ने काम पनि तिनीहरू गर्छन् । तिनीहरू बेलुकैपिच्छे सुनको सामदानमा भएका बत्तीहरू बाल्दछन् । हामी परमप्रभु हाम्रा परमेश्वरका आज्ञा पालना गर्छौं, तर तिमीहरूले उहाँलाई त्यागेका छौ ।
੧੧ਐਉਂ ਹਰ ਰੋਜ਼ ਸਵੇਰੇ ਤੇ ਸ਼ਾਮਾਂ ਨੂੰ ਯਹੋਵਾਹ ਦੇ ਅੱਗੇ ਹੋਮ ਬਲੀਆਂ ਚੜ੍ਹਾਉਂਦੇ ਅਤੇ ਸੁਗੰਧੀ ਧੂਪ ਧੁਖਾਉਂਦੇ ਹਨ ਅਤੇ ਪਵਿੱਤਰ ਮੇਜ਼ ਉੱਤੇ ਚੜਾਵੇ ਦੀਆਂ ਰੋਟੀਆਂ ਰੱਖਦੇ ਹਨ ਅਤੇ ਸੁਨਹਿਲੇ ਸ਼ਮਾਦਾਨ ਅਤੇ ਉਸ ਦੇ ਚਿਰਾਗਾਂ ਨੂੰ ਹਰ ਸ਼ਾਮ ਨੂੰ ਬਾਲਦੇ ਹਨ ਕਿਉਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਨੂੰ ਮੰਨਦੇ ਹਾਂ ਪਰ ਤੁਸੀਂ ਤਾਂ ਉਹ ਨੂੰ ਛੱਡ ਦਿੱਤਾ ਹੈ
12 हेर, परमेश्वर हाम्रा शिरमा हामीसँग हुनुहुन्छ, र उहाँका पुजारीहरू तिमीहरूका विरुद्धमा खतराको संकेत दिनलाई तुरही लिएर यहाँ छन् । हे इस्राएलका मानिसहरू हो, परमप्रभु तिमीहरूका पुर्खाहरूका परमेश्वरको विरुद्धमा युद्ध नगर, किनकि तिमीहरू सफल हुनेछैनौ ।”
੧੨ਅਤੇ ਵੇਖੋ, ਸਾਡੀ ਅਗਵਾਈ ਲਈ ਸਾਡੇ ਨਾਲ ਪਰਮੇਸ਼ੁਰ ਹੈ ਅਤੇ ਉਸ ਦੇ ਜਾਜਕ ਤੁਹਾਡੇ ਵਿਰੁੱਧ ਸਾਹ ਨੂੰ ਖਿੱਚ ਕੇ ਜ਼ੋਰ ਨਾਲ ਨਰਸਿੰਗੇ ਫੂਕਣ ਲਈ ਤਿਆਰ ਹਨ। ਹੇ ਇਸਰਾਏਲੀਓ, ਤੁਸੀਂ ਆਪਣੇ ਯਹੋਵਾਹ ਦੇ ਵਿਰੁੱਧ ਜਿਹੜਾ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ ਨਾ ਲੜੋ, ਕਿਉਂ ਜੋ ਤੁਸੀਂ ਸਫ਼ਲ ਨਹੀਂ ਹੋਵੋਗੇ!
13 तर यारोबामले आफ्नो फौजको एक दल पछिल्तिर गएर ढुकिबस्नलाई पठाएका थिए, र तिनको फौज चाहिं यहूदा, र तिनीहरूको पछाडि ढुकेर बसेका फौज थिए ।
੧੩ਪਰ ਯਾਰਾਬੁਆਮ ਨੇ ਉਹਨਾਂ ਦੇ ਪਿੱਛੇ ਘਾਤ ਵਿੱਚ ਫੌਜ ਬਿਠਾ ਦਿੱਤੀ ਸੋ ਉਹ ਯਹੂਦਾਹ ਦੇ ਸਾਹਮਣੇ ਰਹੇ ਅਤੇ ਘਾਤੀ ਉਹਨਾਂ ਦੇ ਪਿੱਛੇ ਸਨ।
14 जब यहूदाका मानिसहरूले पछाडि हेरे, तब हेर, लडाइँ आफ्नो अगाडि र पछाडि दुवैतिर भएको देखे । तिनीहरूले परमप्रभुमा पुकारा गरे, र पुजारीहरूले आफ्ना तुरहीहरू फुके ।
੧੪ਜਦ ਯਹੂਦਾਹ ਨੇ ਵੇਖਿਆ ਤਾਂ ਕੀ ਵੇਖਿਆ ਕਿ ਲੜਾਈ ਉਹਨਾਂ ਦੇ ਅੱਗੇ ਪਿੱਛੇ ਦੋਹੀਂ ਪਾਸੀਂ ਹੈ! ਤਦ ਉਹਨਾਂ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਅਤੇ ਜਾਜਕਾਂ ਨੇ ਨਰਸਿੰਗੇ ਫੂਕੇ
15 त्यसपछि यहूदाका मानिसहरूले ठुलो सोरले कराए । जब तिनीहरूले ठुलो सोरले कराए, तब परमेश्वरले यारोबाम र सबै इस्राएललाई अबिया र यहूदाको सामुन्ने प्रहार गर्नुभयो ।
੧੫ਅਤੇ ਯਹੂਦਾਹ ਦੇ ਲੋਕਾਂ ਨੇ ਲਲਕਾਰਿਆ ਅਤੇ ਜਦ ਉਹਨਾਂ ਨੇ ਲਲਕਾਰਿਆ ਤਦ ਐਉਂ ਹੋਇਆ ਕਿ ਪਰਮੇਸ਼ੁਰ ਨੇ ਯਾਰਾਬੁਆਮ ਨੂੰ ਅਤੇ ਸਾਰੇ ਇਸਰਾਏਲ ਨੂੰ ਅਬਿਯਾਹ ਅਤੇ ਯਹੂਦਾਹ ਦੇ ਸਾਹਮਣੇ ਮਾਰ ਦਿੱਤਾ
16 इस्राएलका मानिसहरू यहूदाका सामुन्नेबाट भागे, र परमेश्वरले तिनीहरूलाई यहूदाको हातमा सुम्पिदिनुभयो ।
੧੬ਅਤੇ ਇਸਰਾਏਲੀ ਯਹੂਦਾਹ ਦੇ ਅੱਗੋਂ ਭੱਜ ਗਏ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ
17 अबिया र तिनका फौजले ठुलो सङ्ख्यामा तिनीहरूको हत्या गरे । इस्राएलका पाँच लाख चुनिएका मानिसहरू मरेर ढले ।
੧੭ਤਾਂ ਅਬਿਯਾਹ ਅਤੇ ਉਸ ਦੇ ਲੋਕਾਂ ਨੂੰ ਉਨ੍ਹਾਂ ਨੇ ਵੱਡੀ ਮਾਰ ਨਾਲ ਮਾਰਿਆ ਸੋ ਇਸਰਾਏਲ ਦੇ ਪੰਜ ਲੱਖ ਚੁਣੇ ਹੋਏ ਮਨੁੱਖ ਮਰ ਗਏ।
18 यसरी इस्राएलका मानिसहरूलाई त्यस बेला पराजित गरियो । यहूदाका मानिसहरूले जिते, किनभने तिनीहरूले परमप्रभु आफ्ना पुर्खाहरूका परमेश्वरमाथि भरोसा गरे ।
੧੮ਐਉਂ ਇਸਰਾਏਲੀ ਉਸ ਵੇਲੇ ਅਧੀਨ ਹੋਏ ਅਤੇ ਯਹੂਦੀ ਉਨ੍ਹਾਂ ਤੋਂ ਜਿੱਤ ਗਏ ਇਸ ਲਈ ਜੋ ਉਹਨਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਉੱਤੇ ਭਰੋਸਾ ਕੀਤਾ
19 अबियाले यारोबामलाई खेदे । तिनले उनीबाट बेथेल र त्यसका बस्ती, येशना र त्यसका बस्ती, अनि एप्रोन र त्यसका बस्तीसमेत कब्जा गरे ।
੧੯ਅਤੇ ਅਬਿਯਾਹ ਨੇ ਯਾਰਾਬੁਆਮ ਦਾ ਪਿੱਛਾ ਕੀਤਾ ਅਤੇ ਇਨ੍ਹਾਂ ਸ਼ਹਿਰਾਂ ਨੂੰ ਉਸ ਪਾਸੋਂ ਖੋਹ ਲਿਆ ਅਰਥਾਤ ਬੈਤਏਲ ਅਤੇ ਉਸ ਦੇ ਪਿੰਡ, ਯਸ਼ਾਨਾਹ ਅਤੇ ਉਸ ਦੇ ਪਿੰਡ, ਅਫਰੋਨ ਅਤੇ ਉਸ ਦੇ ਪਿੰਡ
20 अबियाको शासनको समयमा यारोबामले फेरि आफ्नो शक्ति कदापि प्राप्त गर्न सकेनन् । परमप्रभुले उनलाई प्रहार गर्नुभयो, र उनी मरे ।
੨੦ਅਬਿਯਾਹ ਦੇ ਦਿਨਾਂ ਵਿੱਚ ਯਾਰਾਬੁਆਮ ਨੇ ਫੇਰ ਜ਼ੋਰ ਨਾ ਫੜਿਆ ਅਤੇ ਯਹੋਵਾਹ ਨੇ ਉਸ ਨੂੰ ਮਾਰਿਆ ਸੋ ਉਹ ਮਰ ਗਿਆ
21 तर अबियाले शक्तिशाली भए । तिनले आफ्नो निम्ति चौध जना पत्नी ल्याए, र बाइस जना छोरा र सोह्र जना छोरीका पिता भए ।
੨੧ਪਰੰਤੂ ਅਬਿਯਾਹ ਤਕੜਾ ਹੋ ਗਿਆ ਅਤੇ ਉਸ ਨੇ ਚੌਦਾਂ ਇਸਤਰੀਆਂ ਕੀਤੀਆਂ ਅਤੇ ਉਨ੍ਹਾਂ ਵਿੱਚੋਂ ਬਾਈ ਪੁੱਤਰ ਅਤੇ ਸੋਲ਼ਾਂ ਧੀਆਂ ਜੰਮੀਆਂ
22 अबिया बाँकी कामहरू र तिनका व्यवहार र वचनहरू इद्दो अगमवक्ताको इतिहासमा लेखिएका छन् ।
੨੨ਅਤੇ ਅਬਿਯਾਹ ਦੇ ਬਾਕੀ ਕੰਮ ਅਤੇ ਉਸ ਦਾ ਚਾਲ-ਚਲਣ ਅਤੇ ਉਸ ਦੀਆਂ ਕਹਾਉਤਾਂ ਇੱਦੋ ਨਬੀ ਦੀ ਕਥਾ ਵਿੱਚ ਲਿਖੀਆਂ ਹਨ।