< गिनती 28 >

1 याहवेह ने मोशेह को आज्ञा दी,
ਯਹੋਵਾਹ ਨੇ ਮੂਸਾ ਨੂੰ ਆਖਿਆ,
2 “इस्राएल के घराने को यह आज्ञा दे दो: ‘मुझे भेंट चढ़ाने के लिए तुम सावधान रहोगे, ठीक समय पर आग द्वारा चढ़ाया मेरा भोजन, एक सुखद-सुगंध.’
ਤੂੰ ਇਸਰਾਏਲੀਆਂ ਨੂੰ ਹੁਕਮ ਦੇ ਕੇ, ਉਨ੍ਹਾਂ ਨੂੰ ਆਖ ਕਿ ਮੇਰਾ ਚੜ੍ਹਾਵਾ ਅਰਥਾਤ ਮੇਰਾ ਭੋਜਨ ਅੱਗ ਦੀ ਭੇਟ ਲਈ, ਜਿਹੜੀ ਮੇਰੇ ਲਈ ਸੁਗੰਧਤਾ ਹੋਵੇ ਯਾਦ ਰੱਖੋ ਤਾਂ ਜੋ ਠਹਿਰਾਏ ਹੋਏ ਸਮੇਂ ਉੱਤੇ ਤੁਸੀਂ ਮੇਰੇ ਲਈ ਚੜ੍ਹਾਇਆ ਕਰੋ।
3 तुम उन्हें यह साफ़-साफ़ कहोगे: यह वह भेंट है, जो तुम याहवेह को आग के माध्यम से भेंट करोगे: एक वर्ष के दो मेमने, जो दोषहीन होने अवश्य हैं, जिन्हें तुम प्रतिदिन नियमित होमबलि में भेंट करोगे.
ਅਤੇ ਤੂੰ ਉਨ੍ਹਾਂ ਨੂੰ ਆਖੀਂ, ਅੱਗ ਦੀ ਭੇਟ ਇਹ ਹੈ ਜਿਹੜੀ ਤੁਸੀਂ ਯਹੋਵਾਹ ਲਈ ਚੜ੍ਹਾਓ, ਇੱਕ-ਇੱਕ ਸਾਲ ਦੇ ਦੋ ਲੇਲੇ ਜਿਹੜੇ ਦੋਸ਼ ਰਹਿਤ ਹੋਣ, ਇਹ ਰੋਜ਼ ਦੀ ਹੋਮ ਬਲੀ ਲਈ ਹਨ।
4 तुम एक मेमना भोर को, तथा दूसरा शाम के समय में;
ਇੱਕ ਲੇਲਾ ਤੂੰ ਸਵੇਰ ਨੂੰ ਚੜ੍ਹਾਵੀਂ ਅਤੇ ਦੂਜਾ ਲੇਲਾ ਤੂੰ ਸ਼ਾਮ ਨੂੰ ਚੜ੍ਹਾਵੀਂ।
5 इसके अलावा अन्‍नबलि के लिए डेढ़ किलो मैदा, जिसे पेरकर निकाले गए एक लीटर तेल में मिलाया गया हो.
ਏਫ਼ਾਹ ਦਾ ਦਸਵੰਧ ਮੈਦੇ ਦਾ, ਮੈਦੇ ਦੀ ਭੇਟ ਲਈ ਖ਼ਾਲਸ ਤੇਲ ਦੇ ਹੀਨ ਦੀ ਚੌਥਾਈ ਵਿੱਚ ਮਿਲਿਆ ਹੋਇਆ।
6 यह सीनायी पर्वत पर एक सुखद-सुगंध के लिए ठहराया गया था, कि यह याहवेह के लिए एक भेंट हो जाए.
ਇਹ ਸਦੀਪਕਾਲ ਹੋਮ ਬਲੀ ਹੈ ਜਿਹੜੀ ਸੀਨਈ ਦੀ ਪਰਬਤ ਉੱਤੇ ਠਹਿਰਾਈ ਗਈ ਕਿ ਉਹ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਬਲੀ ਹੋਵੇ।
7 इसके बाद पेय बलि के लिए, हर एक मेमने के साथ एक लीटर दाखमधु होगी. तुम पवित्र स्थान में याहवेह के लिए बलि उंडेल दोगे.
ਉਹ ਦੇ ਪੀਣ ਦੀ ਭੇਟ ਹੀਨ ਦੀ ਚੌਥਾਈ ਇੱਕ ਭੇਡ ਦੇ ਬੱਚੇ ਲਈ ਹੋਵੇ ਅਤੇ ਪਵਿੱਤਰ ਸਥਾਨ ਵਿੱਚ ਤੂੰ ਉਹ ਨੂੰ ਯਹੋਵਾਹ ਲਈ ਤੁੰਦ ਮਧ ਦੇ ਪੀਣ ਦੀ ਭੇਟ ਕਰਕੇ ਡੋਹਲ ਦੇਈਂ।
8 वह अन्य मेमना तुम शाम के समय में भेंट करोगे. इसकी विधि ठीक वैसी ही होगी, जैसी सुबह की अन्‍नबलि की थी. तथा उसी प्रकार जैसी पेय बलि की थी. तुम इसे आग में भेंट करोगे, जो याहवेह के लिए सुखद-सुगंध होगी.
ਅਤੇ ਦੂਜਾ ਲੇਲਾ ਸ਼ਾਮਾਂ ਨੂੰ ਚੜ੍ਹਾਈਂ। ਸਵੇਰ ਦੇ ਮੈਦੇ ਦੀ ਭੇਟ ਵਾਂਗੂੰ ਅਤੇ ਉਸ ਦੇ ਪੀਣ ਦੀ ਭੇਟ ਵਾਂਗੂੰ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਈਂ।
9 “‘इसके बाद शब्बाथ पर याहवेह के लिए होमबलि में एक वर्ष के, दोष रहित दो मेमने भेंट किए जाएं, तथा अन्‍नबलि के लिए तेल मिला हुआ तीन किलो मैदा तथा इसकी पेय बलि.
ਅਤੇ ਸਬਤ ਦੇ ਦਿਨ ਤੂੰ ਦੋ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ, ਤੇਲ ਮਿਲੇ ਹੋਏ ਮੈਦੇ ਦੇ ਦੋ ਦਸਵੰਧ, ਮੈਦੇ ਦੀ ਬਲੀ ਲਈ ਨਾਲੇ ਉਸ ਦੇ ਪੀਣ ਦੀ ਭੇਟ ਚੜ੍ਹਾਓ।
10 यह नियमित रूप से भेंट की जाती होमबलि एवं इसकी पेय बलि के अलावा हर शब्बाथ के लिए ठहराई गई होमबलि होगी.
੧੦ਇਹ ਹਰ ਸਬਤ ਦੀ ਹੋਮ ਦੀ ਬਲੀ ਹੋਵੇ, ਨਾਲੇ ਸਦੀਪਕਾਲ ਹੋਮ ਦੀ ਬਲੀ ਅਤੇ ਉਸ ਦੇ ਪੀਣ ਦੀ ਭੇਟ ਹੋਵੇ।
11 “‘फिर तुम्हारे हर एक महीने की शुरुआत में तुम याहवेह के लिए यह होमबलि भेंट करोगे: दो बछड़े एवं बैल, दोषहीन एक-एक वर्ष के सात मेमने,
੧੧ਆਪਣੇ ਮਹੀਨਿਆਂ ਦੀ ਸ਼ੁਰੂਆਤ ਵਿੱਚ ਤੁਸੀਂ ਯਹੋਵਾਹ ਲਈ ਹੋਮ ਦੀ ਬਲੀ ਲਈ ਦੋ ਵਹਿੜੇ ਅਤੇ ਇੱਕ ਭੇਡੂ ਅਤੇ ਸੱਤ ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਇਆ ਕਰੋ।
12 तथा हर एक बैल के साथ अन्‍नबलि के लिए तेल मिला हुआ पांच किलो मैदा; तथा हर एक बछड़े के साथ अन्‍नबलि के लिए तेल मिला हुआ तीन किलो मैदा,
੧੨ਅਤੇ ਹਰ ਇੱਕ ਵਹਿੜੇ ਦੇ ਮੈਦੇ ਦੀ ਭੇਟ ਲਈ ਤਿੰਨ ਦਸਵੰਧ ਤੇਲ ਮਿਲੇ ਹੋਏ ਮੈਦੇ ਦੇ ਹੋਣ ਅਤੇ ਹਰ ਭੇਡੂ ਦੇ ਮੈਦੇ ਦੀ ਭੇਟ ਲਈ ਦੋ ਦਸਵੰਧ ਤੇਲ ਮਿਲੇ ਹੋਏ ਮੈਦੇ ਦੇ ਹੋਣ।
13 हर एक मेमने के साथ तेल मिला हुआ डेढ़ किलो मैदा अन्‍नबलि के लिए, होमबलि के लिए ये आग के द्वारा याहवेह को सुखद-सुगंध के लिए भेंट किए जाएं.
੧੩ਹਰ ਭੇਡ ਦੇ ਬੱਚੇ ਦੇ ਮੈਦੇ ਦੀ ਭੇਟ ਲਈ ਇੱਕ ਦਸਵੰਧ ਮੈਦੇ ਦਾ ਤੇਲ ਮਿਲਿਆ ਹੋਇਆ ਹੋਵੇ। ਇਹ ਹੋਮ ਦੀ ਬਲੀ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇਗੀ।
14 इनके लिए भेंट की जाने के लिए पेय बलि होगी, एक बछड़े के साथ तीन लीटर दाखमधु, मेढ़े के साथ दो लीटर दाखमधु तथा एक मेमने के साथ एक लीटर दाखमधु. यह पूरे वर्ष के हर एक माह में भेंट की जाने के लिए निर्धारित बलियां हैं.
੧੪ਉਨ੍ਹਾਂ ਦੇ ਪੀਣ ਦੀਆਂ ਭੇਟਾਂ ਹਰ ਵਹਿੜੇ ਲਈ ਅੱਧਾ ਹੀਨ ਮਧ ਅਤੇ ਹਰ ਭੇਡੂ ਲਈ ਹੀਨ ਦੀ ਤਿਹਾਈ ਅਤੇ ਹਰ ਭੇਡ ਦੇ ਬੱਚੇ ਲਈ ਹੀਨ ਦੀ ਚੌਥਾਈ ਹੋਵੇ। ਇਹ ਸਾਰੇ ਸਾਲ ਦੇ ਹਰ ਮਹੀਨੇ ਦੀ ਹੋਮ ਦੀ ਬਲੀ ਹੋਵੇ।
15 याहवेह के लिए पापबलि होगी एक बकरा, जिसे नियमित होमबलि के अलावा इसकी पेय बलि के साथ भेंट किया जाएगा.
੧੫ਅਤੇ ਯਹੋਵਾਹ ਲਈ ਪਾਪ ਬਲੀ ਇੱਕ ਬੱਕਰਾ ਹੋਵੇ। ਸਦੀਪਕਾਲ ਹੋਮ ਦੀ ਬਲੀ ਦੇ ਨਾਲ ਇਹ ਅਤੇ ਉਸ ਦੇ ਪੀਣ ਦੀ ਭੇਟ ਚੜ੍ਹਾਈ ਜਾਵੇ।
16 “‘इसके बाद पहले महीने की चौदहवीं तारीख पर याहवेह का फ़सह होगा.
੧੬ਅਤੇ ਪਹਿਲੇ ਮਹੀਨੇ ਦੇ ਚੌਧਵੇਂ ਦਿਨ ਯਹੋਵਾਹ ਦਾ ਪਸਾਹ ਹੋਵੇ।
17 इस माह के चौदहवें दिन उत्सव होगा. सात दिन खमीर रहित रोटी को ही खाया जाएगा.
੧੭ਅਤੇ ਇਸੇ ਮਹੀਨੇ ਦੇ ਪੰਦਰਵੇਂ ਦਿਨ ਇੱਕ ਪਰਬ ਹੋਵੇ ਅਤੇ ਸੱਤ ਦਿਨ ਤੱਕ ਪਤੀਰੀ ਰੋਟੀ ਖਾਧੀ ਜਾਵੇ।
18 पहले दिन पवित्र सभा होगी; तथा तुम किसी भी प्रकार की मेहनत न करना.
੧੮ਪਹਿਲੇ ਦਿਨ ਇੱਕ ਪਵਿੱਤਰ ਸਭਾ ਹੋਵੇ। ਜਿਸ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।
19 उस दिन तुम याहवेह के लिए आग के द्वारा बलि भेंट होमार्पण चढ़ाना. उसमें ये भी शामिल हों: दो बछड़े, एक मेढ़ा तथा एक वर्ष के सात निर्दोष मेमने.
੧੯ਪਰ ਤੁਸੀਂ ਅੱਗ ਦੀ ਭੇਟ ਚੜ੍ਹਾਇਓ ਜਿਹੜੀ ਯਹੋਵਾਹ ਲਈ ਹੋਮ ਦੀ ਬਲੀ ਹੋਵੇ। ਦੋ ਵਹਿੜੇ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਇਹ ਦੋਸ਼ ਰਹਿਤ ਹੋਣ।
20 उनका अन्‍नबलि हर एक बैल के साथ तेल मिला हुआ पांच किलो मैदा; तथा हर एक मेढ़े के साथ अन्‍नबलि के लिए तेल मिला हुआ तीन किलो मैदा,
੨੦ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਮਿਲੇ ਹੋਏ ਮੈਦੇ ਦੀ ਹੋਵੇ। ਹਰੇਕ ਵੱਛੇ ਲਈ ਤਿੰਨ ਦਸਵੰਧ, ਹਰੇਕ ਮੇਂਢੇ ਲਈ ਦੋ ਦਸਵੰਧ ਚੜ੍ਹਾਓ।
21 हर एक मेमने के साथ तेल में मिला हुआ डेढ़ किलो मैदा अन्‍नबलि के लिए.
੨੧ਤੂੰ ਸੱਤਾਂ ਲੇਲਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ ਚੜ੍ਹਾ
22 इसके अलावा अपने प्रायश्चित के लिए पापबलि स्वरूप एक बकरा.
੨੨ਅਤੇ ਇੱਕ ਬੱਕਰਾ ਤੁਹਾਡੇ ਪ੍ਰਾਸਚਿਤ ਲਈ ਪਾਪ ਬਲੀ ਹੋਵੇ।
23 तुम ये सभी बलियां नियमित प्रस्तुत की जा रही भोर की होमबलियों के अलावा भेंट करोगे.
੨੩ਅਤੇ ਸਵੇਰ ਦੀ ਹੋਮ ਦੀ ਬਲੀ ਤੋਂ ਬਿਨ੍ਹਾਂ ਜਿਹੜੀ ਸਦੀਪਕਾਲ ਹੋਮ ਬਲੀ ਹੈ ਤੁਸੀਂ ਇਨ੍ਹਾਂ ਨੂੰ ਚੜ੍ਹਾਇਓ।
24 तुम सातों दिन, प्रतिदिन इसी रीति से बलियां भेंट किया करोगे; आग के द्वारा चढ़ाया वह भोजन, जो याहवेह के लिए सुखद-सुगंध होगा. यह नियमित होमबलि के अलावा इसकी पेय बलि के साथ भेंट किया जाएगा.
੨੪ਇਸੇ ਤਰ੍ਹਾਂ ਤੁਸੀਂ ਸੱਤਾਂ ਦਿਨਾਂ ਤੱਕ ਯਹੋਵਾਹ ਲਈ ਪਰਸ਼ਾਦ ਚੜ੍ਹਾਇਓ ਜਿਹੜਾ ਸੁਗੰਧਤਾ ਦੀ ਅੱਗ ਦੀ ਭੇਟ ਹੋਵੇ ਅਤੇ ਇਹ ਹੋਮ ਬਲੀ ਅਤੇ ਪੀਣ ਦੀ ਭੇਟ ਦੇ ਬਿਨ੍ਹਾਂ ਚੜ੍ਹਾਇਆ ਜਾਵੇ।
25 तथा सातवें दिन पवित्र सभा होगी, इस दिन तुम किसी भी प्रकार की मेहनत न करना.
੨੫ਸੱਤਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ। ਉਸ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।
26 “‘पहले फल के दिन भी, जब तुम अपने सप्‍ताहों के उत्सव में याहवेह को नई अन्‍नबलि भेंट करोगे, तब तुम पवित्र सभा करोगे. तुम कोई मेहनत न करोगे.
੨੬ਪਹਿਲੇ ਫ਼ਲਾਂ ਦੇ ਦਿਨ ਜਦ ਤੁਸੀਂ ਆਪਣੇ ਅਠਵਾਰਿਆਂ ਦੇ ਪਰਬ ਵਿੱਚ ਯਹੋਵਾਹ ਲਈ ਨਵੀਂ ਮੈਦੇ ਦੀ ਭੇਟ ਚੜ੍ਹਾਓ ਤਾਂ ਤੁਹਾਡੀ ਇੱਕ ਪਵਿੱਤਰ ਸਭਾ ਹੋਵੇ। ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।
27 तुम याहवेह को सुखद-सुगंध के लिए यह होमबलि भेंट करोगे: दो बछड़े, एक मेढ़ा एक वर्ष के सात मेमने;
੨੭ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਇਓ ਅਰਥਾਤ ਦੋ ਜੁਆਨ ਬਲ਼ਦ, ਇੱਕ ਛੱਤਰਾ ਅਤੇ ਇੱਕ ਸਾਲ ਦੇ ਸੱਤ ਲੇਲੇ
28 उनकी अन्‍नबलि होगी, हर एक बछड़े के साथ तेल मिला हुआ अढ़ाई किलो मैदा तथा हर एक मेढ़े के साथ दो किलो
੨੮ਨਾਲੇ ਉਨ੍ਹਾਂ ਦੀ ਤੇਲ ਮਿਲੇ ਹੋਏ ਮੈਦੇ ਦੀ ਭੇਟ। ਹਰ ਵਹਿੜੇ ਲਈ ਤਿੰਨ ਦਸਵੰਧ ਅਤੇ ਹਰ ਭੇਡੂ ਲਈ ਦੋ ਦਸਵੰਧ।
29 तथा हर एक मेमने के साथ एक किलो तेल मिला हुआ मैदा.
੨੯ਉਨ੍ਹਾਂ ਸੱਤਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ।
30 इसके अलावा अपने प्रायश्चित के लिए एक बकरा.
੩੦ਨਾਲੇ ਇੱਕ ਬੱਕਰਾ ਤੁਹਾਡੇ ਪ੍ਰਾਸਚਿਤ ਲਈ ਚੜ੍ਹਾਇਆ ਜਾਵੇ।
31 नियमित होमबलि एवं इससे संबंधित अन्‍नबलि के अलावा तुम उन्हें उनकी पेय बलि के साथ भेंट करोगे. ज़रूरी है कि ये निर्दोष हों.
੩੧ਹੋਮ ਬਲੀ ਅਤੇ ਉਸ ਦੇ ਮੈਦੇ ਦੀ ਭੇਟ ਤੋਂ ਬਿਨ੍ਹਾਂ ਤੁਸੀਂ ਉਨ੍ਹਾਂ ਨੂੰ ਜਿਹੜੇ ਦੋਸ਼ ਰਹਿਤ ਹੋਣ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਚੜ੍ਹਾਇਆ ਕਰੋ।

< गिनती 28 >