< דברים 22 >
לֹֽא־תִרְאֶה אֶת־שׁוֹר אָחִיךָ אוֹ אֶת־שֵׂיוֹ נִדָּחִים וְהִתְעַלַּמְתָּ מֵהֶם הָשֵׁב תְּשִׁיבֵם לְאָחִֽיךָ׃ | 1 |
੧ਤੂੰ ਆਪਣੇ ਭਰਾ ਦੇ ਗਾਂ-ਬਲ਼ਦ ਜਾਂ ਭੇਡ ਬੱਕਰੀ ਨੂੰ ਗੁਆਚਿਆ ਹੋਇਆ ਵੇਖ ਕੇ ਉਸ ਨੂੰ ਅਣਦੇਖਿਆ ਨਾ ਕਰੀਂ, ਤੂੰ ਜ਼ਰੂਰ ਹੀ ਉਨ੍ਹਾਂ ਨੂੰ ਆਪਣੇ ਭਰਾ ਕੋਲ ਮੋੜ ਲੈ ਆਵੀਂ।
וְאִם־לֹא קָרוֹב אָחִיךָ אֵלֶיךָ וְלֹא יְדַעְתּוֹ וַאֲסַפְתּוֹ אֶל־תּוֹךְ בֵּיתֶךָ וְהָיָה עִמְּךָ עַד דְּרֹשׁ אָחִיךָ אֹתוֹ וַהֲשֵׁבֹתוֹ לֽוֹ׃ | 2 |
੨ਪਰ ਜੇਕਰ ਤੇਰਾ ਭਰਾ ਤੇਰੇ ਨੇੜੇ ਨਾ ਰਹਿੰਦਾ ਹੋਏ ਜਾਂ ਤੂੰ ਉਸ ਨੂੰ ਜਾਣਦਾ ਨਾ ਹੋਵੇਂ, ਤਾਂ ਤੂੰ ਉਸ ਪਸ਼ੂ ਨੂੰ ਆਪਣੇ ਘਰ ਲੈ ਜਾਵੀਂ, ਅਤੇ ਜਦ ਤੱਕ ਤੇਰਾ ਭਰਾ ਉਸ ਨੂੰ ਨਾ ਲੱਭੇ, ਉਹ ਤੇਰੇ ਕੋਲ ਰਹੇ, ਫੇਰ ਤੂੰ ਉਸ ਨੂੰ ਮੋੜ ਦੇਵੀਂ।
וְכֵן תַּעֲשֶׂה לַחֲמֹרוֹ וְכֵן תַּעֲשֶׂה לְשִׂמְלָתוֹ וְכֵן תַּעֲשֶׂה לְכָל־אֲבֵדַת אָחִיךָ אֲשֶׁר־תֹּאבַד מִמֶּנּוּ וּמְצָאתָהּ לֹא תוּכַל לְהִתְעַלֵּֽם׃ | 3 |
੩ਤੂੰ ਉਸ ਦੇ ਗਧੇ ਨਾਲ, ਬਸਤਰਾਂ ਨਾਲ ਸਗੋਂ ਆਪਣੇ ਭਰਾ ਦੀ ਹਰੇਕ ਗੁਆਚੀ ਹੋਈ ਚੀਜ਼ ਨਾਲ ਇਸੇ ਤਰ੍ਹਾਂ ਹੀ ਕਰੀਂ, ਜਿਹੜੀ ਉਸ ਤੋਂ ਗੁਆਚੀ ਹੋਵੇ ਅਤੇ ਤੈਨੂੰ ਲੱਭੀ ਹੋਵੇ। ਤੂੰ ਉਸ ਨੂੰ ਅਣਦੇਖਿਆ ਨਾ ਕਰੀਂ।
לֹא־תִרְאֶה אֶת־חֲמוֹר אָחִיךָ אוֹ שׁוֹרוֹ נֹפְלִים בַּדֶּרֶךְ וְהִתְעַלַּמְתָּ מֵהֶם הָקֵם תָּקִים עִמּֽוֹ׃ | 4 |
੪ਤੂੰ ਆਪਣੇ ਭਰਾ ਦੇ ਗਧੇ ਜਾਂ ਬਲ਼ਦ ਨੂੰ ਰਾਹ ਵਿੱਚ ਡਿੱਗਿਆ ਹੋਇਆ ਦੇਖ ਕੇ ਅਣਦੇਖਿਆ ਨਾ ਕਰੀਂ। ਤੂੰ ਜ਼ਰੂਰ ਹੀ ਉਸ ਨੂੰ ਚੁੱਕਣ ਵਿੱਚ ਉਸ ਦੀ ਸਹਾਇਤਾ ਕਰੀਂ।
לֹא־יִהְיֶה כְלִי־גֶבֶר עַל־אִשָּׁה וְלֹא־יִלְבַּשׁ גֶּבֶר שִׂמְלַת אִשָּׁה כִּי תוֹעֲבַת יְהוָה אֱלֹהֶיךָ כָּל־עֹשֵׂה אֵֽלֶּה׃ | 5 |
੫ਕੋਈ ਇਸਤਰੀ ਪੁਰਖਾਂ ਵਾਲੇ ਬਸਤਰ ਨਾ ਪਾਵੇ ਅਤੇ ਨਾ ਕੋਈ ਪੁਰਖ ਇਸਤਰੀਆਂ ਵਾਲੇ ਬਸਤਰ ਪਾਵੇ, ਕਿਉਂ ਜੋ ਹਰ ਇੱਕ ਜਿਹੜਾ ਅਜਿਹਾ ਕੰਮ ਕਰਦਾ ਹੈ, ਉਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਘਿਣਾਉਣਾ ਹੈ।
כִּי יִקָּרֵא קַן־צִפּוֹר ׀ לְפָנֶיךָ בַּדֶּרֶךְ בְּכָל־עֵץ ׀ אוֹ עַל־הָאָרֶץ אֶפְרֹחִים אוֹ בֵיצִים וְהָאֵם רֹבֶצֶת עַל־הָֽאֶפְרֹחִים אוֹ עַל־הַבֵּיצִים לֹא־תִקַּח הָאֵם עַל־הַבָּנִֽים׃ | 6 |
੬ਜੇਕਰ ਰਾਹ ਵਿੱਚ ਤੁਹਾਨੂੰ ਰੁੱਖ ਉੱਤੇ ਜਾਂ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ, ਭਾਵੇਂ ਉਸ ਵਿੱਚ ਬੱਚੇ ਹੋਣ, ਭਾਵੇਂ ਆਂਡੇ ਅਤੇ ਮਾਂ ਬੱਚਿਆਂ ਜਾਂ ਆਂਡਿਆਂ ਦੇ ਉੱਤੇ ਬੈਠੀ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਦੇ ਨਾਲ ਨਾ ਫੜ੍ਹੀਂ
שַׁלֵּחַ תְּשַׁלַּח אֶת־הָאֵם וְאֶת־הַבָּנִים תִּֽקַּֽח־לָךְ לְמַעַן יִיטַב לָךְ וְהַאֲרַכְתָּ יָמִֽים׃ | 7 |
੭ਤੂੰ ਬੱਚਿਆਂ ਨੂੰ ਆਪਣੇ ਲਈ ਲੈ ਲੈ, ਪਰ ਮਾਂ ਨੂੰ ਜ਼ਰੂਰ ਹੀ ਛੱਡ ਦੇਵੀਂ, ਤਾਂ ਜੋ ਤੇਰਾ ਭਲਾ ਹੋਵੇ ਅਤੇ ਤੇਰੇ ਜੀਵਨ ਦੇ ਦਿਨ ਲੰਮੇ ਹੋਣ।
כִּי תִבְנֶה בַּיִת חָדָשׁ וְעָשִׂיתָ מַעֲקֶה לְגַגֶּךָ וְלֹֽא־תָשִׂים דָּמִים בְּבֵיתֶךָ כִּֽי־יִפֹּל הַנֹּפֵל מִמֶּֽנּוּ׃ | 8 |
੮ਜਦ ਤੂੰ ਕੋਈ ਨਵਾਂ ਘਰ ਬਣਾਵੇਂ ਤਾਂ ਤੂੰ ਆਪਣੀ ਛੱਤ ਉੱਤੇ ਬਨੇਰਾ ਬਣਾਵੀਂ ਤਾਂ ਕਿ ਜੇਕਰ ਕੋਈ ਉੱਥੋਂ ਡਿੱਗ ਪਵੇ ਤਾਂ ਤੂੰ ਉਸ ਦੇ ਖੂਨ ਦਾ ਦੋਸ਼ ਆਪਣੇ ਘਰ ਉੱਤੇ ਨਾ ਲਿਆਵੇਂ।
לֹא־תִזְרַע כַּרְמְךָ כִּלְאָיִם פֶּן־תִּקְדַּשׁ הַֽמְלֵאָה הַזֶּרַע אֲשֶׁר תִּזְרָע וּתְבוּאַת הַכָּֽרֶם׃ | 9 |
੯ਤੂੰ ਆਪਣੇ ਅੰਗੂਰੀ ਬਾਗ਼ ਵਿੱਚ ਦੋ ਪ੍ਰਕਾਰ ਦੇ ਬੀਜ ਨਾ ਬੀਜੀਂ, ਅਜਿਹਾ ਨਾ ਹੋਵੇ ਕਿ ਸਾਰੀ ਪੈਦਾਵਾਰ ਅਰਥਾਤ ਤੇਰਾ ਬੀਜਿਆ ਹੋਇਆ ਬੀਜ ਅਤੇ ਬਾਗ਼ ਦੀ ਉਪਜ ਦੋਵੇਂ ਭਰਿਸ਼ਟ ਹੋ ਜਾਣ।
לֹֽא־תַחֲרֹשׁ בְּשׁוֹר־וּבַחֲמֹר יַחְדָּֽו׃ | 10 |
੧੦ਤੂੰ ਬਲ਼ਦ ਅਤੇ ਗਧੇ ਨਾਲ ਇਕੱਠਾ ਨਾ ਵਾਹੀਂ।
לֹא תִלְבַּשׁ שַֽׁעַטְנֵז צֶמֶר וּפִשְׁתִּים יַחְדָּֽו׃ | 11 |
੧੧ਤੂੰ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਕੱਪੜਾ ਨਾ ਪਾਵੀਂ।
גְּדִלִים תַּעֲשֶׂה־לָּךְ עַל־אַרְבַּע כַּנְפוֹת כְּסוּתְךָ אֲשֶׁר תְּכַסֶּה־בָּֽהּ׃ | 12 |
੧੨ਤੂੰ ਆਪਣੇ ਉਸ ਕੱਪੜੇ ਦੇ ਚਾਰੇ ਪਾਸੇ ਝਾਲਰ ਲਗਾਈਂ, ਜਿਸ ਨਾਲ ਤੂੰ ਆਪ ਨੂੰ ਢੱਕਦਾ ਹੈਂ।
כִּֽי־יִקַּח אִישׁ אִשָּׁה וּבָא אֵלֶיהָ וּשְׂנֵאָֽהּ׃ | 13 |
੧੩ਜੇ ਕੋਈ ਮਨੁੱਖ ਕਿਸੇ ਇਸਤਰੀ ਨਾਲ ਵਿਆਹ ਕਰੇ ਅਤੇ ਉਸ ਦੇ ਕੋਲ ਜਾਵੇ ਅਤੇ ਫੇਰ ਉਸ ਤੋਂ ਨਫ਼ਰਤ ਕਰਨ ਲੱਗੇ,
וְשָׂם לָהּ עֲלִילֹת דְּבָרִים וְהוֹצִיא עָלֶיהָ שֵׁם רָע וְאָמַר אֶת־הָאִשָּׁה הַזֹּאת לָקַחְתִּי וָאֶקְרַב אֵלֶיהָ וְלֹא־מָצָאתִי לָהּ בְּתוּלִֽים׃ | 14 |
੧੪ਅਤੇ ਉਹ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਾਵੇ ਅਤੇ ਇਹ ਆਖ ਕੇ ਉਸ ਨੂੰ ਬਦਨਾਮ ਕਰੇ, “ਮੈਂ ਇਸ ਇਸਤਰੀ ਨਾਲ ਵਿਆਹ ਕੀਤਾ ਪਰ ਜਦ ਮੈਂ ਉਸ ਦੇ ਕੋਲ ਗਿਆ ਤਾਂ ਮੈਂ ਉਸ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ,”
וְלָקַח אֲבִי הנער הַֽנַּעֲרָה וְאִמָּהּ וְהוֹצִיאוּ אֶת־בְּתוּלֵי הנער הַֽנַּעֲרָה אֶל־זִקְנֵי הָעִיר הַשָּֽׁעְרָה׃ | 15 |
੧੫ਤਾਂ ਉਸ ਕੁੜੀ ਦੇ ਮਾਤਾ-ਪਿਤਾ ਉਸ ਦੇ ਕੁਆਰਪੁਣੇ ਦੇ ਨਿਸ਼ਾਨ ਲੈ ਕੇ, ਉਸ ਸ਼ਹਿਰ ਦੇ ਬਜ਼ੁਰਗਾਂ ਕੋਲ ਫਾਟਕ ਉੱਤੇ ਜਾਣ,
וְאָמַר אֲבִי הנער הַֽנַּעַרָה אֶל־הַזְּקֵנִים אֶת־בִּתִּי נָתַתִּי לָאִישׁ הַזֶּה לְאִשָּׁה וַיִּשְׂנָאֶֽהָ׃ | 16 |
੧੬ਅਤੇ ਉਸ ਕੁੜੀ ਦਾ ਪਿਤਾ ਬਜ਼ੁਰਗਾਂ ਨੂੰ ਆਖੇ, “ਮੈਂ ਆਪਣੀ ਧੀ ਦਾ ਵਿਆਹ ਇਸ ਮਨੁੱਖ ਨਾਲ ਕਰ ਦਿੱਤਾ ਪਰ ਉਹ ਉਸ ਤੋਂ ਨਫ਼ਰਤ ਕਰਦਾ ਹੈ,
וְהִנֵּה־הוּא שָׂם עֲלִילֹת דְּבָרִים לֵאמֹר לֹֽא־מָצָאתִי לְבִתְּךָ בְּתוּלִים וְאֵלֶּה בְּתוּלֵי בִתִּי וּפֽ͏ָרְשׂוּ הַשִּׂמְלָה לִפְנֵי זִקְנֵי הָעִֽיר׃ | 17 |
੧੭ਅਤੇ ਵੇਖੋ, ਉਹ ਇਹ ਆਖ ਕੇ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਗਾਉਂਦਾ ਹੈ ਕਿ ਮੈਂ ਤੇਰੀ ਧੀ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ, ਪਰ ਇਹ ਮੇਰੀ ਧੀ ਦੇ ਕੁਆਰਪੁਣੇ ਦੇ ਨਿਸ਼ਾਨ ਹਨ।” ਤਦ ਉਸ ਦੇ ਮਾਤਾ-ਪਿਤਾ ਉਸ ਬਸਤਰ ਨੂੰ ਸ਼ਹਿਰ ਦੇ ਬਜ਼ੁਰਗਾਂ ਦੇ ਅੱਗੇ ਵਿਛਾ ਦੇਣ।
וְלָֽקְחוּ זִקְנֵי הָֽעִיר־הַהִוא אֶת־הָאִישׁ וְיִסְּרוּ אֹתֽוֹ׃ | 18 |
੧੮ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਮਨੁੱਖ ਨੂੰ ਫੜ੍ਹ ਕੇ ਉਸ ਨੂੰ ਝਿੜਕਣ,
וְעָנְשׁוּ אֹתוֹ מֵאָה כֶסֶף וְנָתְנוּ לַאֲבִי הַֽנַּעֲרָה כִּי הוֹצִיא שֵׁם רָע עַל בְּתוּלַת יִשְׂרָאֵל וְלֽוֹ־תִהְיֶה לְאִשָּׁה לֹא־יוּכַל לְשַּׁלְּחָהּ כָּל־יָמָֽיו׃ | 19 |
੧੯ਅਤੇ ਉਸ ਉੱਤੇ ਸੌ ਸ਼ਕੇਲ ਚਾਂਦੀ ਦਾ ਜੁਰਮਾਨਾ ਲਾਉਣ ਅਤੇ ਉਹ ਉਸ ਕੁੜੀ ਦੇ ਪਿਤਾ ਨੂੰ ਦੇ ਦੇਣ, ਕਿਉਂ ਜੋ ਉਸ ਨੇ ਇਸਰਾਏਲ ਦੀ ਇੱਕ ਕੁਆਰੀ ਦੀ ਬਦਨਾਮੀ ਕੀਤੀ ਹੈ, ਅਤੇ ਉਹ ਉਸ ਦੀ ਪਤਨੀ ਬਣੀ ਰਹੇ। ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸਕੇਗਾ।
וְאִם־אֱמֶת הָיָה הַדָּבָר הַזֶּה לֹא־נִמְצְאוּ בְתוּלִים לנער לַֽנַּעֲרָֽה׃ | 20 |
੨੦ਪਰ ਜੇਕਰ ਇਹ ਗੱਲ ਸੱਚੀ ਹੋਵੇ ਅਤੇ ਉਸ ਕੁੜੀ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਾ ਪਾਏ ਗਏ ਹੋਣ,
וְהוֹצִיאוּ אֶת־הנער הַֽנַּעֲרָה אֶל־פֶּתַח בֵּית־אָבִיהָ וּסְקָלוּהָ אַנְשֵׁי עִירָהּ בָּאֲבָנִים וָמֵתָה כִּֽי־עָשְׂתָה נְבָלָה בְּיִשְׂרָאֵל לִזְנוֹת בֵּית אָבִיהָ וּבִֽעַרְתָּ הָרָע מִקִּרְבֶּֽךָ׃ | 21 |
੨੧ਤਾਂ ਉਹ ਉਸ ਕੁੜੀ ਨੂੰ ਉਸ ਦੇ ਪਿਤਾ ਦੇ ਘਰ ਦੇ ਦਰਵਾਜ਼ੇ ਉੱਤੇ ਲੈ ਜਾਣ ਅਤੇ ਉਸ ਦੇ ਸ਼ਹਿਰ ਦੇ ਪੁਰਖ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰ ਸੁੱਟਣ ਕਿਉਂ ਜੋ ਉਸ ਨੇ ਆਪਣੇ ਪਿਤਾ ਦੇ ਘਰ ਵਿੱਚ ਵਿਭਚਾਰ ਕਰਕੇ ਇਸਰਾਏਲ ਵਿੱਚ ਅਜਿਹਾ ਸ਼ਰਮਿੰਦਗੀ ਦਾ ਕੰਮ ਕੀਤਾ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ।
כִּֽי־יִמָּצֵא אִישׁ שֹׁכֵב ׀ עִם־אִשָּׁה בְעֻֽלַת־בַּעַל וּמֵתוּ גַּם־שְׁנֵיהֶם הָאִישׁ הַשֹּׁכֵב עִם־הָאִשָּׁה וְהָאִשָּׁה וּבִֽעַרְתָּ הָרָע מִיִּשְׂרָאֵֽל׃ | 22 |
੨੨ਜੇਕਰ ਕੋਈ ਮਨੁੱਖ ਕਿਸੇ ਵਿਆਹੀ ਹੋਈ ਇਸਤਰੀ ਨਾਲ ਸੰਗ ਕਰਦਾ ਫੜ੍ਹਿਆ ਜਾਵੇ ਤਾਂ ਉਹ ਪੁਰਖ ਜਿਹੜਾ ਉਸ ਇਸਤਰੀ ਨਾਲ ਪਿਆ ਹੋਇਆ ਸੀ ਅਤੇ ਉਹ ਇਸਤਰੀ ਦੋਵੇਂ ਮਾਰ ਸੁੱਟੇ ਜਾਣ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਇਸਰਾਏਲ ਵਿੱਚੋਂ ਕੱਢ ਸੁੱਟਿਓ।
כִּי יִהְיֶה נער נַעֲרָה בְתוּלָה מְאֹרָשָׂה לְאִישׁ וּמְצָאָהּ אִישׁ בָּעִיר וְשָׁכַב עִמָּֽהּ׃ | 23 |
੨੩ਜੇਕਰ ਕਿਸੇ ਕੁਆਰੀ ਕੁੜੀ ਦੀ ਕਿਸੇ ਪੁਰਖ ਨਾਲ ਮੰਗਣੀ ਹੋਈ ਹੋਵੇ ਅਤੇ ਕੋਈ ਹੋਰ ਪੁਰਖ ਉਸ ਨੂੰ ਸ਼ਹਿਰ ਵਿੱਚ ਪਾ ਕੇ ਉਸ ਨਾਲ ਸੰਗ ਕਰੇ,
וְהוֹצֵאתֶם אֶת־שְׁנֵיהֶם אֶל־שַׁעַר ׀ הָעִיר הַהִוא וּסְקַלְתֶּם אֹתָם בָּאֲבָנִים וָמֵתוּ אֶת־הנער הַֽנַּעֲרָה עַל־דְּבַר אֲשֶׁר לֹא־צָעֲקָה בָעִיר וְאֶת־הָאִישׁ עַל־דְּבַר אֲשֶׁר־עִנָּה אֶת־אֵשֶׁת רֵעֵהוּ וּבִֽעַרְתָּ הָרָע מִקִּרְבֶּֽךָ׃ | 24 |
੨੪ਤਾਂ ਤੁਸੀਂ ਉਨ੍ਹਾਂ ਦੋਹਾਂ ਨੂੰ ਉਸ ਸ਼ਹਿਰ ਦੇ ਫਾਟਕ ਕੋਲ ਲੈ ਜਾ ਕੇ ਉਨ੍ਹਾਂ ਨੂੰ ਪੱਥਰਾਂ ਨਾਲ ਅਜਿਹਾ ਮਾਰਿਓ ਕਿ ਉਹ ਮਰ ਜਾਣ, ਉਸ ਕੁੜੀ ਨੂੰ ਤਾਂ ਇਸ ਕਾਰਨ ਕਿ ਸ਼ਹਿਰ ਵਿੱਚ ਹੁੰਦੇ ਹੋਏ ਵੀ ਉਸ ਨੇ ਚੀਕਾਂ ਨਹੀਂ ਮਾਰੀਆਂ ਅਤੇ ਉਸ ਪੁਰਖ ਨੂੰ ਇਸ ਕਾਰਨ ਕਿ ਉਸ ਨੇ ਆਪਣੇ ਗੁਆਂਢੀ ਦੀ ਪਤਨੀ ਦੀ ਬੇਪਤੀ ਕੀਤੀ ਹੈ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ।
וְֽאִם־בַּשָּׂדֶה יִמְצָא הָאִישׁ אֶת־הנער הַֽנַּעֲרָה הַמְאֹרָשָׂה וְהֶחֱזִֽיק־בָּהּ הָאִישׁ וְשָׁכַב עִמָּהּ וּמֵת הָאִישׁ אֲשֶׁר־שָׁכַב עִמָּהּ לְבַדּֽוֹ׃ | 25 |
੨੫ਪਰ ਜੇਕਰ ਕੋਈ ਪੁਰਖ ਕਿਸੇ ਕੁੜੀ ਨੂੰ ਜਿਸ ਦੀ ਮੰਗਣੀ ਹੋ ਚੁੱਕੀ ਹੈ, ਖੇਤ ਵਿੱਚ ਪਾਵੇ ਅਤੇ ਜ਼ਬਰਦਸਤੀ ਉਸ ਨਾਲ ਸੰਗ ਕਰੇ, ਤਾਂ ਸਿਰਫ਼ ਉਹ ਮਨੁੱਖ ਹੀ ਮਾਰਿਆ ਜਾਵੇ ਜਿਸ ਨੇ ਉਹ ਦੇ ਨਾਲ ਸੰਗ ਕੀਤਾ।
ולנער וְלַֽנַּעֲרָה לֹא־תַעֲשֶׂה דָבָר אֵין לנער לַֽנַּעֲרָה חֵטְא מָוֶת כִּי כַּאֲשֶׁר יָקוּם אִישׁ עַל־רֵעֵהוּ וּרְצָחוֹ נֶפֶשׁ כֵּן הַדָּבָר הַזֶּֽה׃ | 26 |
੨੬ਪਰ ਉਸ ਕੁੜੀ ਨਾਲ ਕੁਝ ਨਾ ਕਰੋ। ਉਸ ਕੁੜੀ ਦਾ ਪਾਪ ਮੌਤ ਦੇ ਯੋਗ ਨਹੀਂ ਹੈ, ਕਿਉਂਕਿ ਜਿਵੇਂ ਕੋਈ ਆਪਣੇ ਗੁਆਂਢੀ ਉੱਤੇ ਚੜ੍ਹ ਕੇ ਉਸ ਨੂੰ ਜਾਨ ਤੋਂ ਮਾਰ ਦੇਵੇ, ਉਸੇ ਤਰ੍ਹਾਂ ਹੀ ਇਹ ਗੱਲ ਵੀ ਹੈ,
כִּי בַשָּׂדֶה מְצָאָהּ צָעֲקָה הנער הַֽנַּעֲרָה הַמְאֹרָשָׂה וְאֵין מוֹשִׁיעַ לָֽהּ׃ | 27 |
੨੭ਕਿਉਂ ਜੋ ਉਸ ਪੁਰਖ ਨੇ ਉਸ ਨੂੰ ਖੇਤ ਵਿੱਚ ਪਾਇਆ, ਅਤੇ ਉਸ ਮੰਗੀ ਹੋਈ ਕੁੜੀ ਨੇ ਚੀਕਾਂ ਤਾਂ ਮਾਰੀਆਂ, ਪਰ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ।
כִּֽי־יִמְצָא אִישׁ נער נַעֲרָה בְתוּלָה אֲשֶׁר לֹא־אֹרָשָׂה וּתְפָשָׂהּ וְשָׁכַב עִמָּהּ וְנִמְצָֽאוּ׃ | 28 |
੨੮ਜੇਕਰ ਕੋਈ ਪੁਰਖ ਕਿਸੇ ਕੁਆਰੀ ਨੂੰ ਪਾਵੇ, ਜਿਸ ਦੀ ਮੰਗਣੀ ਅਜੇ ਨਹੀਂ ਹੋਈ ਅਤੇ ਉਸ ਨੂੰ ਫੜ੍ਹ ਕੇ ਉਸ ਨਾਲ ਸੰਗ ਕਰੇ ਅਤੇ ਉਹ ਫੜ੍ਹੇ ਜਾਣ,
וְנָתַן הָאִישׁ הַשֹּׁכֵב עִמָּהּ לַאֲבִי הנער הַֽנַּעֲרָה חֲמִשִּׁים כָּסֶף וְלֽוֹ־תִהְיֶה לְאִשָּׁה תַּחַת אֲשֶׁר עִנָּהּ לֹא־יוּכַל שַׁלְּחָה כָּל־יָמָֽיו׃ | 29 |
੨੯ਤਾਂ ਉਹ ਪੁਰਖ ਜਿਸ ਨੇ ਉਸ ਦੇ ਨਾਲ ਸੰਗ ਕੀਤਾ, ਉਸ ਕੁੜੀ ਦੇ ਪਿਤਾ ਨੂੰ ਪੰਜਾਹ ਸ਼ਕੇਲ ਚਾਂਦੀ ਦੇਵੇ ਅਤੇ ਉਹ ਉਸ ਦੀ ਪਤਨੀ ਹੋਵੇਗੀ, ਕਿਉਂ ਜੋ ਉਸ ਨੇ ਉਹ ਦੀ ਬੇਪਤੀ ਕੀਤੀ। ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸਕੇਗਾ।
לֹא־יִקַּח אִישׁ אֶת־אֵשֶׁת אָבִיו וְלֹא יְגַלֶּה כְּנַף אָבִֽיו׃ | 30 |
੩੦ਕੋਈ ਮਨੁੱਖ ਆਪਣੀ ਸੌਤੇਲੀ ਮਾਂ ਨੂੰ ਆਪਣੀ ਇਸਤਰੀ ਨਾ ਬਣਾਵੇ, ਨਾ ਹੀ ਆਪਣੇ ਪਿਤਾ ਦੇ ਨੰਗੇਜ਼ ਦਾ ਕੱਪੜਾ ਖੋਲ੍ਹੇ।