< Micah 1 >

1 The LORD’s word that came to Micah of Morasheth in the days of Jotham, Ahaz, and Hezekiah, kings of Judah, which he saw concerning Samaria and Jerusalem.
ਯਹੋਵਾਹ ਦੀ ਬਾਣੀ ਜਿਹੜੀ ਮੋਰਸ਼ਤੀ ਮੀਕਾਹ ਕੋਲ ਯਹੂਦਾਹ ਦੇ ਰਾਜਿਆਂ ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਆਈ, - ਉਹ ਦਰਸ਼ਣ ਜਿਹੜਾ ਉਹ ਨੇ ਸਾਮਰਿਯਾ ਅਤੇ ਯਰੂਸ਼ਲਮ ਦੇ ਵਿਖੇ ਵੇਖਿਆ।
2 Hear, you peoples, all of you! Listen, O earth, and all that is therein. Let the Lord GOD be witness against you, the Lord from his holy temple.
ਹੇ ਸਾਰੀਓ ਕੌਮੋ, ਸੁਣੋ, ਧਿਆਨ ਲਾਓ, ਹੇ ਧਰਤੀ ਅਤੇ ਉਸ ਦੀ ਭਰਪੂਰੀ! ਪ੍ਰਭੂ ਯਹੋਵਾਹ ਤੁਹਾਡੇ ਵਿਰੁੱਧ ਗਵਾਹ ਹੋਵੇ, ਹਾਂ, ਪ੍ਰਭੂ ਆਪਣੀ ਪਵਿੱਤਰ ਹੈਕਲ ਤੋਂ।
3 For behold, the LORD comes out of his place, and will come down and tread on the high places of the earth.
ਵੇਖੋ, ਯਹੋਵਾਹ ਆਪਣੇ ਪਵਿੱਤਰ ਸਥਾਨ ਤੋਂ ਬਾਹਰ ਆਉਂਦਾ ਹੈ, ਉਹ ਹੇਠਾਂ ਆ ਕੇ ਧਰਤੀ ਦੀਆਂ ਉੱਚਿਆਈਆਂ ਉੱਤੇ ਤੁਰੇਗਾ।
4 The mountains melt under him, and the valleys split apart like wax before the fire, like waters that are poured down a steep place.
ਪਰਬਤ ਉਹ ਦੇ ਹੇਠੋਂ ਪਿਘਲ ਜਾਣਗੇ, ਵਾਦੀਆਂ ਇਸ ਤਰ੍ਹਾਂ ਚੀਰੀਆਂ ਜਾਣਗੀਆਂ, ਜਿਵੇਂ ਅੱਗ ਦੇ ਅੱਗੇ ਮੋਮ ਅਤੇ ਘਾਟ ਦੇ ਉੱਤੋਂ ਵਗਦਾ ਹੋਇਆ ਪਾਣੀ।
5 “All this is for the disobedience of Jacob, and for the sins of the house of Israel. What is the disobedience of Jacob? Isn’t it Samaria? And what are the high places of Judah? Aren’t they Jerusalem?
ਇਹ ਸਭ ਯਾਕੂਬ ਦੇ ਅਪਰਾਧ ਅਤੇ ਇਸਰਾਏਲ ਦੇ ਘਰਾਣੇ ਦੇ ਪਾਪਾਂ ਦੇ ਕਾਰਨ ਹੁੰਦਾ ਹੈ। ਯਾਕੂਬ ਦਾ ਅਪਰਾਧ ਕੀ ਹੈ? ਕੀ ਉਹ ਸਾਮਰਿਯਾ ਨਹੀਂ? ਯਹੂਦਾਹ ਦੇ ਉੱਚੇ ਸਥਾਨ ਕੀ ਹਨ? ਕੀ ਉਹ ਯਰੂਸ਼ਲਮ ਨਹੀਂ?
6 Therefore I will make Samaria like a rubble heap of the field, like places for planting vineyards; and I will pour down its stones into the valley, and I will uncover its foundations.
ਇਸ ਲਈ ਮੈਂ ਸਾਮਰਿਯਾ ਨੂੰ ਮੈਦਾਨ ਵਿੱਚ ਮਲਬੇ ਦਾ ਢੇਰ ਬਣਾਵਾਂਗਾ, ਅੰਗੂਰੀ ਬਾਗ਼ ਲਾਉਣ ਦੇ ਲਈ, ਮੈਂ ਉਸ ਦੇ ਪੱਥਰਾਂ ਨੂੰ ਵਾਦੀ ਵਿੱਚ ਰੇੜ੍ਹ ਦਿਆਂਗਾ, ਅਤੇ ਉਸ ਦੀਆਂ ਨੀਹਾਂ ਨੂੰ ਨੰਗਾ ਕਰਾਂਗਾ।
7 All her idols will be beaten to pieces, all her temple gifts will be burned with fire, and I will destroy all her images; for of the hire of a prostitute has she gathered them, and to the hire of a prostitute shall they return.”
ਉਸ ਦੀਆਂ ਸਾਰੀਆਂ ਮੂਰਤੀਆਂ ਚੂਰ-ਚੂਰ ਕੀਤੀਆਂ ਜਾਣਗੀਆਂ, ਅਤੇ ਜੋ ਕੁਝ ਉਸ ਦੇ ਵੇਸ਼ਵਾਗਿਰੀ ਨਾਲ ਕਮਾਇਆ ਹੈ, ਉਹ ਅੱਗ ਵਿੱਚ ਸਾੜਿਆ ਜਾਵੇਗਾ, ਅਤੇ ਉਸ ਦੇ ਸਾਰੇ ਬੁੱਤ ਮੈਂ ਬਰਬਾਦ ਕਰਾਂਗਾ, ਕਿਉਂ ਜੋ ਉਸ ਨੇ ਉਨ੍ਹਾਂ ਨੂੰ ਵੇਸ਼ਵਾਗਿਰੀ ਤੋਂ ਜਮਾਂ ਕੀਤਾ ਹੈ, ਅਤੇ ਉਹ ਫੇਰ ਵੇਸ਼ਵਾਗਿਰੀ ਵਿੱਚ ਮੁੜ ਜਾਣਗੇ!
8 For this I will lament and wail. I will go stripped and naked. I will howl like the jackals and mourn like the ostriches.
ਇਸ ਦੇ ਕਾਰਨ ਮੈਂ ਵਿਰਲਾਪ ਕਰਾਂਗਾ ਅਤੇ ਧਾਹਾਂ ਮਾਰਾਂਗਾ, ਮੈਂ ਕੱਪੜਾ ਉਤਾਰ ਕੇ ਨੰਗਾ ਫਿਰਾਂਗਾ, ਮੈਂ ਗਿੱਦੜਾਂ ਵਾਂਗੂੰ ਸਿਆਪਾ ਕਰਾਂਗਾ ਅਤੇ ਸ਼ੁਤਰਮੁਰਗ ਵਾਂਗੂੰ ਸੋਗ ਕਰਾਂਗਾ।
9 For her wounds are incurable; for it has come even to Judah. It reaches to the gate of my people, even to Jerusalem.
ਉਸ ਦਾ ਫੱਟ ਅਸਾਧ ਹੈ, ਬਿਪਤਾ ਤਾਂ ਯਹੂਦਾਹ ਤੱਕ ਆ ਗਈ ਹੈ, ਉਹ ਮੇਰੀ ਪਰਜਾ ਦੇ ਫਾਟਕ ਤੱਕ, ਸਗੋਂ ਯਰੂਸ਼ਲਮ ਤੱਕ ਪਹੁੰਚੀ ਹੈ।
10 Don’t tell it in Gath. Don’t weep at all. At Beth Ophrah I have rolled myself in the dust.
੧੦ਗਥ ਵਿੱਚ ਇਸ ਦੀ ਚਰਚਾ ਨਾ ਕਰੋ, ਅਤੇ ਬਿਲਕੁਲ ਨਾ ਰੋਵੋ, ਬੈਤ-ਲਅਫਰਾਹ ਵਿੱਚ ਧੂੜ ਵਿੱਚ ਲੇਟੋ।
11 Pass on, inhabitant of Shaphir, in nakedness and shame. The inhabitant of Zaanan won’t come out. The wailing of Beth Ezel will take from you his protection.
੧੧ਹੇ ਸ਼ਾਫੀਰ ਦੀਏ ਵਾਸਣੇ, ਨੰਗੀ ਅਤੇ ਨਿਰਲੱਜ ਲੰਘ ਜਾ! ਸਅਨਾਨ ਦੀ ਵਾਸਣ ਨਹੀਂ ਨਿੱਕਲਦੀ, ਬੈਤ-ਏਸਲ ਦੇ ਰੋਣ-ਪਿੱਟਣ ਦੇ ਕਾਰਨ ਉਸ ਦੀ ਪਨਾਹ ਤੁਹਾਡੇ ਕੋਲੋਂ ਲੈ ਲਈ ਜਾਵੇਗੀ।
12 For the inhabitant of Maroth waits anxiously for good, because evil has come down from the LORD to the gate of Jerusalem.
੧੨ਮਾਰੋਥ ਦੀ ਵਾਸਣ ਨੇਕੀ ਲਈ ਤੜਫ਼ਦੀ ਹੈ, ਕਿਉਂ ਜੋ ਯਹੋਵਾਹ ਵੱਲੋਂ ਬਿਪਤਾ, ਯਰੂਸ਼ਲਮ ਦੇ ਫਾਟਕ ਤੱਕ ਆਣ ਪਈ ਹੈ।
13 Harness the chariot to the swift steed, inhabitant of Lachish. She was the beginning of sin to the daughter of Zion; for the transgressions of Israel were found in you.
੧੩ਹੇ ਲਾਕੀਸ਼ ਦੀਏ ਵਾਸਣੇ, ਤੇਜ਼ ਘੋੜੇ ਨੂੰ ਆਪਣੇ ਰਥ ਅੱਗੇ ਜੋਤ, ਤੈਥੋਂ ਹੀ ਸੀਯੋਨ ਦੀ ਧੀ ਦੇ ਪਾਪ ਦਾ ਅਰੰਭ ਹੋਇਆ, ਕਿਉਂ ਜੋ ਇਸਰਾਏਲ ਦੇ ਅਪਰਾਧ ਤੇਰੇ ਵਿੱਚ ਪਾਏ ਗਏ।
14 Therefore you will give a parting gift to Moresheth Gath. The houses of Achzib will be a deceitful thing to the kings of Israel.
੧੪ਇਸ ਲਈ ਤੂੰ ਮੋਰਸਥ-ਗਥ ਨੂੰ ਵਿਦਾਇਗੀ ਦੀ ਸੁਗ਼ਾਤ ਦੇ, ਇਸਰਾਏਲ ਦੇ ਰਾਜਿਆਂ ਨੂੰ ਅਕਜ਼ੀਬ ਦੇ ਘਰ ਤੋਂ ਧੋਖੇ ਹੀ ਮਿਲਣਗੇ।
15 I will yet bring a conqueror to you, inhabitants of Mareshah. The glory of Israel will come to Adullam.
੧੫ਹੇ ਮਾਰੇਸ਼ਾਹ ਦੀਏ ਵਾਸਣੇ, ਮੈਂ ਤੇਰੇ ਉੱਤੇ ਇੱਕ ਕਬਜ਼ਾ ਕਰਨ ਵਾਲਾ ਫੇਰ ਲਿਆਵਾਂਗਾ, ਇਸਰਾਏਲ ਦਾ ਪਰਤਾਪ ਅਦੁੱਲਾਮ ਤੱਕ ਆਵੇਗਾ।
16 Shave your heads, and cut off your hair for the children of your delight. Enlarge your baldness like the vulture, for they have gone into captivity from you!
੧੬ਆਪਣੇ ਲਾਡਲੇ ਬੱਚਿਆਂ ਦੇ ਲਈ ਆਪਣੇ ਵਾਲ਼ ਕੱਟ ਕੇ ਸਿਰ ਮੁਨਾ, ਸਗੋਂ ਆਪਣੇ ਸਿਰ ਨੂੰ ਉਕਾਬ ਦੇ ਵਾਂਗੂੰ ਗੰਜਾ ਕਰ, ਕਿਉਂ ਜੋ ਉਹ ਤੇਰੇ ਕੋਲੋਂ ਗੁਲਾਮੀ ਵਿੱਚ ਚਲੇ ਜਾਣਗੇ।

< Micah 1 >