< Hebrews 13 >

1 Let brotherly love continue.
ਭਾਈਚਾਰੇ ਦਾ ਪਿਆਰ ਬਣਿਆ ਰਹੇ।
2 Do not forget to show hospitality to strangers, for in doing so, some have entertained angels without knowing it.
ਪਰਾਹੁਣਚਾਰੀ ਕਰਨੀ ਨਾ ਭੁੱਲੋ, ਕਿਉਂ ਜੋ ਇਹ ਕਰ ਕੇ ਕਈਆਂ ਨੇ ਦੂਤਾਂ ਨੂੰ ਬਿਨ੍ਹਾਂ ਪਛਾਣੇ ਘਰ ਉਤਾਰਿਆ ਹੈ।
3 Remember those who are in bonds, as bound with them; and those who are ill-treated, since you are also in the body.
ਬੰਧੂਆਂ ਨੂੰ ਇਸ ਤਰ੍ਹਾਂ ਚੇਤੇ ਰੱਖੋ ਜਿਵੇਂ ਤੁਸੀਂ ਆਪ ਵੀ ਉਹਨਾਂ ਦੇ ਨਾਲ ਬੰਧਨ ਵਿੱਚ ਪਏ ਹੋਏ ਹੋ ਅਤੇ ਉਹਨਾਂ ਨੂੰ ਜਿਹੜੇ ਜ਼ਬਰਦਸਤੀ ਝੱਲਦੇ ਹਨ ਚੇਤੇ ਰੱਖੋ ਇਹ ਜਾਣ ਕੇ ਭਈ ਤੁਸੀਂ ਆਪ ਵੀ ਸਰੀਰ ਵਾਲੇ ਹੋ।
4 Let marriage be held in honor among all, and let the bed be undefiled: for God will judge the sexually immoral and adulterers.
ਵਿਆਹ ਕਰਨਾ ਸਭਨਾਂ ਵਿੱਚ ਆਦਰਯੋਗ ਗਿਣਿਆ ਜਾਵੇ ਅਤੇ ਵਿਆਹ ਦਾ ਵਿਛਾਉਣਾ ਬੇਦਾਗ ਰਹੇ ਕਿਉਂਕਿ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਂ ਕਰੇਗਾ।
5 Be free from the love of money, content with such things as you have, for he has said, "I will never leave you or forsake you."
ਤੁਹਾਡਾ ਜੀਵਨ ਮਾਇਆ ਦੇ ਲੋਭ ਤੋਂ ਦੂਰ ਰਹੇ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸਬਰ ਕਰੋ ਕਿਉਂ ਜੋ ਉਹ ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।
6 So that with good courage we say, "The Lord is my helper; I will not fear. What can man do to me?"
ਇਸ ਕਰਕੇ ਅਸੀਂ ਹੌਂਸਲੇ ਨਾਲ ਆਖਦੇ ਹਾਂ, - ਪ੍ਰਭੂ ਮੇਰਾ ਸਹਾਇਕ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰ ਸਕਦਾ ਹੈ?
7 Remember your leaders, who spoke to you the word of God, and considering the results of their conduct, imitate their faith.
ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ੁਰ ਦਾ ਬਚਨ ਸੁਣਾਇਆ। ਉਹਨਾਂ ਦੀ ਚਾਲ ਦੇ ਅੰਤ ਵੱਲ ਧਿਆਨ ਕਰ ਕੇ ਉਹਨਾਂ ਦੇ ਵਿਸ਼ਵਾਸ ਦੀ ਰੀਸ ਕਰੋ।
8 Jesus Christ is the same yesterday, today, and forever. (aiōn g165)
ਯਿਸੂ ਮਸੀਹ ਕੱਲ, ਅੱਜ ਅਤੇ ਜੁੱਗੋ-ਜੁੱਗ ਇੱਕੋ ਜਿਹਾ ਹੈ। (aiōn g165)
9 Do not be carried away by all kinds of strange teachings, for it is good that the heart be established by grace, not by food, through which those who were so occupied were not benefited.
ਤੁਸੀਂ ਰੰਗ ਬਰੰਗੀਆਂ ਅਤੇ ਓਪਰੀਆਂ ਸਿੱਖਿਆਂਵਾਂ ਨਾਲ ਭਰਮਾਏ ਨਾ ਜਾਓ, ਕਿਉਂ ਜੋ ਚੰਗਾ ਇਹ ਹੈ ਕਿ ਮਨ ਕਿਰਪਾ ਨਾਲ ਤਕੜਾ ਕੀਤਾ ਜਾਵੇ, ਨਾ ਕਿ ਭੋਜਨਾਂ ਨਾਲ ਜਿਨ੍ਹਾਂ ਤੋਂ ਉਨ੍ਹਾਂ ਦੇ ਵਰਤਣ ਵਾਲਿਆਂ ਨੂੰ ਕੁਝ ਲਾਭ ਨਾ ਹੋਇਆ।
10 We have an altar from which those who serve the holy tabernacle have no right to eat.
੧੦ਸਾਡੀ ਤਾਂ ਇੱਕ ਜਗਵੇਦੀ ਹੈ ਜਿਸ ਉੱਤੋਂ ਡੇਰੇ ਦੇ ਸੇਵਕਾਂ ਨੂੰ ਖਾਣ ਦਾ ਹੱਕ ਨਹੀਂ।
11 For the bodies of those animals, whose blood is brought into the holy place by the high priest as an offering for sin, are burned outside of the camp.
੧੧ਕਿਉਂਕਿ ਜਿਨ੍ਹਾਂ ਪਸ਼ੂਆਂ ਦਾ ਲਹੂ ਪ੍ਰਧਾਨ ਜਾਜਕ ਪਵਿੱਤਰ ਸਥਾਨ ਵਿੱਚ ਪਾਪ ਦੇ ਲਈ ਲੈ ਜਾਂਦਾ ਹੈ ਉਨ੍ਹਾਂ ਦੇ ਸਰੀਰ ਡੇਰਿਓਂ ਬਾਹਰ ਸਾੜੇ ਜਾਂਦੇ ਹਨ।
12 Therefore Jesus also, that he might sanctify the people through his own blood, suffered outside of the gate.
੧੨ਇਸ ਲਈ ਯਿਸੂ ਨੇ ਵੀ ਫਾਟਕੋਂ ਬਾਹਰ ਦੁੱਖ ਝੱਲਿਆ ਕਿ ਲੋਕਾਂ ਨੂੰ ਆਪਣੇ ਲਹੂ ਨਾਲ ਪਵਿੱਤਰ ਕਰੇ।
13 Let us therefore go out to him outside of the camp, bearing the abuse he bore.
੧੩ਸੋ ਆਓ, ਅਸੀਂ ਉਹ ਦੇ ਨਮਿੱਤ ਨਿੰਦਿਆ ਸਹਿੰਦੇ ਹੋਏ ਤੰਬੂ ਤੋਂ ਬਾਹਰ ਉਹ ਦੇ ਕੋਲ ਚੱਲੀਏ।
14 For we do not have here an enduring city, but we seek that which is to come.
੧੪ਕਿਉਂ ਜੋ ਸਾਡਾ ਇੱਥੇ ਕੋਈ ਸਥਿਰ ਰਹਿਣ ਵਾਲਾ ਸ਼ਹਿਰ ਨਹੀਂ ਹੈ, ਸਗੋਂ ਅਸੀਂ ਆਉਣ ਵਾਲੇ ਸ਼ਹਿਰ ਨੂੰ ਭਾਲਦੇ ਹਾਂ।
15 Through him, then, let us offer up a sacrifice of praise to God continually, that is, the fruit of lips that confess his name.
੧੫ਸੋ ਅਸੀਂ ਉਹ ਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ, ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ।
16 But do not forget to be doing good and sharing, for with such sacrifices God is well pleased.
੧੬ਪਰ ਭਲਾ ਕਰਨਾ ਅਤੇ ਪਰਉਪਕਾਰ ਕਰਨਾ ਨਾ ਭੁੱਲਿਓ, ਕਿਉਂਕਿ ਅਜਿਹੇ ਬਲੀਦਾਨਾਂ ਤੋਂ ਪਰਮੇਸ਼ੁਰ ਖੁਸ਼ ਹੁੰਦਾ ਹੈ।
17 Obey your leaders and submit to them, for they watch on behalf of your souls, as those who will give account, that they may do this with joy, and not with groaning, for that would be unprofitable for you.
੧੭ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ, ਕਿਉਂਕਿ ਉਹ ਉਨ੍ਹਾਂ ਵਾਂਗੂੰ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਤਾਂ ਕਿ ਉਹ ਇਹ ਕੰਮ ਅਨੰਦ ਨਾਲ ਕਰਨ, ਨਾ ਕਿ ਮਜ਼ਬੂਰੀ ਨਾਲ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।
18 Pray for us, for we are persuaded that we have a good conscience, desiring to live honorably in all things.
੧੮ਸਾਡੇ ਲਈ ਪ੍ਰਾਰਥਨਾ ਕਰੋ, ਕਿਉਂ ਜੋ ਸਾਨੂੰ ਵਿਸ਼ਵਾਸ ਹੈ ਕਿ ਸਾਡਾ ਵਿਵੇਕ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।
19 I strongly urge you to do this, that I may be restored to you sooner.
੧੯ਅਤੇ ਮੈਂ ਹੋਰ ਵੀ ਮਿੰਨਤ ਨਾਲ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਕਰੋ ਤਾਂ ਜੋ ਮੈਂ ਤੁਹਾਡੇ ਕੋਲ ਮੁੜ ਛੇਤੀ ਪੁਚਾਇਆ ਜਾਂਵਾਂ।
20 Now may the God of peace, who brought again from the dead the great Shepherd of the sheep with the blood of an everlasting covenant, our Lord Jesus, (aiōnios g166)
੨੦ਹੁਣ ਸ਼ਾਂਤੀ ਦਾਤਾ ਪਰਮੇਸ਼ੁਰ ਜਿਹੜਾ ਭੇਡਾਂ ਦੇ ਵੱਡੇ ਅਯਾਲੀ ਅਰਥਾਤ ਸਾਡੇ ਪ੍ਰਭੂ ਯਿਸੂ ਨੂੰ ਸਦੀਪਕ ਨੇਮ ਦੇ ਲਹੂ ਨਾਲ ਮੁਰਦਿਆਂ ਵਿੱਚੋਂ ਉੱਠਾ ਲਿਆਇਆ (aiōnios g166)
21 make you complete in every good thing to do his will, working in us that which is well pleasing in his sight, through Jesus Christ, to whom be the glory forever. Amen. (aiōn g165)
੨੧ਤੁਹਾਨੂੰ ਹਰੇਕ ਭਲੇ ਕੰਮ ਵਿੱਚ ਸੰਪੂਰਨ ਕਰੇ ਤਾਂ ਕਿ ਤੁਸੀਂ ਉਹ ਦੀ ਮਰਜ਼ੀ ਨੂੰ ਪੂਰਾ ਕਰੋ ਅਤੇ ਜੋ ਕੁਝ ਉਹ ਨੂੰ ਚੰਗਾ ਲੱਗਦਾ ਹੈ, ਉਹੋ ਸਾਡੇ ਵਿੱਚ ਯਿਸੂ ਮਸੀਹ ਦੇ ਦੁਆਰਾ ਕਰੇ, ਜਿਹ ਦੀ ਵਡਿਆਈ ਜੁੱਗੋ-ਜੁੱਗ ਹੋਵੇ!। ਆਮੀਨ। (aiōn g165)
22 But I exhort you, brothers, endure the word of exhortation, for I have written to you in few words.
੨੨ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਇਸ ਉਪਦੇਸ਼ ਦੇ ਬਚਨ ਨੂੰ ਸਹਿ ਲਵੋ, ਕਿਉਂ ਜੋ ਮੈਂ ਥੋੜ੍ਹੇ ਜਿਹੇ ਵਿੱਚ ਤੁਹਾਨੂੰ ਲਿਖ ਭੇਜਿਆ ਹੈ।
23 Know that our brother Timothy has been freed, with whom, if he comes shortly, I will see you.
੨੩ਤੁਹਾਨੂੰ ਪਤਾ ਹੋਵੇ ਕਿ ਸਾਡਾ ਭਰਾ ਤਿਮੋਥਿਉਸ ਕੈਦ ਵਿੱਚੋਂ ਛੁੱਟ ਗਿਆ। ਜੇ ਉਹ ਛੇਤੀ ਆਇਆ, ਤਾਂ ਮੈਂ ਉਹ ਦੇ ਨਾਲ ਆ ਕੇ ਤੁਹਾਡਾ ਦਰਸ਼ਣ ਕਰਾਂਗਾ।
24 Greet all of your leaders and all the saints. Those from Italy send you greetings.
੨੪ਆਪਣੇ ਸਾਰੇ ਆਗੂਆਂ ਨੂੰ, ਨਾਲੇ ਸਾਰੇ ਸੰਤਾਂ ਨੂੰ ਸੁੱਖ-ਸਾਂਦ ਆਖੋ। ਜਿਹੜੇ ਇਤਾਲਿਯਾ ਦੇ ਹਨ ਉਹ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ।
25 Grace be with you all.
੨੫ਤੁਹਾਡੇ ਸਾਰਿਆਂ ਉੱਤੇ ਕਿਰਪਾ ਹੁੰਦੀ ਰਹੇ। ਆਮੀਨ।

< Hebrews 13 >