< 1 Corinthians 4 >
1 So a person should consider us as Christ's servants, and stewards of God's mysteries.
੧ਮਨੁੱਖ ਸਾਨੂੰ ਮਸੀਹ ਦੇ ਸੇਵਕ ਅਤੇ ਪਰਮੇਸ਼ੁਰ ਦੇ ਭੇਤਾਂ ਦੇ ਭੰਡਾਰੀ ਸਮਝਣ।
2 Here, moreover, it is required of stewards, that they be found faithful.
੨ਫੇਰ ਇੱਕ ਭੰਡਾਰੀ ਵਿੱਚ ਇਹ ਚਾਹੀਦਾ ਹੈ ਜੋ ਉਹ ਵਫ਼ਾਦਾਰ ਹੋਵੇ।
3 But with me it is a very small thing that I should be judged by you, or by man's judgment. Yes, I do not judge my own self.
੩ਪਰ ਮੇਰੇ ਲਈ ਇਹ ਛੋਟੀ ਗੱਲ ਹੈ ਕਿ ਤੁਹਾਡੇ ਤੋਂ ਅਥਵਾ ਇਨਸਾਨੀ ਅਦਾਲਤ ਤੋਂ ਮੇਰੀ ਜਾਂਚ ਕੀਤੀ ਜਾਵੇ ਸਗੋਂ ਮੈਂ ਆਪ ਵੀ ਆਪਣੀ ਜਾਂਚ ਨਹੀਂ ਕਰਦਾ ਹਾਂ।
4 For I know nothing against myself. Yet I am not justified by this, but he who judges me is the Lord.
੪ਭਾਵੇਂ ਮੈਂ ਆਪਣੇ ਆਪ ਵਿੱਚ ਕੋਈ ਦੋਸ਼ ਨਹੀਂ ਵੇਖਦਾ ਤਾਂ ਵੀ ਇਸ ਤੋਂ ਮੈਂ ਨਿਰਦੋਸ਼ ਨਹੀਂ ਠਹਿਰਦਾ, ਪਰ ਮੇਰਾ ਨਿਆਂ ਕਰਨ ਵਾਲਾ ਪ੍ਰਭੂ ਹੈ।
5 Therefore judge nothing before the time, until the Lord comes, who will both bring to light the hidden things of darkness, and reveal the counsels of the hearts. Then each one will get his praise from God.
੫ਜਿੰਨਾਂ ਚਿਰ ਪ੍ਰਭੂ ਨਾ ਆਵੇ, ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਆਂ ਨਾ ਕਰਿਆ ਕਰੋ, ਉਹ ਆਪ ਹਨੇਰੇ ਦੀਆਂ ਛਿਪੀਆਂ ਗੱਲਾਂ ਤੇ ਪਰਕਾਸ਼ ਕਰੇਗਾ ਅਤੇ ਮਨ ਦੀਆਂ ਦਲੀਲਾਂ ਨੂੰ ਪ੍ਰਗਟ ਕਰੇਗਾ। ਉਸ ਵੇਲੇ ਹਰ ਕਿਸੇ ਨੂੰ ਪਰਮੇਸ਼ੁਰ ਦੀ ਵੱਲੋਂ ਵਡਿਆਈ ਮਿਲੇਗੀ।
6 Now these things, brothers, I have in a figure transferred to myself and Apollos for your sakes, that in us you might learn not to go beyond the things which are written, that none of you be puffed up against one another.
੬ਹੇ ਭਰਾਵੋ, ਮੈਂ ਇਹ ਗੱਲਾਂ ਤੁਹਾਡੇ ਨਮਿੱਤ ਆਪਣੇ ਅਤੇ ਅਪੁੱਲੋਸ ਦੇ ਉੱਤੇ ਨਮੂਨੇ ਦੇ ਤੌਰ ਤੇ ਲਾਈਆਂ ਕਿ ਤੁਸੀਂ ਸਾਡੇ ਕੋਲੋਂ ਇਹ ਸਿੱਖੋ ਕਿ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਪਰੇ ਨਾ ਵਧੋ ਕਿਤੇ ਇਉਂ ਨਾ ਹੋਵੇ ਜੋ ਤੁਸੀਂ ਇੱਕ ਦਾ ਪੱਖ ਕਰ ਕੇ ਦੂਜੇ ਦੇ ਵਿਰੁੱਧ ਹੋ ਜਾਓ।
7 For who makes you different? And what do you have that you did not receive? But if you did receive it, why do you boast as if you had not received it?
੭ਕਿਉਂ ਜੋ ਤੈਨੂੰ ਦੂਜੇ ਤੋਂ ਉੱਤਮ ਜਾਣਦਾ ਹੈ? ਅਤੇ ਤੇਰੇ ਕੋਲ ਕੀ ਹੈ ਜੋ ਤੈਨੂੰ ਨਹੀਂ ਮਿਲਿਆ? ਪਰ ਜੇ ਤੈਨੂੰ ਮਿਲਿਆ ਵੀ ਤਾਂ ਘਮੰਡ ਕਿਉਂ ਕਰਦਾ ਹੈਂ ਕਿ ਮਿਲਿਆ ਹੀ ਨਹੀਂ?
8 You are already filled. You have already become rich. You have come to reign without us. Yes, and I wish that you did reign, that we also might reign with you.
੮ਤੁਸੀਂ ਤਾਂ ਪਹਿਲਾਂ ਹੀ ਰੱਜੇ ਹੋਏ ਹੋ! ਤੁਸੀਂ ਤਾਂ ਪਹਿਲਾਂ ਹੀ ਧਨੀ ਹੋ ਗਏ! ਤੁਸੀਂ ਸਾਡੇ ਬਿਨ੍ਹਾਂ ਰਾਜ ਕਰਨ ਲੱਗ ਪਏ ਅਤੇ ਕਾਸ਼ ਕਿ ਤੁਸੀਂ ਸੱਚ-ਮੁੱਚ ਰਾਜ ਕਰਦੇ ਤਾਂ ਜੋ ਅਸੀਂ ਵੀ ਤੁਹਾਡੇ ਨਾਲ ਰਲ ਕੇ ਰਾਜ ਕਰਦੇ!
9 For, I think that God has displayed us, the apostles, last of all, like men sentenced to death. For we are made a spectacle to the world, both to angels and people.
੯ਮੈਂ ਤਾਂ ਸਮਝਦਾ ਹਾਂ ਕਿ ਪਰਮੇਸ਼ੁਰ ਨੇ ਸਾਨੂੰ ਰਸੂਲਾਂ ਨੂੰ ਕਤਲ ਹੋਣ ਵਾਲਿਆਂ ਵਰਗੇ ਪ੍ਰਗਟ ਕੀਤਾ ਕਿਉਂ ਜੋ ਅਸੀਂ ਸੰਸਾਰ ਅਤੇ ਦੂਤਾਂ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ।
10 We are fools for Christ's sake, but you are wise in Christ. We are weak, but you are strong. You have honor, but we have dishonor.
੧੦ਅਸੀਂ ਮਸੀਹ ਦੇ ਲਈ ਮੂਰਖ ਹਾਂ ਪਰ ਤੁਸੀਂ ਮਸੀਹ ਵਿੱਚ ਸਿਆਣੇ ਹੋ। ਅਸੀਂ ਨਿਰਬਲ ਹਾਂ ਪਰ ਤੁਸੀਂ ਬਲਵੰਤ ਹੋ। ਤੁਸੀਂ ਪਰਤਾਪ ਵਾਲੇ ਹੋ ਪਰ ਅਸੀਂ ਬੇਪਤ ਹਾਂ।
11 Even to this present hour we hunger, thirst, are naked, are beaten, and have no certain dwelling place.
੧੧ਇਸ ਘੜੀ ਤੱਕ ਅਸੀਂ ਭੁੱਖੇ, ਤਿਹਾਏ, ਨੰਗੇ ਹਾਂ ਅਤੇ ਮੁੱਕੇ ਖਾਂਦੇ ਅਤੇ ਬੇ ਟਿਕਾਣਾ ਫਿਰਦੇ ਹਾਂ।
12 We toil, working with our own hands. When people curse us, we bless. Being persecuted, we endure.
੧੨ਅਤੇ ਆਪਣੇ ਹੱਥਾਂ ਨਾਲ ਕੰਮ-ਧੰਦੇ ਕਰ ਕੇ ਮਿਹਨਤ ਕਰਦੇ ਹਾਂ। ਅਸੀਂ ਗਾਲਾਂ ਖਾ ਕੇ ਬਰਕਤ ਦਿੰਦੇ ਹਾਂ। ਜਦੋਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿੰਦੇ ਹਾਂ।
13 Being defamed, we entreat. We are made as the filth of the world, the dirt wiped off by all, even until now.
੧੩ਜਦ ਸਾਡੀ ਨਿੰਦਿਆ ਕਰਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ। ਅਸੀਂ ਹੁਣ ਤੱਕ ਸੰਸਾਰ ਦੇ ਕੂੜੇ ਵਰਗੇ ਅਤੇ ਸਭਨਾਂ ਵਸਤਾਂ ਦੇ ਕੂੜਾ ਕਰਕਟ ਬਣੇ ਹੋਏ ਹਾਂ।
14 I do not write these things to shame you, but to admonish you as my beloved children.
੧੪ਮੈਂ ਇਹ ਗੱਲਾਂ ਤੁਹਾਨੂੰ ਲੱਜਿਆਵਾਨ ਕਰਨ ਲਈ ਨਹੀਂ ਸਗੋਂ ਆਪਣੇ ਪਿਆਰਿਆਂ ਬਾਲਕਾਂ ਦੀ ਤਰ੍ਹਾਂ ਸਮਝਾਉਣ ਲਈ ਲਿਖਦਾ ਹਾਂ।
15 For though you have ten thousand tutors in Christ, yet not many fathers. For in Christ Jesus, I became your father through the Good News.
੧੫ਭਾਵੇਂ ਹੀ ਮਸੀਹ ਵਿੱਚ ਦਸ ਹਜ਼ਾਰ ਉਸਤਾਦ ਤੁਹਾਡੇ ਹੋਣ ਪਰ ਪਿਉ ਬਹੁਤੇ ਨਹੀਂ ਇਸ ਲਈ ਜੋ ਮਸੀਹ ਯਿਸੂ ਵਿੱਚ ਖੁਸ਼ਖਬਰੀ ਦੇ ਵਸੀਲੇ ਨਾਲ ਤੁਹਾਡਾ ਪਿਉ ਮੈਂ ਹੀ ਹੋਇਆ।
16 I appeal to you therefore, be imitators of me.
੧੬ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੀ ਰੀਸ ਕਰੋ।
17 Because of this I have sent Timothy to you, who is my beloved and faithful child in the Lord, who will remind you of my ways which are in Christ, even as I teach everywhere in every church.
੧੭ਇਸੇ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ, ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਅਤੇ ਵਿਸ਼ਵਾਸਯੋਗ ਪੁੱਤਰ ਹੈ। ਉਹ ਮੇਰਾ ਵਰਤਾਵਾ ਜੋ ਮਸੀਹ ਵਿੱਚ ਹੈ ਤੁਹਾਨੂੰ ਚੇਤੇ ਕਰਾਵੇਗਾ, ਜਿਸ ਤਰ੍ਹਾਂ ਮੈਂ ਸਭਨੀਂ ਥਾਈਂ ਹਰੇਕ ਕਲੀਸਿਯਾ ਵਿੱਚ ਉਪਦੇਸ਼ ਦਿੰਦਾ ਹਾਂ।
18 Now some are puffed up, as though I were not coming to you.
੧੮ਕਈ ਇਹ ਸਮਝ ਕੇ ਫੁੱਲਦੇ ਹਨ ਕਿ ਜਿਵੇਂ ਮੈਂ ਤੁਹਾਡੇ ਕੋਲ ਨਹੀਂ ਆਵਾਂਗਾ।
19 But I will come to you shortly, if the Lord is willing. And I will know, not the word of those who are puffed up, but the power.
੧੯ਪਰ ਜੇ ਪ੍ਰਭੂ ਚਾਹੇ ਤਾਂ ਮੈਂ ਤੁਹਾਡੇ ਕੋਲ ਛੇਤੀ ਆਵਾਂਗਾ ਅਤੇ ਫੁੱਲਿਆ ਹੋਇਆਂ ਦੇ ਬਚਨ ਨੂੰ ਨਹੀਂ ਸਗੋਂ ਉਹਨਾਂ ਦੀ ਸਮਰੱਥਾ ਨੂੰ ਜਾਣ ਲਵਾਂਗਾ।
20 For the kingdom of God is not in word, but in power.
੨੦ਪਰਮੇਸ਼ੁਰ ਦਾ ਰਾਜ ਗੱਲਾਂ ਵਿੱਚ ਤਾਂ ਨਹੀਂ ਸਗੋਂ ਸਮਰੱਥਾ ਵਿੱਚ ਹੈ।
21 What do you want? Should I come to you with a rod, or in love and a spirit of gentleness?
੨੧ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਡਾਂਗ ਫੜ੍ਹ ਕੇ ਤੁਹਾਡੇ ਕੋਲ ਆਵਾਂ ਜਾਂ ਪਿਆਰ ਅਤੇ ਨਰਮਾਈ ਦੇ ਆਤਮਾ ਨਾਲ?