< 2 Kings 23 >
1 Then the King sent, and there gathered vnto him all the Elders of Iudah and of Ierusalem.
੧ਤਦ ਰਾਜੇ ਨੇ ਸੁਨੇਹਾ ਭੇਜਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਬਜ਼ੁਰਗ ਉਹ ਦੇ ਕੋਲ ਇਕੱਠੇ ਹੋਏ।
2 And the King went vp into the house of the Lord, with all the men of Iudah and all the inhabitants of Ierusalem with him, and the Priests and Prophets, and all the people both small and great: and he reade in their eares all the wordes of the booke of the couenant, which was found in the house of the Lord.
੨ਤਾਂ ਰਾਜਾ ਯਹੋਵਾਹ ਦੇ ਭਵਨ ਨੂੰ ਗਿਆ ਅਤੇ ਯਹੂਦਾਹ ਦੇ ਸਾਰੇ ਮਨੁੱਖ ਅਤੇ ਯਰੂਸ਼ਲਮ ਦੇ ਸਾਰੇ ਵਾਸੀ ਅਤੇ ਜਾਜਕ, ਨਬੀ ਅਤੇ ਸਾਰੇ ਛੋਟੇ ਵੱਡੇ ਲੋਕ ਉਹ ਦੇ ਨਾਲ ਸਨ ਅਤੇ ਉਹ ਨੇ ਨੇਮ ਦੀ ਪੋਥੀ ਜੋ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਸੀ, ਉਹ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਉਨ੍ਹਾਂ ਦੇ ਕੰਨੀਂ ਪਾਈਆਂ।
3 And the King stood by the pillar, and made a couenant before the Lord, that they shoulde walke after the Lord, and keepe his commandements, and his testimonies, and his statutes with all their heart, and with all their soule, that they might accomplish the wordes of this couenant written in this booke. And all the people stood to the couenant.
੩ਤਦ ਰਾਜਾ ਥੜੇ ਦੇ ਉੱਤੇ ਖੜ੍ਹਾ ਹੋ ਗਿਆ ਅਤੇ ਉਹ ਨੇ ਯਹੋਵਾਹ ਦੇ ਅੱਗੇ ਇੱਕ ਨੇਮ ਬੰਨ੍ਹਿਆ ਕਿ ਅਸੀਂ ਯਹੋਵਾਹ ਦੇ ਪਿੱਛੇ ਤੁਰਾਂਗੇ ਤੇ ਉਸ ਦੇ ਹੁਕਮਾਂ ਤੇ ਸਾਖੀਆਂ ਤੇ ਬਿਧੀਆਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਮੰਨਾਂਗੇ ਅਤੇ ਉਸ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰਾ ਕਰਾਂਗੇ ਤਾਂ ਸਾਰੇ ਲੋਕਾਂ ਨੇ ਉਸ ਨੇਮ ਨੂੰ ਮੰਨ ਲਿਆ।
4 Then the King commanded Hilkiah the hie Priest and the priests of the second order, and the keepers of the doore, to bring out of ye Temple of the Lord all the vessels that were made for Baal, and for the groue, and for all the hoste of heauen, and he burnt them without Ierusalem in the fieldes of Kedron, and caryed the pouder of them into Beth-el.
੪ਤਦ ਰਾਜਾ ਨੇ ਪ੍ਰਧਾਨ ਜਾਜਕ ਹਿਲਕੀਯਾਹ ਨੂੰ ਅਤੇ ਦੂਜੇ ਦਰਜੇ ਦੇ ਜਾਜਕਾਂ ਨੂੰ ਅਤੇ ਦਰਬਾਨਾਂ ਨੂੰ ਆਗਿਆ ਦਿੱਤੀ ਕਿ ਉਹ ਸਾਰੇ ਭਾਂਡੇ ਜੋ ਬਆਲ ਅਤੇ ਅਸ਼ੇਰਾਹ ਦੇਵੀ ਅਤੇ ਅਕਾਸ਼ ਦੇ ਸਾਰੇ ਲਸ਼ਕਰ ਲਈ ਬਣਾਏ ਗਏ ਸਨ ਯਹੋਵਾਹ ਦੀ ਹੈਕਲ ਵਿੱਚੋਂ ਬਾਹਰ ਕੱਢ ਲਿਆਉਣ ਅਤੇ ਉਹ ਨੇ ਯਰੂਸ਼ਲਮੋਂ ਬਾਹਰ ਕਿਦਰੋਨ ਦੇ ਮੈਦਾਨ ਵਿੱਚ ਉਹਨਾਂ ਨੂੰ ਸਾੜ ਦਿੱਤਾ ਅਤੇ ਉਹਨਾਂ ਦੀ ਸੁਆਹ ਨੂੰ ਬੈਤਏਲ ਲੈ ਗਿਆ।
5 And he put downe the Chemarims, whom the Kings of Iudah had founded to burne incense in the hie places, and in the cities of Iudah, and about Ierusalem, and also them that burnt incense vnto Baal, to the sunne and to the moone, and to the planets, and to all the hoste of heauen.
੫ਅਤੇ ਉਹ ਨੇ ਉਹਨਾਂ ਬੁੱਤ ਪੂਜਕ ਪੁਜਾਰੀਆਂ ਨੂੰ ਜਿਨ੍ਹਾਂ ਨੂੰ ਯਹੂਦਾਹ ਦੇ ਰਾਜਿਆਂ ਨੇ ਯਹੂਦਾਹ ਦੇ ਸ਼ਹਿਰ ਦੇ ਉੱਚਿਆਂ ਥਾਵਾਂ ਅਤੇ ਯਰੂਸ਼ਲਮ ਦੇ ਆਲੇ-ਦੁਆਲੇ ਦੇ ਥਾਵਾਂ ਵਿੱਚ ਧੂਪ ਧੁਖਾਉਣ ਲਈ ਠਹਿਰਾਇਆ ਸੀ ਅਤੇ ਉਹਨਾਂ ਨੂੰ ਵੀ ਜੋ ਬਆਲ, ਸੂਰਜ, ਚੰਦ, ਘੁੰਮਣ ਵਾਲੇ ਤਾਰੇ ਅਤੇ ਅਕਾਸ਼ ਦੇ ਸਾਰੇ ਲਸ਼ਕਰ ਲਈ ਧੂਪ ਧੁਖਾਉਂਦੇ ਸਨ, ਹਟਾ ਦਿੱਤਾ।
6 And he brought out the groue from the Temple of the Lord without Ierusalem vnto the valley of Kedron, and burnt it in the valley Kedron, and stampt it to pouder, and cast the dust thereof vpon the graues of the children of the people.
੬ਅਤੇ ਉਸ ਟੁੰਡਦੇਵੀ ਨੂੰ ਯਹੋਵਾਹ ਦੇ ਭਵਨ ਤੋਂ ਕੱਢ ਕੇ ਯਰੂਸ਼ਲਮ ਤੋਂ ਬਾਹਰ ਕਿਦਰੋਨ ਦੀ ਵਾਦੀ ਵਿੱਚ ਲੈ ਗਿਆ ਅਤੇ ਉਸ ਨੂੰ ਕਿਦਰੋਨ ਦੀ ਵਾਦੀ ਵਿੱਚ ਸਾੜ ਸੁੱਟਿਆ ਅਤੇ ਉਸ ਨੂੰ ਕੁੱਟ-ਕੁੱਟ ਕੇ ਪੀਪੂੰ ਕਰ ਦਿੱਤਾ ਅਤੇ ਉਸ ਪੀਪੂੰ ਨੂੰ ਆਮ ਲੋਕਾਂ ਦੀਆਂ ਕਬਰਾਂ ਉੱਤੇ ਸੁੱਟ ਦਿੱਤਾ।
7 And hee brake downe the houses of the Sodomites, that were in the house of the Lord, where the women woue hangings for the groue.
੭ਅਤੇ ਉਹ ਨੇ ਸਮਲਿੰਗੀਆਂ ਦੇ ਘਰਾਂ ਨੂੰ ਜੋ ਯਹੋਵਾਹ ਦੇ ਭਵਨ ਕੋਲ ਸਨ ਜਿੱਥੇ ਔਰਤਾਂ ਅਸ਼ੇਰਾਹ ਦੇ ਲਈ ਪੜਦੇ ਬੁਣਦੀਆਂ ਸਨ ਢਾਹ ਦਿੱਤਾ।
8 Also he brought all the priests out of the cities of Iudah, and defiled the hie places where the Priests had burnt incense, euen from Geba to Beer-sheba, and destroyed the hie places of the gates, that were in the entring in of the gate of Ioshua the gouernour of the citie, which was at the left hand of the gate of the citie.
੮ਉਹ ਯਹੂਦਾਹ ਦੇ ਸ਼ਹਿਰਾਂ ਵਿੱਚੋਂ ਸਾਰੇ ਜਾਜਕਾਂ ਨੂੰ ਲਿਆਇਆ ਅਤੇ ਗਬਾ ਤੋਂ ਲੈ ਕੇ ਬਏਰਸ਼ਬਾ ਤੱਕ ਉਹਨਾਂ ਸਾਰੀਆਂ ਉੱਚੀਆਂ ਥਾਵਾਂ ਨੂੰ ਜਿੱਥੇ ਜਾਜਕਾਂ ਨੇ ਧੂਪ ਧੁਖਾਈ ਸੀ ਭਰਿਸ਼ਟ ਕਰ ਦਿੱਤਾ ਅਤੇ ਉਹ ਨੇ ਰਾਹ ਦੇ ਫਾਟਕਾਂ ਦੇ ਉਹਨਾਂ ਉੱਚਿਆਂ ਥਾਵਾਂ ਨੂੰ ਜੋ ਸ਼ਹਿਰ ਦੇ ਹਾਕਮ ਯਹੋਸ਼ੁਆ ਦੇ ਫਾਟਕ ਦੇ ਰਾਹ ਤੇ ਸ਼ਹਿਰ ਦੇ ਫਾਟਕ ਦੇ ਖੱਬੇ ਹੱਥ ਸੀ ਢਾਹ ਦਿੱਤਾ।
9 Neuerthelesse the Priests of the hie places came not vp to the altar of the Lord in Ierusalem, saue onely they did eate of the vnleauened bread among their brethren.
੯ਤਾਂ ਵੀ ਉੱਚਿਆਂ ਥਾਵਾਂ ਦੇ ਪੁਜਾਰੀ ਯਰੂਸ਼ਲਮ ਵਿੱਚ ਯਹੋਵਾਹ ਦੀ ਜਗਵੇਦੀ ਕੋਲ ਨਾ ਆਏ ਪਰ ਉਹ ਆਪਣੇ ਭਰਾਵਾਂ ਦੇ ਵਿੱਚਕਾਰ ਬੇ ਪਤੀਰੀ ਰੋਟੀ ਖਾ ਲੈਂਦੇ ਹੁੰਦੇ ਸਨ।
10 He defiled also Topheth, which was in the valley of the children of Hinnom, that no man shoulde make his sonne or his daughter passe through the fire to Molech.
੧੦ਅਤੇ ਉਹ ਨੇ ਤੋਫਥ ਨੂੰ ਜੋ ਬਨੀ ਹਿੰਨੋਮ ਦੀ ਵਾਦੀ ਵਿੱਚ ਹੈ ਭਰਿਸ਼ਟ ਕੀਤਾ, ਤਾਂ ਜੋ ਕੋਈ ਮਨੁੱਖ ਆਪਣੇ ਪੁੱਤਰ ਜਾਂ ਆਪਣੀ ਧੀ ਨੂੰ ਮੋਲਕ ਦੇ ਲਈ ਅੱਗ ਵਿੱਚੋਂ ਦੀ ਨਾ ਲੰਘਾਵੇ।
11 He put downe also the horses that the Kings of Iudah had giuen to the sunne at the entring in of the house of the Lord, by the chamber of Nethan-melech the eunuche, which was ruler of the suburbes, and burnt the charets of the sunne with fire.
੧੧ਅਤੇ ਉਹ ਨੇ ਉਨ੍ਹਾਂ ਘੋੜਿਆਂ ਨੂੰ ਜਿਨ੍ਹਾਂ ਨੂੰ ਯਹੂਦਾਹ ਦੇ ਰਾਜਾ ਨੇ ਸੂਰਜ ਲਈ ਅਰਪਣ ਕੀਤਾ ਸੀ, ਯਹੋਵਾਹ ਦੇ ਭਵਨ ਦੇ ਰਾਹ ਕੋਲੋਂ ਨਾਥਾਨ-ਮਲਕ ਖੋਜੇ ਦੀ ਕੋਠੜੀ ਦੇ ਲਾਗਿਓਂ ਜੋ ਬਸਤੀ ਦੇ ਅੰਦਰ ਸੀ ਕੱਢ ਦਿੱਤਾ। ਉਹ ਨੇ ਸੂਰਜ ਦੇ ਰਥਾਂ ਨੂੰ ਵੀ ਅੱਗ ਨਾਲ ਫੂਕ ਦਿੱਤਾ।
12 And the altars that were on the top of the chamber of Ahaz, which the Kings of Iudah had made, and the altars which Manasseh had made in the two courts of the house of the Lord did the King breake downe, and hasted thence, and cast the dust of them in the brooke Kedron.
੧੨ਅਤੇ ਜੋ ਜਗਵੇਦੀਆਂ ਆਹਾਜ਼ ਦੇ ਚੁਬਾਰੇ ਦੀ ਛੱਤ ਉੱਤੇ ਸਨ ਜਿਹੜੀਆਂ ਯਹੂਦਾਹ ਦੇ ਰਾਜਿਆਂ ਨੇ ਬਣਾਈਆਂ ਸਨ ਅਤੇ ਉਹ ਜਗਵੇਦੀਆਂ ਵੀ ਜੋ ਮਨੱਸ਼ਹ ਨੇ ਯਹੋਵਾਹ ਦੇ ਭਵਨ ਦੇ ਦੋਹਾਂ ਵਿਹੜਿਆਂ ਵਿੱਚ ਬਣਾਈਆਂ ਸਨ ਰਾਜਾ ਨੇ ਢਾਹ ਛੱਡੀਆਂ ਅਤੇ ਉੱਥੋਂ ਚੁੱਕਵਾ ਕੇ ਉਹਨਾਂ ਦੀ ਸੁਆਹ ਨੂੰ ਕਿਦਰੋਨ ਦੇ ਨਾਲੇ ਵਿੱਚ ਸੁੱਟ ਦਿੱਤਾ।
13 Moreouer the King defiled the hie places that were before Ierusalem and on the right hand of the mount of corruption (which Salomon the King of Israel had buylt for Ashtoreth the idole of the Zidonians, and for Chemosh the idole of the Moabites, and for Milchom the abomination of the children of Ammon)
੧੩ਪਾਤਸ਼ਾਹਾਂ ਨੇ ਉਹਨਾਂ ਉੱਚਿਆਂ ਥਾਵਾਂ ਨੂੰ ਭਰਿਸ਼ਟ ਕੀਤਾ ਜੋ ਯਰੂਸ਼ਲਮ ਦੇ ਸਾਹਮਣੇ ਗੰਦੇ ਪਰਬਤ ਦੇ ਸੱਜੇ ਪਾਸੇ ਸਨ ਜਿਨ੍ਹਾਂ ਨੂੰ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਸੀਦੋਨੀਆਂ ਦੀ ਘਿਣਾਉਣੀ ਦੇਵੀ ਅਸ਼ਤਾਰੋਥ ਅਤੇ ਮੋਆਬੀਆਂ ਦੇ ਘਿਣਾਉਣੇ ਦੇਵ ਕਮੋਸ਼ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵ ਮਿਲਕੋਮ ਦੇ ਲਈ ਬਣਾਇਆ ਸੀ।
14 And he brake the images in pieces, and cut downe the groues and filled their places with the bones of men.
੧੪ਅਤੇ ਉਹ ਨੇ ਥੰਮ੍ਹਾਂ ਨੂੰ ਟੁੱਕੜੇ-ਟੁੱਕੜੇ ਕਰ ਦਿੱਤਾ ਅਤੇ ਟੁੰਡਾਂ ਨੂੰ ਵੱਢ ਦਿੱਤਾ ਅਤੇ ਉਹਨਾਂ ਦਾ ਥਾਂ ਆਦਮੀਆਂ ਦੀਆਂ ਹੱਡੀਆਂ ਨਾਲ ਭਰ ਦਿੱਤਾ।
15 Furthermore the altar that was at Beth-el, and the hie place made by Ieroboam the sonne of Nebat, which made Israel to sinne, both this altar and also the hie place, brake he downe, and burnt the hie place, and stampt it to powder and burnt the groue.
੧੫ਨਾਲੇ ਉਹ ਜਗਵੇਦੀ ਜੋ ਬੈਤਏਲ ਵਿੱਚ ਸੀ ਤੇ ਉਹ ਉੱਚਾ ਥਾਂ ਜੋ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਬਣਾਇਆ ਸੀ ਜਿਹ ਦੇ ਨਾਲ ਉਸ ਨੇ ਇਸਰਾਏਲ ਤੋਂ ਪਾਪ ਕਰਾਇਆ ਸੀ ਸੋ ਉਹ ਜਗਵੇਦੀ ਅਤੇ ਉੱਚਾ ਥਾਂ ਵੀ ਉਹ ਨੇ ਢਾਹ ਛੱਡਿਆ ਅਤੇ ਉਸ ਉੱਚੇ ਥਾਂ ਨੂੰ ਫੂਕ ਦਿੱਤਾ ਤੇ ਉਸ ਨੂੰ ਪੀਹ ਕੇ ਚੂਰ-ਚੂਰ ਕਰ ਦਿੱਤਾ ਅਤੇ ਅਸ਼ੇਰਾਹ ਦੀ ਮੂਰਤੀ ਨੂੰ ਫੂਕ ਛੱਡਿਆ।
16 And as Iosiah turned himselfe, he spied the graues, that were in the mount, and sent and tooke the bones out of the graues, and burnt them vpon the altar and polluted it, according to the word of the Lord, that the man of God proclaimed, which cryed the same wordes.
੧੬ਅਤੇ ਜਦ ਯੋਸ਼ੀਯਾਹ ਮੁੜਿਆ ਅਤੇ ਉਹ ਕਬਰਾਂ ਜੋ ਪਰਬਤ ਵਿੱਚ ਸਨ ਡਿੱਠੀਆਂ ਤਾਂ ਉਹ ਨੇ ਲੋਕ ਭੇਜ ਕੇ ਕਬਰਾਂ ਵਿੱਚੋਂ ਹੱਡੀਆਂ ਕਢਵਾਈਆਂ ਅਤੇ ਜਗਵੇਦੀ ਉੱਤੇ ਉਨ੍ਹਾਂ ਨੂੰ ਸਾੜ ਕੇ ਉਸ ਨੂੰ ਭਰਿਸ਼ਟ ਕੀਤਾ। ਇਹ ਯਹੋਵਾਹ ਦੇ ਬਚਨ ਦੇ ਅਨੁਸਾਰ ਹੋਇਆ ਜਿਹ ਦਾ ਪਰਮੇਸ਼ੁਰ ਦੇ ਜਨ ਨੇ ਪਰਚਾਰ ਕੀਤਾ ਜਿਸ ਨੇ ਇਸ ਵਾਰਤਾ ਦਾ ਵੀ ਪਰਚਾਰ ਕੀਤਾ ਸੀ।
17 Then he sayde, What title is that which I see? And the men of the citie sayd vnto him, It is the sepulchre of the man of God, which came from Iudah, and tolde these things that thou hast done to the altar of Beth-el.
੧੭ਤਦ ਉਹ ਨੇ ਆਖਿਆ ਕਿ ਉਹ ਯਾਦਗਾਰ ਜੋ ਮੈਂ ਉੱਧਰ ਵੇਖਦਾ ਹਾਂ ਕੀ ਹੈ? ਅੱਗੋਂ ਸ਼ਹਿਰ ਦੇ ਲੋਕਾਂ ਨੇ ਉਹ ਨੂੰ ਆਖਿਆ, ਇਹ ਉਸ ਪਰਮੇਸ਼ੁਰ ਦੇ ਜਨ ਦੀ ਕਬਰ ਹੈ ਜਿਸ ਨੇ ਯਹੂਦਾਹ ਤੋਂ ਆ ਕੇ ਉਨ੍ਹਾਂ ਕੰਮਾਂ ਦਾ ਪਰਚਾਰ ਕੀਤਾ ਜੋ ਤੂੰ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਕੀਤੇ ਹਨ।
18 Then sayde he, Let him alone: let none remooue his bones. So his bones were saued with the bones of the Prophet that came from Samaria.
੧੮ਤਾਂ ਉਹ ਨੇ ਆਖਿਆ ਕਿ ਉਸ ਨੂੰ ਵਿਸ਼ਰਾਮ ਕਰਨ ਦਿਓ। ਕੋਈ ਮਨੁੱਖ ਉਸ ਦੀਆਂ ਹੱਡੀਆਂ ਨੂੰ ਨਾ ਛੇੜੇ। ਸੋ ਉਹਨਾਂ ਨੇ ਉਸ ਦੀਆਂ ਹੱਡੀਆਂ ਉਸ ਨਬੀ ਦੀਆਂ ਹੱਡੀਆਂ ਨਾਲ ਜੋ ਸਾਮਰਿਯਾ ਵਿੱਚ ਆਇਆ ਸੀ ਰਹਿਣ ਦਿੱਤੀਆਂ।
19 Iosiah also tooke away all the houses of the hie places, which were in the cities of Samaria, which the Kings of Israel had made to anger the Lord, and did to them according to all the factes that he had done in Beth-el.
੧੯ਨਾਲੇ ਯੋਸ਼ੀਯਾਹ ਨੇ ਉਨ੍ਹਾਂ ਉੱਚਿਆਂ ਥਾਵਾਂ ਦੇ ਸਾਰਿਆਂ ਮੰਦਰਾਂ ਨੂੰ ਵੀ ਜੋ ਸਾਮਰਿਯਾ ਦੇ ਸ਼ਹਿਰਾਂ ਵਿੱਚ ਸਨ ਜਿਨ੍ਹਾਂ ਨੂੰ ਇਸਰਾਏਲ ਦੇ ਪਾਤਸ਼ਾਹਾਂ ਨੇ ਯਹੋਵਾਹ ਦੇ ਕ੍ਰੋਧ ਨੂੰ ਭੜਕਾਉਣ ਲਈ ਬਣਾਇਆ ਸੀ ਢਾਹ ਦਿੱਤਾ ਅਤੇ ਉਹ ਸਭ ਜੋ ਉਹ ਨੇ ਬੈਤਏਲ ਵਿੱਚ ਕੀਤਾ ਸੀ, ਉਸੇ ਤਰ੍ਹਾਂ ਉਨ੍ਹਾਂ ਨਾਲ ਵੀ ਕੀਤਾ।
20 And he sacrificed all the Priests of the hie places, that were there vpon the altars, and burnt mens bones vpon them, and returned to Ierusalem.
੨੦ਅਤੇ ਉਹ ਨੇ ਉੱਚਿਆਂ ਥਾਵਾਂ ਦੇ ਸਾਰਿਆਂ ਪੁਜਾਰੀਆਂ ਨੂੰ ਜੋ ਉੱਥੇ ਸਨ ਜਗਵੇਦੀਆਂ ਉੱਤੇ ਬਲੀਦਾਨ ਕੀਤਾ ਅਤੇ ਉਨ੍ਹਾਂ ਦੇ ਉੱਤੇ ਆਦਮੀਆਂ ਦੀਆਂ ਹੱਡੀਆਂ ਸਾੜੀਆਂ ਫੇਰ ਯਰੂਸ਼ਲਮ ਨੂੰ ਮੁੜ ਆਇਆ।
21 Then the king commanded all the people, saying, Keepe the passeouer vnto the Lord your God, as it is written in the booke of this couenant.
੨੧ਤਦ ਰਾਜਾ ਨੇ ਸਾਰਿਆਂ ਲੋਕਾਂ ਨੂੰ ਇਹ ਹੁਕਮ ਦਿੱਤਾ ਕਿ ਜਿਵੇਂ ਇਸ ਨੇਮ ਦੀ ਪੋਥੀ ਵਿੱਚ ਲਿਖਿਆ ਹੈ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਪਸਾਹ ਮਨਾਓ
22 And there was no Passeouer holden like that from the dayes of the Iudges that iudged Israel, nor in all the dayes of the Kinges of Israel, and of the Kings of Iudah.
੨੨ਨਿਆਂਈਆਂ ਦੇ ਦਿਨਾਂ ਤੋਂ ਜੋ ਇਸਰਾਏਲ ਦਾ ਨਿਆਂ ਕਰਦੇ ਸਨ ਅਤੇ ਇਸਰਾਏਲ ਦੇ ਰਾਜਿਆਂ ਅਤੇ ਯਹੂਦਾਹ ਦੇ ਰਾਜਿਆਂ ਦੇ ਦਿਨਾਂ ਵਿੱਚ ਅਜਿਹੀ ਪਸਾਹ ਸੱਚ-ਮੁੱਚ ਨਹੀਂ ਹੋਈ ਸੀ।
23 And in the eightenth yere of King Iosiah was this Passeouer celebrated to the Lord in Ierusalem.
੨੩ਪਰ ਯੋਸ਼ੀਯਾਹ ਰਾਜਾ ਦੇ ਰਾਜ ਦੇ ਅਠਾਰਵੇਂ ਸਾਲ ਵਿੱਚ ਇਹ ਪਸਾਹ ਯਰੂਸ਼ਲਮ ਵਿੱਚ ਯਹੋਵਾਹ ਦੇ ਲਈ ਮਨਾਈ ਗਈ।
24 Iosiah also tooke away them that had familiar spirits, and the soothsayers, and the images, and the idoles, and al the abominations that were espied in the lande of Iudah and in Ierusalem, to performe the wordes of the Lawe, which were written in the booke that Hilkiah the Priest found in the house of the Lord.
੨੪ਇਸ ਦੇ ਨਾਲ ਯੋਸ਼ੀਯਾਹ ਨੇ ਉਨ੍ਹਾਂ ਨੂੰ ਜਿਨ੍ਹਾਂ ਵਿੱਚ ਪੁੱਛਣ ਵਾਲੀਆਂ ਰੂਹਾਂ ਸਨ, ਦਿਓ-ਯਾਰਾਂ, ਘਰੇਲੂ ਮੂਰਤਾਂ, ਬੁੱਤਾਂ ਅਤੇ ਸਾਰੀਆਂ ਘਿਣਾਉਣੀਆਂ ਵਸਤੂਆਂ ਨੂੰ ਜੋ ਯਹੂਦਾਹ ਦੇ ਦੇਸ ਅਤੇ ਯਰੂਸ਼ਲਮ ਵਿੱਚ ਦਿੱਸੇ ਸਨ, ਹਟਾ ਦਿੱਤਾ ਤਾਂ ਜੋ ਉਹ ਬਿਵਸਥਾ ਦੀਆਂ ਉਹਨਾਂ ਗੱਲਾਂ ਨੂੰ ਪੂਰੀਆਂ ਕਰੇ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਸਨ ਜਿਹੜੀਆਂ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਸੀ।
25 Like vnto him was there no King before him, that turned to the Lord with al his heart, and with all his soule, and with all his might according to all the Lawe of Moses, neither after him arose there anie like him.
੨੫ਅਤੇ ਉਸ ਤੋਂ ਪਹਿਲਾਂ ਕੋਈ ਰਾਜਾ ਉਹ ਦੇ ਵਰਗਾ ਨਹੀਂ ਹੋਇਆ ਜੋ ਆਪਣੇ ਸਾਰੇ ਮਨ ਆਏ ਆਪਣੀ ਜਾਨ ਅਤੇ ਆਪਣੀ ਸਾਰੀ ਸ਼ਕਤੀ ਨਾਲ ਮੂਸਾ ਦੀ ਸਾਰੀ ਬਿਵਸਥਾ ਅਨੁਸਾਰ ਯਹੋਵਾਹ ਦੀ ਵੱਲ ਫਿਰਿਆ ਹੋਵੇ ਅਤੇ ਨਾ ਉਹ ਦੇ ਮਗਰੋਂ ਕੋਈ ਉਹ ਦੇ ਵਰਗਾ ਉੱਠਿਆ।
26 Notwithstanding the Lord turned not from the fiercenesse of his great wrath wherewith he was angrie against Iudah, because of all the prouocatios wherwith Manasseh had prouoked him.
੨੬ਫਿਰ ਵੀ ਮਨੱਸ਼ਹ ਦੇ ਭੜਕਾਉਣ ਵਾਲਿਆਂ ਕੰਮਾਂ ਦੇ ਕਾਰਨ ਜਿਨ੍ਹਾਂ ਤੋਂ ਉਸ ਨੇ ਯਹੋਵਾਹ ਦੇ ਗੁੱਸੇ ਨੂੰ ਭੜਕਾਇਆ ਸੀ ਯਹੋਵਾਹ ਆਪਣੇ ਡਾਢੇ ਕ੍ਰੋਧ ਤੋਂ ਜਿਹ ਦੇ ਨਾਲ ਉਹ ਦਾ ਗੁੱਸਾ ਯਹੂਦਾਹ ਤੇ ਭੜਕਿਆ ਸੀ ਨਾ ਮੁੜਿਆ।
27 Therefore the Lord saide, I will put Iudah also out of my sight, as I haue put away Israel, and will cast off this citie Ierusalem, which I haue chosen, and the house whereof I said, My name shalbe there.
੨੭ਇਸ ਲਈ ਯਹੋਵਾਹ ਨੇ ਆਖਿਆ, ਜਿਵੇਂ ਮੈਂ ਇਸਰਾਏਲ ਨੂੰ ਪਰੇ ਹਟਾ ਦਿੱਤਾ ਓਵੇਂ ਯਹੂਦਾਹ ਨੂੰ ਵੀ ਆਪਣੇ ਅੱਗਿਓਂ ਪਰੇ ਹਟਾ ਦਿਆਂਗਾ ਅਤੇ ਇਸ ਸ਼ਹਿਰ ਨੂੰ ਜਿਹ ਨੂੰ ਮੈਂ ਚੁਣਿਆ ਸੀ ਅਰਥਾਤ ਯਰੂਸ਼ਲਮ ਨੂੰ ਅਤੇ ਇਸ ਭਵਨ ਨੂੰ ਜਿਹ ਦੇ ਵਿਖੇ ਮੈਂ ਆਖਿਆ ਸੀ ਕਿ ਮੇਰਾ ਨਾਮ ਉੱਥੇ ਹੋਵੇਗਾ ਮੈਂ ਰੱਦਾਂਗਾ।
28 Concerning the rest of the actes of Iosiah, and all that hee did, are they not written in the booke of the Chronicles of the Kings of Iudah?
੨੮ਯੋਸ਼ੀਯਾਹ ਦੀ ਬਾਕੀ ਵਾਰਤਾ ਅਤੇ ਜੋ ਕੁਝ ਉਹ ਨੇ ਕੀਤਾ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
29 In his dayes Pharaoh Nechoh King of Egypt went vp against the King of Asshur to the riuer Perath. And King Iosiah went against him, whome when Pharaoh sawe, he slewe him at Megiddo.
੨੯ਉਸੇ ਦੇ ਦਿਨੀਂ ਮਿਸਰ ਦਾ ਰਾਜਾ ਫ਼ਿਰਊਨ ਨਕੋਹ ਅੱਸ਼ੂਰ ਦੇ ਰਾਜਾ ਉੱਤੇ ਹਮਲਾ ਕਰਨ ਲਈ ਫ਼ਰਾਤ ਦੇ ਦਰਿਆ ਨੂੰ ਗਿਆ ਅਤੇ ਯੋਸ਼ੀਯਾਹ ਰਾਜਾ ਉਸ ਦਾ ਸਾਹਮਣਾ ਕਰਨ ਲਈ ਬਾਹਰ ਗਿਆ ਅਤੇ ਵੇਖਦੇ ਸਾਰ ਹੀ ਫ਼ਿਰਊਨ ਨੇ ਉਹ ਨੂੰ ਮਗਿੱਦੋ ਕੋਲ ਮਾਰ ਛੱਡਿਆ।
30 Then his seruants caryed him dead from Megiddo, and brought him to Ierusalem, and buried him in his owne sepulchre. And the people of the lande tooke Iehoahaz the sonne of Iosiah, and anointed him, and made him King in his fathers steade.
੩੦ਅਤੇ ਉਸ ਦੇ ਨੌਕਰ ਉਹ ਨੂੰ ਮਰਿਆ ਹੋਇਆ ਇੱਕ ਰਥ ਵਿੱਚ ਮਗਿੱਦੋ ਤੋਂ ਲੈ ਗਏ ਅਤੇ ਉਹ ਨੂੰ ਯਰੂਸ਼ਲਮ ਵਿੱਚ ਲਿਆ ਕੇ ਉਸੇ ਦੀ ਕਬਰ ਵਿੱਚ ਦੱਬ ਦਿੱਤਾ ਅਤੇ ਉਸ ਦੇਸ ਦੇ ਲੋਕਾਂ ਨੇ ਯੋਸ਼ੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਉਸ ਨੂੰ ਮਸਹ ਕੀਤਾ ਅਤੇ ਉਸ ਦੇ ਪਿਤਾ ਦੇ ਥਾਂ ਉਸ ਨੂੰ ਰਾਜਾ ਬਣਾਇਆ।
31 Iehoahaz was three and twentie yeere olde when he beganne to reigne, and reigned three moneths in Ierusalem. His mothers name also was Hamutal the daughter of Ieremiah of Libnah.
੩੧ਯਹੋਆਹਾਜ਼ ਤੇਈਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਤਿੰਨ ਮਹੀਨੇ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਹਮੂਟਲ ਸੀ ਜੋ ਲਿਬਨਾਹ ਦੇ ਯਿਰਮਿਯਾਹ ਦੀ ਧੀ ਸੀ।
32 And he did euill in the sight of the Lord, according to all that his fathers had done.
੩੨ਅਤੇ ਜਿਵੇਂ ਉਸ ਦੇ ਪੁਰਖਿਆਂ ਨੇ ਕੀਤਾ ਸੀ ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ।
33 And Pharaoh Nechoh put him in bondes at Riblah in the lande of Hamath, while he reigned in Ierusalem, and put the lande to a tribute of an hundreth talents of siluer, and a talent of golde.
੩੩ਅਤੇ ਫ਼ਿਰਊਨ ਨਕੋਹ ਨੇ ਉਸ ਨੂੰ ਰਿਬਲਾਹ ਵਿੱਚ ਜੋ ਹਮਾਥ ਦੇ ਦੇਸ ਵਿੱਚ ਹੈ ਕੈਦ ਕਰ ਦਿੱਤਾ ਕਿ ਉਹ ਯਰੂਸ਼ਲਮ ਵਿੱਚ ਰਾਜ ਨਾ ਕਰੇ ਅਤੇ ਉਹ ਨੇ ਦੇਸ ਉੱਤੇ ਇੱਕ ਸੌ ਤੋੜਾ ਚਾਂਦੀ ਅਤੇ ਇੱਕ ਤੋੜਾ ਸੋਨਾ ਹਰਜ਼ਾਨਾ ਲਾ ਦਿੱਤਾ।
34 And Pharaoh Nechoh made Eliakim the sonne of Iosiah King in steade of Iosiah his father, and turned his name to Iehoiakim, and tooke Iehoahaz away, which when he came to Egypt, dyed there.
੩੪ਅਤੇ ਫ਼ਿਰਊਨ ਨਕੋਹ ਨੇ ਯੋਸ਼ੀਯਾਹ ਦੇ ਪੁੱਤਰ ਅਲਯਾਕੀਮ ਨੂੰ ਉਹ ਦੇ ਪਿਤਾ ਯੋਸ਼ੀਯਾਹ ਦੇ ਥਾਂ ਰਾਜਾ ਬਣਾਇਆ ਅਤੇ ਉਹ ਦਾ ਨਾਮ ਬਦਲ ਕੇ ਯਹੋਯਾਕੀਮ ਰੱਖਿਆ ਅਤੇ ਯਹੋਆਹਾਜ਼ ਨੂੰ ਲੈ ਗਿਆ ਜੋ ਉਹ ਮਿਸਰ ਵਿੱਚ ਗਿਆ ਅਤੇ ਉੱਥੇ ਮਰ ਗਿਆ।
35 And Iehoiakim gaue the siluer and the golde to Pharaoh, and taxed the land to giue the money, according to the commadement of Pharaoh: he leuyed of euery man of the people of the lande, according to his value, siluer and golde to giue vnto Pharaoh Nechoh.
੩੫ਅਤੇ ਯਹੋਯਾਕੀਮ ਨੇ ਚਾਂਦੀ ਤੇ ਸੋਨਾ ਫ਼ਿਰਊਨ ਨੂੰ ਦੇ ਦਿੱਤਾ ਪਰ ਉਸ ਦੇ ਦੇਸ ਉੱਤੇ ਫ਼ਿਰਊਨ ਦੇ ਹੁਕਮ ਅਨੁਸਾਰ ਕਰ ਲਾ ਦਿੱਤਾ। ਉਸ ਨੇ ਦੇਸ ਦੇ ਹਰ ਮਨੁੱਖ ਤੋਂ ਉਸ ਦੇ ਕਰ ਦੇ ਅਨੁਸਾਰ ਚਾਂਦੀ ਤੇ ਸੋਨਾ ਲਿਆ ਕਿ ਉਹ ਫ਼ਿਰਊਨ ਨਕੋਹ ਨੂੰ ਦੇਵੇ।
36 Iehoiakim was fiue and twentie yere olde, when he began to reigne, and he reigned eleuen yeeres in Ierusalem. His mothers name also was Zebudah the daughter of Pedaiah of Rumah.
੩੬ਜਦ ਯਹੋਯਾਕੀਮ ਰਾਜ ਕਰਨ ਲੱਗਾ ਤਾਂ ਉਹ ਪੱਚੀਆਂ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਗਿਆਰ੍ਹਾਂ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਜ਼ਬੂਦਾਹ ਸੀ ਜੋ ਰੂਮਾਹ ਦੇ ਪਦਾਯਾਹ ਦੀ ਧੀ ਸੀ।
37 And he did euill in the sight of the Lord, according to all that his fathers had done.
੩੭ਅਤੇ ਜਿਵੇਂ ਉਸ ਦੇ ਪੁਰਖਿਆਂ ਨੇ ਕੀਤਾ ਸੀ ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ।