< Leviticus 19 >
1 Then the LORD said to Moses,
੧ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,
2 “Speak to the whole congregation of Israel and tell them: Be holy because I, the LORD your God, am holy.
੨ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖ, ਤੁਸੀਂ ਪਵਿੱਤਰ ਬਣੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਪਵਿੱਤਰ ਹਾਂ।
3 Each of you must respect his mother and father, and you must keep My Sabbaths. I am the LORD your God.
੩ਤੁਸੀਂ ਆਪਣੇ-ਆਪਣੇ ਮਾਤਾ ਅਤੇ ਪਿਤਾ ਦਾ ਆਦਰ ਕਰਨਾ। ਤੁਸੀਂ ਮੇਰੇ ਸਬਤਾਂ ਨੂੰ ਮੰਨਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
4 Do not turn to idols or make for yourselves molten gods. I am the LORD your God.
੪ਤੁਸੀਂ ਮੂਰਤਾਂ ਵੱਲ ਨਾ ਮੁੜਨਾ ਅਤੇ ਨਾ ਹੀ ਆਪਣੇ ਲਈ ਮੂਰਤਾਂ ਢਾਲ਼ ਕੇ ਬਣਾਉਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
5 When you sacrifice a peace offering to the LORD, you shall offer it for your acceptance.
੫ਜਦ ਤੁਸੀਂ ਯਹੋਵਾਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਓ, ਤਾਂ ਤੁਸੀਂ ਅਜਿਹੀ ਭੇਟ ਚੜ੍ਹਾਉਣਾ ਜਿਸ ਨੂੰ ਮੈਂ ਸਵੀਕਾਰ ਕਰਾਂ।
6 It shall be eaten on the day you sacrifice it, or on the next day; but what remains on the third day must be burned up.
੬ਜਿਸ ਦਿਨ ਤੁਸੀਂ ਬਲੀ ਚੜ੍ਹਾਓ, ਉਸ ਦਾ ਮਾਸ ਉਸੇ ਦਿਨ ਅਤੇ ਦੂਜੇ ਦਿਨ ਵੀ ਖਾਓ ਪਰ ਜੋ ਕੁਝ ਤੀਜੇ ਦਿਨ ਤੱਕ ਬਚਿਆ ਰਹੇ, ਉਹ ਅੱਗ ਵਿੱਚ ਸਾੜਿਆ ਜਾਵੇ।
7 If any of it is eaten on the third day, it is tainted and will not be accepted.
੭ਜੇਕਰ ਉਸ ਵਿੱਚੋਂ ਕੁਝ ਤੀਜੇ ਦਿਨ ਵੀ ਖਾਧਾ ਜਾਵੇ ਤਾਂ ਉਹ ਘਿਣਾਉਣਾ ਹੈ ਅਤੇ ਸਵੀਕਾਰ ਨਹੀਂ ਕੀਤਾ ਜਾਵੇਗਾ।
8 Whoever eats it will bear his iniquity, for he has profaned what is holy to the LORD. That person must be cut off from his people.
੮ਇਸ ਲਈ ਜਿਹੜਾ ਉਸ ਨੂੰ ਖਾਵੇ, ਉਸ ਦਾ ਦੋਸ਼ ਉਸ ਦੇ ਜੁੰਮੇ ਹੋਵੇਗਾ, ਕਿਉਂ ਜੋ ਉਸ ਨੇ ਯਹੋਵਾਹ ਦੀ ਪਵਿੱਤਰ ਵਸਤੂ ਨੂੰ ਭਰਿਸ਼ਟ ਕੀਤਾ ਹੈ, ਅਤੇ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
9 When you reap the harvest of your land, you are not to reap to the very edges of your field or gather the gleanings of your harvest.
੯ਫੇਰ ਜਦ ਤੁਸੀਂ ਆਪਣੇ ਦੇਸ ਦੇ ਖੇਤਾਂ ਦੀ ਵਾਢੀ ਕਰੋ ਤਾਂ ਆਪਣੇ ਖੇਤਾਂ ਦੀਆਂ ਨੁੱਕਰਾਂ ਤੱਕ ਪੂਰੀ ਫ਼ਸਲ ਨਾ ਵੱਢਣਾ ਅਤੇ ਵਾਢੀ ਕੀਤੇ ਹੋਏ ਖੇਤ ਵਿੱਚ ਡਿੱਗੇ ਹੋਏ ਸਿੱਟਿਆਂ ਨੂੰ ਨਾ ਚੁੱਗਣਾ।
10 You must not strip your vineyard bare or gather its fallen grapes. Leave them for the poor and the foreigner. I am the LORD your God.
੧੦ਅਤੇ ਤੂੰ ਆਪਣੇ ਦਾਖਾਂ ਦੇ ਬਾਗ਼ਾਂ ਦਾ ਹਰੇਕ ਦਾਣਾ ਨਾ ਤੋੜੀਂ, ਅਤੇ ਆਪਣੇ ਦਾਖਾਂ ਦੇ ਬਾਗ਼ਾਂ ਵਿੱਚ ਡਿੱਗੇ ਹੋਏ ਅੰਗੂਰਾਂ ਨੂੰ ਨਾ ਚੁੱਕੀਂ, ਤੂੰ ਉਨ੍ਹਾਂ ਨੂੰ ਕੰਗਾਲ ਅਤੇ ਪਰਦੇਸੀਆਂ ਲਈ ਛੱਡ ਦੇਵੀਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
11 You must not steal. You must not lie or deceive one another.
੧੧ਤੁਸੀਂ ਚੋਰੀ ਨਾ ਕਰਨਾ, ਨਾ ਛਲ ਕਰਨਾ ਅਤੇ ਨਾ ਆਪਸ ਵਿੱਚ ਝੂਠ ਬੋਲਣਾ।
12 You must not swear falsely by My name and so profane the name of your God. I am the LORD.
੧੨ਤੁਸੀਂ ਮੇਰਾ ਨਾਮ ਲੈ ਕੇ ਝੂਠੀ ਸਹੁੰ ਨਾ ਚੁੱਕਣਾ ਅਤੇ ਨਾ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਕਰਨਾ। ਮੈਂ ਯਹੋਵਾਹ ਹਾਂ।
13 You must not defraud your neighbor or rob him. You must not withhold until morning the wages due a hired hand.
੧੩ਤੂੰ ਆਪਣੇ ਗੁਆਂਢੀ ਨਾਲ ਛੱਲ ਨਾ ਕਰੀਂ ਅਤੇ ਨਾ ਹੀ ਉਸ ਨੂੰ ਲੁੱਟੀਂ। ਮਜ਼ਦੂਰ ਦੀ ਮਜ਼ਦੂਰੀ ਤੇਰੇ ਕੋਲ ਸਾਰੀ ਰਾਤ ਸਵੇਰੇ ਤੱਕ ਨਾ ਰਹੇ।
14 You must not curse the deaf or place a stumbling block before the blind, but you shall fear your God. I am the LORD.
੧੪ਤੂੰ ਬਹਿਰੇ ਨੂੰ ਗਾਲਾਂ ਨਾ ਕੱਢੀ ਅਤੇ ਨਾ ਅੰਨ੍ਹੇ ਨੂੰ ਠੋਕਰ ਖਿਲਾਵੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ। ਮੈਂ ਯਹੋਵਾਹ ਹਾਂ।
15 You must not pervert justice; you must not show partiality to the poor or favoritism to the rich; you are to judge your neighbor fairly.
੧੫ਤੁਸੀਂ ਨਿਆਂ ਵਿੱਚ ਕੋਈ ਅਨਿਆਂ ਨਾ ਕਰਨਾ ਅਤੇ ਨਾ ਕੰਗਾਲ ਨਾਲ ਪੱਖਪਾਤ ਕਰੀਂ ਅਤੇ ਨਾ ਹੀ ਵੱਡੇ ਲੋਕਾਂ ਦਾ ਲਿਹਾਜ਼ ਕਰੀਂ, ਪਰ ਤੂੰ ਸਚਿਆਈ ਨਾਲ ਆਪਣੇ ਗੁਆਂਢੀ ਦਾ ਨਿਆਂ ਕਰੀਂ।
16 You must not go about spreading slander among your people. You must not endanger the life of your neighbor. I am the LORD.
੧੬ਤੂੰ ਆਪਣੇ ਲੋਕਾਂ ਵਿੱਚ ਚੁਗਲਖ਼ੋਰੀ ਕਰਦਾ ਹੋਇਆ ਨਾ ਫਿਰੀਂ। ਤੂੰ ਆਪਣੇ ਗੁਆਂਢੀ ਦਾ ਖੂਨ ਵਹਾਉਣ ਦੀ ਯੋਜਨਾ ਨਾ ਬਣਾਵੀਂ। ਮੈਂ ਯਹੋਵਾਹ ਹਾਂ।
17 You must not harbor hatred against your brother in your heart. Directly rebuke your neighbor, so that you will not incur guilt on account of him.
੧੭ਤੂੰ ਆਪਣੇ ਮਨ ਵਿੱਚ ਆਪਣੇ ਭਰਾ ਨਾਲ ਵੈਰ ਨਾ ਰੱਖੀਂ। ਤੂੰ ਜ਼ਰੂਰ ਹੀ ਆਪਣੇ ਗੁਆਂਢੀ ਦੀ ਤਾੜਨਾ ਕਰੀਂ, ਨਹੀਂ ਤਾਂ ਉਸ ਦਾ ਦੋਸ਼ ਤੇਰੇ ਜੁੰਮੇ ਹੋਵੇਗਾ।
18 Do not seek revenge or bear a grudge against any of your people, but love your neighbor as yourself. I am the LORD.
੧੮ਤੂੰ ਬਦਲਾ ਨਾ ਲਵੀਂ, ਨਾ ਹੀ ਆਪਣੇ ਲੋਕਾਂ ਦੇ ਪਰਿਵਾਰਾਂ ਨਾਲ ਵੈਰ ਰੱਖੀਂ, ਪਰ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੀਂ। ਮੈਂ ਯਹੋਵਾਹ ਹਾਂ।
19 You are to keep My statutes. You shall not crossbreed two different kinds of livestock; you shall not sow your fields with two kinds of seed; and you shall not wear clothing made of two kinds of material.
੧੯ਤੁਸੀਂ ਮੇਰੀਆਂ ਬਿਧੀਆਂ ਨੂੰ ਮੰਨਣਾ। ਤੂੰ ਆਪਣੇ ਪਸ਼ੂਆਂ ਨੂੰ ਕਿਸੇ ਵੱਖਰੀ ਪ੍ਰਜਾਤੀ ਦੇ ਪਸ਼ੂਆਂ ਨਾਲ ਨਾ ਮਿਲਾਵੀਂ। ਤੂੰ ਆਪਣੇ ਖੇਤ ਵਿੱਚ ਦੋ ਪ੍ਰਕਾਰ ਦਾ ਬੀਜ ਨਾ ਬੀਜੀਂ ਅਤੇ ਕਤਾਨ ਅਤੇ ਉੱਨ ਦਾ ਬਣਿਆ ਹੋਇਆ ਕੱਪੜਾ ਨਾ ਪਾਵੀਂ।
20 If a man lies carnally with a slave girl promised to another man but who has not been redeemed or given her freedom, there must be due punishment. But they are not to be put to death, because she had not been freed.
੨੦ਫੇਰ ਕੋਈ ਇਸਤਰੀ ਜੋ ਦਾਸੀ ਹੋਵੇ ਅਤੇ ਉਸ ਦੀ ਮੰਗਣੀ ਕਿਸੇ ਪੁਰਖ ਨਾਲ ਹੋ ਗਈ ਹੋਵੇ, ਪਰ ਉਹ ਨਾ ਤਾਂ ਛੱਡੀ ਗਈ ਅਤੇ ਨਾ ਹੀ ਅਜ਼ਾਦ ਕੀਤੀ ਗਈ ਹੋਵੇ, ਤਾਂ ਜੇਕਰ ਕੋਈ ਉਸ ਦੇ ਨਾਲ ਸੰਗ ਕਰੇ ਤਾਂ ਉਨ੍ਹਾਂ ਨੂੰ ਬੈਤਾਂ ਨਾਲ ਮਾਰਿਆ ਜਾਵੇ ਪਰ ਉਨ੍ਹਾਂ ਨੂੰ ਜਾਨ ਤੋਂ ਨਾ ਮਾਰਿਆ ਜਾਵੇ, ਕਿਉਂ ਜੋ ਉਹ ਅਜ਼ਾਦ ਨਹੀਂ ਸੀ।
21 The man, however, must bring a ram to the entrance to the Tent of Meeting as his guilt offering to the LORD.
੨੧ਉਹ ਪੁਰਖ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਇੱਕ ਭੇਡੂ ਦੋਸ਼ ਬਲੀ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਲੈ ਆਵੇ,
22 The priest shall make atonement on his behalf before the LORD with the ram of the guilt offering for the sin he has committed, and he will be forgiven the sin he has committed.
੨੨ਅਤੇ ਜਾਜਕ ਉਸ ਪਾਪ ਦੇ ਕਾਰਨ ਜੋ ਉਸ ਨੇ ਕੀਤਾ ਹੈ, ਦੋਸ਼ ਬਲੀ ਦੀ ਭੇਟ ਦੇ ਭੇਡੂ ਨੂੰ ਲੈ ਕੇ ਯਹੋਵਾਹ ਦੇ ਅੱਗੇ ਉਸ ਦੇ ਲਈ ਪ੍ਰਾਸਚਿਤ ਕਰੇ, ਤਦ ਉਹ ਪਾਪ ਜੋ ਉਸ ਨੇ ਕੀਤਾ ਹੈ, ਉਸ ਨੂੰ ਮਾਫ਼ ਕੀਤਾ ਜਾਵੇਗਾ।
23 When you enter the land and plant any kind of tree for food, you shall regard the fruit as forbidden. For three years it will be forbidden to you and must not be eaten.
੨੩ਜਦ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ ਅਤੇ ਭਾਂਤ-ਭਾਂਤ ਦੇ ਫਲਾਂ ਦੇ ਰੁੱਖ ਖਾਣ ਦੇ ਲਈ ਲਗਾਓ ਤਾਂ ਤਿੰਨ ਸਾਲ ਤੱਕ ਉਨ੍ਹਾਂ ਦੇ ਫਲਾਂ ਨੂੰ ਅਸੁੰਨਤੀ ਸਮਝਣਾ, ਉਹ ਖਾਧੇ ਨਾ ਜਾਣ।
24 In the fourth year all its fruit must be consecrated as a praise offering to the LORD.
੨੪ਪਰ ਚੌਥੇ ਸਾਲ ਵਿੱਚ ਉਨ੍ਹਾਂ ਦਾ ਸਾਰਾ ਫਲ ਯਹੋਵਾਹ ਦੀ ਉਸਤਤ ਕਰਨ ਲਈ ਪਵਿੱਤਰ ਠਹਿਰੇ।
25 But in the fifth year you may eat its fruit; thus your harvest will be increased. I am the LORD your God.
੨੫ਪੰਜਵੇਂ ਸਾਲ ਵਿੱਚ ਤੁਸੀਂ ਉਨ੍ਹਾਂ ਦੇ ਫਲ ਖਾਣਾ ਤਾਂ ਜੋ ਤੁਹਾਨੂੰ ਉਨ੍ਹਾਂ ਤੋਂ ਬਹੁਤ ਫਲ ਮਿਲੇ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
26 You must not eat anything with blood still in it. You must not practice divination or sorcery.
੨੬ਤੁਸੀਂ ਲਹੂ ਦੇ ਸਮੇਤ ਮਾਸ ਨੂੰ ਨਾ ਖਾਣਾ, ਨਾ ਤੁਸੀਂ ਜਾਦੂ-ਟੋਹਣੇ ਕਰਨਾ ਅਤੇ ਨਾ ਹੀ ਮਹੂਰਤ ਵੇਖਣਾ।
27 You must not cut off the hair at the sides of your head or clip off the edges of your beard.
੨੭ਤੁਸੀਂ ਆਪਣੇ ਸਿਰ ਦੇ ਸਿਰਿਆਂ ਨੂੰ ਨਾ ਮੁਨਾਉਣਾ, ਨਾ ਹੀ ਆਪਣੀ ਦਾੜ੍ਹੀ ਦੇ ਸਿਰਿਆਂ ਨੂੰ ਵਿਗਾੜਨਾ।
28 You must not make any cuts in your bodies for the dead or put tattoo marks on yourselves. I am the LORD.
੨੮ਤੁਸੀਂ ਮੁਰਦਿਆਂ ਦੇ ਕਾਰਨ ਆਪਣੇ ਸਰੀਰਾਂ ਨੂੰ ਨਾ ਚੀਰਨਾ, ਨਾ ਆਪਣੇ ਉੱਤੇ ਨਿਸ਼ਾਨੀਆਂ ਬਣਵਾਉਣਾ। ਮੈਂ ਯਹੋਵਾਹ ਹਾਂ।
29 You must not defile your daughter by making her a prostitute, or the land will be prostituted and filled with depravity.
੨੯ਤੂੰ ਆਪਣੀ ਧੀ ਨੂੰ ਵੇਸਵਾ ਬਣਾ ਕੇ ਉਸ ਨੂੰ ਭਰਿਸ਼ਟ ਨਾ ਕਰਨਾ, ਅਜਿਹਾ ਨਾ ਹੋਵੇ ਕਿ ਧਰਤੀ ਵੇਸਵਾਵ੍ਰਤੀ ਵਿੱਚ ਡਿੱਗੇ ਅਤੇ ਦੇਸ ਦੁਸ਼ਟਤਾ ਨਾਲ ਭਰ ਜਾਵੇ।
30 You must keep My Sabbaths and have reverence for My sanctuary. I am the LORD.
੩੦ਤੁਸੀਂ ਮੇਰੇ ਸਬਤਾਂ ਨੂੰ ਮੰਨਣਾ ਅਤੇ ਮੇਰੇ ਪਵਿੱਤਰ ਸਥਾਨ ਦਾ ਆਦਰ ਕਰਨਾ। ਮੈਂ ਯਹੋਵਾਹ ਹਾਂ।
31 You must not turn to mediums or spiritists; do not seek them out, or you will be defiled by them. I am the LORD your God.
੩੧ਤੁਸੀਂ ਝਾੜਾ-ਫੂਕੀ ਕਰਨ ਵਾਲਿਆਂ ਅਤੇ ਭੂਤ ਕੱਢਣ ਵਾਲਿਆਂ ਵੱਲ ਨਾ ਮੁੜਨਾ ਅਤੇ ਉਨ੍ਹਾਂ ਦੇ ਪਿੱਛੇ ਲੱਗ ਕੇ ਭਰਿਸ਼ਟ ਨਾ ਹੋ ਜਾਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
32 You are to rise in the presence of the elderly, honor the aged, and fear your God. I am the LORD.
੩੨ਤੁਸੀਂ ਧੌਲਿਆਂ ਵਾਲਿਆਂ ਦੇ ਅੱਗੇ ਉੱਠ ਕੇ ਖੜ੍ਹੇ ਹੋਣਾ ਅਤੇ ਬਜ਼ੁਰਗਾਂ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ। ਮੈਂ ਯਹੋਵਾਹ ਹਾਂ।
33 When a foreigner resides with you in your land, you must not oppress him.
੩੩ਜੇਕਰ ਕੋਈ ਪਰਦੇਸੀ ਤੁਹਾਡੇ ਦੇਸ ਵਿੱਚ ਆ ਕੇ ਤੁਹਾਡੇ ਨਾਲ ਵੱਸੇ, ਤਾਂ ਤੁਸੀਂ ਉਸ ਨੂੰ ਦੁੱਖ ਨਾ ਦੇਣਾ।
34 You must treat the foreigner living among you as native-born and love him as yourself, for you were foreigners in the land of Egypt. I am the LORD your God.
੩੪ਅਤੇ ਜੋ ਪਰਦੇਸੀ ਤੁਹਾਡੇ ਵਿਚਕਾਰ ਵੱਸੇ, ਉਹ ਤੁਹਾਡੇ ਲਈ ਆਪਣੇ ਲੋਕਾਂ ਵਰਗਾ ਹੋਵੇ ਅਤੇ ਤੁਸੀਂ ਉਸ ਨੂੰ ਆਪਣੇ ਜਿਹਾ ਪਿਆਰ ਕਰਿਓ ਕਿਉਂ ਜੋ ਤੁਸੀਂ ਵੀ ਮਿਸਰ ਦੇਸ ਵਿੱਚ ਪਰਦੇਸੀ ਸੀ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
35 You must not use dishonest measures of length, weight, or volume.
੩੫ਤੁਸੀਂ ਨਿਆਂ ਕਰਨ ਵਿੱਚ, ਨਾਪਣ ਵਿੱਚ, ਤੋਲਣ ਵਿੱਚ ਜਾਂ ਮਿਣਨ ਵਿੱਚ ਧੋਖਾ ਨਾ ਕਰਨਾ।
36 You shall maintain honest scales and weights, an honest ephah, and an honest hin. I am the LORD your God, who brought you out of the land of Egypt.
੩੬ਸੱਚੀ ਤੱਕੜੀ, ਸੱਚੇ ਵੱਟੇ, ਸੱਚਾ ਟੋਪਾ ਅਤੇ ਸੱਚਾ ਕੁੱਪਾ ਤੁਹਾਡੇ ਕੋਲ ਹੋਵੇ। ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਤੁਹਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਹਾਂ।
37 You must keep all My statutes and all My ordinances and follow them. I am the LORD.”
੩੭ਇਸ ਲਈ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਸਾਰੇ ਨਿਯਮਾਂ ਨੂੰ ਮੰਨਣਾ ਅਤੇ ਪੂਰਾ ਕਰਨਾ। ਮੈਂ ਯਹੋਵਾਹ ਹਾਂ।