< Første Krønikebog 4 >
1 Judas Sønner: Perez, Hezron, Karmi, Hur og Sjobal.
੧ਯਹੂਦਾਹ ਦੇ ਪੁੱਤਰ: ਪਰਸ, ਹਸਰੋਨ, ਕਰਮੀ, ਹੂਰ ਅਤੇ ਸ਼ੋਬਾਲ।
2 Sjobals Søn Reaja avlede Jahat; Jahat avlede Ahumaj og Lahad. Det var Zor'atitemes Slægter.
੨ਸ਼ੋਬਾਲ ਦੇ ਪੁੱਤਰ ਰਆਯਾਹ, ਉਹ ਦਾ ਪੁੱਤਰ ਯਹਥ, ਉਹ ਦੇ ਪੁੱਤਰ ਅਹੂਮਈ ਤੇ ਲਹਦ। ਇਹ ਸਾਰਆਥੀਆਂ ਦੇ ਕੁੱਲਾਂ ਦੇ ਪੁਰਖੇ ਸਨ।
3 Etams Fader Hurs Sønner var følgende: Jizre'el, Jisjma og Jidbasj; deres Søster hed Hazlelponi;
੩ਏਟਾਮ ਦੇ ਪਿਤਾ ਦੇ ਇਹ ਪੁੱਤਰ ਸਨ: ਯਿਜ਼ਰਏਲ, ਯਿਸ਼ਮਾ, ਯਿਦਬਾਸ਼ ਅਤੇ ਉਨ੍ਹਾਂ ਦੀ ਭੈਣ ਹੱਸਲਲਪੋਨੀ ਸੀ।
4 og Penuel, Gedors Fader, og Ezer, Husjas Fader; det var Efratas' førstefødte Hurs, Betlehems Faders, Sønner.
੪ਫਨੂਏਲ ਗਦੋਰ ਦਾ ਪਿਤਾ ਏਜ਼ਰ, ਹੂਸ਼ਾਹ ਦਾ ਪਿਤਾ। ਇਹ ਬੈਤਲਹਮ ਦੇ ਪਿਤਾ ਅਫਰਾਥਾਹ ਦੇ ਪਹਿਲੌਠੇ ਹੂਰ ਦੇ ਪੁੱਤਰ ਸਨ
5 Asjhur, Tekoas Fader, havde to Hustruer: Hel'a og Na'ara.
੫ਅਤੇ ਤਕੋਆਹ ਦੇ ਪਿਤਾ ਅਸ਼ਹੂਰ ਦੀਆਂ ਦੋ ਪਤਨੀਆਂ ਸਨ, ਹਲਾਹ ਅਤੇ ਨਅਰਾਹ।
6 Na'ara fødte ham Ahuzzam, Hefer, Teme'ni og Ahasjtariteme; det var Na'aras Sønner.
੬ਨਅਰਾਹ ਨੇ ਉਹ ਦੇ ਲਈ ਅਹੁੱਜ਼ਾਮ, ਹੇਫ਼ਰ, ਤੇਮਨੀ ਅਤੇ ਹਾਅਹਸ਼ਤਾਰੀ ਨੂੰ ਜਨਮ ਦਿੱਤਾ। ਇਹ ਨਅਰਾਹ ਦੇ ਪੁੱਤਰ ਸਨ।
7 Hel'as Sønner: Zeret, Zohar, Etnan og Koz.
੭ਹਲਾਹ ਦੇ ਪੁੱਤਰ: ਸਰਥ, ਯਿਸਹਰ ਅਤੇ ਅਥਨਾਨ ਸਨ।
8 Koz avlede Anub, Hazzobeba og Aharhels "Harums Søns, Slægter.
੮ਕੋਸ ਤੋਂ ਆਨੂਬ, ਸੋਬੇਬਾਹ ਅਤੇ ਹਾਰੁਮ ਦੇ ਪੁੱਤਰ ਅਹਰਹੇਲ ਦੇ ਪਰਿਵਾਰ ਜੰਮੇ।
9 Jabez var mere anset end sine Brødre. Hans Moder havde givet ham Navnet Jabez, idet hun sagde: "Jeg har født ham med Smerte!
੯ਯਾਬੇਸ ਆਪਣੇ ਭਰਾਵਾਂ ਨਾਲੋਂ ਪਤਵੰਤ ਸੀ ਅਤੇ ਉਹ ਦੀ ਮਾਤਾ ਨੇ ਇਹ ਆਖ ਕੇ ਉਹ ਦਾ ਨਾਮ ਯਅਬੇਸ ਰੱਖਿਆ ਕਿ ਮੈਂ ਉਹ ਨੂੰ ਦੁੱਖ ਨਾਲ ਜਨਮ ਦਿੱਤਾ ਹੈ।
10 Jabez påkaldte Israels Gud således: "Gid " du vilde velsigne mig rigeligt og gøre mit Område stort, lade din Hånd være med mig og fri mig fra Ulykke, så der ikke voldes mig Smerte! Og Gud gav ham alt, hvad han bad om.
੧੦ਯਾਬੇਸ ਨੇ ਇਸਰਾਏਲ ਦੇ ਪਰਮੇਸ਼ੁਰ ਅੱਗੇ ਬੇਨਤੀ ਕਰ ਕੇ ਆਖਿਆ, “ਕਾਸ਼ ਕਿ ਤੂੰ ਮੈਨੂੰ ਸੱਚ-ਮੁੱਚ ਬਰਕਤ ਦਿੰਦਾ, ਮੇਰੀਆਂ ਹੱਦਾਂ ਨੂੰ ਵਧਾਉਂਦਾ, ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਉਹ ਮੈਨੂੰ ਨੂੰ ਦੁੱਖ ਨਾ ਦੇਵੇ!” ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਅਤੇ ਉਸ ਦੇ ਅਨੁਸਾਰ ਕੀਤਾ।
11 Kelub, Sjuhas Broder, avlede Mehir, det er Esjtons Fader.
੧੧ਸ਼ੂਹਾਹ ਦੇ ਭਰਾ ਕਲੂਬ ਤੋਂ ਮਹੀਰ ਜੰਮਿਆ ਜੋ ਅਸ਼ਤੋਨ ਦਾ ਪਿਤਾ ਸੀ।
12 Esjton avlede Bet-Rafa, Pasea og Tehinna, Fader til Nahasjs By; det er Mændene fra Reka.
੧੨ਅਸ਼ਤੋਨ ਤੋਂ ਬੈਤਰਾਫਾ, ਪਾਸੇਆਹ ਅਤੇ ਈਰ-ਨਾਹਾਸ਼ ਦੇ ਪਿਤਾ ਤਹਿੰਨਾਹ ਜਨਮੇ। ਇਹ ਰੇਕਾਹ ਦੇ ਮਨੁੱਖ ਸਨ।
13 Kenaz's Sønner: Otniel og Seraja. Otniels Sønner: Hatat og Meonotaj.
੧੩ਕਨਜ਼ ਦੇ ਪੁੱਤਰ ਆਥਨੀਏਲ ਅਤੇ ਸਰਾਯਾਹ, ਆਥਨੀਏਲ ਦਾ ਪੁੱਤਰ ਹਥਥ।
14 Meonotaj avlede Ofra. Seraja avlede Joab, Fader. til Ge-Harasjim; de var nemlig Håndværkere.
੧੪ਮਓਨੋਥਈ ਤੋਂ ਆਫਰਾਹ ਜੰਮਿਆ ਅਤੇ ਸਰਾਯਾਹ ਤੋਂ ਯੋਆਬ ਜੰਮਿਆ ਜਿਹੜਾ ਗੇ-ਹਰਾਸ਼ੀਮ ਦਾ ਪੁਰਖਾ ਸੀ, ਜਿਸ ਦੇ ਲੋਕ ਕਾਰੀਗਰ ਸਨ।
15 Jefunnes Søn kalebs Sønner: Ir, Ela og Na'am, Elas Sønner. og Kenaz.
੧੫ਯਫ਼ੁੰਨਹ ਦੇ ਪੁੱਤਰ ਕਾਲੇਬ ਦੇ ਪੁੱਤਰ: ਈਰੂ, ਏਲਾਹ ਅਤੇ ਨਅਮ ਸਨ ਅਤੇ ਏਲਾਹ ਪੁੱਤਰ ਕਨਜ਼
16 Perez's Sønner: Jehallel'el og Ezra. Je'hallel'els Sønner: Zif, Zifa, Tireja og Asar'el.
੧੬ਅਤੇ ਯਹੱਲੇਲ ਦੇ ਪੁੱਤਰ, ਜ਼ੀਫ ਤੇ ਜ਼ੀਫਾਹ, ਤੀਰਯਾ ਤੇ ਅਸਰੇਲ
17 Ezras Sønner: Jeter, Mered og Efer. Jeter avlede Mirjam, Sjammaj og Jisjba, Esjtemoas Fader.
੧੭ਅਤੇ ਅਜ਼ਰਾਹ ਦੇ ਪੁੱਤਰ ਯਥਰ, ਮਰਦ, ਏਫਰ ਅਤੇ ਯਾਲੋਨ ਅਤੇ ਉਹ ਮਿਰਯਮ ਤੇ ਸ਼ੰਮਈ ਤੇ ਯਿਸ਼ਬਹ ਅਸ਼ਤਮੋਆ ਦਾ ਪਿਤਾ ਜਣੀ
18 Hans judæiske Hustru fødte Jered, Gedors Fader, Heber, Sokos Fader, og Jekutiel, Zanoas Fader.
੧੮ਅਤੇ ਉਹ ਦੀ ਯਹੂਦਣ ਔਰਤ ਨੇ ਗਦੋਰ ਦਾ ਪਿਤਾ ਯਰਦ ਤੇ ਸੋਕੋਹ ਦਾ ਪਿਤਾ ਹੇਬਰ ਤੇ ਜ਼ਾਨੋਅਹ ਦਾ ਪਿਤਾ ਯਕੂਥੀਏਲ ਜਣੇ ਅਤੇ ਇਹ ਫ਼ਿਰਊਨ ਦੀ ਧੀ ਬਿਥਯਾਹ ਦੇ ਪੁੱਤਰ ਸਨ ਜਿਹ ਨੂੰ ਮਰਦ ਨੇ ਵਿਆਹ ਲਿਆ
19 Sønnerne af Faraos Datter Bitja, som Mered ægtede, var følgende: Nahams Søsters, Sønner var følgende: Garmiten og Ma'akafiten Esjtemoa.
੧੯ਅਤੇ ਹੋਦੀਯਾਹ ਦੀ ਔਰਤ ਨਹਮ ਦੀ ਭੈਣ ਦੇ ਪੁੱਤਰ ਗਰਮੀ ਕਈਲਾਹ ਦਾ ਪਿਤਾ ਅਤੇ ਮਆਕਾਥੀ ਅਸ਼ਤਮੋਆ ਸਨ
20 Sjimons Sønner: Amnon og Rinna, Benhanan og Tilon. Jisj'is Sønner: Zohet. Zohets Søn:
੨੦ਅਤੇ ਸ਼ੀਮੋਨ ਦੇ ਪੁੱਤਰ ਅਮਨੋਨ ਤੇ ਰਿੰਨਾਹ ਬਨ-ਹਾਨਾਨ ਤੇ ਤੀਲੋਨ ਅਤੇ ਯਿਸ਼ਈ ਦੇ ਪੁੱਤਰ ਜ਼ੋਹੇਥ ਤੇ ਬਨ-ਜ਼ੋਹੇਥ।
21 Judas Søn Sjelas Sønner: Er, Lekas Fader, Lada, Maresjas Fader Linnedvæveriets Slægter af Asjbeas Hus,
੨੧ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ, ਲੇਕਾਹ ਦਾ ਪਿਤਾ ਏਰ ਤੇ ਮਾਰੇਸ਼ਾਹ ਦਾ ਪਿਤਾ ਲਅਦਾਹ ਅਤੇ ਬੈਤ ਅਸ਼ਬੇਆ ਦੇ ਘਰਾਣੇ ਦੇ ਪਰਿਵਾਰ ਜਿਹੜੇ ਮਹੀਨ ਕਤਾਨ ਬੁਣਨ ਵਾਲਿਆਂ ਦੇ ਘਰਾਣੇ ਦੇ ਸਨ
22 Jokim, Kozebas Mænd og Joasj og Saraf, som herskede over Moab og vendte tilbage til Betlehem. Det er jo gamle Begivenheder.
੨੨ਅਤੇ ਯੋਕੀਮ ਤੇ ਕੋਜ਼ੇਬਾ ਦੇ ਮਨੁੱਖ ਤੇ ਯੋਆਸ਼ ਤੇ ਸਾਰਾਫ ਜੋ ਮੋਆਬ ਤੇ ਹਕੂਮਤ ਕਰਦੇ ਸਨ ਅਤੇ ਯਾਸ਼ੂਬੀ-ਲਹਮ। ਇਹ ਗੱਲਾਂ ਪੁਰਾਣੀਆਂ ਹਨ
23 Dette er Pottemagerne og Beboerne i Netaim og Gedera; de boede der i Kongens Nærhed og stod i hans Tjeneste.
੨੩ਇਹ ਘੁਮਿਆਰ ਸਨ ਅਤੇ ਗਦੇਰਾਹ ਤੇ ਨਟਾਈਮ ਦੇ ਵੱਸਣ ਵਾਲੇ ਸਨ। ਉੱਥੇ ਉਹ ਪਾਤਸ਼ਾਹ ਦਾ ਕੰਮ ਕਰਦੇ ਹੋਏ ਉਸ ਦੇ ਨਾਲ ਰਹਿੰਦੇ ਸਨ।
24 Simeons Sønner: Nemuel, Ja'min, Jarib, Zera og Sja'ul
੨੪ਸ਼ਿਮਓਨ ਦੇ ਪੁੱਤਰ, ਨਮੂਏਲ ਤੇ ਯਾਮੀਨ, ਯਾਰੀਬ, ਜ਼ਰਹ ਸ਼ਾਊਲ
25 hans Søn Sjallum, hans Søn Mibsam, hans Søn Misjma.
੨੫ਉਹ ਦਾ ਪੁੱਤਰ ਸ਼ੱਲੂਮ, ਉਹ ਦਾ ਮਿਬਸਾਮ, ਉਹ ਦਾ ਪੁੱਤਰ ਮਿਸ਼ਮਾ
26 Misjmas Sønner: Hans Søh Hammuel, hans Søn Zakkur, hans Søn Sjim'i.
੨੬ਅਤੇ ਮਿਸ਼ਮਾ ਦੇ ਪੁੱਤਰ ਹੰਮੂਏਲ, ਉਹ ਦਾ ਪੁੱਤਰ ਜ਼ੱਕੂਰ, ਉਹ ਦਾ ਪੁੱਤਰ ਸ਼ਿਮਈ
27 Sjim'i havde seksten Sønner og seks Døtre; men hans Brødre havde ikke mange Sønner, og deres hele Slægt blev ikke så talrig som Judæerne.
੨੭ਅਤੇ ਸ਼ਿਮਈ ਦੇ ਸੋਲ਼ਾਂ ਪੁੱਤਰ ਅਤੇ ਛੇ ਧੀਆਂ ਸਨ ਪਰ ਉਸ ਦੇ ਭਰਾਵਾਂ ਦੇ ਬਹੁਤ ਬਾਲ ਬੱਚੇ ਨਹੀਂ ਸਨ ਅਤੇ ਉਹਨਾਂ ਦੇ ਸਾਰੇ ਕੁਲ ਯਹੂਦੀਆਂ ਦੇ ਕੁੱਲ ਵਾਂਗੂੰ ਨਾ ਵਧੇ
28 De boede i Be'ersjeba Molada, Hazar-Sjual,
੨੮ਅਤੇ ਓਹ ਬਏਰਸ਼ਬਾ ਵਿੱਚ ਤੇ ਮੋਲਾਦਾਹ ਤੇ ਹਸਰਸ਼ੂਆਲ ਵਿੱਚ ਵੱਸਦੇ ਸਨ
੨੯ਅਤੇ ਬਿਲਹਾਹ ਵਿੱਚ ਤੇ ਆਸਮ ਵਿੱਚ ਤੇ ਤੋਲਾਦ ਵਿੱਚ
30 Betuel, Horma, Ziklag,
੩੦ਅਤੇ ਬਥੂਏਲ ਵਿੱਚ ਤੇ ਹਾਰਮਾਹ ਵਿੱਚ ਤੇ ਸਿਕਲਗ ਵਿੱਚ
31 Bet-Markabot, Hazar-Susim, Bet-Bir'i og Sja'arajim - det var indtil Davids Regering deres Byer
੩੧ਅਤੇ ਬੈਤ ਮਰਕਾਬੋਥ ਵਿੱਚ ਤੇ ਹਸਰ-ਸੂਸੀਮ ਵਿੱਚ ਤੇ ਬੈਤ-ਬਿਰਈ ਵਿੱਚ ਤੇ ਸ਼ਅਰਇਮ ਵਿੱਚ। ਇਹ ਉਨ੍ਹਾਂ ਦੇ ਸ਼ਹਿਰ ਦਾਊਦ ਦੇ ਰਾਜ ਤੱਕ ਸਨ
32 med Landsbyer - fremdeles Etam, Ajin, Rimmon, Token og Asjan, fem Byer;
੩੨ਉਨ੍ਹਾਂ ਦੇ ਪਿੰਡ, ਏਟਾਮ ਤੇ ਏਨ, ਰਿੰਮੋਨ ਤੇ ਤੋਕਨ ਤੇ ਆਸ਼ਾਨ, ਪੰਜ ਸ਼ਹਿਰ
33 desuden alle deres Landsbyer, som lå rundt om disse Byer indtil Ba'al. Det var deres Bosteder; og de havde deres egen Slægtebog.
੩੩ਨਾਲੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਆਲ ਤੱਕ। ਇਹ ਉਨ੍ਹਾਂ ਦੇ ਵਸੇਬੇ ਸਨ ਅਤੇ ਉਨ੍ਹਾਂ ਦੀਆਂ ਕੁਲਪੱਤ੍ਰੀਆਂ ਸਨ
34 Fremdeles: Mesjobab, Jamlek, Amazjas Søn Josja,
੩੪ਅਤੇ ਮਸ਼ੋਬਾਬ ਤੇ ਯਮਲੇਕ ਤੇ ਯੋਸ਼ਾਹ ਅਮਸਯਾਹ ਦਾ ਪੁੱਤਰ
35 Joel, Jehu, en Søn af Josjibja, en Søn af Seraja, en Søn af Asiel,
੩੫ਅਤੇ ਯੋਏਲ ਤੇ ਯੇਹੂ ਯੋਸ਼ਿਬਯਾਹ ਦਾ ਪੁੱਤਰ, ਸਰਾਯਾਹ ਦਾ ਪੁੱਤਰ, ਅਸੀਏਲ ਦਾ ਪੁੱਤਰ
36 Eljoenaj, Ja'akoba, Jesjohaja, Asaja, Adiel, Jesimiel, Benaja
੩੬ਅਤੇ ਅਲਯੋਏਨਈ ਤੇ ਯਅਕੋਬਾਹ ਤੇ ਯਸ਼ੋਹਾਯਾਹ ਤੇ ਅਸਾਯਾਹ ਤੇ ਅਦੀਏਲ ਤੇ ਯਿਸੀਮਿਏਲ ਤੇ ਬਨਾਯਾਹ
37 og Ziza, en Søn af Sjif'i, en Søn af Allon, en Søn af Jedaja, en Søn af Sjimri, en Søn af Sjemaja;
੩੭ਅਤੇ ਸ਼ਿਫ਼ਈ ਦਾ ਪੁੱਤਰ ਜ਼ੀਜ਼ਾ, ਅੱਲੋਨ ਦਾ ਪੁੱਤਰ ਯਦਾਯਾਹ ਦਾ ਪੁੱਤਰ, ਸ਼ਿਮਰੀ ਦਾ ਪੁੱਤਰ, ਸ਼ਮਅਯਾਹ ਦਾ ਪੁੱਤਰ
38 de her ved Navn nævnte var Øverster i deres Slægter, efter at deres Fædrenehuse havde bredt sig stærkt.
੩੮ਇਹ ਜਿਨ੍ਹਾਂ ਦੇ ਨਾਵਾਂ ਦਾ ਵਰਨਣ ਹੋਇਆ ਆਪੋ ਆਪਣੇ ਕੁੱਲਾਂ ਦੇ ਸਰਦਾਰ ਸਨ ਅਤੇ ਉਨ੍ਹਾਂ ਦੇ ਘਰਾਣੇ ਬਹੁਤ ਹੀ ਵਧ ਗਏ।
39 Da de engang drog i Retning af Gerar østen for Dalen for at søge Græsning til deres Småkvæg,
੩੯ਅਤੇ ਉਹ ਗਦੋਰ ਤੋਂ ਬਾਹਰ ਉਸ ਘਾਟੀ ਦੇ ਪੂਰਬ ਤੱਕ ਆਪਣਿਆਂ ਇੱਜੜਾਂ ਲਈ ਚਾਰਗਾਹ ਲੱਭਣ ਗਏ।
40 fandt de fed og god Græsning, og Landet var udstrakt, og der var Fred og Ro, da de tidligere Beboere nedstammede fra Kam.
੪੦ਉੱਥੇ ਉਨ੍ਹਾਂ ਨੂੰ ਵਧੀਆ ਤੋਂ ਵਧੀਆ ਅਤੇ ਖੁੱਲ੍ਹੀ ਚਾਰਗਾਹ ਲੱਭੀ, ਅਤੇ ਉਹ ਦੇਸ ਲੰਮਾ ਚੌੜਾ, ਸ਼ਾਂਤੀ ਅਤੇ ਸੁੱਖ ਚੈਨ ਵਾਲਾ ਸੀ, ਕਿਉਂ ਜੋ ਹਾਮ ਦੇ ਲੋਕ ਮੁੱਢੋਂ ਉੱਥੇ ਵੱਸਦੇ ਸਨ।
41 I Kong Ezekias af Judas Dage drog de her ved Navn nævnte hen og overfaldt deres Telte og slog Me'uniterne, som de traf der, og de lagde Band på dem, så de nu ikke mere er til; derefter bosate de sig i deres Land, da der var Græsning til deres Småkvæg.
੪੧ਉਹ ਜਿਨ੍ਹਾਂ ਦੇ ਨਾਮ ਲਿਖੇ ਗਏ ਹਨ, ਉਹਨਾਂ ਨੇ ਯਹੂਦੀਆਂ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਸਮੇਂ ਉਹਨਾਂ ਦੇ ਡੇਰਿਆਂ ਤੇ ਹਮਲਾ ਕੀਤਾ ਅਤੇ ਮਊਨੀਮ ਉੱਤੇ ਜਿਹੜੇ ਉੱਥੇ ਰਹਿੰਦੇ ਸਨ, ਉਹਨਾਂ ਨੂੰ ਅਜਿਹਾ ਮਾਰਿਆ ਕਿ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਏ ਤੇ ਆਪ ਉੱਥੇ ਰਹਿਣ ਲੱਗੇ ਕਿਉਂ ਜੋ ਉੱਥੇ ਉਨ੍ਹਾਂ ਦੇ ਇੱਜੜਾਂ ਦੇ ਲਈ ਚਾਰਾ ਸੀ
42 Af dem, af Simeoniterne, drog 500 Mand til Se'irs Bjerge under Ledelse af Pelatja, Nearj'a, Refaja og Uzziel, Jisj'is Sønner,
੪੨ਅਤੇ ਉਨ੍ਹਾਂ ਵਿੱਚੋਂ ਅਰਥਾਤ ਸ਼ਿਮਓਨ ਦੇ ਪੁੱਤਰਾਂ ਵਿੱਚੋਂ ਪੰਜ ਸੌ ਪੁਰਸ਼ ਸੇਈਰ ਦੇ ਪਰਬਤ ਉੱਤੇ ਗਏ ਅਤੇ ਉਨ੍ਹਾਂ ਦੇ ਮੁਖੀਏ ਯਿਸ਼ਈ ਦੇ ਪੁੱਤਰ ਪਲਟਯਾਹ ਤੇ ਨਅਰਯਾਹ ਤੇ ਰਫ਼ਾਯਾਹ ਤੇ ਉੱਜ਼ੀਏਲ ਸਨ
43 og de nedhuggede de sidste Amalekiter, der var tilbage; og de bosatte sig der og bor der den Dag i Dag.
੪੩ਅਤੇ ਉਨ੍ਹਾਂ ਨੇ ਰਹਿੰਦਿਆਂ ਅਮਾਲੇਕੀਆਂ ਨੂੰ ਜਿਹੜੇ ਭੱਜ ਨਿੱਕਲੇ ਸਨ ਮਾਰ ਸੁੱਟਿਆ ਅਤੇ ਉਹ ਆਪ ਉੱਥੇ ਅੱਜ ਤੱਕ ਵੱਸਦੇ ਹਨ।